Welcome to Canadian Punjabi Post
Follow us on

16

October 2019
ਕੈਨੇਡਾ

ਰਿੱਬਨ ਕੱਟ ਕੇ ਵਾਅਨ ਵਿੱਚ ਨਾਇਗਰਾ ਯੂਨੀਵਰਸਿਟੀ ਦੀ ਨਵੀਂ ਲੋਕੇਸ਼ਨ ਦਾ ਉਦਘਾਟਨ

September 17, 2019 04:54 PM

ਨਾਇਗਰਾ ਯੂਨੀਵਰਸਿਟੀ, 16 ਸਤੰਬਰ (ਪੋਸਟ ਬਿਊਰੋ) : ਨਾਇਗਰਾ ਯੂਨੀਵਰਸਿਟੀ ਵੱਲੋਂ ਰਸਮੀ ਤੌਰ ਉੱਤੇ ਰਿੱਬਨ ਕੱਟ ਕੇ ਵਾਅਨ, ਓਨਟਾਰੀਓ ਵਿੱਚ ਆਪਣੀ ਨਵੀਂ ਲੋਕੇਸ਼ਨ ਦਾ ਉਦਘਾਟਨ ਕੀਤਾ ਗਿਆ। ਵਾਅਨ ਮੈਟਰੋਪੌਲੀਟਨ ਸੈਂਟਰ ਦੀ ਇਹ ਸਾਈਟ ਅਜਿਹੀ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਵਾਅਨ ਤੇ ਯੌਰਕ ਰੀਜਨ ਵਿੱਚ ਕਾਇਮ ਕੀਤੀ ਗਈ ਹੈ। ਅਜਿਹਾ ਕਰਕੇ ਨਾਇਗਰਾ ਯੂਨੀਵਰਸਿਟੀ ਓਨਟਾਰੀਓ ਪ੍ਰੋਵਿੰਸ ਵਿੱਚ ਪਹਿਲੀ ਬਾਇਨੈਸ਼ਨਲ ਯੂਨੀਵਰਸਿਟੀ ਬਣਨ ਦੀ ਆਪਣੀ ਇੱਛਾ ਪੂਰੀ ਕਰਨ ਜਾ ਰਹੀ ਹੈ।
ਨਾਇਗਰਾ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਜੇਮਜ਼ ਜੇ ਮਾਹਰ ਨੇ ਆਖਿਆ ਕਿ ਸਾਨੂੰ ਵਾਅਨ ਕਮਿਊਨਿਟੀ ਦਾ ਸਥਾਈ ਹਿੱਸਾ ਬਣ ਕੇ ਤੇ ਓਨਟਾਰੀਓ ਨਾਲ ਆਪਣੇ ਬਾਇਨੈਸ਼ਨਲ ਸਬੰਧਾਂ ਨੂੰ ਮਜ਼ਬੂਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਇਹ ਨਵੀਂ ਲੋਕੇਸ਼ਨ ਸਾਨੂੰ ਬਿਹਤਰ ਢੰਗ ਨਾਲ ਵਿਦਿਆਰਥੀਆਂ ਤੇ ਫੈਕਲਟੀ ਦੀ ਸੇਵਾ ਕਰਨ ਦੇ ਮੌਕੇ ਮੁਹੱਈਆ ਕਰਾਵੇਗੀ। ਇੱਥੇ ਸਿੱਖਣ ਲਈ ਬਿਹਤਰ ਮਾਹੌਲ ਵਿਦਿਆਰਥੀਆਂ ਤੇ ਫੈਕਲਟੀ ਨੂੰ ਦਿੱਤਾ ਜਾ ਸਕੇਗਾ ਤਾਂ ਕਿ ਉਹ ਰਿਸਰਚ, ਟੀਚਿੰਗ ਬਿਹਤਰ ਢੰਗ ਨਾਲ ਕਰ ਸਕਣ ਤੇ ਕਮਿਊਨਿਟੀ ਉੱਤੇ ਉਸ ਦਾ ਸਕਾਰਾਤਮਕ ਅਸਰ ਪੈ ਸਕੇ।
12000 ਸਕੁਏਅਰ ਫੁੱਟ ਵਿੱਚ ਫੈਲੀ ਇਹ ਸਾਈਟ, ਵਾਅਨ ਦੇ ਐਨ ਵਿਚਕਾਰ ਡਾਊਨਟਾਊਨ ਵਿੱਚ ਹੈ। ਇਸ ਵਿੱਚ ਸੱਤ ਕਲਾਸਰੂਮਜ਼, ਫੈਕਲਟੀ ਤੇ ਐਡਮਨਿਸਟ੍ਰੇਸ਼ਨ ਆਫਿਸਿਜ਼ ਤੋਂ ਇਲਾਵਾ ਸਟੂਡੈਂਟ ਲਾਉਂਜ ਏਰੀਆਜ਼ ਵੀ ਹਨ। ਇੱਥੇ ਨੌਂ ਫੁੱਲ ਟਾਈਮ ਫੈਕਲਟੀ ਮੈਂਬਰ ਤੇ ਐਡਮਨਿਸਟ੍ਰੇਟਰਜ਼ ਹਨ, ਉਨ੍ਹਾਂ ਦੇ ਨਾਲ ਨਾਲ ਪਾਰਟ ਟਾਈਮ ਫੈਕਲਟੀ ਮੈਂਬਰਜ਼ ਤੇ ਸੁਪਰਵਾਈਜ਼ਰਜ਼ ਵੀ ਹਨ। ਇੱਥੇ 300 ਤੋਂ ਵੱਧ ਵਿਦਿਆਰਥੀ ਬੈਚਲਰ ਆਫ ਪ੍ਰੋਫੈਸ਼ਨਲ ਸਟੱਡੀਜ਼ ਤੇ ਮਾਸਟਰ ਆਫ ਸਾਇੰਸ ਇਨ ਐਜੂਕੇਸ਼ਨਲ ਲੀਡਰਸਿ਼ਪ ਪ੍ਰੋਗਰਾਮਜ਼ ਵਿੱਚ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ 50 ਪ੍ਰੈਕਟਿਸ ਕਰ ਰਹੇ ਅਧਿਆਪਕ ਹਰ ਸਾਲ ਅਡੀਸ਼ਨਲ ਕੁਆਲੀਫਿਕੇਸ਼ਨ ਕੋਰਸ ਵਿੱਚ ਹਿੱਸਾ ਲੈਂਦੇ ਹਨ।
ਇਸ ਮੌਕੇ ਫਾਦਰ ਮਾਹਰ ਤੋਂ ਇਲਾਵਾ ਨਾਇਗਰਾ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਨਾਲ ਵਾਅਨ ਵੁੱਡਬ੍ਰਿੱਜ ਤੋਂ ਮੈਂਬਰ ਪਾਰਲੀਆਮੈਂਟ ਫਰਾਂਸੈਸਕੋ ਸੋਰਬਾਰਾ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਸਿੱਖਿਆ ਮੰਤਰੀ ਸਟੀਫਨ ਲਿਚੇ, ਮੈਂਟਲ ਹੈਲਥ ਐਂਡ ਅਡਿਕਸ਼ਨਜ਼ ਲਈ ਐਸੋਸੀਏਟ ਮੰਤਰੀ ਮਾਈਕਲ ਏ ਟਿਬੋਲੋ, ਵਾਅਨ ਦੇ ਮੇਅਰ ਮਾਰੀਜੀਓ ਬੇਵੀਲੈਕੁਆ, ਓਨਟਾਰੀਓ ਕਾਲਜ ਆਫ ਟੀਚਰਜ਼ ਲਈ ਸੀਈਓ ਤੇ ਰਜਿਸਟਰਾਰ ਡਾ. ਮਾਈਕਲ ਸਾਲਵਾਤੋਰੀ, ਨਾਇਗਰਾ ਯੂਨੀਵਰਸਿਟੀ ਦੇ ਡਾਇਰੈਕਟਰ ਆਫ ਓਨਟਾਰੀਓ ਐਡਮਨਿਸਟ੍ਰੇਸ਼ਨ: ਐਕੇਡੈਮਿਕ ਡਾ. ਵਿੰਸ ਰਿਨਾਲਡੋ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਰਿਬਨ ਕਟਾਈ ਤੋਂ ਪਹਿਲਾਂ ਈਸਟਰਨ ਪ੍ਰੋਵਿੰਸ ਆਫ ਦ ਕਾਂਗਰੀਗੇਸ਼ਨ ਆਫ ਦ ਮਿਸ਼ਨ ਸਟੀਫਨ ਐਮ ਗਰੌਜ਼ੀਓ ਨੇ ਵੀ ਆਪਣਾ ਆਸ਼ੀਰਵਾਦ ਦਿੱਤਾ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਗਮੀਤ ਸਿੰਘ ਦੀ ਚੜ੍ਹਤ ਨੇ ਸੱਭ ਨੂੰ ਕੀਤਾ ਹੈਰਾਨ, ਗੱਠਜੋੜ ਸਰਕਾਰ ਬਨਣ ਦੀ ਸੰਭਾਵਨਾ
ਬਿਲ ਨਹੀਂ ਲੋਕਾਂ ਦੇ ਦਿਲ ਬਦਲਾਂਗਾ: ਜਗਮੀਤ ਸਿੰਘ
ਜਗਮੀਤ ਸਿੰਘ ਨੇ ਐਨਡੀਪੀ ਦੇ ਹੱਥ ਮਜ਼ਬੂਤ ਕਰਨ ਦੀ ਕੈਨੇਡੀਅਨਾਂ ਨੂੰ ਕੀਤੀ ਅਪੀਲ
ਜਗਮੀਤ ਸਿੰਘ ਨੇ ਲੋਕਾਂ ਨੂੰ ਐਡਵਾਂਸ ਪੋਲਿੰਗ ਵਿੱਚ ਹਿੱਸਾ ਲੈਣ ਲਈ ਦਿੱਤੀ ਹੱਲਾਸ਼ੇਰੀ
ਆਖਰੀ ਬਹਿਸ ਵਿੱਚ ਟਰੂਡੋ ਨੂੰ ਟੁੱਟੇ ਵਾਅਦੇ ਯਾਦ ਕਰਾਵੇਗੀ ਐਨਡੀਪੀ
ਉੱਤਰੀ ਸੀਰੀਆ ਵਿੱਚ ਤੁਰਕੀ ਵੱਲੋਂ ਧਾਵਾ ਬੋਲੇ ਜਾਣ ਦੀ ਕੈਨੇਡਾ ਵੱਲੋਂ ਸਖ਼ਤ ਨਿਖੇਧੀ
ਪਹਿਲੀ ਵਾਰੀ ਜੋਅ ਬਾਇਡਨ ਨੇ ਟਰੰਪ ਖਿਲਾਫ ਇੰਪੀਚਮੈਂਟ ਦੀ ਕੀਤੀ ਮੰਗ
ਸਕੂਲ ਦੇ ਬਾਹਰ ਮਾਰੇ ਗਏ ਲੜਕੇ ਨਾਲ ਹੁੰਦੀ ਸੀ ਧੱਕੇਸ਼ਾਹੀ!
ਸ਼ੀਅਰ ਕੰਜ਼ਰਵੇਟਿਵ ਕੈਂਪੇਨ ਨੂੰ ਕਿਊਬਿਕ ਦੀ ਸਰਹੱਦ ਤੱਕ ਲਿਜਾਣਗੇ
ਜ਼ਰੂਰੀ ਦਵਾਈਆਂ ਦੀ ਅਦਾਇਗੀ ਲਈ ਜੂਝ ਰਹੇ ਕੈਨੇਡੀਅਨ ਨੇ ਫਾਰਮਾਕੇਅਰ ਲਿਆਉਣ ਦੀ ਕੀਤੀ ਮੰਗ