Welcome to Canadian Punjabi Post
Follow us on

29

March 2024
 
ਕੈਨੇਡਾ

ਕੈਨੇਡੀਅਨਾਂ ਨੂੰ ਟੈਲੀਕੌਮ ਕੰਪਨੀਆਂ ਦੇ ਵੱਡੇ ਬਿੱਲਾਂ ਤੋਂ ਬਚਾਉਣ ਲਈ ਐਨਡੀਪੀ ਨੇ ਐਲਾਨੀ ਯੋਜਨਾ

September 17, 2019 04:53 PM

ਬਰੈਂਪਟਨ, 16 ਸਤੰਬਰ (ਪੋਸਟ ਬਿਊਰੋ) : ਐਨਡੀਪੀ ਵੱਲੋਂ ਕੈਨੇਡੀਅਨਾਂ ਨੂੰ ਟੈਲੀਕੌਮ ਕੰਪਨੀਆਂ ਦੇ ਵੱਡੇ ਬਿੱਲਾਂ ਤੋਂ ਬਚਾਉਣ ਲਈ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਲੋਕਲ ਐਨਡੀਪੀ ਉਮੀਦਵਾਰ ਸਰਨਜੀਤ ਸਿੰਘ (ਬਰੈਂਪਟਨ ਈਸਟ) ਤੇ ਮੈਲੀਸਾ ਐਡਵਰਡਜ਼ (ਬਰੈਂਪਟਨ ਨੌਰਥ) ਦਾ ਕਹਿਣਾ ਹੈ ਕਿ ਇਹ ਉਨ੍ਹਾਂ ਬਰੈਂਪਟਨ ਵਾਸੀਆਂ ਲਈ ਵੱਡੀ ਜਿੱਤ ਹੋਵੇਗੀ ਜਿਨ੍ਹਾਂ ਨੂੰ ਵੱਡੇ ਵੱਡੇ ਬਿੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਨਜੀਤ ਸਿੰਘ ਨੇ ਆਖਿਆ ਕਿ ਬਰੈਂਪਟਨ ਦੇ ਕਈ ਲੋਕ ਸੈੱਲ ਤੇ ਇੰਟਰਨੈੱਟ ਸੇਵਾਵਾਂ ਦੀਆਂ ਦਿਨੋਂ ਦਿਨ ਉੱਚੀਆਂ ਹੋ ਰਹੀਆਂ ਕੀਮਤਾਂ ਨਾਲ ਜੂਝ ਰਹੇ ਹਨ। ਅਸੀਂ ਆਪਣੇ ਕੰਮ ਲਈ, ਸਿੱਖਿਆ ਲਈ, ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਰਹਿਣ ਲਈ ਇਨ੍ਹਾਂ ਸੇਵਾਵਾਂ ਉੱਤੇ ਨਿਰਭਰ ਕਰਦੇ ਹਾਂ। ਸਾਡੀ ਇਸ ਲੋੜ ਦਾ ਵੱਡੀਆਂ ਇੰਟਰਨੈੱਟ ਤੇ ਸੈੱਲ ਫੋਨ ਕੰਪਨੀਆਂ ਲਾਹਾ ਲੈ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਇਹ ਕੰਪਨੀਆਂ ਮਿਹਨਤੀ ਕੈਨੇਡੀਅਨਾਂ ਦੇ ਸਿਰ ਉੱਤੇ ਐਸ਼ ਕਰ ਰਹੀਆਂ ਹਨ।
ਉਨ੍ਹਾਂ ਆਖਿਆ ਕਿ ਭਾਵੇਂ ਲਿਬਰਲ ਇਸ ਪਾਸੇ ਕੋਈ ਕਾਰਵਾਈ ਨਹੀਂ ਕਰ ਸਕੇ ਪਰ ਜਗਮੀਤ ਸਿੰਘ ਇਨ੍ਹਾਂ ਕੰਪਨੀਆਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਉਨ੍ਹਾਂ ਵੱਲੋਂ ਅਜਿਹੀ ਯੋਜਨਾ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਨਾਲ ਸੈੱਲ ਫੋਨ ਤੇ ਇੰਟਰਨੈੱਟ ਕੀਮਤਾਂ ਉੱਤੇ ਇੱਕ ਹੱਦ ਤੱਕ ਰੋਕ ਲੱਗੇਗੀ ਤੇ ਇਸ ਨਾਲ ਪਰਿਵਾਰਾਂ ਨੂੰ ਸਾਲ ਦੇ 250 ਡਾਲਰ ਦੀ ਬਚਤ ਹੋਵੇਗੀ। ਉਨ੍ਹਾਂ ਆਖਿਆ ਕਿ ਕਈ ਦਹਾਕਿਆਂ ਤੋਂ ਲਿਬਰਲ ਤੇ ਕੰਜ਼ਰਵੇਟਿਵ ਸਰਕਾਰਾਂ ਹੱਥ ਉੱਤੇ ਹੱਥ ਧਰਕੇ ਇਨ੍ਹਾਂ ਕੰਪਨੀਆਂ ਹੱਥੋਂ ਕੈਨੇਡੀਅਨਾਂ ਦੀ ਹੋ ਰਹੀ ਲੁੱਟ ਦਾ ਲੁਤਫ ਲੈਂਦੀਆਂ ਰਹੀਆਂ ਪਰ ਉਨ੍ਹਾਂ ਕੀਤਾ ਕੁੱਝ ਨਹੀਂ। ਇੱਥੇ ਹੀ ਬੱਸ ਨਹੀਂ ਬੈੱਲ, ਰੌਜਰਜ਼ ਤੇ ਟੈਲੱਸ ਨੂੰ ਬਦਲੇ ਵਿੱਚ ਸਬਸਿਡੀਆਂ ਦਿੱਤੀਆਂ ਗਈਆਂ ਹਨ ਤੇ 700 ਮਿਲੀਅਨ ਡਾਲਰ ਦੇ ਸਰਕਾਰੀ ਕਾਂਟਰੈਕਟ ਦਿੱਤੇ ਗਏ ਹਨ।
ਇਸ ਦੌਰਾਨ ਮੈਲੀਸਾ ਐਡਵਰਡਜ਼ ਨੇ ਆਖਿਆ ਕਿ ਦੂਜੀਆਂ ਪਾਰਟੀਆਂ ਤੋਂ ਉਲਟ ਐਨਡੀਪੀ ਲੋਕਾਂ ਦੇ ਪੱਖ ਵਿੱਚ ਹੈ। ਇਸੇ ਲਈ ਜਗਮੀਤ ਸਿੰਘ ਤੇ ਐਨਡੀਪੀ ਇਨ੍ਹਾਂ ਕੰਪਨੀਆਂ ਦੇ ਖਿਲਾਫ ਲੋਕਾਂ ਦੇ ਹੱਕ ਵਿੱਚ ਅਜਿਹੀ ਪੇਸ਼ਕਸ਼ ਲੈ ਕੇ ਆਏ ਹਨ। ਅਜਿਹਾ ਕਰਨ ਨਾਲ ਲੋਕਾਂ ਦੀਆਂ ਜੇਬ੍ਹਾਂ ਵਿੱਚ ਹੋਰ ਪੈਸਾ ਰਹਿ ਸਕੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼