Welcome to Canadian Punjabi Post
Follow us on

26

February 2020
ਮਨੋਰੰਜਨ

ਕਹਾਣੀ ਪਸੰਦ ਆਉਂਦੇ ਹੀ ਹਾਂ ਕਹਿੰਦਾ ਹਾਂ : ਅਕਸ਼ੈ ਖੰਨਾ

September 18, 2019 10:20 AM

ਅਕਸ਼ੈ ਖੰਨਾ ਇਸ ਸਾਲ ਪਹਿਲਾਂ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਲੈ ਕੇ ਆਏ। ਫਿਰ ਅੱਗੋਂ ਉਨ੍ਹਾਂ ਦੀ ‘ਆਰਟੀਕਲ 375’ ਆ ਰਹੀ ਹੈ। ਇਸ ਫਿਲਮ ਵਿੱਚ ਉਹ ਇੱਕ ਕ੍ਰਿਮੀਨਲ ਲਾਇਰ ਦੇ ਰੋਲ ਵਿੱਚ ਹਨ। ਪੇਸ਼ ਹਨ ਉਨ੍ਹਾਂ ਨਾਲ ਇਸੇ ਸਿਲਸਿਲੇ ਵਿੱਚ ਹੋਈ ਗੱਲਬਾਤ ਦੇ ਕੁਝ ਅੰਸ਼ :
* ਕੀ ਫਿਲਮ ਵਿੱਚ ‘ਮੀ ਟੂ’ ਦੇ ਗਲਤ ਇਸਤੇਮਾਲ ਦਾ ਪਹਿਲੂ ਵੀ ਉਠਾਇਆ ਗਿਆ ਹੈ?
- ਇਹ ਫਿਲਮ ਸੰਬੰਧਤ ਆਰਟੀਕਲ ਨਾਲ ਜੁੜੇੇ ਪਹਿਲੂਆਂ 'ਤੇ ਦਰਸ਼ਕਾਂ ਨੂੰ ਸਿਖਿਅਤ ਕਰਨ ਤੋਂ ਵੱਧ ਉਨ੍ਹਾਂ ਦੇ ਵਿੱਚ ਬਹਿਸ ਤੇ ਗੱਲਬਾਤ ਨੂੰ ਹੱਲਾਸ਼ੇਰੀ ਦਿੰਦੀ ਹੈ। ਇਹ ਕੋਈ ਸਟੈਂਡ ਨਹੀਂ ਲੈਂਦੀ। ਦਰਸ਼ਕਾਂ ਨੂੰ ਫਿਲਮ ਦੇਖ ਕੇ ਸਟੈਂਡ ਲੈਣਾ ਹੋਵੇਗਾ। ਅਜਿਹੀਆਂ ਕਹਾਣੀਆਂ ਘੱਟ ਹੁੰਦੀਆਂ ਹਨ, ਜਿੱਥੇ ਫਿਲਮ ਸਟੈਂਡ ਨਾ ਲੈ ਕੇ ਆਪਣੀ ਸੋਚ ਦਰਸ਼ਕਾਂ 'ਤੇ ਮੜ੍ਹਦੀ ਹੈ। ਫਿਲਮ ਦੇ ਇਨੀਸ਼ੀਅਲ ਰਾਈਟਰ ਕੋਈ ਹੋਰ ਸਨ ਫਿਰ ਅਜੈ ਬਹਿਲ ਬੋਰਡ 'ਤੇ ਆਏ। ਉਨ੍ਹਾਂ ਨੇ ਛੇ ਮਹੀਨੇ ਸਿਰਫ ਦੇਸ਼ ਦੁਨੀਆ ਦੇ ਡਿਫਰੈਂਟ ਕੇਸੇਜ ਦੀ ਸਟੱਡੀ ਕੀਤੀ ਅਤੇ ਕਾਫੀ ਕੁਝ ਜੋੜਿਆ। ਉਸ ਦੇ ਬਾਅਦ ਉਨ੍ਹਾਂ ਨੇ ਫਿਲਮ ਦੀ ਸ਼ੁਰੂਆਤ ਕੀਤੀ।
* ਤੁਸੀਂ ਕਿੰਨਾ ਵਕਤ ਲੈਂਦੇ ਹੋ ਕਿਸੇ ਵੀ ਸਕ੍ਰਿਪਟ ਤੋਂ ਇੰਪਰੈਸ ਹੋਣ ਵਿੱਚ?
- ਜ਼ਿਆਦਾਤਰ ਤਾਂ ਨੈਰੇਸ਼ਨ ਦੇ ਸਮੇਂ ਹੀ ਫਾਈਨਲ ਕਰ ਦਿੰਦਾ ਹਾਂ। ਅਕਸਰ ਮੈਂ ਹਾਂ ਜਾਂ ਨਾ ਕਹਿਣ ਦੇ ਚੱਕਰ ਵਿੱਚ ਵਿੱਚ ਮੇਕਰਸ ਨੂੰ ਲਟਕਾ ਕੇ ਨਹੀਂ ਲੱਖਦਾ।
* ਕੀ ਮੰਨਦੇ ਹੋ ਮੀਡੀਆ ਟਰਾਇਲ ਦੇ ਚਲਦੇ ਕੋਰਟ ਜਾਂ ਜੱਜ ਅਫੈਕਟ ਹੁੰਦੇ ਹਨ?
-ਆਖਰ ਅਸੀਂ ਸਭ ਤਾਂ ਇਨਸਾਨ ਨਾ। ਅਜਿਹਾ ਤਾਂ ਨਹੀਂ ਕਿ ਉਹ ਕਿਸੇ ਹੋਰ ਗ੍ਰਹਿ 'ਤੇ ਰਹਿੰਦੇ ਹਨ। ਸਭ ਕਿਸੇ ਮੀਡੀਆ ਜਾਂ ਸੋਸਾਇਟੀ ਤੋਂ ਇੰਟਰੈਕਟ ਤਾਂ ਕਰਦੇ ਹੀ ਹਨ। ਅਜਿਹੇ ਵਿੱਚ ਉਹ ਇਨਫਿਲੂਏਂਸ ਤਾਂ ਹੋ ਜਾਂਦੇ ਹੋਣਗੇ।
* ਮੀਟੂ ਮੂਵਮੈਂਟ ਦੇ ਬਾਅਦ ਤੋਂ ਤਾਂ ਲੋਕਾਂ ਵਿੱਚ ਇਹ ਡਰ ਹੈ ਕਿ ਸਿਰਫ ਧਾਰਨਾ ਦੇ ਆਧਾਰ 'ਤੇ ਹੀ ਨਾ ਗੁਨਾਹਗਾਰ ਕਰਾਰ ਦੇ ਦਿੱਤਾ ਜਾਏ?
- ਜੀ ਹਾਂ, ਉਹ ਡਰ ਤਾਂ ਪਸਰਿਆ ਅਤੇ ਗਹਿਰਾ ਹੋਇਆ ਹੈ। ਅੱਜ ਦੇ ਜ਼ਮਾਨੇ ਵਿੱਚ ਇਲਜ਼ਾਮ ਲਾਉਣਾ ਬਹੁਤ ਆਸਾਨ ਹੈ। ਇੱਕ ਟਵੀਟ ਕੀਤਾ ਕਿ ਫਲਾਣੇ ਨੇ ਢਿਮਕਾਣੇ ਦੇ ਨਾਲ ਅਜਿਹਾ ਕੀਤਾ ਅਤੇ ਬੱਸ ਢਿਮਕਾਣਾ ਤਾਂ ਗਿਆ।
* ‘ਦੀਵਾਨਗੀ’ ਨੂੰ ਵੀ ਕੋਰਟਰੂਮ ਡਰਾਮਾ ਕਹੋਗੇ?
- ਉਹ ਸਸਪੈਂਸ ਥ੍ਰਿਲਰ ਸੀ। ਇਹ ਖਾਲਸ ਕੋਰਟਰੂਮ ਡਰਾਮਾ ਵਾਲੀ ਫਿਲਮ ਹੈ। ਉਥੇ ਜੱਜ ਦੀ ਬੈਕਸਟੋਰੀ ਵੀ ਖੰਗਾਲੀ ਗਈ ਹੈ। ਉਨ੍ਹਾਂ 'ਤੇ ਫੈਮਿਲੀ, ਸੁਸਾਇਟੀ ਦੇ ਪ੍ਰੈਸ਼ਰ ਹੁੰਦੇ ਹਨ। ਅਸੀਂ ਉਨ੍ਹਾਂ ਦੇ ਘਰਾਂ ਵਿੱਚ ਕੀ ਘਟਨਾਵਾਂ ਘਟਦੀਆਂ ਹਨ, ਉਹ ਦਿਖਾਇਆ ਹੈ। ਜਿਵੇਂ ਲੋਕ ਫਿਲਮਾਂ ਦੇ ਇਲਾਵਾ ਉਨ੍ਹਾਂ ਦੇ ਬਿਹਾਈਂਡ ਦਿ ਸੀਨ ਵੀ ਦਿਖਾਉਣਾ ਚਾਹੁੰਦੇ ਹਨ, ਉਹੋ ਜਿਹਾ ਇਥੇ ਵੀ ਹੈ।
* ਕੀ ਸ਼ਾਇਨੀ ਆਹੂਜਾ ਵਾਲੇ ਕੇਸ ਦੇ ਐਲੀਮੈਂਟ ਵੀ ਹਨ ਇਸ ਵਿੱਚ?
- ਇਸ ਵਿੱਚ ਕਿਸੇ ਇੱਕ ਕੇਸ ਦਾ ਜ਼ਿਕਰ ਤਾਂ ਨਹੀਂ ਹੈ। ਇੱਕ ਮੁੱਦਾ ਹੈ ਫਿਲਮ ਵਿੱਚ ਉਸ ਦੀ ਚਰਚਾ ਹੁੰਦੀ ਹੈ। ਡਿਬੇਟ ਤੇ ਡਿਸਕਸ਼ਨ ਹੈ। ਸੋਸਾਇਟੀ ਦੇ ਇੱਕ ਸੈਕਸ਼ਨ ਨੂੰ ਜੇ ਲੱਗਦਾ ਹੈ ਕਿ ਅਜਿਹੇ ਕੇਸਾਂ ਵਿੱਚ ਕਾਨੂੰਨ ਔਰਤਾਂ ਦੇ ਫੇਵਰ ਵਿੱਚ ਵੱਧ ਹੈ ਤਾਂ ਉਸ 'ਤੇ ਇੱਕ ਡਿਬੇਟ ਹੈ। ਕਈਆਂ ਦੇ ਤਰਕ ਹਨ ਕਿ ਦੋਵੇਂ ਜੈਂਡਰ ਦੇ ਲਈ ਕਾਨੂੰਨ ਜ਼ਿਆਦਾ ਇਕਵੱਲ ਹੋਣਾ ਚਾਹੀਦਾ ਹੈ।

Have something to say? Post your comment