Welcome to Canadian Punjabi Post
Follow us on

26

May 2020
ਅੰਤਰਰਾਸ਼ਟਰੀ

ਜੀਐਮ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ

September 16, 2019 06:28 PM

ਡਿਟਰਾਇਟ, 16 ਸਤੰਬਰ (ਪੋਸਟ ਬਿਊਰੋ): ਜੀਐਮ ਤੇ ਯੂਨਾਇਟਿਡ ਆਟੋ ਵਰਕਰਜ਼ ਦਰਮਿਆਨ ਸਮਝੌਤਾ ਸਿਰੇ ਨਾ ਚੜ੍ਹਨ ਕਾਰਨ ਯੂਨੀਅਨ ਦੇ 49000 ਮੈਂਬਰਾਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ।
ਅਮਰੀਕਾ ਦੇ ਨੌਂ ਸਟੇਟਜ਼ ਵਿੱਚ 33 ਮੈਨੂਫੈਕਚਰਿੰਗ ਪਲਾਂਟਸ ਨੂੰ ਵਰਕਰਜ਼ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ 22 ਪਾਰਟਸ ਡਿਸਟ੍ਰਿਬਿਊਸ਼ਨ ਵੇਅਰਹਾਊਸਿਜ਼ ਨੂੰ ਵੀ ਬੰਦ ਕਰ ਦਿੱਤਾ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹੜਤਾਲ ਕਦੋਂ ਤੱਕ ਚੱਲੇਗੀ ਯੂਨੀਅਨ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੱਕ ਚੱਲੀ ਇਸ ਗੱਲਬਾਤ ਦੇ ਬਾਵਜੂਦ ਕੰਪਨੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਰੌਂਅ ਵਿੱਚ ਨਹੀਂ। ਦੂਜੇ ਪਾਸੇ ਜੀਐਮ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਭੱਤੇ ਵਧਾਉਣ ਤੇ ਫੈਕਟਰੀ ਵਿੱਚ ਨਿਵੇਸ਼ ਦੇ ਨਾਲ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ ਜੋ ਕਿ ਯੂਨੀਅਨ ਨੂੰ ਪਸੰਦ ਨਹੀਂ ਆਈਆਂ।
2007 ਵਿੱਚ ਦੋ ਦਿਨ ਦੇ ਵਾਕਆਊਟ ਤੋਂ ਬਾਅਦ ਇਹ ਯੂਨੀਅਨ ਵੱਲੋਂ ਕੀਤੀ ਗਈ ਪਹਿਲੀ ਕੌਮੀ ਪੱਧਰ ਦੀ ਹੜਤਾਲ ਹੈ। ਹੜਤਾਲ ਉੱਤੇ ਗਏ ਜੀਐਮ ਦੇ ਕਰਮਚਾਰੀਆਂ ਦਾ ਸਾਥ ਫੋਰਡ ਤੇ ਫੀਏਟ ਕ੍ਰਾਈਸਲਰ ਦੇ ਕਰਮਚਾਰੀਆਂ ਵੱਲੋਂ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਹ ਸਾਰੇ ਵੀ ਕਾਂਟਰੈਕਟ ਐਕਸਟੈਂਸ਼ਨ ਉੱਤੇ ਹਨ। ਯੂਏਡਬਲਿਊ ਦੇ ਵਾਈਸ ਪ੍ਰੈਜ਼ੀਡੈਂਟ ਟੈਰੀ ਡੀਟੈੱਸ, ਜੋ ਕਿ ਯੂਨੀਅਨ ਵੱਲੋਂ ਜੀਐਮ ਨਾਲ ਮੁੱਖ ਵਾਰਤਾਕਾਰ ਸਨ, ਨੇ ਆਖਿਆ ਕਿ ਯੂਨੀਅਨ ਕੋਲ ਹੜਤਾਲ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ। ਦੋਵੇਂ ਧਿਰਾਂ ਹੀ ਗੱਲਬਾਤ ਸਿਰੇ ਚੜ੍ਹਨ ਤੋਂ ਕੋਹਾਂ ਦੂਰ ਸਨ। ਉਨ੍ਹਾਂ ਆਖਿਆ ਕਿ ਯੂਨੀਅਨ ਹੜਤਾਲ ਨੂੰ ਹੌਲਿਆਂ ਨਹੀਂ ਲੈ ਰਹੀ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ