ਚੰਡੀਗੜ੍ਹ, 10 ਸਤੰਬਰ (ਪੋਸਟ ਬਿਊਰੋ)- ਆਈ.ਪੀ.ਐਸ. ਦੇ 1993 ਬੈਚ ਦੇ ਸ਼੍ਰੀ ਵਰਿੰਦਰ ਕੁਮਾਰ ਜੀ ਨੂੰ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਸਤੇ ਐਨ.ਆਰ.ਆਈ.ਸੈਲ ਦੇ ਏ.ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ।ਸ੍ਰੀ ਵਰਿੰਦਰ ਕੁਮਾਰ ਨੇ ਸਾਲ 2004 ’ਚ ਕੈ. ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਐਨ.ਆਰ.ਆਈ. ਹੈਲਪਲਾਈਨ ਦੀ ਸ਼ੁਰੂਆਤ ਕੀਤੀ ਸੀ, ਜਿਸ ਰਾਹੀਂ ਬਹੁਤ ਸਾਰੇ ਮੁਲਕਾਂ ’ਚ ਵਸਦੇ ਪ੍ਰਵਾਸੀ ਪੰਜਾਬੀਆਂ ਨੇ ਇਸ ਐਨ.ਆਰ.ਆਈ. ਹੈਲਪਲਾਈਨ ਰਾਹੀਂ ਆਪਣੇ ਹਜ਼ਾਰਾਂ ਮਸਲਿਆਂ ਦਾ ਹੱਲ ਕਰਵਾਇਆ ਸੀ।ਸ਼੍ਰੀ ਵਰਿੰਦਰ ਕੁਮਾਰ ਜੀ ਜਿਥੇ ਪੰਜਾਬ ਦੇ ਵੱਖ-ਵੱਖ ਜ਼ਿਲਿਆ ਦੇ ਐਸ.ਐਸ.ਪੀ. ਦੇ ਅਹੁਦੇ ’ਤੇ ਰਹਿ ਚੁੱਕੇ ਹਨ, ਉਥੇ ਹੀ ਅੰਮਿ੍ਰਤਸਰ ਜ਼ਿਲੇ ਦੇ ਪੁਲਸ ਕਮਿਸ਼ਨਰ ਵੀ ਰਹਿ ਚੁੱਕੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼੍ਰੀ ਵਰਿੰਦਰ ਕੁਮਾਰ ਜੀ ਅੰਮਿ੍ਰਤਸਰ ਦੇ ਹੀ ਜੰਮਪਲ ਹਨ। ਇਨ੍ਹਾਂ ਦੀ ਇਸ ਨਿਯੁਕਤੀ ’ਤੇ ਐਨ.ਆਰ.ਆਈ. ਪਰਿਵਾਰਾਂ ’ਚ ਖੁਸ਼ੀ ਦੀ ਲਹਿਰ ਹੈ ਅਤੇ ਜਿਨ੍ਹਾਂ ਦੇ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਵਿਚ ਕੰਮ ਰੁਕੇ ਹੋਏ ਸਨ, ਉਨ੍ਹਾਂ ਨੂੰ ਇਕ ਵਾਰ ਫੇਰ ਆਸ ਦੀ ਕਿਰਨ ਦਿਖਾਈ ਦਿੱਤੀ ਹੈ ਤੇ ਉਨ੍ਹਾਂ ਨੂੰ ਸ਼੍ਰੀ ਵਰਿੰਦਰ ਕੁਮਾਰ ਦੀਆਂ ਸੇਵਾਵਾਂ ’ਚ ਪੂਰਨ ਯਕੀਨ ਹੈ ਕਿ ਉਹ ਇਸ ਮਹਿਕਮੇ ਵਿਚ ਜਿਥੇ ਇਮਾਨਦਾਰ ਅਫ਼ਸਰਾਂ ਨੂੰ ਤਾਇਨਾਤ ਕਰਨਗੇ, ਉਥੇ ਖੁਦ ਆਪ ਵੀ ਪ੍ਰਵਾਸੀਆਂ ਦੀਆਂ ਸਮੱਸਿਆਂ ਦੇ ਹੱਲ ਲਈ ਸਖ਼ਤ ਮਿਹਨਤ ਕਰਨਗੇ।