Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਖੇਡਾਂ

ਪੀ ਵੀ ਸਿੰਧੂ ਨੇ ਕਿਹਾ: ਮੇਰੀ ਅਲਮਾਰੀ ਵਿੱਚ ਉਲੰਪਿਕ ਗੋਲਡ ਮੈਡਲ ਦੀ ਥਾਂ ਖਾਲੀ ਹੈ

September 13, 2019 10:37 PM

ਨਵੀਂ ਦਿੱਲੀ, 13 ਸਤੰਬਰ (ਪੋਸਟ ਬਿਊਰੋ)- ਪਹਿਲੇ ਦਰਜੇ ਵਾਲੀ ਭਾਰਤੀ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਮਗੇ ਨੇ ਰੀਓ ਉਲੰਪਿੰਕ ਨੂੰ ਛੱਡ ਕੇ ਪਿਛਲੇ ਸਾਰੇ ਫਾਈਨਲ ਵਿੱਚ ਹਾਰਨ ਦੇ ਜ਼ਖਮ ਭਰ ਦਿੱਤੇ ਹਨ। ਉਨ੍ਹਾਂ ਨੂੰ ਆਸ ਹੈ ਕਿ ਅਗਲੇ ਸਾਲ ਟੋਕੀਓ ਵਿੱਚ ਉਹ ਇਸ ਕਮੀ ਨੂੰ ਪੂਰਾ ਕਰ ਲਵੇਗੀ ਅਤੇ ਇਸ ਲਈ ਉਨ੍ਹਾਂ ਨੇ ਟਰਾਫੀਆਂ ਦੀ ਅਲਮਾਰੀ ਵਿੱਚ ਇਕ ਥਾਂ ਖਾਲੀ ਰੱਖੀ ਹੈ।
ਉਲੰਪਿਕ ਚਾਂਦੀ ਤਮਗਾ ਜੇਤੂ ਪੀ ਵੀ ਸਿੰਧੂ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਸੋਨ ਤਮਗਾ ਉਨ੍ਹਾਂ ਸਾਰੀਆਂ ਹਾਰਾਂ ਦੀ ਭਰਪਾਈ ਹੈ। ਲੋਕ ਫਾਈਨਲ ਵਿੱਚ ਹਾਰਨ ਦੇ ਮੇਰੇ ਡਰ ਬਾਰੇ ਗੱਲ ਕਰ ਰਹੇ ਹਨ ਕਿ ਫਾਈਨਲ ਵਿੱਚ ਕਿਸ ਤਰ੍ਹਾਂ ਦਬਾਅ ਵਿੱਚ ਆ ਜਾਂਦੀ ਹਾਂ। ਕਹਿ ਸਕਦੀ ਹਾਂ ਕਿ ਮੈਂ ਆਪਣੇ ਰੈਕੇਟ ਨਾਲ ਜਵਾਬ ਦਿੱਤਾ ਹੈ। ਉਲੰਪਿਕ ਪੂਰੀ ਤਰ੍ਹਾਂ ਅਲੱਗ ਹੈ। ਰੀਓ ਉਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਨੇ ਮੈਨੂੰ ਵੱਕ ਤਰ੍ਹਾਂ ਦੀਆਂ ਯਾਦਾਂ ਦਿੱਤੀਆਂ ਹਨ। ਇਕ ਸੋਨ ਤਮਗਾ ਹੋਰ ਜਿੱਤਣਾ ਹੈ। ਇਸ ਲਈ ਯਕੀਨੀ ਰੂਪ ਨਾਲ ਮੈਂ ਸਖਤ ਮਿਹਨਤ ਕਰਾਂਗੀ ਤੇ ਟੋਕੀਓ ਉਲੰਪਿਕ ਵਿੱਚ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰਾਂਗੀ। ਉਸ ਨੇ ਹੱਸਦੇ ਹੋਏ ਕਿਹਾ, ‘ਉਸ ਸੋਨ (ਉਲੰਪਿਕ ਤਮਗੇ) ਲਈ ਮੇਰੀ ਅਲਮਾਰੀ ਵਿੱਚ ਇਕ ਥਾਂ ਖਾਲੀ ਹੈ। ਉਲੰਪਿਕ ਕੁਆਲੀਫਿਕੇਸ਼ਨ ਚੱਲ ਰਹੇ ਹਨ ਅਤੇ ਇਸ ਜਿੱਤ ਨਾਲ ਅੱਗੇ ਵਧਣ ਲਈ ਮੇਰਾ ਆਤਮ ਵਿਸ਼ਵਾਸ ਵਧੇਗਾ। 2016 ਵਿੱਚ (ਰੀਓ) ਮੇਰਾ ਪਹਿਲਾਂ ਉਲੰਪਿਕ ਸੀ ਅਤੇ ਉਦੋਂ ਮੈਨੂੰ ਕੋਈ ਜਾਣਦਾ ਨਹੀਂ ਸੀ।
ਆਪਣੀ ਵਿਦੇਸ਼ੀ ਮਹਿਲਾ ਕੋਚ ਬਾਰੇ ਵਿੱਚ ਸਿੰਧੂ ਨੇ ਕਿਹਾ, ‘ਮੈਂ ਕਿਮ ਦੇ ਨਾਲ ਕੰਮ ਕਰ ਰਹੀ ਹਾਂ। ਉਨ੍ਹਾਂ ਨੇ ਮੇਰੇ ਵਿੱਚ ਕੁਝ ਬਦਲਾਅ ਲਿਆਂਦੇ ਹਨ ਤੇ ਇਸ ਨਾਲ ਮੈਨੂੰ ਕਾਫੀ ਮਦਦ ਮਿਲੀ ਹੈ। ਮੈਂ ਕੁਝ ਨਵੀਆਂ ਚੀਜ਼ਾਂ ਸਿੱਖਣੀਆਂ ਹਨ। ਮੈਨੂੰ ਨੈਟ ਪਲੇਅ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ।'

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ