Welcome to Canadian Punjabi Post
Follow us on

26

February 2020
ਟੋਰਾਂਟੋ/ਜੀਟੀਏ

ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ

September 19, 2019 09:23 AM

ਓਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ ਅਤੇ ਫੁਲਕਾਰੀ ਮੀਡੀਆ ਵੱਲੋਂ ਨਾਟਕ ‘ਰਿਸ਼ਤੇ’ 6 ਅਕਤੂਬਰ, 2019 ਨੂੰ ਠੀਕ 3:30 ਵਜੇ ਚਿਗੂੰਜੀ ਸਕੈਂਡਰੀ ਸਕੂਲ, 1370 ਵੀਲੀਅਮ ਪਾਰਕਵੇ ਵਿਖੇ ਖੇਡਿਆ ਜਾ ਰਿਹਾ ਹੈ। ਇਸ ਨਾਟਕ ਦੇ ਗੀਤ ਉਂਕਾਰਪ੍ਰੀਤ ਅਤੇ ਆਵਾਜ਼ ਰਾਜ ਘੁੰਮਣ ਦੇ ਦਿੱਤੀ ਹੈ। ਇਹ ਨਾਟਕ ਸੀਨੀਅਰਜ਼ ਦੇ ਇੱਕਲੇ ਪਣ ਦੀ ਕਹਾਣੀ ਦਰਸਾਉਂਦਾ ਹੈ ਜਦੋਂ ਉਨ੍ਹਾਂ ਦੇ ਬੱਚੇ ਆਪਣੇ ਕੰਮਾਂ-ਕਾਰਾਂ ਕਰਕੇ ਦੂਰਦਰਾਡੇ ਚਲੇ ਜਾਂਦੇ ਹਨ। ਇਸ ਨਾਟਕ ਵਿੱਚ ਹਰ ਤਰ੍ਹਾਂ ਦਾ ਮਸਾਲਾ ਦਰਸ਼ਕਾਂ ਨੂੰ ਮਿਲੇਗਾ। ਇਸ ਨਾਟਕ ਵਿੱਚ ਟਰੰਟੋ ਦੇ ਨਾਮਵਰ ਕਲਾਕਾਰ ਭਾਗ ਲੈ ਰਹੇ ਹਨ। ਜਸਪਾਲ ਢਿੱਲੋਂ ਪਿਛਲੇ ਚਾਰ ਦਹਾਕਿਆਂ ਤੋਂ ਨਾਟਕ ਖੇਡਦਾ ਆ ਰਿਹਾ ਹੈ। ਇਸ ਟੀਮ ਨੇ ਤੂਤਾਂ ਵਾਲਾ ਖੂਹ, ਛਿਪਣ ਤੋਂ ਪਹਿਲਾਂ, ਅੱਲੇ ਜ਼ਖਮ ਪੰਜਾਬ ਦੇ ਮਿਰਚ ਮਸਾਲਾ, ਬਹਿਜਾ ਬਹਿਜਾ ਹੋ ਗਈ, ਦਾ ਪੀ ਆਰ ਕਾਰਡ, ਤੈਂ ਕੋ ਦਰਦ ਨਾ ਆਇਆ, ਹਿੰਦ ਦੀ ਚਾਦਰ ਅਤੇ ਹੋਰ ਬਹੁਤ ਸਾਰੇ ਨਾਟਕ ਦਰਸ਼ਕਾਂ ਦੀ ਝੋਲੀ `ਚ ਪਾਏ ਹਨ ਅਤੇ ਦਰਸ਼ਕਾਂ ਵੱਲੋਂ ਵਾਹ ਵਾਹ ਵੀ ਖੱਟੀ ਹੈ। ਵਧੇਰੀ ਜਾਣਕਾਰੀ ਲਈ ਜਸਪਾਲ ਢਿੱਲੋਂ (416-564 9290) ਇੰਦਰਜੀਤ ਢਿੱਲੋਂ 416-451-9290) ਅਤੇ ਰਾਜ ਘੁੰਮਣ (647-957 1320) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰ ਇੰਸ਼ੋਰੈਂਸ ਲਈ ਓਨਟਾਰੀਓ ਦੇ ਡਰਾਈਵਰ ਭਰ ਰਹੇ ਹਨ ਵੱਧ ਪ੍ਰੀਮੀਅਮ!
ਗਲੋਬਲ ਅਰਥਚਾਰੇ ਦੀ ਹਾਲਤ ਨਾਜ਼ੁਕ : ਟਰੂਡੋ
ਵਾਇਆ ਰੇਲ ਨੇ ਕੈਨੇਡਾ ਭਰ ਵਿੱਚ ਰੱਦ ਕੀਤੀਆਂ ਗੱਡੀਆਂ, ਸੀਐਨ ਨੇ ਪੂਰਬੀ ਕੈਨੇਡਾ ਵਿੱਚ ਬੰਦ ਕੀਤਾ ਨੈੱਟਵਰਕ
279 ਕੈਨੇਡੀਅਨਾਂ ਵਾਲੇ ਬੇੜੇ ਨੂੰ ਕੰਬੋਡੀਆ ਦੀ ਬੰਦਰਗਾਹ ਉੱਤੇ ਮਿਲੀ ਪਨਾਹ
ਸਾਬਕਾ ਕੈਬਨਿਟ ਮੰਤਰੀ ਜੌਹਨ ਬੇਅਰਡ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਨਹੀਂ ਲੈਣਗੇ ਹਿੱਸਾ
ਸੀਏਏ ਨੇ ਪਾਕਿਸਤਾਨੀ ਹਿੰਦੂਆਂ ਤੇ ਹੋਰ ਘੱਟ ਗਿਣਤੀ ਕਮਿਊਨਿਟੀਜ਼ ਦੇ ਦਿਲ ਵਿੱਚ ਪੈਦਾ ਕੀਤੀ ਆਸ
ਅਧਿਆਪਕ 21 ਨੂੰ ਕਰਨਗੇ ਕੋ-ਆਰਡੀਨੇਟਿਡ ਹੜਤਾਲ
ਪਾਈਪਲਾਈਨ ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਰੋਕਿਆ ਫਰੀਲੈਂਡ ਦਾ ਰਾਹ
ਸਿਟੀ ਹਾਲ ਦੀ ਸਕਿਊਰਿਟੀ ਹੋਵੇਗੀ ਹੋਰ ਸਖ਼ਤ
ਐਲੀਮੈਂਟਰੀ ਅਧਿਆਪਕਾਂ ਵੱਲੋਂ ਹੜਤਾਲਾਂ ਦਾ ਸਿਲਸਿਲਾ ਮੁੜ ਸੁ਼ਰੂ ਕਰਨ ਦਾ ਫੈਸਲਾ