Welcome to Canadian Punjabi Post
Follow us on

24

September 2019
ਅੰਤਰਰਾਸ਼ਟਰੀ

ਫੁਕੁਸ਼ੀਮਾ ਦਾ ਰੇਡੀਓ ਐਕਟਿਵ ਪਾਣੀ ਜਾਪਾਨ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਰੋੜ੍ਹ ਸਕਦੈ

September 11, 2019 10:15 AM

ਟੋਕੀਓ, 10 ਸਤੰਬਰ (ਪੋਸਟ ਬਿਊਰੋ)- ਜਾਪਾਨ ਦੀ ਕੰਪਨੀ ਟੋਕੀਓ ਇਲੈਕਟਿ੍ਕ ਪਾਵਰ ਫੁਕੁਸ਼ੀਮਾ ਐਟਮੀ ਪਲਾਂਟ ਵਿੱਚੋਂ ਨਿਕਲੇ ਰੇਡੀਓ ਐਕਟਿਵ ਪਾਣੀ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਰੋੜ੍ਹ ਸਕਦੀ ਹੈ।
ਇਸ ਸੰਬੰਧ ਵਿੱਚ ਜਾਪਾਨ ਦੇ ਵਾਤਾਵਰਨ ਮੰਤਰੀ ਯੋਸ਼ਿਏਕੀ ਹਰਾਦਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਰਚ 2011 ਵਿੱਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨਾਲ ਫੁਕੁਸ਼ੀਮਾ ਦੇਈਚੀ ਦਾ ਐਟਮੀ ਪਲਾਂਟ ਤਬਾਹ ਹੋ ਗਿਆ ਸੀ। 1986 ਵਿੱਚ ਯੂਕ੍ਰੇਨ ਦੇ ਚੇਰਨੋਬਿਲ ਐਟਮੀ ਪਲਾਂਟ ਵਿੱਚ ਹੋਏ ਹਾਦਸੇ ਮਗਰੋਂ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐਟਮੀ ਹਾਦਸਾ ਸੀ। ਫੁਕੁਸ਼ੀਮਾ ਹਾਦਸੇ ਤੋਂ ਬਾਅਦ ਇਸ ਪਲਾਂਟ ਚਲਾਉਣ ਕਰਨ ਵਾਲੀ ਟੋਕੀਓ ਇਲੈਕਟ੍ਰਿਕ ਪਾਵਰ ਨੇ ਪਲਾਂਟ ਦੇ ਕੂਿਲੰਗ ਪਾਈਪਾਂ ਵਿੱਚ ਮੌਜੂਦ 10 ਲੱਖ ਟਨ ਦੂਸ਼ਿਤ ਪਾਣੀ ਟੈਂਕਾਂ ਵਿੱਚ ਇਕੱਠਾ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਇਸ ਪਾਣੀ ਨੂੰ ਰੱਖਣ ਦੀ ਜਗ੍ਹਾ ਨਹੀਂ ਹੈ। ਜਾਪਾਨ ਸਰਕਾਰ ਇਸ ਮਸਲੇ ਉੱਤੇ ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਮਾਹਿਰਾਂ ਦੀ ਰਿਪੋਰਟ ਦੀ ਉਡੀਕ ਰਹੀ ਹੈ। ਇਸ ਦੌਰਾਾਨ ਮੰਗਲਵਾਰ ਨੂੰ ਰਾਜਧਾਨੀ ਟੋਕੀਓ ਵਿੱਚ ਹਰਾਦਾ ਨੇ ਪੱਤਰਕਾਰਾਂ ਨੂੰ ਕਿਹਾ, ਪਾਣੀ ਨੂੰ ਸਮੁੰਦਰ ਵਿੱਚ ਰੋੜ੍ਹਨਾ ਹੀ ਇੱਕੋ ਬਦਲ ਹੈ। ਸਰਕਾਰ ਇਸ ਉੱਤੇ ਚਰਚਾ ਕਰੇਗੀ ਪਰ ਮੈਂ ਆਪਣੀ ਰਾਏ ਦਿੱਤੀ ਹੈ। ਉਨ੍ਹਾਂ ਸਾਫ ਨਹੀਂ ਕੀਤਾ ਕਿ ਕਿੰਨਾ ਪਾਣੀ ਸਮੁੰਦਰ ਵਿੱਚ ਰੋੜ੍ਹਿਆ ਜਾਵੇਗਾ। ਜੇ ਰੇਡੀਓ ਐਕਟਿਵ ਪਾਣੀ ਸਮੁੰਦਰ ਵਿੱਚ ਰੋੜ੍ਹਿਆ ਜਾਂਦਾ ਹੈ ਤਾਂ ਜਾਪਾਨ ਨੂੰ ਦੱਖਣੀ ਕੋਰੀਆ ਸਮੇਤ ਕਈ ਗੁਆਂਢੀ ਦੇਸ਼ਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ। ਤੱਟੀ ਇਲਾਕੇ ਵਿੱਚ ਐਟਮੀ ਪਲਾਂਟ ਆਮ ਤੌਰ ਉੱਤੇ ਟਿ੍ਟੀਅਮ ਵਾਲੇ ਪਾਣੀ ਸਮੁੰਦਰ ਵਿੱਚ ਰੋੜ੍ਹਦੇ ਹਨ। ਟਿ੍ਟੀਅਮ ਹਾਈਡ੍ਰੋਜਨ ਵਰਗਾ ਹੈ ਜੋ ਹੋਰ ਦੇ ਮੁਕਾਬਲੇ ਘੱਟ ਨੁਕਸਾਨ ਦਾਇਕ ਹੈ। ਟੋਕੀਓ ਇਲੈਕਟਿ੍ਕ ਨੇ ਪਿਛਲੇ ਸਾਲ ਇਹ ਸਵੀਕਾਰ ਕੀਤਾ ਕਿ ਫੁਕੁਸ਼ੀਮਾ ਦੇ ਪਾਣੀ ਵਿੱਚ ਟਿ੍ਟੀਅਮ ਤੋਂ ਇਲਾਵਾ ਕਈ ਹੋਰ ਹਾਨੀਕਾਰਕ ਤੱਤ ਮੌਜੂਦ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹਾਊਡੀ ਮੋਦੀ ਪ੍ਰੋਗਰਾਮ: ਮੋਦੀ ਨੇ ਅਮਰੀਕਾ ਵਿੱਚ ਕਿਹਾ: ਅੱਤਵਾਦ ਵਿਰੁੱਧ ਫੈਸਲਾਕੁਨ ਲੜਾਈ ਦਾ ਵਕਤ ਆ ਗਿਐ
ਸਿੱਖ ਆਗੂਆਂ ਵੱਲੋਂ ਪ੍ਰੋਗਰਾਮ ਤੋਂ ਪਹਿਲਾਂ ਮੋਦੀ ਦਾ ਸਵਾਗਤ
ਅਮਰੀਕਾ ਦੇ ਐਲਾਨ ਤੋਂ ਬਾਅਦ ਈਰਾਨ ਵੀ ਭੜਕਿਆ
ਫਰਾਂਸ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀ ਫਿਰ ਬਾਜ਼ਾਰਾਂ ਵਿੱਚ ਆਣ ਨਿਕਲੇ
ਨਰਿੰਦਰ ਮੋਦੀ ਨੂੰ ਐਵਾਰਡ ਦੇਣ ਦਾ 3 ਨੋਬੇਲ ਐਵਾਰਡ ਜੇਤੂਆਂ ਵੱਲੋਂ ਵਿਰੋਧ
ਬ੍ਰਿਟਿਸ਼ ਪਾਰਲੀਮੈਂਟ ਨੂੰ ਸਸਪੈਂਡ ਕਰਨ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਹਫਤੇ
ਹਥਿਆਰਾਂ ਦੀ ਸਮੱਗਲਿੰਗ ਦੇ ਸ਼ੱਕ 'ਚ ਅਮਰੀਕੀ ਪਾਇਲਟ ਕਾਬੂ
ਬ੍ਰਗਜ਼ਿਟ ਬਾਰੇ ਯੂ ਕੇ ਸਰਕਾਰ ਨਾਗਰਿਕਾਂ ਨੂੰ ਸਲਾਹਾਂ ਦੇਣ ਲੱਗੀ
ਅਮਰੀਕੀ ਪਾਰਲੀਮੈਂਟ ਦੀ ਕਮੇਟੀ ਨੇ ਬੋਇੰਗ ਦਾ ਸੀ ਈ ਓ ਤਲਬ ਕਰ ਲਿਆ
ਪਾਕਿ ਦੇ ਐੱਮ ਪੀ ਨੇ ਕਿਹਾ, ਤੀਹ ਹਿੰਦੂ ਕੁੜੀਆਂ ਅਗਵਾ ਹੋਈਆਂ