Welcome to Canadian Punjabi Post
Follow us on

02

July 2025
 
ਕੈਨੇਡਾ

ਸ਼ੀਅਰ ਵੱਲੋਂ ਯੂਨੀਵਰਸਲ ਟੈਕਸ ਕੱਟ ਦਾ ਐਲਾਨ

September 16, 2019 07:30 AM

ਸਰ੍ਹੀ, ਬੀਸੀ, 15 ਸਤੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਵੱਲੋਂ ਅੱਜ ਯੂਨੀਵਰਸਲ ਟੈਕਸ ਕੱਟ ਸਬੰਧੀ ਕੀਤੇ ਗਏ ਐਲਾਨ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਉੱਤੇ ਸੱਭ ਤੋਂ ਘੱਟ ਆਮਦਨ ਵਾਲੇ ਔਸਤਨ ਕੈਨੇਡੀਅਨ ਪਰਿਵਾਰਾਂ ਨੂੰ ਇਨਕਮ ਟੈਕਸ ਉੱਤੇ ਪ੍ਰਤੀ ਸਾਲ 850 ਡਾਲਰ ਦੀ ਬਚਤ ਹੋਵੇਗੀ।
ਸ਼ੀਅਰ ਨੇ ਆਖਿਆ ਕਿ ਇਹ ਯੂਨੀਵਰਸਲ ਟੈਕਸ ਕੱਟ ਹੈ ਜਿਹੜਾ ਕਿ ਖਾਸ ਤੌਰ ਉੱਤੇ ਤੁਹਾਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਹਰੇਕ ਕੈਨੇਡੀਅਨ ਨੂੰ ਇਨਕਮ ਟੈਕਸ ਵਿੱਚ ਕਟੌਤੀ ਨਾਲ ਰਾਹਤ ਮਿਲੇਗੀ ਜਦਕਿ ਸੱਭ ਤੋਂ ਘੱਟ ਆਮਦਨ ਵਾਲਿਆਂ ਨੂੰ ਸੱਭ ਤੋਂ ਵੱਧ ਫਾਇਦਾ ਹੋਵੇਗਾ। ਯੂਨੀਵਰਸਲ ਟੈਕਸ ਕਟੌਤੀ ਤਹਿਤ 47,630 ਡਾਲਰ ਤੋਂ ਘੱਟ ਆਮਦਨ ਵਾਲਿਆਂ ਲਈ ਟੈਕਸ ਦਰ 15 ਫੀ ਸਦੀ ਤੋਂ ਘੱਟ ਕੇ 13.75 ਫੀ ਸਦੀ ਰਹਿ ਜਾਵੇਗੀ। ਇਸ ਨਾਲ ਕੋਈ ਵੀ ਵਿਅਕਤੀ ਟੈਕਸਾਂ ਉੱਤੇ 440 ਡਾਲਰ ਤੱਕ ਦੀ ਬਚਤ ਕਰ ਪਾਵੇਗਾ। ਇੱਕ ਜੋੜਾ ਜਿਸਦੀ ਔਸਤ ਤਨਖਾਹ ਹੈ, ਇਸ ਨਾਲ ਸਾਲ ਦੇ 850 ਡਾਲਰ ਦੀ ਬਚਤ ਕਰ ਸਕੇਗਾ।
ਸ਼ੀਅਰ ਨੇ ਇਸ ਯੂਨੀਵਰਸਲ ਟੈਕਸ ਕੱਟ ਦੀ ਤੁਲਨਾ ਟਰੂਡੋ ਦੇ ਲਿਬਰਲ ਰਿਕਾਰਡ ਨਾਲ ਵੀ ਕੀਤੀ। ਉਨ੍ਹਾਂ ਆਖਿਆ ਕਿ ਮੱਧ ਵਰਗ ਦੀ ਮਦਦ ਕਰਨ ਦੇ ਵਾਅਦੇ ਦੇ ਨਾਲ ਚੋਣਾਂ ਜਿੱਤਣ ਦੇ ਬਾਵਜੂਦ ਟਰੂਡੋ ਨੇ ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਟੈਕਸ ਵਿੱਚ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੀ ਥਾਂ ਉੱਤੇ ਲਿਬਰਲਾਂ ਨੇ ਟਰਾਂਜਿ਼ਟ ਪਾਸਿਜ਼, ਟੈਕਸਟਬੁੱਕਸ ਤੇ ਬੱਚਿਆਂ ਲਈ ਸਕੂਲ ਤੋਂ ਬਾਅਦ ਵਾਲੇ ਪ੍ਰੋਗਰਾਮਾਂ ਉੱਤੇ ਵੀ ਟੈਕਸਾਂ ਵਿੱਚ ਵਾਧਾ ਕੀਤਾ ਸੀ। ਇੱਥੇ ਹੀ ਬੱਸ ਨਹੀਂ ਲਿਬਰਲਾਂ ਨੇ ਗੈਸੋਲੀਨ, ਘਰਾਂ ਦੀ ਹੀਟਿੰਗ ਤੇ ਗ੍ਰੌਸਰੀ ਤੱਕ ਉੱਤੇ ਟੈਕਸ ਵਿੱਚ ਵਾਧਾ ਕਰਕੇ ਮੱਧ ਵਰਗ ਦਾ ਲੱਕ ਤੋੜ ਦਿੱਤਾ ਸੀ। ਟਰੂਡੋ ਦੇ ਚੁਣੇ ਜਾਣ ਤੋਂ ਬਾਅਦ ਔਸਤਨ ਕੈਨੇਡੀਅਨ ਮੱਧ ਵਰਗੀ ਪਰਿਵਾਰਾਂ ਨੂੰ ਸਾਲ ਦੇ 800 ਡਾਲਰ ਹੋਰ ਟੈਕਸਾਂ ਦੇ ਰੂਪ ਵਿੱਚ ਅਦਾ ਕਰਨੇ ਪੈ ਰਹੇ ਹਨ।
ਸ਼ੀਅਰ ਨੇ ਆਖਿਆ ਕਿ ਇਸ ਯੂਨੀਵਰਸਲ ਟੈਕਸ ਕੱਟ ਨਾਲ ਕੰਜ਼ਰਵੇਟਿਵ ਵੱਧ ਤੋਂ ਵੱਧ ਪੈਸਾ ਆਮ ਆਦਮੀ ਦੀ ਜੇਬ੍ਹ ਵਿੱਚ ਰਹਿਣ ਦੇਣਾ ਚਾਹੁੰਦਾ ਹੈ। ਸ਼ੀਅਰ ਇਹ ਵੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਟਰੂਡੋ ਦੇ ਕਾਰਬਨ ਟੈਕਸ ਨੂੰ ਰੱਦ ਕਰੇਗੀ, ਹੋਮ ਹੀਟਿੰਗ ਤੋਂ ਜੀਐਸਟੀ ਖਤਮ ਕੀਤੀ ਜਾਵੇਗੀ, ਜਿਸ ਨਾਲ ਆਮ ਕੈਨੇਡੀਅਨਾਂ ਨੂੰ 107 ਡਾਲਰ ਦੀ ਬਚਤ ਹੋਵੇਗੀ, ਸਾਰੇ ਮੈਟਰਨਿਟੀ ਬੈਨੇਫਿਟਸ ਨੂੰ ਟੈਕਸ ਮੁਕਤ ਕੀਤਾ ਜਾਵੇਗਾ-ਜਿਸ ਨਾਲ ਨਵੇਂ ਬਣੇ ਮਾਪਿਆਂ ਨੂੰ 4000 ਡਾਲਰ ਤੱਕ ਦੀ ਬਚਤ ਹੋਵੇਗੀ, ਗ੍ਰੀਨ ਪਬਲਿਕ ਟਰਾਂਜਿ਼ਟ ਟੈਕਸ ਕ੍ਰੈਡਿਟ ਪੇਸ਼ ਕੀਤਾ ਜਾਵੇਗਾ- ਜਿਸ ਨਾਲ ਹਰ ਸਾਲ ਪਰਿਵਾਰਾਂ ਨੂੰ ਸੈਂਕੜੇ ਡਾਲਰ ਬਚਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ