Welcome to Canadian Punjabi Post
Follow us on

16

December 2019
ਖੇਡਾਂ

ਪੰਕਜ ਅਡਵਾਨੀ ਦਾ ਵਿਸ਼ਵ 'ਚ ਦਬਦਬਾ ਕਾਇਮ

September 17, 2019 12:02 PM

ਮੰਡਾਲੇ, 16 ਸਤੰਬਰ (ਪੋਸਟ ਬਿਊਰੋ)- ਭਾਰਤ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਕੱਲ੍ਹ ਇਥੇ 150 ਅੱਪ ਵੰਨਗੀ ਵਿੱਚ ਲਗਾਤਾਰ ਚੌਥੇ ਆਈ ਬੀ ਐਸ ਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਖਿਤਾਬ ਨਾਲ ਆਪਣੇ ਕਰੀਅਰ ਦਾ 22ਵਾਂ ਵਿਸ਼ਵ ਖਿਤਾਬ ਜਿੱਤਿਆ।
ਬਿਲੀਅਰਡਸ ਦੀ ਛੋਟੀ ਵੰਨਗੀ ਵਿੱਚ ਇਹ 34 ਸਾਲ ਦੇ ਅਡਵਾਨੀ ਦਾ ਪਿਛਲੇ ਛੇ ਸਾਲ ਵਿੱਚ ਪੰਜਵਾਂ ਖਿਤਾਬ ਹੈ। ਪਿਛਲੇ ਸਾਲ ਦੇ ਵਾਂਗ ਇਸ ਸਾਲ ਵੀ ਅਡਵਾਨੀ ਨੇ ਫਾਈਨਲ ਵਿੱਚ ਸਥਾਨਕ ਦਾਅਵੇਦਾਰ ਨੇਮ ਥੁਵਾਏ ਓ ਦੇ ਖਿਲਾਫ 6-2 ਨਾਲ ਆਸਾਨੀ ਨਾਲ ਜਿੱਤ ਦਰਜ ਕੀਤੀ। ਅਡਵਾਨੀ ਨੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 145, 89 ਅਤੇ 127 ਦੇ ਬੇ੍ਰਕ ਦੇ ਨਾਲ ਛੇਤੀ ਹੀ 3-0 ਦੀ ਬੜ੍ਹਤ ਬਣਾ ਲਈ। ਥੁਵਾਏ ਓ ਨੇ 63 ਅਤੇ 62 ਦੇ ਬ੍ਰੇਕ ਨਾਲ ਅਗਲਾ ਫ੍ਰੇਮ ਜਿੱਤਿਆ। ਅਡਵਾਨੀ ਨੇ ਇਸ ਤੋਂ ਬਾਅਦ 150 ਦੇ ਅਟੁੱਟ ਬ੍ਰੇਕ ਅਤੇ 74 ਦੇ ਬ੍ਰੇਕ ਦੇ ਨਾਲ ਆਸਾਨੀ ਨਾਲ ਮੁਕਾਬਲਾ ਜਿੱਤ ਲਿਆ, ਇਸ ਨਾਲ ਥੁਵਾਏ ਓ ਨੂੰ ਲਗਾਤਾਰ ਦੂਜੇ ਸਾਲ ਚਾਂਦੀ ਦੇ ਮੈਡਲ ਨਾਲ ਤਸੱਲੀ ਕਰਨੀ ਪਈ। ਬੈਂਗਲੁਰੂ ਦੇ ਅਡਵਾਨੀ ਤੋਂ ਜ਼ਿਆਦਾ ਵਿਸ਼ਵ ਕਿਊ ਖਿਤਾਬ ਕਿਸੇ ਖਿਡਾਰੀ ਨੇ ਨਹੀਂ ਜਿੱਤੇ।
ਅਡਵਾਨੀ ਨੇ ਕਿਹਾ, ‘ਹਰ ਵਾਰ ਮੈਂ ਜਦ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦਾ ਹਾਂ ਤਾਂ ਇਕ ਚੀਜ਼ ਸਪੱਸ਼ਟ ਹੁੰਦੀ ਹੈ, ਮੇਰੀ ਪ੍ਰੇਰਣਾ ਵਿੱਚ ਕੋਈ ਕਮੀ ਨਹੀਂ ਹੁੰਦੀ। ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਮੇਰੀ ਭੁੱਖ ਅਤੇ ਮੇਰੇ ਅੰਦਰ ਦੀ ਅੱਗ ਬਰਕਰਾਰ ਹੈ।' ਅਡਵਾਨੀ ਨੂੰ 24 ਘੰਟੇ ਦੇ ਅੰਦਰ ਸਨੂਕਰ ਵਿੱਚ ਲੈਅ ਹਾਸਲ ਕਰਨੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਆਈ ਬੀ ਐਸ ਐਫ ਵਿਸ਼ਵ ਛੇ ਰੈਡ ਸਨੂਕਰ ਅਤੇ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਕਜ ਨੂੰ ਵੱਡੀ ਜਿੱਤ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

Have something to say? Post your comment
ਹੋਰ ਖੇਡਾਂ ਖ਼ਬਰਾਂ