Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼ -- 2019 ਫੈਡਰਲ ਚੋਣਾਂ: ਬਰੈਂਪਟਨ ਨੌਰਥ: ਦੋ ਵਕੀਲਾਂ ਦਰਮਿਆਨ ਮੁਕਾਬਲਾ, ਫੈਸਲਾ ਵੋਟਰਾਂ ਹੱਥ

September 19, 2019 08:55 AM

ਬਰੈਂਪਟਨ ਨੌਰਥ ਇੱਕ ਦਿਲਚਸਪ ਰਾਈਡਿੰਗ ਹੈ ਜਿਸ ਵਿੱਚ ਚੋਣ ਨਤੀਜਿਆਂ ਦਾ ਅਨੁਮਾਨ 2015 ਦੀਆਂ ਫੈਡਰਲ ਚੋਣਾਂ ਵਿੱਚ ਉਮੀਦਵਾਰਾਂ ਦੀ ਕਾਰਗੁਜ਼ਾਰੀ ਜਾਂ ਪਿਛਲੇ ਸਾਲ ਹੋਈਆਂ ਉਂਟੇਰੀਓ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਪਾਰਟੀਆਂ ਦੀ ਕਾਰਗੁਜ਼ਾਰੀ ਦੇ ਆਧਾਰ ਉੱਤੇ ਨਹੀਂ ਲਾਇਆ ਜਾ ਸਕਦਾ। 1 ਲੱਖ 18 ਹਜ਼ਾਰ ਤੋਂ ਵੱਧ ਵੱਸੋਂ ਵਾਲੀ ਇਸ ਰਾਈਡਿੰਗ ਦੀ ਪਾਰਲੀਮੈਂਟ ਵਿੱਚ ਨੁਮਾਇੰਦਗੀ ਵਰਤਮਾਨ ਵਿੱਚ ਕਿੱਤੇ ਵਜੋਂ ਵਕੀਲ ਰੂਬੀ ਸਹੋਤਾ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਕਿ ਇੱਕ ਹੋਰ ਵਕੀਲ ਅਰਪਣ ਖੰਨਾਂ ਵੱਲੋਂ ਰੂਬੀ ਸਹੋਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।

338canada.com ਦੇ ਅਨੁਮਾਨ ਮੁਤਾਬਕ ਲਿਬਰਲ ਐਮ ਪੀ ਰੂਬੀ ਸਹੋਤਾ ਨੂੰ 42.4 ਵੋਟਾਂ ਮਿਲਣ ਦੀ ਆਸ ਹੈ ਜਦੋਂ ਕਿ ਕੰਜ਼ਰਵੇਟਿਵ ਉਮੀਦਵਾਰ ਅਰਪਣ ਖੰਨਾ 31% ਵੋਟਾਂ ਦੇ ਆਸਾਰ ਨਾਲ ਦੂਜੇ ਨੰਬਰ ਉੱਤੇ ਚੱਲਦੇ ਨਜ਼ਰ ਆ ਰਹੇ ਹਨ। ਐਨ ਡੀ ਪੀ ਉਮੀਦਵਾਰ ਮੈਲਿਸਾ ਐਡਵਾਰਡ ਨੂੰ 16.2% ਵੋਟਾਂ ਮਿਲ ਸਕਦੀਆਂ ਹਨ। ਗਰੀਨ ਪਾਰਟੀ ਦੇ ਨੌਰਬਰਟ ਡੀਕੌਸਟਾ ਨੂੰ 7% ਦੇ ਕਰੀਬ ਵੋਟਾਂ ਮਿਲਣ ਦੀ ਆਸ ਹੈ। ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਇਸ ਵੈੱਬਸਾਈਟ ਦਾ 17 ਸਤੰਬਰ ਤੱਕ ਅੰਦਾਜ਼ਾ ਹੈ ਕਿ ਲਿਬਰਲ ਉਮੀਦਵਾਰ ਰੂਬੀ ਸਹੋਤਾ ਦੁਬਾਰਾ ਇਸ ਰਾਈਡਿੰਗ ਤੋਂ ਜਿੱਤ ਸਕਦੀ ਹੈ। ਦੂਜੇ ਪਾਸੇ Calculated Politics ਦਾ ਜੋੜ ਤਕਸੀਮ ਵੀ 338ਕੈਨੇਡਾ.ਕਾਮ ਨਾਲ ਸਹਿਮਤ ਵਿਖਾਈ ਦੇਂਦਾ ਹੈ ਜਿਸ ਮੁਤਾਬਕ ਰੂਬੀ ਸਹੋਤਾ ਨੂੰ ਅਰਪਣ ਖੰਨਾਂ ਲਈ 33.3% ਵੋਟਾਂ ਦੇ ਮੁਕਾਬਲੇ 41% ਵੋਟਾਂ ਮਿਲਣ ਦੀ ਆਸ ਹੈ। ਜੇ ਇਹਨਾਂ ਅੰਕੜਿਆਂ ਨੂੰ ਸਹੀ ਮੰਨਿਆ ਜਾਵੇ ਤਾਂ ਰੂਬੀ ਸਹੋਤਾ ਨੂੰ ਪਛਾੜ ਕੇ ਐਮ ਪੀ ਦੀ ਕੁਰਸੀ ਉੱਤੇ ਬਿਰਾਜਮਾਨ ਹੋਣ ਲਈ ਅਰਪਣ ਖੰਨਾਂ ਨੂੰ ਰੱਜ ਕੇ ਮਿਹਨਤ ਕਰਨੀ ਹੋਵੇਗੀ।

2015 ਵਿੱਚ ਇਸ ਰਾਈਡਿੰਗ ਨੂੰ ਰੂਬੀ ਸਹੋਤਾ ਨੇ ਤਤਕਾਲੀ ਕੰਜ਼ਰਵੇਟਿਵ ਐਮ ਪੀ ਪਰਮ ਗਿੱਲ ਤੋਂ ਹਥਿਆਇਆ ਗਿਆ ਸੀ। ਬੇਸ਼ੱਕ ਉਹ ਇੱਕ ਕਿਸਮ ਨਾਲ ਬਾਹਰ ਤੋਂ ਆਈ ਉਮੀਦਵਾਰ ਸੀ (ਰੂਬੀ ਸਹੋਤਾ ਲੰਬਾ ਸਮਾਂ ਅਮਰੀਕਾ ਵਿੱਚ ਕਲੀਵਲੈਂਡ (ਓਹਾਈਓ) ਵਿੱਚ ਕਮਰਸ਼ੀਅਲ ਲਿਟੀਗੇਸ਼ਨ ਵਕੀਲ ਰਹੀ ਸੀ) ਪਰ ਉਸਦੇ ਪਿਤਾ ਹਰਬੰਸ ਸਿੰਘ ਜੰਡਾਲੀ ਸਿਆਸਤ ਖਾਸ ਕਰਕੇ ਸਿੱਖ ਸਿਆਸਤ ਦੀਆਂ ਰਮਜ਼ਾਂ ਨੂੰ ਸਮਝਣ ਵਾਲੇ ਘਾਗ ਆਗੂ ਰਹੇ ਹਨ। ਉਂਟੇਰੀਓ ਸਿੱਖਜ਼ ਅਤੇ ਗੁਰਦੁਆਰਾ ਕਾਉਂਸਲ ਦੇ ਪ੍ਰਧਾਨ ਤੋਂ ਲੈ ਕੇ ਡਿਕਸੀ ਗੁਰੁਦੁਆਰਾ ਸਾਹਿਬ ਦੀ ਪ੍ਰਬੰਧਕੀ ਨਾਲ ਲੰਬਾ ਸਮਾਂ ਜੁੜੇ ਰਹਿਣ ਵਾਲੇ ਹਰਬੰਸ ਸਿੰਘ ਜੰਡਾਲੀ ਨੇ ਕਈ ਸਿਆਸੀ ਪਾਰਟੀਆਂ ਦੇ ਉਤਰਾਅ ਚੜਾਅ ਆਪਣੀਆਂ ਅੱਖਾਂ ਸਾਹਮਣੇ ਵੇਖੇ ਹਨ। 2015 ਵਿੱਚ ਪਰਮ ਗਿੱਲ ਉੱਤੇ ਇਹ ਦੋਸ਼ ਲੱਗਦੇ ਰਹੇ ਸਨ ਕਿ ਉਸ ਦੇ ਵਰਕਰਾਂ ਨੇ ਜਾਣਬੁੱਝ ਕੇ ਰੂਬੀ ਸਹੋਤਾ ਨੂੰ ਸਾਬਕਾ ਐਮ ਪੀ ਅਤੇ ਚਰਚਿਤ ਕਿਰਦਾਰ ਰੂਬੀ ਢਾਲਾ ਨਾਲ ਜੋੜ ਕੇ ਭੰਬਲਭੂਸਾ ਪੈਦਾ ਕਰਨ ਦੀ ਕੋਸਿ਼ਸ਼ ਕੀਤੀ ਸੀ। 2015 ਵਿੱਚ ਅੰਤ ਹਕੀਕਤ ਇਹ ਰਹੀ ਕਿ ਨਿਊਯਾਰਕ ਵਿੱਚ ਕੰਮ ਕਰਨ ਵਾਲੇ ਡਾਕਟਰ ਤੇਜਿੰਦਰ ਸਿੰਘ ਸਹੋਤਾ ਦੀ ਪਤਨੀ ਰੂਬੀ ਸਹੋਤਾ 48.27 ਵੋਟਾਂ ਹਾਸਲ ਕਰਕੇ ਹਾਊਸ ਆਫ ਕਾਮਨਜ਼ ਵਿੱਚ ਜਾ ਪੁੱਜੀ। ਉਸ ਵੇਲੇ ਚੱਲੀ ਲਿਬਰਲ ਪੱਖੀ ਲਹਿਰ ਦਾ ਵੀ ਰੂਬੀ ਦੀ ਜਿੱਤ ਵਿੱਚ ਵੱਡਾ ਹੱਥ ਰਿਹਾ ਸੀ।

ਕੀ ਬਰੈਂਪਟਨ ਨੌਰਥ ਵਿੱਚ 2015 ਵਾਲੀ ਲਹਿਰ ਮੁੜ ਦੁਹਰਾਏਗੀ? ਜੇ ਤਾਜ਼ਾ ਰੁਝਾਨਾਂ ਨੂੰ ਵੇਖਿਆ ਜਾਵੇ ਤਾਂ ਅਜਿਹਾ ਹੋਣ ਦੀ ਕਾਫੀ ਹੱਦ ਤੱਕ ਸੰਭਾਵਨਾ ਹੈ ਪਰ ਇੱਥੇ ਤੋਂ ਕਿਸਮਤ ਅਜ਼ਮਾਈ ਕਰਨ ਵਾਲੇ ਕੰਜ਼ਰਵੇਟਿਵ ਉਮੀਦਵਾਰ ਅਪਰਣ ਖੰਨਾਂ ਨੂੰ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਜਿੱਥੇ ਤੱਕ ਸਿਆਸਤ ਦਾ ਸੁਆਲ ਹੈ, ਉਹ ਸਿਖਲਾਈ ਵਜੋਂ ਵਕੀਲ ਅਰਪਣ ਖੰਨਾ ਦੀ ਰਗ 2 ਵਿੱਚ ਵੱਸਦੀ ਹੈ। ਯੂਨੀਵਰਸਿਟੀ ਦਿਨਾਂ ਤੋਂ ਲੈ ਕੇ ਉਹ ਕੰਜ਼ਰਵੇਟਿਵ ਮਸ਼ੀਨਰੀ ਨਾਲ ਬਹੁਤ ਨੇੜੇ ਤੋਂ ਜੁੜਿਆ ਰਿਹਾ ਹੈ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਇੰਮੀਗਰੇਸ਼ਨ ਮੰਤਰੀ ਜੇਸਨ ਕੈਨੀ ਦੇ ਦਫ਼ਤਰਾਂ ਵਿੱਚ ਕੰਮ ਕਰਨਾ ਅਤੇ ਕੰਜ਼ਰਵੇਟਿਵ ਪਾਰਟੀ ਲਈ ਜੀ ਟੀ ਏ ਵਿੱਚ ਆਊਟਰੀਚ (outreach) ਦਾ ਇੰਚਾਰਜ ਹੋਣਾ ਸ਼ਾਮਲ ਹੈ। ਵੱਡੇ ਆਗੂਆਂ ਨਾਲ ਕੰਮ ਕਰਨ ਸਦਕਾ ਉਸ ਵਿੱਚ ਛੋਟੀ ਉਮਰ ਵਿੱਚ ਹੀ ਹੰਢੇ ਵਰਤੇ ਸਿਆਸਤਦਾਨਾਂ ਵਾਲੇ ਗੁਣ ਗਿਆਨ ਘਰ ਕਰ ਚੁੱਕੇ ਹਨ।

ਇਸਤੋਂ ਪਹਿਲਾਂ ਕਿ ਰੂਬੀ ਸਹੋਤਾ ਅਤੇ ਅਰਪਣ ਖੰਨਾਂ ਦਰਮਿਆਨ ਦੌੜ ਬਾਰੇ ਹੋਰ ਗੱਲ ਕੀਤੀ ਜਾਵੇ, ਇਸ ਰਾਈਡਿੰਗ ਵਿੱਚ ਐਨ ਡੀ ਪੀ ਦੀ ਉਮੀਦਵਾਰ ਮੈਲਿਸਾ ਐਡਵਾਰਡ ਦੇ ਪ੍ਰਭਾਵ ਬਾਰੇ ਜਿ਼ਕਰ ਕਰਨਾ ਵਾਜਬ ਹੋਵੇਗਾ। 2018 ਦੀਆਂ ਉਂਟੇਰੀਓ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਐਨ ਡੀ ਪੀ ਨੇ ਕਾਲੇ ਭਾਈਚਾਰੇ ਨਾਲ ਸਬੰਧਿਤ ਕੈਵਿਨ ਯਾਰਡ ਨੂੰ ਚੋਣ ਮੈਦਾਨ ਵਿੱਚ ਉਤਰਿਆ ਸੀ। ਉਸ ਵੇਲੇ ਇੰਝ ਜਾਪਦਾ ਸੀ ਕਿ ਸਿੱਖ ਕਮਿਉਨਿਟੀ ਵਿੱਚ ਆਧਾਰ ਨਾ ਹੋਣ ਕਾਰਣ ਕੈਵਿਨ ਲਈ ਪ੍ਰਭਾਵ ਪੈਦਾ ਕਰਨਾ ਔਖਾ ਹੋਵੇਗਾ ਪਰ ਮਜ਼ਬੂਤ ਕੰਜ਼ਰਵੇਟਿਵ ਲਹਿਰ ਚੱਲਣ ਦੇ ਬਾਵਜੂਦ ਕੈਵਿਨ ਨੇ ਸੀਟ ਜਿੱਤ ਲਈ ਸੀ। ਇਸਦਾ ਇੱਕ ਕਾਰਣ ਕੰਜ਼ਰਵੇਟਿਵ ਉਮੀਦਵਾਰ ਰਿਪੁਦਮਨ ਢਿੱਲੋਂ ਬਾਰੇ ਉੱਠੇ ਵਿਵਾਦ ਸਨ ਜਿਸ ਕਾਰਣ ਸਿੱਖ ਭਾਈਚਾਰੇ ਵਿੱਚ ਅਸੰਤੋਸ਼ ਪੈਦਾ ਹੋ ਗਿਆ ਸੀ, ਨਤੀਜੇ ਵਜੋਂ ਲਾਭ ਕੈਵਿਨ ਯਾਰਡ ਨੂੰ ਹੋਇਆ ਸੀ। ਹੁਣ ਇਸ ਰਾਈਡਿੰਗ ਤੋਂ ਫੈਡਰਲ ਉਮੀਦਵਾਰ ਮੈਲਿਸਾ ਵੀ ਕਾਲੇ ਭਾਈਚਾਰੇ ਨਾਲ ਸਬੰਧਿਤ ਹੈ ਅਤੇ ਉਹ ਕੈਵਿਨ ਦੇ ਦਫ਼ਤਰ ਵਿੱਚ ਸਟਾਫ ਰਹੀ ਹੈ ਪਰ ਫੈਡਰਲ ਪੱਧਰ ਦੀ ਸਿਆਸਤ ਵੱਖਰੀ ਹੋਣ ਕਾਰਣ ਉਸ ਵੱਲੋਂ 2018 ਦਾ ਜਾਦੂ ਦੁਹਰਾਉਣਾ ਦੂਰ ਦੀ ਗੱਲ ਜਾਪਦੀ ਹੈ।

ਬਰੈਂਪਟਨ ਨੌਰਥ ਵਿੱਚ ਬੇਸ਼ੱਕ ਰੂਬੀ ਸਹੋਤਾ ਦੀ ਸਥਿਤੀ ਕਾਫ਼ੀ ਮਜ਼ਬੂਤ ਜਾਪਦੀ ਹੈ ਪਰ ਉਹ ਅਰਪਣ ਖੰਨਾਂ ਨੂੰ ਕਮਜ਼ੋਰ ਮੰਨ ਕੇ ਚੋਣ ਪ੍ਰਚਾਰ ਵਿੱਚ ਢਿੱਲ ਮੱਠ ਵਰਤਣ ਦੀ ਖੁੱਲ ਨਹੀਂ ਲੈ ਸਕਦੀ। ਅਰਪਣ ਖੰਨਾ ਪੰਜਾਬ ਦੇ ਮਸ਼ਹੂਰ ਕਸਬੇ ਰਾਏਕੋਟ ਨਾਲ ਸਬੰਧਿਤ ਹੈ ਅਤੇ ਉਸਦੇ ਪਿਤਾ ਦੀ ਭਾਰਤ ਅਤੇ ਕੈਨੇਡਾ ਦੀ ਸਿਆਸਤ ਵਿੱਚ ਅੱਛੀ ਸਾਖ ਰਹੀ ਹੈ। ਰਾਏਕੋਟ ਇਲਾਕੇ ਦੇ ਮਸ਼ਹੂਰ ਸਿੱਖ ਪਰਿਵਾਰ ਅਰਪਣ ਦਾ ਸਮਰੱਥਨ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ ਪਰ ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਉੱਠੇ ਵਿਵਾਦ ਨੇ ਅਰਪਣ ਦੀ ਸਿੱਖ ਭਾਈਚਾਰੇ ਵਿੱਚ ਸਾਖ ਨੂੰ ਢਾਹ ਲਾਈ ਹੈ। ਬਿਨਾ ਨੌਮੀਨੇਸ਼ਨ ਲੜੇ ਇਸ ਰਾਈਡਿੰਗ ਵਿੱਚ ਆ ਪੁੱਜੇ ਅਰਪਣ ਦਾ ਕਿਰਦਾਰ ਵਿਅਕਤੀਗਤ ਪੱਧਰ ਉੱਤੇ ਨਿਰਪੱਖ ਰਿਹਾ ਹੈ ਪਰ ਬੀਤੇ ਦਿਨਾਂ ਵਿੱਚ ‘ਭਾਰਤ ਮਾਰਗ’ ਨਾਮਕ ਸੱਜੇ ਪੱਖੀ ਹਿੰਦੂ ਫੇਸਬੁੱਕ ਪੇਜ ਉੱਤੇ ਉਸਦੇ ਸਮਰੱਥਨ ਵਿੱਚ ਪਾਈ ਗਈ ਪੋਸਟ ਵਿਵਾਦਪੂਰਣ ਬਣ ਚੁੱਕੀ ਹੈ। ਅਰਪਣ ਖੰਨਾ ਦੁਆਰਾ ਇਸ ਪੋਸਟ ਵੱਲੋਂ ਕੀਤੇ ਗਏ ਨੁਕਸਾਨ ਨੂੰ ਦੂਰ ਕਰਨ ਦੇ ਯਤਨ ਉਲਟਾ ਹੋਰ ਮਾਰੂ ਸਾਬਤ ਹੋਏ ਹਨ ਜਿਸ ਬਦੌਲਤ ਰਾਈਡਿੰਗ ਦੇ ਸਿੱਖ ਵੋਟਰਾਂ ਦੇ ਇੱਕ ਧੜੇ ਵਿੱਚ ਨਿਰਾਸ਼ਾ ਪਾਈ ਜਾਣ ਲੱਗੀ ਹੈ।

ਜਦੋਂ 2018 ਵਿੱਚ ਪ੍ਰੋਵਿੰਸ਼ੀਅਲ ਪੱਧਰ ਉੱਤੇ ਇਹ ਰਾਈਡਿੰਗ ਐਨ ਡੀ ਪੀ ਦੀ ਝੋਲੀ ਵਿੱਚ ਜਾ ਪਈ ਸੀ ਤਾਂ ਉਸਦਾ ਇੱਕ ਕਾਰਣ ਵੋਟਰਾਂ ਵਿੱਚ ਪ੍ਰੀਮੀਅਰ ਕੈਥਲਿਨ ਵਿੱਨ ਪ੍ਰਤੀ ਵੱਡੇ ਪੱਧਰ ਉੱਤੇ ਫੈਲੀ ਉਦਾਸੀਨਤਾ ਸੀ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਰੇ ਅਜਿਹਾ ਆਖਣਾ ਮੁਸ਼ਕਲ ਹੋਵੇਗਾ। ਇਸਦਾ ਲਾਭ ਸ਼ਰਤੀਆ ਹੀ ਰੂਬੀ ਸਹੋਤਾ ਨੂੰ ਪੁੱਜ ਸਕਦਾ ਹੈ ਪਰ ਅੰਤ ਨੂੰ ਫੈਸਲਾ ਵੋਟਰਾਂ ਨੇ ਕਰਨਾ ਹੈ। ਅਰਪਣ ਖੰਨਾ ਦੀ ਸਿਆਸੀ ਸੂਝਬੂਝ ਅਤੇ ਪ੍ਰਬੰਧਕੀ ਲਿਆਕਤ ਨੂੰ ਕਦਾਚਿੱਤ ਘੱਟ ਕਰਕੇ ਨਹੀਂ ਵੇਖਿਆ ਜਾ ਸਦਕਾ ਜਿਸ ਬਦੌਲਤ ਇਸ ਰਾਈਡਿੰਗ ਵਿੱਚ ਦੋ ਵਕੀਲਾਂ ਰੂਬੀ ਸਹੋਤਾ ਅਤੇ ਅਰਪਣ ਖੰਨਾ ਦੀ ਟੱਕਰ ਦਿਲਚਸਪ ਮੋੜ ਲੈਂਦੀ ਰਹੇਗੀ ਜਿਸਦਾ ਫੈਸਲਾ ਅੰਤ ਨੂੰ 21 ਅਕਤੂਬਰ ਵਾਲੇ ਦਿਨ ਵੋਟਰ ਕਰਨਗੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?