Welcome to Canadian Punjabi Post
Follow us on

26

May 2020
ਅੰਤਰਰਾਸ਼ਟਰੀ

ਸਾਊਦੀ ਅਰਬ ਦੇ ਤੇਲ ਟਿਕਾਣਿਆਂ ਉੱਤੇ ਹੋਏ ਹਮਲੇ ਲਈ ਸਾਰੇ ਬਦਲ ਖੁੱਲ੍ਹੇ ਰੱਖ ਕੇ ਚੱਲ ਰਹੇ ਹਾਂ : ਟਰੰਪ

September 16, 2019 05:48 PM

ਅਮਰੀਕਾ ਨੇ ਇਸ ਹਮਲੇ ਲਈ ਇਰਾਨ ਨੂੰ ਠਹਿਰਾਇਆ ਜਿੰਮੇਵਾਰ


ਦੁਬਈ, 16 ਸਤੰਬਰ (ਪੋਸਟ ਬਿਊਰੋ) : ਸਾਊਦੀ ਅਰਬ ਵਿੱਚ ਕਈ ਅਹਿਮ ਤੇਲ ਟਿਕਾਣਿਆਂ ਉੱਤੇ ਹੋਏ ਹਮਲੇ ਤੋੱ ਬਾਅਦ ਸੋਮਵਾਰ ਨੂੰ ਵਿਸਵਵਿਆਪੀ ਪੱਧਰ ਉੱਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ। ਇਸ ਹਮਲੇ ਨਾਲ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਉੱਤੇ ਵੀ ਸੱਭ ਤੋੱ ਮਾੜਾ ਅਸਰ ਪਿਆ ਹੈ। ਇਸ ਬਾਰੇ ਅਮਰੀਕਾ ਦੇ ਰਾਸਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਮਲਾ ਅਮਰੀਕਾ ਵੱਲੋੱ ਨਹੀੱ ਕੀਤਾ ਗਿਆ ਪਰ ਉਨ੍ਹਾਂ ਆਖਿਆ ਕਿ ਜੇ ਸਾਨੂੰ ਉਕਸਾਇਆ ਗਿਆ ਤਾਂ ਅਸੀੱ ਪੂਰੀ ਤਰ੍ਹਾਂ ਤਿਆਰ ਤੇ ਹਥਿਆਰਬੰਦ ਹਾਂ।
ਸਨਿੱਚਰਵਾਰ ਨੂੰ ਤੇਲ ਦੇ ਅਹਿਮ ਟਿਕਾਣਿਆਂ ਤੇ ਸਾਊਦੀ ਅਰਬ ਦੇ ਐਨ ਵਿਚਕਾਰ ਅਬਕਾਇਕ ਤਲ ਪ੍ਰੋਸੈੱਸਿੰਗ ਪਲਾਂਟ ਉੱਤੇ ਹੋਏ ਇਸ ਹਮਲੇ ਕਾਰਨ ਹੋਈ ਤਬਾਹੀ ਦੀਆਂ ਸੈਟੇਲਾਈਟ ਤਸਵੀਰਾਂ ਅਮਰੀਕੀ ਅਧਿਕਾਰੀਆਂ ਵੱਲੋੱ ਨਸਰ ਕੀਤੀਆਂ ਗਈਆਂ। ਅਮਰੀਕਾ ਮੁਤਾਬਕ ਹਮਲੇ ਦਾ ਕਥਿਤ ਪੈਟਰਨ ਯਮਨ ਵਰਗਾ ਨਹੀੱ ਸਗੋੱ ਇਰਾਕ ਜਾਂ ਇਰਾਨ ਵਰਗਾ ਹੈ। ਜਿਕਰਯੋਗ ਹੈ ਕਿ ਇਰਾਨ ਦੀ ਸਹਿ ਪ੍ਰਾਪਤ ਹਾਊਦੀ ਬਾਗੀਆਂ ਵੱਲੋੱ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਹਮਲਾ ਯਮਨ ਵੱਲੋੱ ਕੀਤਾ ਗਿਆ ਹੋ ਸਕਦਾ ਹੈ। ਇਸ ਸਾਰੇ ਘਟਨਾਕ੍ਰਮ ਉੱਤੇ ਆਪਣਾ ਸਪਸਟੀਕਰਨ ਦਿੰਦਿਆਂ ਇਰਾਨ ਨੇ ਇਸ ਨੂੰ ਅਮਰੀਕਾ ਵੱਲੋੱ ਲਾਏ ਗਏ ਗਲਤ ਇਲਜਾਮ ਦੱਸਿਆ।
ਸਨਿੱਚਰਵਾਰ ਨੂੰ ਹੋਏ ਇਸ ਹਮਲੇ ਨਾਲ 5·7 ਮਿਲੀਅਨ ਬੈਰਲ ਕੱਚੇ ਤੇਲ ਦੇ ਰੋਜਾਨਾ ਉਤਪਾਦਨ ਉੱਤੇ ਰੋਕ ਲੱਗ ਗਈ ਹੈ। ਇਹ ਸਾਊਦੀ ਅਰਬ ਵੱਲੋੱ ਪੂਰੀ ਦੁਨੀਆ ਨੂੰ ਕੀਤੀ ਜਾਂਦੀ ਤੇਲ ਦੀ ਸਪਲਾਈ ਦਾ ਅੱਧੇ ਤੋੱ ਵੱਧ ਉਤਪਾਦਨ ਹੈ ਤੇ ਦੁਨੀਆ ਦੇ ਰੋਜਾਨਾ ਕੱਚੇ ਤੇਲ ਦੇ ਉਤਪਾਦਨ ਦਾ 5 ਫੀ ਸਦੀ ਹੈ। ਇਸ ਵਿੱਚੋੱ ਬਹੁਤੀ ਸਪਲਾਈ ਏਸੀਆ ਨੂੰ ਜਾਂਦੀ ਹੈ। ਪੈਰਿਸ ਸਥਿਤ ਇੰਟਰਨੈਸਨਲ ਐਨਰਜੀ ਏਜੰਸੀ ਅਨੁਸਾਰ ਸਾਊਦੀ ਅਰਬ ਵੱਲੋੱ ਰੋਜਾਨਾ 5·7 ਮਿਲੀਅਨ ਬੈਰਲ ਕੱਚੇ ਤੇਲ ਦੀ ਸਪਲਾਈ ਵਿੱਚ ਆਈ ਇਸ ਰੁਕਾਵਟ ਨਾਲ ਵਿਸਵ ਮਾਰਕਿਟ ਨੂੰ ਵੀ ਨੁਕਸਾਨ ਹੋਇਆ ਹੈ।
ਇਸ ਦੌਰਾਨ ਸਾਊਦੀ ਅਰਬ ਵੱਲੋੱ ਇਹ ਤਹੱਈਆ ਪ੍ਰਗਟਾਇਆ ਗਿਆ ਹੈ ਕਿ ਉਹ ਜਲਦ ਹੀ ਆਪਣੀ ਅਬਕਾਇਕ ਫੈਸਿਲਿਟੀ ਤੇ ਖੁਰਾਇਸ ਤੇਲ ਫੀਲਡ ਨੂੰ ਜਲਦ ਹੀ ਮੁਰੰਮਤ ਕਰਕੇ ਪੂਰੀ ਦੁਨੀਆ ਨੂੰ ਤੇਲ ਦੀ ਸਪਲਾਈ ਬਾਦਸਤੂਰ ਜਾਰੀ ਕਰ ਦੇਵੇਗਾ। ਟਰੰਪ ਨੇ ਆਖਿਆ ਕਿ ਅਮਰੀਕਾ ਕੋਲ ਇਸ ਹਮਲੇ ਦੇ ਪਿੱਛੇ ਜਿਸਦਾ ਹੱਥ ਹੈ ਉਸ ਬਾਰੇ ਯਕੀਨ ਕਰਨ ਦਾ ਕਾਰਨ ਹੈ। ਅਮਰੀਕਾ ਦੇ ਵਿਦੇਸ ਮੰਤਰੀ ਨੇ ਇੱਕ ਦਿਨ ਪਹਿਲਾਂ ਹੀ ਇਸ ਹਮਲੇ ਪਿੱਛੇ ਇਰਾਨ ਦਾ ਹੱਥ ਦੱਸਿਆ ਸੀ। ਉਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਅਸੀੱ ਪੂਰੀ ਤਰ੍ਹਾਂ ਇਸ ਹਮਲੇ ਦਾ ਜਵਾਬ ਦੇਣ ਲਈ ਤਿਆਰ ਹਾਂ ਪਰ ਅਸੀੱ ਸਾਊਦੀ ਅਰਬ ਤੋੱ ਇਹ ਸੁਣਨਾ ਚਾਹੁੰਦੇ ਹਾਂ ਕਿ ਉਹ ਇਸ ਹਮਲੇ ਪਿੱਛੇ ਕਿਸ ਨੂੰ ਜਿੰਮੇਵਾਰ ਮੰਨਦੇ ਹਨ ਤੇ ਕਿਸ ਖਿਲਾਫ ਕਾਰਵਾਈ ਕਰਨੀ ਚਾਹੁੰਦੇ ਹਨ।
ਇਸ ਟਵੀਟ ਤੋੱ ਬਾਅਦ ਵਾੲ੍ਹੀਟ ਹਾਊਸ ਵਿੱਚ ਨੈਸਨਲ ਸਕਿਊਰਿਟੀ ਕਾਉੱਸਲ ਦੀ ਮੀਟਿੰਗ ਵੀ ਹੋਈ। ਜਿਸ ਵਿੱਚ ਅਮਰੀਕਾ ਦੇ ਉੱਪ ਰਾਸਟਰਪਤੀ ਮਾਈਕ ਪੈੱਸ, ਵਿਦੇਸ ਮੰਤਰੀ ਮਾਈਕ ਪੌੱਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਹਿੱਸਾ ਲਿਆ। ਅਮਰੀਕੀ ਅਧਿਕਾਰੀਆਂ ਨੇ ਵੀ ਇਹ ਸਪਸਟ ਕਰ ਦਿੱਤਾ ਹੈ ਕਿ ਫੌਜੀ ਪ੍ਰਤੀਕਿਰਿਆ ਸਮੇਤ ਅਮਰੀਕਾ ਸਾਰੇ ਬਦਲ ਖੁੱਲ੍ਹੇ ਰੱਖ ਕੇ ਚੱਲ ਰਿਹਾ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ