Welcome to Canadian Punjabi Post
Follow us on

03

April 2020
ਅੰਤਰਰਾਸ਼ਟਰੀ

ਮਕਬੂਜ਼ਾ ਕਸ਼ਮੀਰ ਵਿੱਚ ਫੌਜ ਵਿਰੁੱਧ ਆਵਾਜ਼ ਚੁੱਕਦੇ 22 ਆਦਮੀ ਗ੍ਰਿਫਤਾਰ

September 11, 2019 10:17 AM

ਇਸਲਾਮਾਬਾਦ, 10 ਸਤੰਬਰ (ਪੋਸਟ ਬਿਊਰੋ)- ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ (ਪੀ ਓ ਕੇ) ਕਿਤੇ ਹੱਥੋਂ ਨਿਕਲ ਨਾ ਜਾਏ, ਇਸ ਡਰ ਕਾਰਨ ਪਾਕਿਸਤਾਨੀ ਹੁਕਮਰਾਨਾਂ ਦੀ ਨੀਂਦ ਉਡੀ ਹੋਈ ਹੈ। ਏਸੇ ਲਈ ਪਾਕਿਸਤਾਨੀ ਫੌਜ ਨੇ ਇਨ੍ਹੀਂ ਦਿਨੀਂ ਉਥੇ ਜ਼ਿਆਦਤੀਆਂ ਦੀ ਹਰ ਹੱਦ ਟੱਪ ਦਿੱਤੀ ਹੈ।
ਇਸ ਬਾਰੇ ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਤਾਜ਼ਾ ਕਾਰਵਾਈ ਦਾ ਮਾਮਲਾ ਪੀ ਓ ਕੇ ਦੇ ਹਾਜ਼ਿਰਾ ਇਲਾਕੇ ਦਾ ਹੈ, ਜਿੱਥੇ ਪਾਕਿ ਦੇ ਪੁਲਸ ਮੁਲਾਜ਼ਮਾਂ ਨੇ ਆਜ਼ਾਦੀ ਮੰਗਦੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਥੇ ਬੀਤੇ ਸ਼ਨੀਵਾਰ ਹਜ਼ਾਰਾਂ ਲੋਕ ਆਜ਼ਾਦੀ ਦੀ ਮੰਗ ਲਈ ਪੈਦਲ ਮਾਰਚ ਕੱਢ ਰਹੇ ਸਨ। ਇਸੇ ਮੌਕੇ ਪੁਲਸ ਪਹੁੰਚੀ ਅਤੇ ਉਸ ਨੇ ਲੋਕਾਂ ਨੂੰ ਰੋਕ ਕੇ 22 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਰਿਪੋਰਟ ਅਨੁਸਾਰ ਇਹ ਘਟਨਾ ਦਾਵਰਾਂਦੀ ਪਿੰਡ ਵਿੱਚ ਹੋਈ। ਉਕਤ ਵਿਰੋਧ ਪ੍ਰਦਰਸ਼ਨ ਸਰਦਾਰ ਮੁਹੰਮਦ ਸਾਗੀਰ ਦੀ ਅਗਵਾਈ ਵਾਲੇ ਸੰਗਠਨ ਵੱਲੋਂ ਬੁਲਾਇਆ ਗਿਆ ਸੀ। ਜਾਣਕਾਰ ਸੂਤਰਾਂ ਅਨੁਸਾਰ 22 ਲੋਕਾਂ ਦੀ ਗ੍ਰਿਫਤਾਰੀ ਪਿੱਛੋਂ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਰੇਂਜਰਸ ਦੀ ਬੁਰੀ ਤਰ੍ਹਾਂ ਕੁੱਮਟਾਰ ਕੀਤੀ। ਇਹੀ ਨਹੀਂ, ਪਾਕਿਸਤਾਨੀ ਰੇਂਜਰਸ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦੂਸਰੇ ਪਾਸੇ ਖਬਰ ਹੈ ਕਿ ਬਲੋਚਾਂ ਅਤੇ ਪੀ ਓ ਕੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਦੱਖਣੀ ਵਜ਼ੀਰਿਸਤਾਨ ਵਿੱਚ ਰਹਿਣ ਵਾਲੇ ਪਸ਼ਤੂਨਾ ਨੇ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਹੈ। ਪਸ਼ਤੂਨ ਲੋਕ ਲਗਾਤਾਰ ਸੜਕਾਂ 'ਤੇ ਆ ਕੇ ਇਮਰਾਨ ਖਾਨ ਅਤੇ ਬਾਜਵਾ ਵਿਰੁੱਧ ਆਵਾਜ਼ ਉਠਾ ਰਹੇ ਹਨ। ਆਪਣੀ ੀ ਸਰਕਾਰ ਨੂੰ ਖੁੱਲ੍ਹਾ ਚੈਲਿੰਜ ਕਰਨ ਵਾਲੇ ਪਸ਼ਤੂਨਾਂ ਦੀ ਆਸ 25 ਸਾਲਾ ਮੰਜੂਰ ਅਹਿਮਦ ਪਸ਼ਤੀਨ ਜਦੋਂ ਲੱਖਾਂ ਲੋਕਾਂ ਦੀ ਆਵਾਜ਼ ਬਣ ਕੇ ਬੋਲਦੇ ਹਨ ਤਾਂ ਪਾਕਿਸਤਾਨੀ ਹਕੂਮਤ ਦੀ ਨੀਂਹ ਹਿੱਲ ਜਾਂਦੀ ਹੈ। ਇਹੀ ਨਹੀਂ, ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ 25 ਸਾਲ ਦੇ ਲੜਕੇ 'ਤੇ ਪਾਬੰਦੀ ਲਾਈ ਹੋਈ ਹੈ। ਪਾਕਿਸਤਾਨ ਦੇ ਕਿਸੇ ਵੀ ਨਿਊਜ਼ ਚੈਨਲ 'ਤੇ ਮੰਜੂਰ ਪਸ਼ਤੀਨ ਦਾ ਭਾਸ਼ਣ ਨਹੀਂ ਦਿਖਾਇਆ ਜਾਂਦਾ। ਕਿਸੇ ਵੀ ਅਖਬਾਰ ਦੀ ਹਿੰਮਤ ਵੀ ਨਹੀਂ ਕਿ ਆਪਣੇ ਦੇਸ਼ ਦੇ ਇਸ ਇਲਾਕੇ ਤੋਂ ਸਭ ਤੋਂ ਵੱਡੇ ਨੇਤਾ ਦੀ ਖਬਰ ਛਾਪ ਦੇਵੇ। ਆਪਣੇ ਅਧਿਕਾਰਾਂ ਲਈ ਲੜ ਰਹੇ ਪਸ਼ਤੂਨ ਪ੍ਰੋਟੈਕਸ਼ਨ ਮੂਵਮੈਂਟ ਨੂੰ ਪਾਰਲੀਮੈਂਟਰੀ ਰਾਜਨੀਤੀ ਵਿੱਚ ਆਉਣ ਦੀ ਇਜਾਜ਼ਤ ਵੀ ਨਹੀਂ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੋਰੋਨਾ ਦੇ ਕਾਰਨ ਸਸਕਾਰ ਤੇ ਸ਼ੋਕ ਪ੍ਰਗਟਾਉਣ ਦੀਆਂ ਰਵਾਇਤਾਂ ਵੀ ਬਦਲੀਆਂ
ਕੋਰੋਨਾ ਕਾਰਨ ਦੁਨੀਆ ਸਾਹਮਣੇ ਖਾਣੇ ਦਾ ਸੰਕਟ ਪਿਆ
ਇਟਲੀ ਵਿੱਚ ਇੱਕੋ ਦਿਨ ਵਿੱਚ 760 ਮੌਤਾਂ ਨਾਲ ਕੁੱਲ ਗਿਣਤੀ 14 ਹਜ਼ਾਰ ਨੇੜੇ ਪਹੁੰਚੀ
ਕੋਰੋਨਾ ਦਾ ਕਹਿਰ: ਅਮਰੀਕਾ ਵਿੱਚ ਮ੍ਰਿਤਕਾਂ ਲਈ ਕਫਨ ਨਹੀਂ ਮਿਲਦੇ, 1 ਲੱਖ ਬਾਡੀ ਬੈਗ ਦਾ ਆਰਡਰ
ਕੋਰੋਨਾ ਵਾਇਰਸ: ਵਿੰਬਲਡਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੱਦ
ਗੁਤਰਸ ਨੇ ਕਿਹਾ, ਦੂਜੀ ਸੰਸਾਰ ਜੰਗ ਮਗਰੋਂ ਕੋਰੋਨਾ ਦਾ ਸੰਕਟ ਸਭ ਤੋਂ ਵੱਧ ਚੁਣੌਤੀ ਭਰਿਆ
ਜਾਂਚ ਲਈ ਸੌ ਤੋਂ ਵੱਧ ਦੇਸ਼ਾਂ ਨੇ ਦੱਖਣੀ ਕੋਰੀਆ ਤੋਂ ਮੰਗੀ ਮਦਦ
ਸਾਊਦੀ ਅਰਬ ਵੱਲੋਂ ਮੁਸਲਮਾਨਾਂ ਨੂੰ ਹੱਜ ਯਾਤਰਾ ਮੁਲਤਵੀ ਕਰਨ ਦੀ ਅਪੀਲ
ਮਾਮਲਾ ਕਾਬੁਲ ਦੇ ਗੁਰਦੁਆਰੇ 'ਤੇ ਹਮਲੇ ਦਾ: ਸਿੱਖ ਭਰਾਵਾਂ ਦੀ ਰਾਖੀ ਕਰਦੇ ਇੱਕ ਮੁਸਲਮ ਨੇ ਸ਼ਹਾਦਤ ਦਿੱਤੀ ਸੀ
ਦੋ ਬੇੜਿਆਂ ਉੱਤੇ ਫਸੇ ਕੈਨੇਡੀਅਨ ਜਲਦ ਪਹੁੰਚਣਗੇ ਘਰ : ਟਰੰਪ