Welcome to Canadian Punjabi Post
Follow us on

26

February 2020
ਟੋਰਾਂਟੋ/ਜੀਟੀਏ

ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ

September 19, 2019 09:24 AM

ਬਰੈਂਪਟਨ, (ਡਾ. ਝੰਡ) -ਸਾਂਝੇ ਪੰਜਾਬ ਦੀ ਪ੍ਰਮੁੱਖ ਪ੍ਰੇਮ ਕਹਾਣੀ 'ਸੋਹਣੀ-ਮਹੀਂਵਾਲ' ਦੀ ਨਾਇਕਾ 'ਸੋਹਣੀ' ਦੇ ਸ਼ਹਿਰ ਗੁਜਰਾਤ ਦੇ ਵਸਨੀਕ ਪਾਕਿਸਤਾਨੀ ਸ਼ਾਇਰ ਜਨਾਬ ਅਫ਼ਜ਼ਲ ਰਾਜ਼ ਜੋ ਇੱਥੇ ਬਰੈਂਪਟਨ ਵਿਚ ਜੂਨ ਮਹੀਨੇ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਭਾਗ ਲੈਣ ਲਈ ਇੱਥੇ ਆਏ ਹੋਏ ਸਨ, ਦੀ 17 ਸਤੰਬਰ ਦੀ ਰਾਤ ਨੂੰ ਵਾਪਸੀ ਫ਼ਲਾਈਟ ਸੀ। ਜਿ਼ਕਰਯੋਗ ਹੈ ਕਿ ਅਫ਼ਜ਼ਲ ਰਾਜ਼ ਸਾਹਿਬ ਵਧੀਆ ਗ਼ਜ਼ਲਗੋ ਹੋਣ ਦੇ ਨਾਲ਼ ਨਾਲ਼ ਗੁਜਰਾਤ ਵਿਚ ਛਪਦੇ ਰੋਜ਼ਾਨਾ ਪੰਜਾਬੀ ਅਖ਼ਬਾਰ 'ਕਾਂਘਾਂ' ਅਤੇ ਇਕ ਪੰਜਾਬੀ ਰਿਸਾਲੇ ਦੇ ਸੰਪਾਦਕ ਹਨ। ਉਹ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਦੇ ਕੰਪਿਊਟਰ ਫ਼ੌਂਟਸ ਦੇ ਵੀ ਪੂਰੇ ਗਿਆਤਾ ਹਨ ਅਤੇ ਉਨ੍ਹਾਂ ਨੇ ਪੰਜਾਬੀ ਕਵਿਤਾ ਦੀ ਕੋਈ ਵੀ ਪੁਸਤਕ ਇਨ੍ਹਾਂ ਦੋਹਾਂ ਲਿਪੀਆਂ ਵਿਚ ਛਾਪਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਦੇ ਇਸ ਸੱਦੇ 'ਤੇ 'ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ' ਵੱਲੋਂ ਗੰਭੀਰ ਵਿਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੇ ਕਰੀਬੀ ਦੋਸਤ ਜਨਾਬ ਮਕਸੂਦ ਚੌਧਰੀ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਅਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਸਾਂਝਾ ਕਰਨ ਲਈ ਆਪਣੇ ਕੁਝ ਹੋਰ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦੇ ਦੋਸਤਾਂ ਨੂੰ ਬਰੈਂਪਟਨ ਦੇ ਮਸ਼ਹੂਰ ਰੈਸਟੋਰੈਂਟ 'ਇੰਡੀਆ ਟੇਸਟ' ਵਿਚ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਕਬੂਲਦਿਆਂ ਹੋਇਆਂ ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਰਜਿੰਦਰ ਸਿੰਘ ਅਠਵਾਲ ਅਤੇ ਸਾਦੀਆ ਰਵੀਮ ਬਾਅਦ ਦੁਪਹਿਰ ਦੋ ਵਜੇ ਉਪਰੋਕਤ ਰੈਸਟੋਰੈਂਟ ਵਿਚ ਪਹੁੰਚੇ। ਸਾਰਿਆਂ ਨੇ ਮਿਲ ਕੇ ਰੈਸਟੋਰੈਂਟ ਦੇ ਸੁਆਦਲੇ ਖਾਣੇ ਦਾ ਭਰਪੂਰ ਅਨੰਦ ਲਿਆ ਅਤੇ ਭਾਰਤੀ ਤੇ ਪਾਕਿਸਤਾਨੀ ਪੰਜਾਬਾਂ ਦੇ ਅਦੀਬਾਂ ਅਤੇ ਆਮ ਲੋਕਾਂ ਦੇ ਆਪਸੀ ਪਿਆਰ ਦੀ ਭਰਪੂਰ ਚਰਚਾ ਕੀਤੀ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਦੀ ਸਿਆਸਤ 'ਤੇ ਛਾਏ ਅਜੋਕੇ ਕਾਲੇ ਬੱਦਲ ਵੀ ਚਰਚਾ ਦਾ ਵਿਸ਼ਾ ਬਣੇ। ਕੁਲ ਮਿਲਾ ਕੇ ਇਹ ਸੰਖੇਪ ਲੰਚ-ਮਿਲਣੀ ਬੜੀ ਨਿੱਘੀ ਤੇ ਪਿਆਰ ਭਰੀ ਰਹੀ। ਸਾਰਿਆਂ ਨੇ ਉਨ੍ਹਾਂ ਨੂੰ ਵਾਪਸੀ ਸਫ਼ਰ ਲਈ ਸ਼ੁਭ-ਇੱਛਾਵਾਂ ਦਿੱਤੀਆਂ ਅਤੇ ਫਿਰ ਜਲਦੀ ਫੇਰਾ ਪਾਉਣ ਲਈ ਕਿਹਾ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰ ਇੰਸ਼ੋਰੈਂਸ ਲਈ ਓਨਟਾਰੀਓ ਦੇ ਡਰਾਈਵਰ ਭਰ ਰਹੇ ਹਨ ਵੱਧ ਪ੍ਰੀਮੀਅਮ!
ਗਲੋਬਲ ਅਰਥਚਾਰੇ ਦੀ ਹਾਲਤ ਨਾਜ਼ੁਕ : ਟਰੂਡੋ
ਵਾਇਆ ਰੇਲ ਨੇ ਕੈਨੇਡਾ ਭਰ ਵਿੱਚ ਰੱਦ ਕੀਤੀਆਂ ਗੱਡੀਆਂ, ਸੀਐਨ ਨੇ ਪੂਰਬੀ ਕੈਨੇਡਾ ਵਿੱਚ ਬੰਦ ਕੀਤਾ ਨੈੱਟਵਰਕ
279 ਕੈਨੇਡੀਅਨਾਂ ਵਾਲੇ ਬੇੜੇ ਨੂੰ ਕੰਬੋਡੀਆ ਦੀ ਬੰਦਰਗਾਹ ਉੱਤੇ ਮਿਲੀ ਪਨਾਹ
ਸਾਬਕਾ ਕੈਬਨਿਟ ਮੰਤਰੀ ਜੌਹਨ ਬੇਅਰਡ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਨਹੀਂ ਲੈਣਗੇ ਹਿੱਸਾ
ਸੀਏਏ ਨੇ ਪਾਕਿਸਤਾਨੀ ਹਿੰਦੂਆਂ ਤੇ ਹੋਰ ਘੱਟ ਗਿਣਤੀ ਕਮਿਊਨਿਟੀਜ਼ ਦੇ ਦਿਲ ਵਿੱਚ ਪੈਦਾ ਕੀਤੀ ਆਸ
ਅਧਿਆਪਕ 21 ਨੂੰ ਕਰਨਗੇ ਕੋ-ਆਰਡੀਨੇਟਿਡ ਹੜਤਾਲ
ਪਾਈਪਲਾਈਨ ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਰੋਕਿਆ ਫਰੀਲੈਂਡ ਦਾ ਰਾਹ
ਸਿਟੀ ਹਾਲ ਦੀ ਸਕਿਊਰਿਟੀ ਹੋਵੇਗੀ ਹੋਰ ਸਖ਼ਤ
ਐਲੀਮੈਂਟਰੀ ਅਧਿਆਪਕਾਂ ਵੱਲੋਂ ਹੜਤਾਲਾਂ ਦਾ ਸਿਲਸਿਲਾ ਮੁੜ ਸੁ਼ਰੂ ਕਰਨ ਦਾ ਫੈਸਲਾ