Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

2019 ਫੈਡਰਲ-ਚੋਣਾਂਬਰੈਂਪਟਨ ਈਸਟ: ਲਿਬਰਲ ਚੜਤ ਲਾਮਿਸਾਲ

September 18, 2019 08:55 AM

ਪੰਜਾਬੀ ਪੋਸਟ ਸੰਪਾਦਕੀ  

ਕੈਨੇਡਾ ਦੀ ਸਿਆਸਤ ਵਿੱਚ ਬਰੈਂਪਟਨ ਈਸਟ ਹਲਕੇ ਦਾ ਇੱਕ ਵਿਸ਼ੇਸ਼ ਸਥਾਨ ਹੈ। ਪਰਵਾਸੀ ਵੋਟਰਾਂ ਦਾ ਗੜ ਹੋਣ ਕਾਰਣ ਇਹ ਖਿਆਲ ਕੀਤਾ ਜਾਂਦਾ ਹੈ ਕਿ ਇਸ ਹਲਕੇ ਵਿੱਚ ਪਾਏ ਜਾਂਦੇ ਰੁਝਾਨ ਉਹਨਾਂ ਸਾਰੀਆਂ ਰਾਈਡਿੰਗਾਂ ਦੀ ਤਰਜਮਾਨੀ ਕਰਦੇ ਹਨ ਜਿੱਥੇ ਪਰਵਾਸੀ ਵੋਟਰ ਨਿਰਣਾਇਕ ਸਾਬਤ ਹੁੰਦੇ ਹਨ। ਜ਼ਮੀਨੀ ਪੱਧਰ ਉੱਤੇ ਜਿਹੋ ਜਿਹੇ ਰੁਝਾਨ ਵੇਖਣ ਨੂੰ ਮਿਲ ਰਹੇ ਹਨ, ਜਾਪਦਾ ਹੈ ਕਿ ਇਸ ਰਾਈਡਿੰਗ ਵਿਚਲੀ ਹਲਚਲ ਕੌਮੀ ਪੱਧਰ ਉੱਤੇ ਜੋ ਮਰਜ਼ੀ ਪ੍ਰਭਾਵ ਛੱਡੇ ਪਰ ਬਰੈਂਪਟਨ ਦੀ ਸਥਾਨਕ ਸਿਆਸਤ ਉੱਤੇ ਜਰੂਰ ਵੱਡੀ ਹੱਦ ਤੱਕ ਅਸਰ ਪਾਵੇਗੀ।

ਇਸ ਰਾਈਡਿੰਗ ਬਾਰੇ ਮਿਲ ਰਹੇ ਤਾਜਾ ਰੁਝਾਨ ਦੱਸਦੇ ਹਨ ਕਿ ਇੱਥੇ ਤੋਂ ਲਿਬਰਲ ਜਿੱਤ ਯਕੀਨੀ ਹੈ। 1 ਲੱਖ 22 ਹਜ਼ਾਰ ਵੱਸੋਂ ਵਾਲੀ ਇਸ ਰਾਈਡਿੰਗ ਬਾਰੇ 338canada.com  (338ਕੈਨੇਡਾ ਡਾਟ ਕਾਮ) ਦਾ ਖਿਆਲ ਹੈ ਕਿ ਇਹ ਲਿਬਰਲ ਪਾਰਟੀ ਲਈ ਸਮੁੱਚੇ ਕੈਨੇਡਾ ਵਿੱਚ ਪਾਈਆਂ ਜਾਂਦੀਆਂ ਸੱਭ ਤੋਂ ਸੁਰੱਖਿਅਤ ਸੀਟਾਂ ਵਿੱਚੋਂ ਇੱਕ ਹੈ। Calculated Politics ਮੁਤਾਬਕ ਜੇ ਅੱਜ ਚੋਣਾਂ ਹੂੰਦੀਆਂ ਹਨ ਤਾਂ ਮਨਿੰਦਰ ਸਿੱਧੂ ਨੂੰ 49% ਵੋਟਾਂ ਮਿਲਣ ਦੀ ਆਸ ਹੈ ਜਦੋਂ ਕਿ ਕੰਜ਼ਰਵੇਟਿਵ ਉਮੀਦਵਾਰ ਰਾਮੋਨਾ ਸਿੰਘ 23% ਵੋਟਾਂ ਹਾਸਲ ਕਰ ਸਕਦੀ ਹੈ ਜਦੋਂ ਕਿ ਐਨ ਡੀ ਪੀ ਦੇ ਸ਼ਰਨਜੀਤ ਸਿੰਘ ਨੂੰ 19% ਵੋਟਾਂ ਮਿਲਣ ਦੀ ਸੰਭਾਵਨਾ ਹੈ। ਇਸ ਵੈੱਬਸਾਈਟ ਦਾ ਅਨੁਮਾਨ ਹੈ ਕਿ 99% ਚਾਂਸ ਹਨ ਕਿ ਲਿਬਰਲ ਮਨਿੰਦਰ ਸਿੱਧੂ ਦੀ ਜਿੱਤ ਹੋਵੇਗੀ ਜਿਸਦਾ ਅਰਥ ਹੈ ਕਿ ਕੰਜ਼ਰਵੇਟਿਵ ਅਤੇ ਐਨ ਡੀ ਪੀ ਲਈ ਜਿੱਤ ਦਾ ਮੂੰਹ ਵੇਖਣਾ ਇੱਕ ਅਸੰਭਵ ਗੱਲ ਹੈ ਬਸ਼ਰਤੇ ਕੱਲ ਨੂੰ ਕੋਈ ਅਜਿਹਾ ਕਰਾਂਤੀਕਾਰੀ ਸਿਆਸੀ ਭੂਚਾਲ ਆ ਜਾਵੇ ਕਿ ਸਾਰੀਆਂ ਗਿਣਤੀਆਂ ਮਿਣਤੀਆਂ ਹੀ ਫੇਲ੍ਹ ਹੋ ਜਾਣ।

ਜੇ ਅਸੀਂ ਮੁੱਖ ਧਾਰਾ ਦੇ ਸ੍ਰੋਤਾਂ ਉੱਤੇ ਬਹੁਤੀ ਟੇਕ ਨਾ ਵੀ ਰੱਖੀਏ, ਇਸ ਰਾਈਡਿੰਗ ਵਿੱਚ ਚੱਲ ਰਹੀ ਹਵਾ ਵੀ ਇਹੀ ਇਸ਼ਾਰਾ ਕਰਦੀ ਹੈ ਕਿ ਲਿਬਰਲ ਉਮੀਦਵਾਰ ਮਨਿੰਦਰ ਸਿੰਘ ਇੱਕ ਮਜ਼ਬੂਤ ਦਾਅਵੇਦਾਰ ਹੈ। ਮਨਿੰਦਰ ਨੂੰ ਕਈ ਅਜਿਹੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਸਮਰੱਥਨ ਹਾਸਲ ਹੈ ਜਿਹਨਾਂ ਦਾ ਗੁਰੁ ਘਰਾਂ ਖਾਸ ਕਰਕੇ ਡਿਕਸੀ ਗੁਰੂਦੁਆਰਾ, ਖੇਡ ਕੱਲਬਾਂ ਅਤੇ ਸਮਾਜਕ ਸੰਸਥਾਵਾਂ ਵਿੱਚ ਚੰਗਾ ਖਾਸਾ ਅਸਰ ਰਸੂਖ ਹੈ। ਅਸਲ ਵਿੱਚ ਮਨਿੰਦਰ ਪਿੱਛੇ ਖੜਾ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਗਰੁੱਪ ਲੰਮੇ ਸਮੇਂ ਤੋਂ ਸਿਆਸੀ ਸਰਗਰਮੀਆਂ ਵਿਚ ਹਿਸਾ ਲੈਂਦਾ ਰਿਹਾ ਹੈ ਅਤੇ ਉਹ ਲੋਕਲ ਤੇ ਕੌਮੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸਿੱਖ ਭਾਈਚਾਰੇ ਦੀ ਸਿਆਸਤ ਦੀ ਇੱਕ ਖਾਸ ਖੂਬੀ ਹੈ ਕਿ ਸਮਰੱਥਨ ਮੁੱਦਿਆਂ ਦੇ ਆਧਾਰ ਉੱਤੇ ਨਹੀਂ ਸਗੋਂ ਸਖ਼ਸਿ਼ਅਤ ਦੀ ਬੁਨਿਆਦ ਉੱਤੇ ਦਿੱਤਾ ਜਾਂਦਾ ਹੈ। ਮਨਿੰਦਰ ਸਿੱਧੂ ਨੂੰ ਇਹ ਲਾਭ ਪ੍ਰਾਪਤ ਹੈ ਕਿ ਉਹ ਡਿਕਸੀ ਗੁਰੂ ਘਰ ਵਿੱਚ ਪ੍ਰਭਾਵ ਰੱਖਣ ਵਾਲੇ ਨਰਿੰਦਰ ਸਿੱਧੂ ਦਾ ਬੇਟਾ, ਪਰਮ ਸਿੱਧੂ ਦਾ ਭਤੀਜਾ, ਅਤੇ ਸਪੋਰਟਸ ਖੇਤਰ ਦੇ ਜਾਣੇ ਪਹਿਚਾਣੇ ਹਸਤਾਖਰ ਬੰਤ ਨਿੱਝਰ ਦਾ ਜਵਾਈ ਹੈ। ਇਸ ਨਾਲ ਸਿਰਫ਼ ਬਰੈਂਪਟਨ ਈਸਟ ਵਿੱਚ ਹੀ ਨਹੀਂ ਸਗੋਂ ਸਮੁੱਚੇ ਬਰੈਂਪਟਨ ਦੀਆਂ ਰਾਈਡਿੰਗਾਂ ਦਾ ਤਵਾਜਨ ਲਿਬਰਲਾਂ ਦੇ ਹੱਕ ਵਿੱਚ ਜਾਣ ਦੇ ਚਾਂਸ ਹਨ।

ਬਰੈਂਪਟਨ ਈਸਟ ਬਾਰੇ ਇੱਕ ਸੱਚ ਇਹ ਵੀ ਹੈ ਕਿ ਇਹ ਰਾਈਡਿੰਗ ਲਿਬਰਲਾਂ ਦੀਆਂ ਸੱਭ ਤੋਂ ਅਮੀਰ ਰਾਈਡਿੰਗਾਂ ਵਿੱਚੋਂ ਇੱਕ ਹੈ। ਲਿਬਰਲ ਪਾਰਟੀ ਦੇ ਇਤਿਹਾਸ ਵਿੱਚ ਸੱਭ ਤੋਂ ਵੱਡੇ ਫੰਡ ਰੇਜਿੰਗ ਡਿਨਰਾਂ ਵਿੱਚੋਂ ਇੱਕ ਇੱਥੇ ਤੋਂ ਸਾਬਕਾ ਐਮ ਪੀ ਰਾਜ ਗਰੇਵਾਲ ਨੇ ਕੀਤਾ ਸੀ। ਰਾਜ ਗਰੇਵਾਲ ਦੀ ਟੀਮ ਵੀ ਮਨਿੰਦਰ ਸਿੱਧੂ ਦੇ ਹੱਕ ਵਿੱਚ ਉੱਤਰੀ ਹੋਈ ਦੱਸੀ ਜਾਂਦੀ ਹੈ।

ਦੂਜੇ ਪਾਸੇ ਕੰਜ਼ਰਵੇਟਿਵ ਉਮੀਦਵਾਰ ਰੋਮਾਨਾ ਸਿੰਘ ਦਾ ਰਾਈਡਿੰਗ ਵਿੱਚ ਨਿੱਜੀ ਆਧਾਰ ਬਹੁਤ ਕਮਜ਼ੋਰ ਜਾਪਦਾ ਹੈ। ਉਸਨੂੰ ਬਿਨਾ ਨੌਮੀਨੇਸ਼ਨ ਲੜਿਆਂ ਪਾਰਟੀ ਹਾਈ ਕਮਾਂਡ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਜਿਸ ਕਾਰਣ ਸਥਾਨਕ ਕੰਜ਼ਰਵੇਟਿਵ ਵਰਕਰਾਂ ਦੇ ਹੌਸਲੇ ਪਸਤ ਹੋਏ ਹਨ। ਲੰਬੇ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਨਵਲ ਬਜਾਜ ਦਾ ਇਸ ਹਲਕੇ ਦੇ ਹਿੰਦੂ ਭਾਈਚਾਰੇ ਵਿੱਚ ਅੱਛਾ ਖਾਸਾ ਰਸੂਖ ਹੈ। ਉਸਦੀ ਨੌਮੀਨੇਸ਼ਨ ਉਮੀਦਵਾਰੀ ਰੱਦ ਕਰ ਦਿੱਤੀ ਗਈ ਸੀ ਜਿਸ ਕਾਰਣ ਉਸਦੀ ਪਾਰਟੀ ਪ੍ਰਤੀ ਵਚਨਬੱਧਤਾ ਮਸੋਸੀ ਗਈ ਦੱਸੀ ਜਾਂਦੀ ਹੈ। ਰੋਮਾਨਾ ਸਿੰਘ ਇੱਕ ਈਰਾਨੀਅਨ ਮਾਤਾ ਅਤੇ ਦਿੱਲੀ ਦੇ ਭਾਰਤੀ ਮੂਲ ਦੇ ਵਿਅਕਤੀ ਦੀ ਧੀ ਹੈ ਜਿਸਨੇ ਚੋਣ ਲੜਨ ਦੀ ਗਰਜ਼ ਨੂੰ ਵੇਖਦੇ ਹੋਏ ਆਪਣੇ ਪਿਤਾ ਦਾ ਆਖਰੀ ਨਾਮ (last nameਸਿੰਘ ਆਪਣੇ ਨਾਮ ਨਾਲ ਜੋੜ ਲਿਆ ਹੈ। ਕੀ ਨਾਮ ਦੀ ਤਬਦੀਲੀ ਕਰਕੇ ਉਹ ਸਥਾਨਕ ਵੋਟਰਾਂ ਨਾਲ ਮਨੋਭਾਵਨਾਤਮਿਕ ਸਾਂਝ ਪੈਦਾ ਕਰ ਸਕੇਗੀ, ਇਸ ਬਾਰੇ ਕੁੱਝ ਆਖਣਾ ਬਹੁਤ ਮੁਸ਼ਕਲ ਹੋਵੇਗਾ। ਵੈਸੇ ਵੀ ਉਸਨੂੰ ਬਰੈਂਪਟਨ ਈਸਟ ਵਰਗੀ ਗੁੰਝਲਦਾਰ ਰਾਈਡਿੰਗ ਵਿੱਚ ਪੈਰ ਜਮਾਉਣ ਲਈ ਲੋੜੋਂ ਵੱਧ ਮਿਹਨਤ ਕਰਨ ਦੀ ਲੋੜ ਹੋਵੇਗੀ।

ਰੋਮਾਨਾ ਸਿੰਘ ਦੇ ਪਰੀਪੇਖ ਵਿੱਚ ਇਹ ਗੱਲ ਚੇਤੇ ਰੱਖਣੀ ਦਿਲਚਸਪ ਹੋਵੇਗੀ ਕਿ 2018 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਇਸ ਰਾਈਡਿੰਗ ਤੋਂ ਸਥਾਨਕ ਉਮੀਦਵਾਰ ਸਿਮਰ ਸੰਧੂ ਦੇ ਮੁਕਾਬਲੇ ਕੰਜ਼ਰਵੇਟਿਵਾਂ ਨੇ ਇੱਕ ਬਾਹਰਲੇ ਉਮੀਦਵਾਰ ਸੁਦੀਪ ਵਰਮਾ ਲੈ ਆਂਦਾ ਸੀ ਜਿਸਨੂੰ ਸਥਾਨਕ ਟੋਰੀ ਲੀਡਰਸਿ਼ੱਪ ਨੇ ਸਮਰੱਥਨ ਦੇਣ ਤੋਂ ਇੱਕ ਤਰੀਕੇ ਨਾਂਹ ਕਰ ਦਿੱਤੀ ਸੀ। ਰੋਮਾਨਾ ਸਿੰਘ ਵੀ ਬਾਹਰ ਤੋਂ ਲਿਆਂਦੀ ਗਈ ਉਮੀਦਵਾਰ ਹੈ। ਕੀ ਗੁੱਸੇ ਵਿੱਚ ਆਏ ਸਥਾਨਕ ਕੰਜ਼ਰਵੇਟਿਵ ਆਗੂ ਇੱਕ ਵਾਰ ਫੇਰ ਰਾਮੋਨਾ ਸਿੰਘ ਦਾ ਵਿਰੋਧ ਕਰਕੇ ਇਤਿਹਾਸ ਨੂੰ ਦੁਹਰਾਉਣ ਜਾ ਰਹੇ ਹਨ?

ਆਪਣੇ ਆਕਾਵਾਂ ਜਗਮੀਤ ਸਿੰਘ ਅਤੇ ਗੁਰਰਤਨ ਸਿੰਘ ਵਾਗੂੰ ਇਸ ਰਾਈਡਿੰਗ ਤੋਂ ਐਨ ਡੀ ਪੀ ਉਮੀਦਵਾਰ ਸ਼ਰਨਜੀਤ ਸਿੰਘ ਵੀ ਇੱਕ ਵਕੀਲ ਹੈ ਜਿਸਦੀ ਲੇਬਰ ਲਾਅ ਵਿੱਚ ਵਿਸ਼ੇਸ਼ੱਗਤਾ ਹੈ। ਉਸਦੀ ਖਾਸੀਅਤ ਹੈ ਕਿ ਉਹ ਮੁੱਢ ਤੋਂ ਹੀ ਜਗਮੀਤ ਸਿੰਘ ਨਾਲ ਜੁੜਿਆ ਰਿਹਾ ਹੈ ਪਰ ਕਮਿਉਨਿਟੀ ਪੱਧਰ ਉੱਤੇ ਵੋਟਰਾਂ ਨਾਲ ਕਿਸ ਪੱਧਰ ਤੱਕ ਜੁੜਿਆ ਹੋਇਆ ਹੈ, ਇਸ ਬਾਰੇ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੈ। ਆਪਣੇ ਮੈਂਟਰਾਂ (Mentors) ਜਗਮੀਤ ਸਿੰਘ ਅਤੇ ਗੁਰਰਤਨ ਸਿੰਘ ਵਰਗਾ ਧੱੜਲੇਦਾਰ ਬੁਲਾਰਾ ਨਹੀਂ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਐਨ ਡੀ ਪੀ ਨੇ ਇਸ ਰਾਈਡਿੰਗ ਬਾਰੇ ਕਾਫੀ ਲੰਬਾ ਚੌੜਾ ਡਾਟਾ ਇਕੱਤਰ ਕੀਤਾ ਹੋਇਆ ਹੈ ਜੋ ਜਗਮੀਤ ਸਿੰਘ ਦੇ ਇੱਥੇ ਤੋਂ ਖੜਾ ਹੋਣ ਦੀ ਸੂਰਤ ਵਿੱਚ ਵਰਤਣ ਲਈ ਤਿਆਰ ਕੀਤਾ ਦੱਸਿਆ ਜਾਂਦਾ ਹੈ। ਕੀ ਸ਼ਰਨਜੀਤ ਸਿੰਘ ਉਸ ਡਾਟਾ ਤੋਂ ਕੋਈ ਸਾਰਥਕ ਲਾਭ ਲੈ ਸਕੇਗਾ ਅਤੇ ਕੀ ਉਹ ਸਿਆਸੀ ਹਵਾ ਦੇ ਰੁਖ ਨੂੰ ਆਪਣੇ ਹੱਕ ਵਿੱਚ ਮੋੜ ਸਕੇਗਾ, ਇਸ ਬਾਰੇ ਟਿੱਪਣੀ ਕਰਨੀ ਔਖਾ ਕੰਮ ਹੈ। ਕਿਸੇ ਵੇਲੇ ਰਾਜ ਗਰੇਵਾਲ ਨੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਬਰੈਂਪਟਨ ਈਸਟ ਤੋਂ ਚੋਣ ਲੜਨ ਦਾ ਹੀਆ ਕਰ ਕੇ ਵਿਖਾਵੇ। ਸਮਝਿਆ ਜਾਂਦਾ ਹੈ ਕਿ ਜਗਮੀਤ ਸਿੰਘ ਨੇ ਬੇਲੋੜਾ ਜੋਖਮ ਚੁੱਕਣ ਦੀ ਥਾਂ ਬਰਨਬੀ ਸਾਊਥ ਰਾਈਡਿੰਗ ਵਿੱਚ ਜਾਣ ਨੂੰ ਤਰਜੀਹ ਦਿੱਤੀ ਸੀ। ਵੇਖੋ ਸ਼ਰਨਜੀਤ ਸਿੰਘ ਉਸ ਜੋਖਮ ਦਾ ਭਾਰ ਕਿੱਥੇ ਕੁ ਤੱਕ ਚੁੱਕ ਸਕਦਾ ਹੈ?

ਕੌਮੀ ਪੱਧਰ ਉੱਤੇ ਮਿਲਦੇ ਅੰਕੜਿਆਂ ਅਤੇ ਜ਼ਮੀਨੀ ਪੱਧਰ ਦੀਆਂ ਹਕੀਕਤਾਂ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਹਾਲ ਦੀ ਘੜੀ ਇਸ ਹਲਕੇ ਤੋਂ ਲਿਬਰਲ ਉਮੀਦਵਾਰ ਮਨਿੰਦਰ ਸਿੰਘ ਦਾ ਪੱਲੜਾ ਕਾਫੀ ਭਾਰੀ ਹੈ।

ਕੱਲ ਨੂੰ ਅਸੀਂ ਬਰੈਂਪਟਨ ਨੌਰਥ ਹਲਕੇ ਦਾ ਵਿਸ਼ਲੇਸ਼ਣ ਕਰਾਂਗੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?