ਬਰੈਂਪਟਨ, 10 ਸਤੰਬਰ (ਪੋਸਟ ਬਿਊਰੋ)- ਬਰੈਂਪਟਨ ਵਿਚ ਸੈਂਡਲਵੁਡ ’ਤੇ ਸਥਿਤ ਪੰਜਾਬ ਜਿਊਲਰ ’ਤੇ ਕੱਲ੍ਹ 6 ਵਜੇ ਦਿਨ ਦਿਹਾੜੇ 4 ਹਥਿਆਰਬੰਦ ਵਿਅਕਤੀਆਂ ਵਲੋਂ ਡਾਕਾ ਮਾਰਿਆ ਗਿਆ। ਚਸ਼ਮਦੀਦ ਗਵਾਹਾਂ ਮੁਤਾਬਿਕ ਇਹ ਲੁਟੇਰੇ ਇਕ ਵੱਡੀ ਵੈਨ ’ਚ ਆਏ।ਬੈਕ ਕਰਕੇ ਗੱਡੀ ਜਿਊਲਰੀ ਸਟੋਰ ’ਚ ਮਾਰੀ ਤੇ 4 ਤੋਂ 5 ਮਿੰਟਾਂ ’ਚ ਸਾਰਾ ਸਟੋਰ ਲੁੱਟ ਕੇ ਫਰਾਰ ਹੋ ਗਏ।ਕੁੱਝ ਆਸਪਾਸ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਵਾਰਦਾਤ ਵਾਲੇ ਸਥਾਨ ਤੋਂ ਥੋੜਾ ਅੱਗੇ ਜਾ ਕੇ ਲੁਟੇਰਿਆਂ ਨੇ ਆਪਣੀ ਗੱਡੀ ਬਦਲੀ ਅਤੇ ਇਕ ਹੋਰ ਗੱਡੀ ’ਚ ਫਰਾਰ ਹੋ ਗਏ।ਚਸ਼ਮਦੀਦ ਗਵਾਹਾਂ ਮੁਤਾਬਿਕ ਇਹ ਚਾਰੇ ਲੁਟੇਰੇ ਛੋਟੀ ਉਮਰ ਦੇ ਲੱਗ ਰਹੇ ਸਨ ਤੇ ਇਨ੍ਹਾਂ ਨੇ ਆਪਣੇ ਚਿਹਰਿਆਂ ’ਤੇ ਨਕਾਬ ਪਹਿਨੇ ਹੋਏ ਸਨ।