Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਕੁੜਤਾ

October 17, 2018 08:37 AM

-ਭੁਪਿੰਦਰ ਫੌਜੀ 

ਮੈਂ ਨਾ ਚਾਹੁੰਦਿਆਂ ਵੀ ਆਪਣੇ ਜਵਾਨ ਪੁੱਤ ਨੂੰ ਘੂਰ ਦਿੱਤਾ। ਚਾਹੇ ਅੱਜ ਕੱਲ੍ਹ ਬੱਚੇ ਘੂਰੀ ਬਹੁਤ ਘੱਟ ਬਰਦਾਸ਼ਤ ਕਰਦੇ ਹਨ, ਪਰ ਉਹ ਮੇਰੇ ਅੱਗੇ ਕੁਝ ਨਹੀਂ ਸੀ ਬੋਲਿਆ। ਕੁਝ ਸਮੇਂ ਬਾਅਦ ਮੈਨੂੰ ਵੀ ਲੱਗ ਰਿਹਾ ਸੀ ਕਿ ਇੰਜ ਉਸ ਨੂੰ ਘੂਰਨਾ ਨਹੀਂ ਚਾਹੀਦਾ ਸੀ, ਸਗੋਂ ਮੈਂ ਪਿਆਰ ਨਾਲ ਸਮਝਾ ਦਿੰਦਾ। ਪਤਨੀ ਨੇ ਵੀ ਕਿਹਾ, ‘ਤੁਸੀਂ ਗਗਨ ਨੂੰ ਕੁਝ ਜ਼ਿਆਦਾ ਤਾੜ ਦਿੱਤਾ। ਅੱਖਾਂ ਭਰੀ ਬੈਠਾ ਹੈ, ਤੁਸੀਂ ਉਂਜ ਸਮਝਾ ਦਿੰਦੇ। ਉਸ ਨੇ ਆਪਣੇ ਦੋਸਤ ਦੀ ਟੀ ਸ਼ਰਟ ਹੀ ਪਾਈ ਸੀ..।' 

‘ਤੇਰੀ ਗੱਲ ਸਹੀ ਐ, ਪਰ ਮੈਂ ਵਰ੍ਹਿਆਂ ਤੋਂ ਭੁੱਬਲ ਦੇ ਸੇਕ ਵਿੱਚ ਝੁਲਸ ਰਿਹਾ ਹਾਂ। ਉਸ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਹੋਰ ਧੱਸਦਾ ਚਲਿਆ ਜਾਂਦਾ ਹਾਂ। ਜਦੋਂ ਮੈਨੂੰ ਅੱਜ ਵੀ ਉਹ ਦਿਨ ਯਾਦ ਨੇ, ਮੈਂ ਤੜਪ ਉਠਦਾ ਹਾਂ। ਦਿੱਲੀ ਵਾਲਿਆਂ ਦੀ ਗਾਮੋ ਬੁੜ੍ਹੀ ਮੇਰੇ ਗਲ ਤੋਂ ਪਾਇਆ ਕੁੜਤਾ ਖਿੱਚਣ ਲੱਗ ਜਾਂਦੀ ਹੈ। ਤੂੰ ਦੱਸ, ਮੈਂ ਕਦੇ ਤੁਹਾਨੂੰ ਕੱਪੜੇ ਲੱਤੇ ਦੀ ਕਮੀ ਰਹਿਣ ਦਿੱਤੀ? ਤੁਸੀਂ ਇਕ ਮੰਗਦੇ ਹੋ, ਮੈਂ ਦੋ ਲਿਆ ਦਿੰਦਾ ਹਾਂ। ਫਿਰ ਕਿਸੇ ਹੋਰ ਦੇ ਕੱਪੜੇ ਪਾਉਣ ਦੀ ਜ਼ਰੂਰਤ ਕੀ ਹੈ। ਇਕ ਦੂਜੇ ਦੇ ਕੱਪੜੇ ਪਾ ਕੇ ਦੋਸਤੀ ਗੂੜ੍ਹੀ ਨਹੀਂ ਹੁੰਦੀ, ਦੋਸਤੀ ਤਾਂ ਪਿਆਰ ਮੁਹੱਬਤ ਨਾਲ ਹੁੰਦੀ ਐ..।' ਮੇਰੇ ਬੋਲ ਕਦੇ ਨਰਮ ਹੋ ਜਾਂਦੇ, ਕਦੇ ਗੁੱਸੇ ਵਿੱਚ ਸਖਤ। ਉਂਜ ਮੇਰਾ ਵੀ ਮਨ ਭਰ ਆਇਆ ਸੀ। ਪਤਨੀ ਨੇ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਗਗਨ ਨੂੰ ਸੱਦਣ ਲਈ ਕਿਹਾ। ਮੀਤ ਪਹਿਲਾਂ ਹੀ ਕੋਲ ਖੜੀ ਸੀ। ਮੈਂ ਉਨ੍ਹਾਂ ਨਾਲ ਵਰ੍ਹਿਆਂ ਪਹਿਲਾਂ ਦੀ ਗੱਲ ਸਾਂਝੀ ਕਰ ਲੈਣਾ ਚਾਹੁੰਦਾ ਸੀ ਤਾਂ ਕਿ ਸਾਡੇ ਸਭ ਦੇ ਮਨ ਉਤੇ ਕੋਈ ਬੋਝ ਨਾ ਰਹੇ। ਗਗਨ ਦੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਬਹੁਤ ਰੋਇਆ ਹੈ। ਮੈਂ ਪਾਣੀ ਦੇ ਦੋ ਘੁੱਟ ਭਰੇ ਤੇ ਗਗਨ ਨੂੰ ਬਚਿਆ ਗਲਾਸ ਫੜਾ ਦਿੱਤਾ, ‘ਲੈ ਪੁੱਤ ਪਾਣੀ ਪੀ ਲੈ।' ਉਸ ਨੇ ਗਲਾਸ ਮੂੰਹ ਨੂੰ ਲਾਇਆ। ਇਕਦਮ ਸਾਰਾ ਪਾਣੀ ਪੀ ਕੇ ਥੋੜ੍ਹਾ ਸਥਿਰ ਹੋ ਗਿਆ। ਮੈਂ ਗੱਲ ਸ਼ੁਰੂ ਕੀਤੀ, ‘ਮੈਨੂੰ ਤੁਹਾਨੂੰ ਕਦੇ ਕੁਝ ਖਾਣ ਪੀਣ ਪਹਿਨਣ ਤੋਂ ਰੋਕਿਆ ਹੈ। ਜੋ ਤੁਸੀਂ ਕਹਿੰਦੇ ਹੋ ਉਹ ਲਿਆ ਕੇ ਦੇ ਦਿੰਦਾ ਹਾਂ..।' ਬੱਚੇ ਮੇਰੀਆਂ ਗੱਲਾਂ ਦਾ ਜਵਾਹ ਹਾਂ ਹੂੰ ਵਿੱਚ ਦਿੰਦੇ ਰਹੇ। 

‘ਪੁੱਤ, ਆਪਣੇ ਘਰ ਦੇ ਹਾਲਾਤ ਸੁਖਾਵੇਂ ਨਹੀਂ ਸਨ। ਜ਼ਿੰਦਗੀ ਵਿੱਚ ਬਹੁਤ ਕੁਝ ਦੇਖਿਆ ਹੈ। ਤੁਹਾਡੇ ਵਾਂਗ ਅਸੀਂ ਸਕੂਲ ਸੋਹਣੀਆਂ ਵਰਦੀਆਂ ਪਾ ਕੇ ਤੇ ਟਾਈਆਂ ਲਾ ਕੇ ਨਹੀਂ ਸੀ ਜਾਦੇ। ਨਾ ਤੁਹਾਡੇ ਵਾਂਗ ਸਕੂਲ ਬੈਗ ਹੁੰਦੇ। ਪੈਰਾਂ ਤੋਂ ਵੀ ਨੰਗੇ, ਜਿਹੋ ਜਿਹੇ ਕੱਪੜੇ ਮਿਲ ਗਏ, ਉਹ ਪਾ ਲੈਣੇ। ਉਪਰ ਕੁੜਤਾ, ਹੇਠਾਂ ਨਾਲੇ ਵਾਲੀ ਨਿੱਕਰ। ਕਈ ਵਾਰ ਨਿੱਕਰ ਵੀ ਨਾ ਪਾਉਂਦੇ। ਨਾ ਕੋਈ ਰੁਮਾਲ ਹੁੰਦਾ। ਕੁੜਤੇ ਦੀਆਂ ਬਾਹਾਂ ਨਾਲ ਨੱਕ ਸਾਫ ਹੁੰਦਾ ਰਹਿੰਦਾ। ਉਸ ਸਮੇਂ ਜ਼ਿਆਦਾ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਸਨ। ਕੋਈ ਟਾਵਾਂ-ਟਾਵਾਂ ਪ੍ਰਾਈਵੇਟ ਸਕੂਲ ਹੁੰਦਾ ਸੀ। ਸਕੂਲ ਵਿੱਚ ਮਾਸਟਰ ਰੇਲਾ ਵੀ ਚੰਗਾ ਬੰਨ੍ਹਦੇ। ਬੱਚੇ ਮਾਸਟਰਾਂ ਤੋਂ ਡਰਦੇ ਸਨ, ਅੱਜ ਵਾਂਗ ਮੂਹਰੇ ਨਹੀਂ ਸਨ ਬੋਲਦੇ।' 

ਬੱਚੇ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸਨ। ਬੇਟੀ ਮੀਤ ਨੇ ਵਿੱਚੋਂ ਟੋਕ ਕੇ ਪੁੱਛਿਆ, ‘ਡੈਡੀ, ਗਾਮੋ ਬੁੜੀ ਕੌਣ ਸੀ..।' 

‘ਗਾਮੋ ਆਪਣੇ ਗੁਆਂਢੀ ਦਿੱਲੀ ਵਾਲਿਆਂ ਦੀ ਬੁੜ੍ਹੀ ਸੀ।' 

‘ਹੁਣ ਕਿੱਥੇ ਹੈ..।' ਉਸ ਨੇ ਪੁੱਛਿਆ।

‘ਕੁਝ ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ..,' ਮੈ ਗੱਲ ਅੱਗੇ ਤੋਰ ਲਈ, ‘ਜਦੋਂ ਸਾਡੀ ਭੈਣ ਮਤਲਬ ਤੁਹਾਡੀ ਭੂਆ ਦਾ ਵਿਆਹ ਹੋਇਆ, ਜਿਹੜੇ ਜ਼ਮੀਨ ਦੇ ਦੋ ਖੁੱਡ ਸੀ, ਉਹ ਗਹਿਣੇ ਹੋ ਗਏ। ਵਟਾਈ 'ਤੇ ਲੈ ਕੇ ਖੇਤੀ ਕਰਦੇ। ਬਾਪੂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਉਸ ਦੇ ਕੁੜਤੇ ਵਿੱਚੋਂ ਮੁੜ੍ਹਕੇ ਦੀ ਅਜੀਬ ਜਿਹੀ ਗੰਧ ਆਉਂਦੀ। ਅਸੀਂ ਭਾਵੇਂ ਛੋਟੇ ਹੁੰਦੇ ਸੀ, ਬਾਪੂ ਵੱਟਾਂ ਘੜਦਾ, ਅਸੀਂ ਖੱਬਲ ਰੋਲਦੇ ਰਹਿੰਦੇ। ਸਕੂਲ 'ਚੋਂ ਛੁੱਟੀ ਹੁੰਦਿਆਂ ਹੀ ਅਸੀਂ ਪਸ਼ੂ ਲੈ ਕੇ ਖੇਤਾਂ ਵੱਲ ਤੁਰ ਪੈਣਾ। ਛੁੱਟੀ ਵਾਲਾ ਸਾਰਾ ਦਿਨ ਖੇਤ ਹੀ ਲੰਘਦਾ। ਮਾਂ ਖੇਤ ਭੱਤਾ ਲੈ ਕੇ ਆਉਂਦੀ। ਉਹ ਵੀ ਕੰਮ 'ਚ ਹੱਥ ਵਟਾਉਂਦੀ। ਘਰ ਲੋਕਾਂ ਦਾ ਤਾਣੀ ਤੰਦ ਬੁਣਦੀ। ਅੱਧੀ ਰਾਤ ਦੀਵੇ ਦੀ ਲੋਅ ਵਿੱਚ ਚਰਖੇ ਉਤੇ ਸੂਤ ਕੱਤਦੀ, ਅਸੀਂ ਪੜ੍ਹਦੇ ਰਹਿੰਦੇ। ਅਸੀਂ ਮਾਂ ਦੇ ਹੱਥ ਦਾ ਬੁਣਿਆ ਖੱਦਰ ਪਾਉਂਦੇ। ਬਾਪੂ ਸਾਲ ਭਰ ਜੀਅ ਜਾਨ ਨਾਲ ਮਿਹਨਤ ਕਰਦਾ। ਅਖੀਰ ਕੁਝ ਵੀ ਪੱਲੇ ਨਾ ਪੈਂਦਾ। ਸਾਨੂੰ ਨਵੇਂ ਕੱਪੜਿਆਂ ਦੀ ਆਸ ਹੁੰਦੀ। ਮਾਂ ਸੋਚਦੀ, ਕੋਈ ਨਵਾਂ ਸੂਟ ਲਊਗੀ, ਪਰ ਸਭ ਸੁਪਨੇ ਮਿੱਟੀ ਹੋ ਜਾਂਦੇ, ਬਾਪੂ ਦੇ ਕੁੜਤੇ 'ਤੇ ਇਕ ਟਾਕੀ ਹੋਰ ਲੱਗ ਜਾਂਦੀ। ਦੋ ਵਕਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਪੱਕਦੀ। ਕਦੇ ਕਿਸੇ ਤੋਂ ਆਟਾ ਉਧਾਰ ਲੈਂਦੇ, ਕਦੇ ਡੂਡੀ 'ਤੇ ਕਣਕ। ਬਾਪੂ ਨੇ ਜ਼ਮੀਨ ਵਾਹੁਣੀ ਛੱਡ ਦਿੱਤੀ। ਠੇਕੇਦਾਰ ਨਾਲ ਦਿਹਾੜੀ 'ਤੇ ਜਾਣ ਲੱਗਿਆ। ਆਖਰ ਗੁਜ਼ਾਰਾ ਚਲਾਉਣਾ ਸੀ। ਮਾਂ ਦਿਨੇ ਲੋਕਾਂ ਦਾ ਨਰਮਾ ਕਪਾਹ ਚੁਗਦੀ, ਰਾਤ ਨੂੰ ਤਾਣੀ ਬੁਣਦੀ। ਸਾਨੂੰ ਨਾਲ ਲੈ ਜਾਂਦੀ। ਜਿਹੋ ਜਿਹਾ ਸਾਥੋ ਹੁੰਦਾ, ਅਸੀਂ ਕਰੀ ਜਾਂਦੇ। ਕਈ-ਕਈ ਦਿਨ ਅਸੀਂ ਸਕੂਲ ਨਾ ਜਾਂਦੇ। ਜਦੋਂ ਜਾਂਦੇ, ਮਾਸਟਰ ਜੀ ਨੇ ਕੁੱਟ-ਕੁੱਟ ਨੀਲ ਪਾ ਦੇਣੇ। ਸਭ ਬਰਦਾਸ਼ਤ ਕਰ ਲੈਂਦੇ। ਜਦੋਂ ਬਾਪੂ ਨੂੰ ਇਕੱਠੇ ਪੈਸੇ ਮਿਲਦੇ, ਸਭ ਲਈ ਅੱਧੋ-ਰਾਣੇ ਕੱਪੜੇ ਲੈ ਆਉਂਦਾ। ਮਾਂ ਉਨ੍ਹਾਂ ਨੂੰ ਕੱਟ-ਕੱਟ ਸਾਡੇ ਤੇ ਆਪਣੇ ਮੇਚ ਦੇ ਬਣਾ ਦਿੰਦੀ। ਅਸੀਂ ਬੜੇ ਖੁਸ਼ ਹੋਣਾ। ਮਾਂ ਹਰ ਕੰਮ ਦੀ ਮਾਹਰ ਸੀ। ਉਹ ਰਿੰਡ ਦੀਆਂ ਸਾਬਣਾਂ ਘਰ ਬਣਾ ਲੈਂਦੀ। ਮੁੱਲ ਦੀ ਸਾਬਣ ਤਾਂ ਅਸੀਂ ਕਦੇ ਦੇਖੀ ਨਹੀਂ ਸੀ। ਹਰ ਪਾਸੇ ਗੁਰਬਤ ਨੇ ਘੇਰਾ ਘੱਤ ਰੱਖਿਆ ਸੀ। ਅਸੀਂ ਸਕੂਲ ਪੜ੍ਹਨ ਜਾਂਦੇ। ਅਜਿਹੇ ਹਾਲਾਤ ਹੋ ਜਾਂਦੇ ਕਿ ਸਾਨੂੰ ਸਕੂਲੋਂ ਹਟਾਉਣ ਦੀ ਨੌਬਤ ਆ ਜਾਂਦੀ। ਮਾਪੇ ਕਈ ਵਾਰ ਸੋਚਦੇ, ਜਵਾਕਾਂ ਨੂੰ ਕਿਸੇ ਜ਼ਿੰਮੀਂਦਾਰ ਨਾਲ ਪਸ਼ੂਆਂ ਪਿੱਛੇ ਲਾ ਦਿੰਦੇ ਹਾਂ, ਪਰ ਬਾਪੂ ਅਜਿਹਾ ਨਾ ਕਰਦਾ, ਉਹ ਕੌੜਾ ਘੁੱਟ ਭਰ ਲੈਂਦਾ। ਜਦੋਂ ਕਦੇ ਅਜਿਹੀ ਗੱਲ ਚੱਲਦੀ, ਅਸੀਂ ਫਿਰ ਦੱਬ ਕੇ ਕੰਮ ਕਰਨਾ। ਪਸ਼ੂਆਂ ਲਈ ਕੱਖ ਸਵੇਰੇ ਸੁਵਖਤੇ ਵੱਢ ਕੇ ਲਿਆਉਂਦੇ, ਫਿਰ ਸਕੂਲ ਜਾਂਦੇ। ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਤਾਂ ਅਸੀਂ ਕਾਰਖਾਨੇ 'ਚੋਂ ਕੁਲਫੀਆਂ ਦੀ ਰੇੜ੍ਹੀ ਲਿਆ ਕੇ ਕੁਲਫੀਆਂ ਵੇਚਣੀਆਂ।' 

ਅਤੀਤ ਨੂੰ ਫਰੋਲਦਿਆਂ ਮੇਰਾ ਗੱਚ ਭਰ ਆਇਆ। ਬੱਚੇ ਮੇਰੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਮੈਂ ਪਾਣੀ ਦਾ ਗਲਾਸ ਮੂੰਹ ਲਾਇਆ। ਜਿਵੇਂ ਆਪਣੇ ਅਤੀਤ ਨੂੰ ਨਿਗਲ ਰਿਹਾ ਹੋਵੇ, ਪਰ ਗਾਮੋ ਜਿਵੇਂ ਮੇਰੇ ਸਾਹਮਣੇ ਖੜੀ ਹੋ ਗਈ। ਮੈਂ ਅੱਗੇ ਦੱਸਣ ਲੱਗਾ; ਗਾਮੋ ਕੇ ਦਿੱਲੀ ਤੋਂ ਪਰਤ ਕੇ ਆਪਣੇ ਗੁਆਂਢ ਆਏ ਸੀ। ਉਨ੍ਹਾਂ ਦੇ ਵਡੇਰੇ ਕਮਾਈ ਕਰਨ ਦਿੱਲੀ ਚਲੇ ਗਏ। ਇਥੋਂ ਸਾਰੀ ਜ਼ਮੀਨ ਗਹਿਣੇ ਕਰ ਗਏ। ਉਥੇ ਉਨ੍ਹਾਂ ਬੜੀ ਮਿਹਨਤ ਕੀਤੀ। ਪੈਰਾਂ ਸਿਰ ਹੋ ਗਏ। ਲੋਕ ਤਾਂ ਇਹ ਕਹਿੰਦੇ ਨੇ, ‘ਗਾਮੋ ਦੇ ਘਰ ਵਾਲਾ ਉਥੋਂ ਆਟੋ ਚਲਾਉਂਦਾ ਸੀ। ਉਸ ਦੀ ਕਿਸੇ ਅੰਗਰੇਜ਼ ਨਾਲ ਦੋਸਤੀ ਹੋ ਗਈ। ਸਾਲ ਛਿਮਾਹੀ ਉਹ ਜਦ ਘੁੰਮਣ ਆਉਂਦਾ, ਇਨ੍ਹਾਂ ਕੋਲ ਰਹਿੰਦਾ। ਉਸ ਨੇ ਗਹਿਣੇ ਪਈ ਸਾਰੀ ਜ਼ਮੀਨ ਛੁਡਵਾਈ ਤੇ ਘਰ ਖਰੀਦ ਕੇ ਦਿੱਤਾ।' ਗਾਮੋ ਕੇ ਕਦੇ ਦਿੱਲੀ ਕਦੇ ਪਿੰਡ। ਦਿੱਲੀ ਵਿੱਚ ਉਸ ਦੇ ਘਰ ਵਾਲੇ ਦੀ ਮੌਤ ਹੋ ਗਈ। ਗਾਮੋ ਪਿੰਡ ਆ ਗਈ ਤਿੰਨ ਬੱਚੇ ਲੈ ਕੇ। ਦੋ ਕੁੜੀਆਂ ਤੇ ਛੋਟਾ ਮੁੰਡਾ। ਵੱਡਾ ਮੁੰਡਾ ਤਰਸੇਮ ਦਿੱਲੀ ਆਟੋ ਚਲਾਉਂਦਾ ਸੀ। ਗਾਮੋ ਸੁਭਾਅ ਦੀ ਬੜੀ ਖੁੱਲ੍ਹੀ ਡੁੱਲ੍ਹੀ। ਕੱਦ ਕਾਠੀ ਬੰਦਿਆਂ ਵਰਗੀ। ਜਦੋਂ ਉਹ ਆਏ ਤਾਂ ਗੁਆਂਢ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਇਥੋਂ ਤੱਕ ਕਿ ਉਨ੍ਹਾਂ ਨੂੰ ਪੈਰਾਂ 'ਤੇ ਖੜੇ ਕਰ ਦਿੱਤਾ। ਗਾਮੋ ਮਾਂ ਕੋਲ ਬੈਠੀ ਘੰਟਿਆਂ ਬਧੀ ਗੱਲਾਂ ਕਰਦੀ ਰਹਿੰਦੀ। ਕਦੇ ਮਾਂ ਉਸ ਕੋਲ ਚਲੀ ਜਾਂਦੀ। ਅਸੀਂ ਉਸ ਨੂੰ ਤਾਈ ਕਹਿੰਦੇ। ਤਰਸੇਮ ਕਦੇ-ਕਦੇ ਪਿੰਡ ਆ ਜਾਂਦਾ। ਛੋਟਾ ਮੁੰਡਾ ਭੋਲਾ ਜ਼ਿਆਦਾ ਸਾਡੇ ਵੱਡੇ ਵੀਰ ਜਸਵਿੰਦਰ ਨਾਲ ਰਹਿੰਦਾ। ਉਨ੍ਹਾਂ ਦੀ ਆਪਸ ਵਿੱਚ ਮਿੱਤਰਤਾ ਸੀ। ਕਈ ਵਾਰ ਉਹ ਸਾਡੇ ਕੋਲ ਘਰ ਪੈ ਜਾਂਦਾ। ਮੈਥੋਂ ਉਹ ਅੱਠ ਸਾਲ ਵੱਡੇ ਸਨ। ਭੋਲਾ ਮਹੀਨੇ ਵਿੱਚ ਇਕ ਦੋ ਵਾਰ ਦਿੱਲੀ ਦਾ ਗੇੜਾ ਲਾ ਆਉਂਦਾ। ਆਉਣ ਲੱਗਿਆ ਦਿੱਲੀ ਤੋਂ ਬੜਾ ਕੁਝ ਲਿਆਉਂਦਾ, ਨਵੇਂ ਡਿਜ਼ਾਈਨਾਂ ਦੇ ਕੱਪੜੇ, ਬੂਟ, ਖੇਡਾਂ ਦਾ ਸਾਮਾਨ। ਜਸਵਿੰਦਰ ਨੂੰ ਕੋਈ ਕੱਪੜਾ ਲੱਤਾ ਲਿਆ ਦਿੰਦਾ। ਉਹ ਇਕ ਦੂਜੇ ਦੇ ਕੱਪੜੇ ਪਾਉਂਦੇ ਰਹਿੰਦੇ..।

ਸਮੇਂ ਦੀ ਸੂਈ ਘੁੰਮਦੀ ਗਈ। ਜਦੋਂ ਦਿੱਲੀ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਦੰਗੇ ਫਸਾਦ ਸ਼ੁਰੂ ਹੋ ਗਏ। ਸਿੱਖਾਂ ਨੂੰ ਭਾਲ-ਭਾਲ ਮਾਰਨ ਲੱਗ ਪਏ। ਉਸ ਸਮੇਂ ਪੱਕੇ ਤੌਰ 'ਤੇ ਇਹ ਪਰਵਾਰ ਪਿੰਡ ਆ ਗਿਆ। ਪ੍ਰਾਇਮਰੀ ਤੋਂ ਅਸੀਂ ਹਾਈ ਸਕੂਲ ਵਿੱਚ ਹੋ ਗਏ। ਵੀਰ ਦਸਵੀਂ ਪਾਸ ਕਰ ਗਿਆ। ਹਾਈ ਸਕੂਲ 'ਚ ਕਲਾਸਾਂ ਲੱਗਣ ਲੱਗੀਆਂ ਤਾਂ ਅਸੀਂ ਪਹਿਲਾਂ ਵਾਂਗ ਕੁੜਤਾ ਤੇ ਨਾਲੇ ਵਾਲੀ ਨਿੱਕਰ ਪਾ ਕੇ ਚਲੇ ਜਾਣਾ। ਇਕ ਦਿਨ ਮੈਂ ਨਲਕੇ ਉਤੇ ਪਾਣੀ ਪੀ ਰਿਹਾ ਸੀ। ਹੈਡਮਾਸਟਰ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ, ‘ਉਰੇ ਆ ਓਏ..।' 

‘ਜੀ ਮਾਸਟਰ ਜੀ!' ਮੈਂ ਭੱਜ ਕੇ ਉਸ ਦੀ ਕੁਰਸੀ ਕੋਲ ਗਿਆ। ਮੇਰੇ ਗੋਡਿਆਂ ਤੱਕ ਦੇ ਕੁੜਤੇ ਨੂੰ ਚੰਗੀ ਤਰ੍ਹਾਂ ਨਿਹਾਰ ਰਿਹਾ ਸੀ।

‘ਕੁੜਤਾ ਉਤਾਂਹ ਚੁੱਕ..।' ਮੈਂ ਨੀਵੀਂ ਪਾਈ ਖੜਾ ਰਿਹਾ। ਉਸ ਨੇ ਡੰਡੇ ਨਾਲ ਮੇਰਾ ਕੁੜਤਾ ਉਪਰ ਚੁੱਕ ਦਿੱਤਾ ਮੇਰੇ ਨਿੱਕਰ ਨਹੀਂ ਸੀ ਪਾਈ ਹੋਈ..। ਮੈਨੂੰ ਦੇਖ ਕੇ ਸਾਰੀ ਕਲਾਸ ਹੱਸਣ ਲੱਗੀ।

‘ਆਹ ਕੁੜਤਾ ਵੀ ਨਹੀਂ ਸੀ ਪਾਉਣਾ। ਜੇ ਕੱਲ੍ਹ ਤੋਂ ਇਸ ਤਰ੍ਹਾਂ ਆ ਗਿਆ ਤਾਂ ਤੇਰੀ ਖੈਰ ਨਹੀਂ, ਨਾਲੇ ਨਿੱਕਰ ਨਹੀਂ ਪਾ ਕੇ ਆਉਣੀ। ਪਜਾਮਾ ਜਾਂ ਪੈਂਟ ਪਾ ਕੇ ਆਉਣੀ ਐ, ਸਮਝਿਆ? ਤੁਸੀਂ ਛੋਟੀਆਂ ਕਲਾਸਾਂ ਦੇ ਨਹੀਂ ਰਹੇ।' ਹੈਡਮਾਸਟਰ ਨੇ ਮੇਰਾ ਚੰਗਾ ਰੇਲਾ ਬੰਨ੍ਹਿਆ ਤੇ ਮੈਨੂੰ ਘਰੇ ਭੇਜ ਦਿੱਤਾ। ਦਰਅਸਲ ਮੇਰੀ ਨਿੱਕਰ ਉਸ ਦਿਨ ਦਰਸ਼ਨ ਪਾ ਗਿਆ ਸੀ। ਉਸ ਦੀ ਫਟ ਗਈ ਸੀ। ਅਸੀਂ ਦੋਵੇਂ ਘਰ ਬਹੁਤ ਲੜੇ। ਜਿੰਨਾ ਚਿਰ ਮੈਨੂੰ ਪੈਂਟ ਨਹੀਂ ਲਿਆ ਕੇ ਦਿੱਤੀ ਮੈਂ ਡਰਦਾ ਮਾਰਾ ਸਕੂਲ ਨਹੀਂ ਗਿਆ। ਬਾਪੂ ਨੇ ਕਿਤੋਂ ਸਾਡੇ ਦੋਵਾਂ ਵਾਸਤੇ ਅੱਧੋਰਾਣੀਆਂ ਪੈਂਟਾ ਲਿਆ ਦਿੱਤੀਆਂ।

ਇਹ ਗੱਲ ਦੱਸਦਿਆਂ ਮੇਰੇ ਅੰਦਰੋਂ ਇਕ ਹਉਕਾ ਨਿਕਲਿਆ। ਇੰਜ ਲੱਗ ਰਿਹਾ ਸੀ, ਜਿਵੇਂ ਹੈਡਮਾਸਟਰ ਦੇ ਡੰਡੇ ਮੇਰੇ ਸਰੀਰ 'ਤੇ ਵਰ੍ਹ ਰਹੇ ਹੋਣ। ਮੈਂ ਚੀਕ ਰਿਹਾ ਸਾਂ।

‘ਡੈਡੀ..,' ਬੇਟੀ ਨੇ ਮੇਰੀ ਬਾਂਹ ਫੜ ਕੇ ਹਲੂਣਿਆ। ਮੈਂ ਬੀਤੇ 'ਚੋਂ ਬਾਹਰ ਆਇਆ। ਬੱਚੇ ਤੇ ਪਤਨੀ ਮੇਰੀਆਂ ਗੱਲਾਂ ਕਾਰਨ ਭਾਵੁਕ ਹੋ ਗਏ ਸਨ। ਮੈਂ ਅੱਗੇ ਗੱਲ ਤੋਰੀ। ਤੁਹਾਡਾ ਦਰਸ਼ਨ ਤਾਇਆ ਸੱਤਵੀਂ ਵਿੱਚੋਂ ਹਟ ਗਿਆ। ਸਿਲਾਈ ਦਾ ਕੰਮ ਸਿੱਖਣ ਲੱਗਿਆ। ਘਰ ਵਿੱਚੋਂ ਗੁਰਬਤ ਨੇ ਪੈਰ ਪਿੱਛੇ ਨਹੀਂ ਸਨ ਖਿੱਚੇ। ਦਿੱਲੀ ਵਾਲਿਆਂ ਨੇ ਵੱਡੀ ਕੁੜੀ ਦਾ ਵਿਆਹ ਕਰ ਦਿੱਤਾ। ਕੁਝ ਸਮੇਂ ਬਾਅਦ ਤਰਸੇਮ ਦਾ ਵਿਆਹ ਵੀ ਹੋ ਗਿਆ। ਭੋਲਾ ਖਰਚੇ ਖੁੱਲ੍ਹ ਕੇ ਕਰਦਾ ਸੀ। ਜ਼ਮੀਨ 'ਚੋਂ ਚੰਗੀ ਪੈਦਾਵਾਰ ਹੁੰਦੀ। ਅਕਸਰ ਉਹ ਦੋਵੇਂ ਭਰਾਵਾਂ ਦਾ ਲੜਾਈ ਝਗੜਾ ਰਹਿਣ ਲੱਗ ਪਿਆ ਸੀ। ਲੋਕ ਵਿੱਚ ਪੈ ਕੇ ਛੁਡਾ ਦਿੰਦੇ। ਉਨ੍ਹਾਂ ਦੇ ਘਰੋਂ ਉਚੀ ਬੋਲਣ ਦੀਆਂ ਆਵਾਜ਼ਾਂ ਕੰਨੀਂ ਪੈਂਦੀਆਂ ਤਾਂ ਜਸਵਿੰਦਰ ਛੁਡਾਉਣ ਦਾ ਮਾਰਾ ਵਿੱਚ ਜਾ ਵੜਦਾ। ਉਨ੍ਹਾਂ ਦੀ ਲੜਾਈ ਇੰਨੀ ਵਧ ਜਾਂਦੀ ਕਿ ਇਕ ਦੂਜੇ ਦਾ ਸਿਰ ਪਾੜਨ ਲੱਗੇ ਮਿੰਟ ਲਾਉਂਦੇ। ਦੋਵਾਂ ਵਿੱਚੋਂ ਕੋਈ ਹਸਪਤਾਲ ਵਿੱਚ ਪਿਆ ਰਹਿੰਦਾ। ਉਨ੍ਹਾਂ ਦੀ ਹਰ ਰੋਜ਼ ਦੀ ਲੜਾਈ ਰਹਿਣ ਲੱਗੀ ਤਾਂ ਗੁਆਂਢੀ ਵੀ ਛੁਡਾਉਣ ਤੋਂ ਪਾਸਾ ਵੱਟਣ ਲੱਗੇ।

ਇਕ ਵਾਰ ਜਸਵਿੰਦਰ ਉਨ੍ਹਾਂ ਨੂੰ ਲੜਦਿਆਂ ਨੂੰ ਛੁਡਾਉਣ ਚਲਿਆ ਗਿਆ ਤਾਂ ਉਸ ਦਾ ਸਿਰ ਪਾੜ ਦਿੱਤਾ। ਉਸ ਦੇ ਬਾਰ੍ਹਾਂ ਟਾਂਕੇ ਲੱਗੇ। ਉਸ ਤੋਂ ਬਾਅਦ ਮਾਂ ਦੀ ਉਨ੍ਹਾਂ ਨਾਲ ਚੰਗੀ ਜੰਗ ਹੋਈ। ਆਪੋ ਵਿੱਚ ਦੋਵਾਂ ਪਰਵਾਰਾਂ ਨੇ ਬੋਲਣਾ ਬੰਦ ਕਰ ਦਿੱਤਾ। ਉਨ੍ਹਾਂ ਦੀ ਲੜਾਈ ਉਸੇ ਤਰ੍ਹਾਂ ਚੱਲਦੀ ਰਹਿੰਦੀ। ਵਿੱਚੋਂ ਗਾਮੋ ਨੂੰ ਵੀ ਰਗੜਾ ਲਾ ਦਿੰਦੇ। ਕੋਈ ਛੁਡਾਉਣ ਨਾ ਜਾਂਦਾ। ਥਾਣੇ ਕਦੇ ਕੋਈ ਰਿਪੋਰਟ ਦਰਜ ਕਰਵਾ ਦਿੰਦਾ, ਕਦੇ ਕੋਈ। ਪੁਲਸ ਦਰਵਾਜ਼ੇ 'ਤੇ ਖੜੀ ਰਹਿੰਦੀ। ਪੁਲਸ ਨੇ ਵੀ ਉਨ੍ਹਾਂ ਦੇ ਕਲੇਸ਼ ਦੀਆਂ ਨਿੱਤ ਦੀਆਂ ਰਿਪੋਰਟਾਂ ਤੋਂ ਅੱਕ ਕੇ ਆਉਣਾ ਛੱਡ ਦਿੱਤਾ। ਪੰਚਾਇਤ ਸਮਝੌਤਾ ਕਰਾਉਂਦੀ। ਆਥਣ ਨੂੰ ਉਨ੍ਹਾਂ ਫਿਰ ਬੰਝ ਖੜੇ ਕਰ ਲੈਣੇ। ਭੋਲਾ ਫਿਰ ਸਾਡੇ ਘਰ ਨਹੀਂ ਸੀ ਆਉਂਦਾ। ਜਸਵਿੰਦਰ ਨੂੰ ਬਾਹਰ ਅੰਦਰ ਮਿਲਦਾ ਰਹਿੰਦਾ ਸੀ। ਉਨ੍ਹਾਂ ਦੀ ਦੋਸਤੀ ਉਵੇਂ ਹੀ ਨਿਭ ਰਹੀ ਸੀ।

ਮੈਂ ਅੱਠਵੀਂ ਕਲਾਸ ਵਿੱਚ ਹੋ ਗਿਆ। ਜਸਵਿੰਦਰ ਕਚਹਿਰੀਆਂ 'ਚ ਕਿਸੇ ਵਕੀਲ ਕੋਲ ਮੁਨਸ਼ੀ ਲੱਗ ਗਿਆ। ਸਵੇਰੇ ਮੈਂ ਸਕੂਲ ਚਲਾ ਜਾਂਦਾ। ਉਹ ਕਚਹਿਰੀਆਂ ਨੂੰ ਬੱਸ ਚੜ੍ਹ ਜਾਂਦਾ। ਕਦੇ-ਕਦੇ ਉਹ ਭੈਣ ਕੋਲ ਰਹਿ ਪੈਂਦਾ। ਇਕ ਸਵੇਰ ਮੈਂ ਸਕੂਲ ਜਾਣ ਲਈ ਘਰੋਂ ਬਾਹਰ ਨਿਕਲਿਆਂ ਹੀ ਸੀ ਕਿ ਸੜਕ 'ਤੇ ਗਾਮੋ ਨੇ ਘੇਰ ਲਿਆ। ਉਸ ਦਿਨ ਵੀਰ ਘਰ ਨਹੀਂ ਸੀ।

‘ਆਹ ਕੁੜਤਾ ਲਾਹ ਮੇਰੇ ਪੁੱਤ ਦਾ ਐ, ਕਿਵੇਂ ਉਹਨੂੰ ਲੁੱਟ-ਲੁੱਟ ਖਾਈ ਜਾਂਦੇ ਨੇ।' ਦਰਅਸਲ ਇਹ ਕਮੀਜ਼ ਪਹਿਲਾਂ ਵੀਰ ਪਾਉਂਦਾ ਰਿਹਾ ਸੀ। ਮੇਰਾ ਕਮੀਜ਼ ਥਾਂ-ਥਾਂ ਤੋਂ ਪਾਟਿਆ ਹੋਣ ਕਰਕੇ ਦਰਸ਼ਨ ਨੇ ਵੀਰ ਦੇ ਕਹਿਣ 'ਤੇ ਭੋਲੇ ਵੱਲੋਂ ਦਿੱਤਾ ਇਹ ਕਮੀਜ਼ ਮੇਰੇ ਮੇਚ ਦਾ ਕਰ ਦਿੱਤਾ ਸੀ। ਮੈਂ ਇਹ ਕਮੀਜ਼ ਪਾ ਕੇ ਸਕੂਲ ਜਾਂਦਾ। ਪਾਟਾ ਪੁਰਾਣਾ ਘਰ ਪਾ ਲੈਂਦਾ। ਗਾਮੋ ਤਾਈ ਦੀ ਗੱਲ ਸੁਣ ਮੈਂ ਇਕਦਮ ਸੁੰਨ ਹੋ ਗਿਆ।

‘ਤਾਈ, ਇਹ ਤਾਂ ਭੋਲੇ ਨੇ ਜਸਵਿੰਦਰ ਨੂੰ ਦਿੱਤਾ ਸੀ..', ਮੇਰੇ ਮੂੰਹ ਵਿੱਚੋਂ ਸ਼ਬਦ ਮਸਾਂ ਨਿਕਲੇ।

‘ਮੇਰੇ ਪੁੱਤ ਨੂੰ ਦੇਣ ਲਈ ਥੋਡੇ ਮਲੰਗਾਂ ਕੋਲ ਕੀ ਐ ਵੇ। ਲਾਹ ਮੇਰੇ ਪੁੱਤ ਦਾ ਕੁੜਤਾ..,' ਉਹ ਮੇਰੇ ਗਲ 'ਚੋਂ ਕੁੜਤਾ ਖਿੱਚਣ ਲੱਗੀ। ਮੈਂ ਕੁੜਤਾ ਬਚਾਉਣ ਦੀ ਕੋਸ਼ਿਸ਼ ਕਰ ਲੱਗਾ। ਸੜਕ 'ਤੇ ਜਾਣ ਵਾਲੇ ਰਾਹੀ ਸਾਡੇ ਵੱਲ ਦੇਖ ਰਹੇ ਸਨ।

‘ਤਾਈ, ਮੈਨੂੰ ਸਕੂਲ ਜਾ ਆਉਣ ਦੇ। ਫਿਰ ਮੈਂ ਤੁਹਾਡੇ ਘਰ ਦੇ ਆਊ..' ਮੈਂ ਉਸ ਦੇ ਤਰਲੇ ਕਰਦਾ ਰਿਹਾ। ਉਸ ਨੇ ਮੇਰੀ ਇਕ ਨਾ ਸੁਣੀ। ਮੇਰੇ ਕੰਨ 'ਤੇ ਦੋ ਥੱਪੜ ਧਰ ਦਿੱਤੇ। ਮੇਰੀ ਪਕੜ ਢਿੱਲੀ ਪੈ ਗਈ, ਜਿਵੇਂ ਦੋਵੇਂ ਬਾਹਾਂ ਧੜ ਤੋਂ ਟੁੱਟ ਗਈਆਂ ਹੋਣ। ਮੇਰੇ ਪਾਇਆ ਕੁੜਤਾ ਉਹ ਲਾਹ ਕੇ ਲੈ ਗਈ। ਮੈਂ ਨੰਗੇ ਪਿੰਡੇ ਰੋਂਦਾ ਹੋਇਆ ਘਰ ਮੁੜ ਪਿਆ। ਮੈਨੂੰ ਇੰਜ ਲੱਗ ਰਿਹਾ ਸੀ ਕਿਸੇ ਨੇ ਮੇਰੇ ਨੰਗੇ ਪਿੰਡੇ ਉਤੇ ਛਮਕਾਂ ਮਾਰੀਆਂ ਹੋਣ, ਮੇਰਾ ਸਭ ਕੁਝ ਲੁੱਟ ਗਿਆ ਹੋਵੇ। ਮੈਂ ਮਾਂ ਨੂੰ ਰੋਂਦੇ-ਰੋਂਦੇ ਸਾਰੀ ਗੱਲ ਦੱਸੀ। ਮਾਂ ਤੇ ਗਾਮੋ ਦੀ ਲੜਾਈ ਛਿੜ ਪਈ। ਬੀਹੀ ਵਿਹੜਾ ਇਕੱਠਾ ਹੋ ਗਿਆ। ਇਕ ਦੂਜੇ ਨੂੰ ਗਾਲ੍ਹਾਂ ਦੀ ਬਰਸਾਤ ਖੁੱਲ੍ਹ ਕੇ ਹੋਈ। ਮੇਰਾ ਰੋਣਾ ਤੇ ਹਿਚਕੀਆਂ ਬੰਦ ਨਹੀਂ ਸਨ ਹੋ ਰਹੀਆਂ। ਉਸ ਦਿਨ ਮੈਂ ਸਕੂਲ ਨਹੀਂ ਗਿਆ। ਸਾਰਾ ਦਿਨ ਨੰਗੇ ਪਿੰਡੇ ਘਰ ਦੀਆਂ ਕੰਧਾਂ ਨਾਲ ਲੱਗ ਰੋਂਦਾ ਰਿਹਾ। ਨਵੇਂ ਕਮੀਜ਼ ਦੀ ਜ਼ਿੱਦ ਕਰਦਾ ਰਿਹਾ। 

ਜਦੋਂ ਸ਼ਾਮ ਨੂੰ ਵੀਰ ਆਇਆ ਤਾਂ ਉਸ ਨੂੰ ਮਾਂ ਤੋਂ ਸਾਰੀ ਗੱਲ ਦਾ ਪਤਾ ਲੱਗਿਆ। ਉਹ ਭੋਲੇ ਨਾਲ ਔਖਾ ਭਾਰਾ ਹੋਇਆ। ਉਸ ਨੇ ਲਿਆ ਕੇ ਮੈਨੂੰ ਉਹ ਕੁੜਤਾ ਫਿਰ ਦੇ ਦਿੱਤਾ। ਮੈਂ ਪਾਉਣ ਤੋਂ ਨਾਂਹ ਕਰ ਦਿੱਤੀ। ਉਸ ਨੇ ਮੇਰੀ ਖੜਕੈਂਤੀ ਕਰ ਦਿੱਤੀ, ਪਰ ਮੈਂ ਉਹ ਕੁੜਤਾ ਮੁੜ ਨਹੀਂ ਪਾਇਆ। ਮੈਂ ਮਨ ਵਿੱਚ ਠਾਣ ਲਈ, ਕਿਸੇ ਦੇ ਕੱਪੜੇ ਨਹੀਂ ਪਾਉਣੇ। ਅਗਲੇ ਦਿਨ ਦਰਸ਼ਨ ਨੂੰ ਉਹ ਕੁੜਤਾ ਦੇ ਦਿੱਤਾ ਤੇ ਮੈਨੂੰ ਉਸ ਦਾ, ਪਰ ਮੈਂ ਦਰਸ਼ਨ ਦਾ ਕੁੜਤਾ ਪਾਉਣ ਤੋਂ ਮਨ੍ਹਾਂ ਕਰ ਦਿੱਤਾ। ਮੇਰਾ ਇਸ ਗੱਲ 'ਤੇ ਧੌਲ ਧੱਪਾ ਵੀ ਹੋਇਆ। ਕਈ ਦਿਨ ਸਕੂਲ ਨਾ ਗਿਆ। ਇਕੱਲੀ ਨਿੱਕਰ ਪਾ ਕੇ ਨੰਗੇ ਧੜ ਘੁੰਮਦਾ ਰਿਹਾ। ਇਕ ਦਿਨ ਸ਼ਾਮ ਨੂੰ ਕਚਹਿਰੀ ਤੋਂ ਆਇਆ ਵੀਰ ਮੇਰੇ ਲਈ ਨਵੀਂ ਕਮੀਜ਼ ਲਿਆਇਆ। ਮੈਂ ਬਹੁਤ ਖੁਸ਼ ਹੋਇਆ। ਅਗਲੇ ਦਿਨ ਚਾਈਂ-ਚਾਈਂ ਸਕੂਲ ਗਿਆ। ਉਦੋਂ ਤੋਂ ਅੱਜ ਤੱਕ ਕਿਸੇ ਦਾ ਕੱਪੜਾ ਨਹੀਂ ਪਾਇਆ। ਚੰਗਾ ਮਾੜਾ ਆਪਣਾ ਹੀ ਪਾਇਆ। ਨਹੀਂ ਤਾਂ ਨੰਗੇ ਪਿੰਡੇ ਦਿਨ ਵੀ ਕੱਢੇ। ਇਹ ਗੱਲਾਂ ਸੁਣ ਕੇ ਬੱਚਿਆਂ ਤੇ ਪਤਨੀ ਦੀਆਂ ਅੱਖਾਂ ਵੀ ਨਮ ਹੋ ਗਈਆਂ। 

ਗਗਨ ਨੇ ਆਪਣੇ ਪਾਈ ਹੋਈ ਟੀ ਸ਼ਰਟ ਲਾਹ ਕੇ ਸੁੱਟ ਦਿੱਤੀ ਤੇ ਕਿਹਾ, ‘ਡੈਡੀ, ਸੌਰੀ!' ਮੈਂ ਉਸ ਨੂੰ ਘੁੱਟ ਕੇ ਸੀਨੇ ਨਾਲ ਲਾਇਆ। ਮੇਰੀਆਂ ਅੱਖਾਂ ਵਿੱਚੋਂ ਨਿਕਲੇ ਹੰਝੂ ਫਰਸ਼ ਉਤੇ ਡਿੱਗ ਪਏ। 

  

kuVqf

-Buipµdr POjI

mYN nf cfhuµidaF vI afpxy jvfn puwq ƒ GUr idwqf. cfhy awj kwlH bwcy GUrI bhuq Gwt brdfÈq krdy hn, pr Auh myry awgy kuJ nhIN sI boilaf. kuJ smyN bfad mYƒ vI lwg irhf sI ik ieµj Aus ƒ GUrnf nhIN cfhIdf sI, sgoN mYN ipafr nfl smJf idµdf. pqnI ny vI ikhf, ‘qusIN ggn ƒ kuJ iËafdf qfV idwqf. awKF BrI bYTf hY, qusIN AuNj smJf idµdy. Aus ny afpxy dosq dI tI Èrt hI pfeI sI[[.'

‘qyrI gwl shI aY, pr mYN virHaF qoN Buwbl dy syk ivwc Juls irhf hF. Aus 'coN bfhr inklx dI koiÈÈ krdf hF, pr hor Dwsdf cilaf jFdf hF. jdoN mYƒ awj vI Auh idn Xfd ny, mYN qVp AuTdf hF. idwlI vfilaF dI gfmo buVHI myry gl qoN pfieaf kuVqf iKwcx lwg jFdI hY. qUµ dws, mYN kdy quhfƒ kwpVy lwqy dI kmI rihx idwqI? qusIN iek mµgdy ho, mYN do ilaf idµdf hF. iPr iksy hor dy kwpVy pfAux dI ËrUrq kI hY. iek dUjy dy kwpVy pf ky dosqI gUVHI nhIN huµdI, dosqI qF ipafr muhwbq nfl huµdI aY[[.' myry bol kdy nrm ho jFdy, kdy guwsy ivwc sKq. AuNj myrf vI mn Br afieaf sI. pqnI ny mYƒ pfxI df glfs ilaf ky idwqf. ggn ƒ swdx leI ikhf. mIq pihlF hI kol KVI sI. mYN AunHF nfl virHaF pihlF dI gwl sFJI kr lYxf cfhuµdf sI qF ik sfzy sB dy mn Auqy koeI boJ nf rhy. ggn dIaF awKF qoN pqf lwgdf sI ik bhuq roieaf hY. mYN pfxI dy do Guwt Bry qy ggn ƒ bicaf glfs PVf idwqf, ‘lY puwq pfxI pI lY.' Aus ny glfs mUµh ƒ lfieaf. iekdm sfrf pfxI pI ky QoVHf siQr ho igaf. mYN gwl ÈurU kIqI, ‘mYƒ quhfƒ kdy kuJ Kfx pIx pihnx qoN roikaf hY. jo qusIN kihµdy ho Auh ilaf ky dy idµdf hF[[.' bwcy myrIaF gwlF df jvfh hF hUµ ivwc idµdy rhy.

‘puwq, afpxy Gr dy hflfq suKfvyN nhIN sn. i˵dgI ivwc bhuq kuJ dyiKaf hY. quhfzy vFg asIN skUl sohxIaF vrdIaF pf ky qy tfeIaF lf ky nhIN sI jfdy. nf quhfzy vFg skUl bYg huµdy. pYrF qoN vI nµgy, ijho ijhy kwpVy iml gey, Auh pf lYxy. Aupr kuVqf, hyTF nfly vflI inwkr. keI vfr inwkr vI nf pfAuNdy. nf koeI rumfl huµdf. kuVqy dIaF bfhF nfl nwk sfP huµdf rihµdf. Aus smyN iËafdf bwcy srkfrI skUlF 'c pVHdy sn. koeI tfvF-tfvF pRfeIvyt skUl huµdf sI. skUl ivwc mfstr rylf vI cµgf bµnHdy. bwcy mfstrF qoN zrdy sn, awj vFg mUhry nhIN sn boldy.'

bwcy myrIaF gwlF bVy iDafn nfl sux rhy sn. bytI mIq ny ivwcoN tok ky puwiCaf, ‘zYzI, gfmo buVI kOx sI[[.'

‘gfmo afpxy guaFZI idwlI vfilaF dI buVHI sI.'

‘hux ikwQy hY[[.' Aus ny puwiCaf.

‘kuJ sfl pihlF Aus dI mOq ho geI sI[[,' mY gwl awgy qor leI, ‘jdoN sfzI BYx mqlb quhfzI BUaf df ivafh hoieaf, ijhVy ËmIn dy do Kuwz sI, Auh gihxy ho gey. vtfeI 'qy lY ky KyqI krdy. bfpU sfrf idn imwtI nfl imwtI hoieaf rihµdf. Aus dy kuVqy ivwcoN muVHky dI ajIb ijhI gµD afAuNdI. asIN BfvyN Coty huµdy sI, bfpU vwtF GVdf, asIN Kwbl roldy rihµdy. skUl 'coN CuwtI huµidaF hI asIN pÈU lY ky KyqF vwl qur pYxf. CuwtI vflf sfrf idn Kyq hI lµGdf. mF Kyq Bwqf lY ky afAuNdI. Auh vI kµm 'c hwQ vtfAuNdI. Gr lokF df qfxI qµd buxdI. awDI rfq dIvy dI loa ivwc crKy Auqy sUq kwqdI, asIN pVHdy rihµdy. asIN mF dy hwQ df buixaf Kwdr pfAuNdy. bfpU sfl Br jIa jfn nfl imhnq krdf. aKIr kuJ vI pwly nf pYNdf. sfƒ nvyN kwpiVaF dI afs huµdI. mF socdI, koeI nvF sUt lAUgI, pr sB supny imwtI ho jFdy, bfpU dy kuVqy 'qy iek tfkI hor lwg jFdI. do vkq dI rotI bVI muÈikl nfl pwkdI. kdy iksy qoN aftf AuDfr lYNdy, kdy zUzI 'qy kxk. bfpU ny ËmIn vfhuxI Cwz idwqI. Tykydfr nfl idhfVI 'qy jfx lwigaf. afKr guËfrf clfAuxf sI. mF idny lokF df nrmf kpfh cugdI, rfq ƒ qfxI buxdI. sfƒ nfl lY jFdI. ijho ijhf sfQo huµdf, asIN krI jFdy. keI-keI idn asIN skUl nf jFdy. jdoN jFdy, mfstr jI ny kuwt-kuwt nIl pf dyxy. sB brdfÈq kr lYNdy. jdoN bfpU ƒ iekwTy pYsy imldy, sB leI awDo-rfxy kwpVy lY afAuNdf. mF AunHF ƒ kwt-kwt sfzy qy afpxy myc dy bxf idµdI. asIN bVy KuÈ hoxf. mF hr kµm dI mfhr sI. Auh irµz dIaF sfbxF Gr bxf lYNdI. muwl dI sfbx qF asIN kdy dyKI nhIN sI. hr pfsy gurbq ny Gyrf Gwq rwiKaf sI. asIN skUl pVHn jFdy. aijhy hflfq ho jFdy ik sfƒ skUloN htfAux dI nObq af jFdI. mfpy keI vfr socdy, jvfkF ƒ iksy i˵mINdfr nfl pÈUaF ipwCy lf idµdy hF, pr bfpU aijhf nf krdf, Auh kOVf Guwt Br lYNdf. jdoN kdy aijhI gwl cwldI, asIN iPr dwb ky kµm krnf. pÈUaF leI kwK svyry suvKqy vwZ ky ilafAuNdy, iPr skUl jFdy. grmIaF dIaF CuwtIaF hoxIaF qF asIN kfrKfny 'coN kulPIaF dI ryVHI ilaf ky kulPIaF vycxIaF.'

aqIq ƒ ProlidaF myrf gwc Br afieaf. bwcy myry vwl qrs BrIaF nËrF nfl dyK rhy sn. mYN pfxI df glfs mUµh lfieaf. ijvyN afpxy aqIq ƒ ingl irhf hovy, pr gfmo ijvyN myry sfhmxy KVI ho geI. mYN awgy dwsx lwgf; gfmo ky idwlI qoN prq ky afpxy guaFZ afey sI. AunHF dy vzyry kmfeI krn idwlI cly gey. ieQoN sfrI ËmIn gihxy kr gey. AuQy AunHF bVI imhnq kIqI. pYrF isr ho gey. lok qF ieh kihµdy ny, ‘gfmo dy Gr vflf AuQoN afto clfAuNdf sI. Aus dI iksy aµgryË nfl dosqI ho geI. sfl iCmfhI Auh jd Guµmx afAuNdf, ienHF kol rihµdf. Aus ny gihxy peI sfrI ËmIn CuzvfeI qy Gr KrId ky idwqf.' gfmo ky kdy idwlI kdy ipµz. idwlI ivwc Aus dy Gr vfly dI mOq ho geI. gfmo ipµz af geI iqµn bwcy lY ky. do kuVIaF qy Cotf muµzf. vwzf muµzf qrsym idwlI afto clfAuNdf sI. gfmo suBfa dI bVI KuwlHI zuwlHI. kwd kfTI bµidaF vrgI. jdoN Auh afey qF guaFZ ny AunHF dI bhuq mdd kIqI. ieQoN qwk ik AunHF ƒ pYrF 'qy KVy kr idwqf. gfmo mF kol bYTI GµitaF bDI gwlF krdI rihµdI. kdy mF Aus kol clI jFdI. asIN Aus ƒ qfeI kihµdy. qrsym kdy-kdy ipµz af jFdf. Cotf muµzf Bolf iËafdf sfzy vwzy vIr jsivµdr nfl rihµdf. AunHF dI afps ivwc imwqrqf sI. keI vfr Auh sfzy kol Gr pY jFdf. mYQoN Auh awT sfl vwzy sn. Bolf mhIny ivwc iek do vfr idwlI df gyVf lf afAuNdf. afAux lwigaf idwlI qoN bVf kuJ ilafAuNdf, nvyN izËfeInF dy kwpVy, bUt, KyzF df sfmfn. jsivµdr ƒ koeI kwpVf lwqf ilaf idµdf. Auh iek dUjy dy kwpVy pfAuNdy rihµdy[[.

smyN dI sUeI GuµmdI geI. jdoN idwlI ivwc ieµdrf gFDI df kql hoieaf qF dµgy Psfd ÈurU ho gey. iswKF ƒ Bfl-Bfl mfrn lwg pey. Aus smyN pwky qOr 'qy ieh prvfr ipµz af igaf. pRfiemrI qoN asIN hfeI skUl ivwc ho gey. vIr dsvIN pfs kr igaf. hfeI skUl 'c klfsF lwgx lwgIaF qF asIN pihlF vFg kuVqf qy nfly vflI inwkr pf ky cly jfxf. iek idn mYN nlky Auqy pfxI pI irhf sI. hYzmfstr ny mYƒ afpxy kol bulf ilaf, ‘Aury af Eey[[.'

‘jI mfstr jI!' mYN Bwj ky Aus dI kursI kol igaf. myry goizaF qwk dy kuVqy ƒ cµgI qrHF inhfr irhf sI.

‘kuVqf AuqFh cuwk[[.' mYN nIvIN pfeI KVf irhf. Aus ny zµzy nfl myrf kuVqf Aupr cuwk idwqf myry inwkr nhIN sI pfeI hoeI[[. mYƒ dyK ky sfrI klfs hwsx lwgI.

‘afh kuVqf vI nhIN sI pfAuxf. jy kwlH qoN ies qrHF af igaf qF qyrI KYr nhIN, nfly inwkr nhIN pf ky afAuxI. pjfmf jF pYNt pf ky afAuxI aY, smiJaf? qusIN CotIaF klfsF dy nhIN rhy.' hYzmfstr ny myrf cµgf rylf bµinHaf qy mYƒ Gry Byj idwqf. drasl myrI inwkr Aus idn drÈn pf igaf sI. Aus dI Pt geI sI. asIN dovyN Gr bhuq lVy. ijµnf icr mYƒ pYNt nhIN ilaf ky idwqI mYN zrdf mfrf skUl nhIN igaf. bfpU ny ikqoN sfzy dovF vfsqy awDorfxIaF pYNtf ilaf idwqIaF.

ieh gwl dwsidaF myry aµdroN iek hAukf inkilaf. ieµj lwg irhf sI, ijvyN hYzmfstr dy zµzy myry srIr 'qy vrH rhy hox. mYN cIk irhf sF.

‘zYzI[[,' bytI ny myrI bFh PV ky hlUixaf. mYN bIqy 'coN bfhr afieaf. bwcy qy pqnI myrIaF gwlF kfrn Bfvuk ho gey sn. mYN awgy gwl qorI. quhfzf drÈn qfieaf swqvIN ivwcoN ht igaf. islfeI df kµm iswKx lwigaf. Gr ivwcoN gurbq ny pYr ipwCy nhIN sn iKwcy. idwlI vfilaF ny vwzI kuVI df ivafh kr idwqf. kuJ smyN bfad qrsym df ivafh vI ho igaf. Bolf Krcy KuwlH ky krdf sI. ËmIn 'coN cµgI pYdfvfr huµdI. aksr Auh dovyN BrfvF df lVfeI JgVf rihx lwg ipaf sI. lok ivwc pY ky Cuzf idµdy. AunHF dy GroN AucI bolx dIaF afvfËF kµnIN pYNdIaF qF jsivµdr CuzfAux df mfrf ivwc jf vVdf. AunHF dI lVfeI ieµnI vD jFdI ik iek dUjy df isr pfVn lwgy imµt lfAuNdy. dovF ivwcoN koeI hspqfl ivwc ipaf rihµdf. AunHF dI hr roË dI lVfeI rihx lwgI qF guaFZI vI CuzfAux qoN pfsf vwtx lwgy.

iek vfr jsivµdr AunHF ƒ lVidaF ƒ CuzfAux cilaf igaf qF Aus df isr pfV idwqf. Aus dy bfrHF tFky lwgy. Aus qoN bfad mF dI AunHF nfl cµgI jµg hoeI. afpo ivwc dovF prvfrF ny bolxf bµd kr idwqf. AunHF dI lVfeI Ausy qrHF cwldI rihµdI. ivwcoN gfmo ƒ vI rgVf lf idµdy. koeI CuzfAux nf jFdf. Qfxy kdy koeI irport drj krvf idµdf, kdy koeI. puls drvfËy 'qy KVI rihµdI. puls ny vI AunHF dy klyÈ dIaF inwq dIaF irportF qoN awk ky afAuxf Cwz idwqf. pµcfieq smJOqf krfAuNdI. afQx ƒ AunHF iPr bµJ KVy kr lYxy. Bolf iPr sfzy Gr nhIN sI afAuNdf. jsivµdr ƒ bfhr aµdr imldf rihµdf sI. AunHF dI dosqI AuvyN hI inB rhI sI.

mYN awTvIN klfs ivwc ho igaf. jsivµdr kcihrIaF 'c iksy vkIl kol munÈI lwg igaf. svyry mYN skUl clf jFdf. Auh kcihrIaF ƒ bws cVH jFdf. kdy-kdy Auh BYx kol rih pYNdf. iek svyr mYN skUl jfx leI GroN bfhr inkilaF hI sI ik sVk 'qy gfmo ny Gyr ilaf. Aus idn vIr Gr nhIN sI.

‘afh kuVqf lfh myry puwq df aY, ikvyN Auhƒ luwt-luwt KfeI jFdy ny.' drasl ieh kmIË pihlF vIr pfAuNdf irhf sI. myrf kmIË QF-QF qoN pfitaf hox krky drÈn ny vIr dy kihx 'qy Boly vwloN idwqf ieh kmIË myry myc df kr idwqf sI. mYN ieh kmIË pf ky skUl jFdf. pftf purfxf Gr pf lYNdf. gfmo qfeI dI gwl sux mYN iekdm suµn ho igaf.

‘qfeI, ieh qF Boly ny jsivµdr ƒ idwqf sI[[', myry mUµh ivwcoN Èbd msF inkly.

‘myry puwq ƒ dyx leI Qozy mlµgF kol kI aY vy. lfh myry puwq df kuVqf[[,' Auh myry gl 'coN kuVqf iKwcx lwgI. mYN kuVqf bcfAux dI koiÈÈ kr lwgf. sVk 'qy jfx vfly rfhI sfzy vwl dyK rhy sn.

‘qfeI, mYƒ skUl jf afAux dy. iPr mYN quhfzy Gr dy afAU[[' mYN Aus dy qrly krdf irhf. Aus ny myrI iek nf suxI. myry kµn 'qy do QwpV Dr idwqy. myrI pkV iZwlI pY geI, ijvyN dovyN bfhF DV qoN tuwt geIaF hox. myry pfieaf kuVqf Auh lfh ky lY geI. mYN nµgy ipµzy roNdf hoieaf Gr muV ipaf. mYƒ ieµj lwg irhf sI iksy ny myry nµgy ipµzy Auqy CmkF mfrIaF hox, myrf sB kuJ luwt igaf hovy. mYN mF ƒ roNdy-roNdy sfrI gwl dwsI. mF qy gfmo dI lVfeI iCV peI. bIhI ivhVf iekwTf ho igaf. iek dUjy ƒ gflHF dI brsfq KuwlH ky hoeI. myrf roxf qy ihckIaF bµd nhIN sn ho rhIaF. Aus idn mYN skUl nhIN igaf. sfrf idn nµgy ipµzy Gr dIaF kµDF nfl lwg roNdf irhf. nvyN kmIË dI iËwd krdf irhf.

jdoN Èfm ƒ vIr afieaf qF Aus ƒ mF qoN sfrI gwl df pqf lwigaf. Auh Boly nfl aOKf Bfrf hoieaf. Aus ny ilaf ky mYƒ Auh kuVqf iPr dy idwqf. mYN pfAux qoN nFh kr idwqI. Aus ny myrI KVkYNqI kr idwqI, pr mYN Auh kuVqf muV nhIN pfieaf. mYN mn ivwc Tfx leI, iksy dy kwpVy nhIN pfAuxy. agly idn drÈn ƒ Auh kuVqf dy idwqf qy mYƒ Aus df, pr mYN drÈn df kuVqf pfAux qoN mnHF kr idwqf. myrf ies gwl 'qy DOl Dwpf vI hoieaf. keI idn skUl nf igaf. iekwlI inwkr pf ky nµgy DV Guµmdf irhf. iek idn Èfm ƒ kcihrI qoN afieaf vIr myry leI nvIN kmIË ilafieaf. mYN bhuq KuÈ hoieaf. agly idn cfeIN-cfeIN skUl igaf. AudoN qoN awj qwk iksy df kwpVf nhIN pfieaf. cµgf mfVf afpxf hI pfieaf. nhIN qF nµgy ipµzy idn vI kwZy. ieh gwlF sux ky bwicaF qy pqnI dIaF awKF vI nm ho geIaF.

ggn ny afpxy pfeI hoeI tI Èrt lfh ky suwt idwqI qy ikhf, ‘zYzI, sOrI!' mYN Aus ƒ Guwt ky sIny nfl lfieaf. myrIaF awKF ivwcoN inkly hµJU PrÈ Auqy izwg pey.

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ