Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਪੰਜਾਬ

ਝੂਠਾ ਮੁਕਾਬਲਾ ਕੇਸ ਬਾਰੇ 25 ਸਾਲ ਬਾਅਦ ਜਾਂਚ ਸ਼ੁਰੂ ਹੋਵੇਗੀ

September 11, 2019 10:12 AM

* ਜਿਹੜਾ ਖਾੜਕੂ ਮਾਰਿਆ ਦੱਸਿਆ, ਉਹ ਪਿੱਛੋਂ ਜਿੰਦਾ ਮਿਲਿਆ ਸੀ 

 ਚੰਡੀਗੜ੍ਹ, 10 ਸਤੰਬਰ (ਪੋਸਟ ਬਿਊਰੋ)- ਸੁਖਪਾਲ ਸਿੰਘ ਮੁਕਾਬਲਾ ਕੇਸ ਦੀ ਜਾਂਚ ਪੰਜਾਬ ਹਰਿਆਣਾ ਹਾਈ ਕੋਰਟ ਦੀ ਬਣਾਈ ਐਸ ਆਈ ਟੀ ਵੱਲੋਂ ਕੀਤੀ ਜਾਵੇਗੀ। ਇਸ ਬਾਰੇ ਹਾਈ ਕੋਰਟ ਨੇ ਆਪਣਾ ਫੈਸਲਾ ਦੇ ਦਿੱਤਾ ਹੈ। 

ਅਸਲ ਵਿੱਚ ਹਾਈ ਕੋਰਟ ਨੇ ਕਾਲਾ ਅਫਗਾਨਾ ਦੇ ਸੁਖਪਾਲ ਸਿੰਘ ਐਨਕਾਊਂਟਰ ਮਾਮਲੇ ਵਿੱਚ ਅਪਰੈਲ ਵਿੱਚ ਹੀ ਇੱਕ ਐਸ ਆਈ ਟੀ (ਵਿਸ਼ੇਸ਼ ਜਾਂਚ ਟੀਮ) ਬਣਾ ਦਿੱਤੀ ਸੀ। ਪੰਜਾਬ ਪੁਲਸ ਦੇ ਡੀ ਜੀ ਪੀ ਸਿਧਾਰਥ ਚੋਟਾਪਾਧਿਆਏ ਦੀ ਅਗਵਾਈ ਵਿੱਚ ਬਣੀ ਇਸ ਟੀਮ ਵਿੱਚ ਏ ਡੀ ਜੀ ਪੀ ਗੁਰਪ੍ਰੀਤ ਕੌਰ ਦਿਓ ਅਤੇ ਆਈ ਜੀ ਪੀ ਬੀ ਚੰਦਰਸ਼ੇਖਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਾਈ ਕੋਰਟ ਦੇ ਫੈਸਲੇ ਪਿੱਛੋਂ ਇਸ ਝੂਠਾ ਮੁਕਾਬਲਾ ਕੇਸ ਦੀ ਜਾਂਚ 25 ਸਾਲ ਬਾਅਦ ਸ਼ੁਰੂ ਹੋਣ ਲੱਗੀ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਸ ਦੇ ਦੋ ਡੀ ਜੀ ਪੀਜ਼ ਦੇ ਵਿਵਾਦ ਕਾਰਨ ਇਸ ਦੀ ਜਾਂਚ ਰੁਕ ਗਈ ਸੀ। ਹਾਈ ਕੋਰਟ ਨੇ ਐਸ ਆਈ ਟੀ ਨੂੰ ਜਲਦੀ ਜਾਂਚ ਪੂਰੀ ਕਰਕੇ ਸਟੇਟਸ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ਅਤੇ ਜਸਟਿਸ ਅਰੁਣ ਮੋਂਗਾ ਦੇ ਹੁਕਮ ਮੁਤਾਬਕ ਡੀ ਡੀ ਪੀ ਸਿਧਾਰਥ ਚਟੋਪਾਧਿਆਏ ਪੰਜਾਬ ਪੁਲਸ ਦੇ ਮੁਖੀ ਡੀ ਜੀ ਪੀ ਦਿਨਕਰ ਗੁਪਤਾ ਦੀ ਬਜਾਏ ਸਿੱਧੇ ਹੋਮ ਸੈਕਟਰੀ ਨੂੰ ਰਿਪੋਰਟ ਕਰਨਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਗੁਰਪ੍ਰੀਤ ਦਿਓ ਦੀ ਇਸ ਕੇਸ ਦੀ ਜਾਂਚ ਨਾ ਕਰਨ ਵਾਲੀ ਅਪੀਲ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਇਸ ਕੇਸ ਵਿੱਚ ਅਪ੍ਰੈਲ 2019 ਵਿੱਚ ਕੋਰਟ ਨੇ ਜਾਂਚ ਲਈ ਐਸ ਆਈ ਟੀ ਬਣਾਈ ਅਤੇ ਡੀ ਜੀ ਪੀ ਸਿਧਾਰਧ ਚਟੋਪਾਧਿਆਏ ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਸੀ, ਪਰ ਡੀ ਜੀ ਪੀ ਚਟੋਪਾਧਿਆਏ ਨੇ ਹਾਈ ਕੋਰਟ ਵਿੱਚ ਅਰਜ਼ੀ ਪੇਸ਼ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਐਕਸ ਕਾਡਰ ਪੋਸਟ ਉਤੇ ਤੈਨਾਤ ਕੀਤਾ ਹੋਇਆ ਹੈ, ਨਾ ਉਨ੍ਹਾਂ ਕੋਲ ਮੈਨ ਪਾਵਰ ਹੈ, ਨਾ ਦਫਤਰ, ਨਾ ਇੰਫ੍ਰਾਸਟਕਚਰ, ਇਸ ਲਈ ਉਨ੍ਹਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾਣ ਜਾਂ ਉਨ੍ਹਾਂ ਨੂੰ ਇਸ ਕੇਸ ਦੀ ਜਾਂਚ ਤੋਂ ਵੱਖ ਕਰ ਦਿੱਤਾ ਜਾਵੇ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਸੀ ਕਿ ਕੀ ਡੀ ਜੀ ਪੀ ਨੂੰ ਇਹ ਸਭ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਜਾਂ ਨਹੀਂ। ਪੰਜਾਬ ਸਰਕਾਰ ਨੇ ਜਵਾਬ ਪੇਸ਼ ਕਰਨ ਦੀ ਥਾਂ ਨਵੀਂ ਐਸ ਆਈ ਟੀ ਵਾਸਤੇ ਨਾਂਅ ਭੇਜ ਦਿੱਤੇ ਸਨ, ਜਿਸ ਨੂੰ ਕੋਰਟ ਨੇ ਮੰਨਣ ਤੋਂ ਨਾਂਹ ਕਰ ਦਿੱਤੀ ਅਤੇ ਡੀ ਜੀ ਪੀ ਚਟੋਪਾਧਿਆਏ ਦੀ ਅਰਜ਼ੀ ਉੱਤੇ ਜਵਾਬ ਮੰਗਿਆ ਸੀ। ਫਿਰ ਹਾਈ ਕੋਰਟ ਨੇ ਡੀ ਜੀ ਪੀ ਚਟੋਪਾਧਿਆਏ ਦੇ ਪੱਖ ਵਿੱਚ ਫੈਸਲਾ ਦਿੱਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਿਹਬ ਦੀ ਬੇਅਦਬੀ ਦੇ ਬਰਗਾੜੀ ਮਾਮਲੇ ਵਿੱਚ ਨਾਮਜ਼ਦ ਹੋਣ ਦੇ ਕਾਰਨ ਬਰਖਾਸਤ ਕੀਤੇ ਗਏ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ 'ਤੇ ਹੀ ਇਸ ਫਰਜ਼ੀ ਪੁਲਸ ਮੁਕਾਬਲੇ ਦਾ ਦੋਸ਼ ਹੈ। ਮ੍ਰਿਤਕ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਦੱਸਿਆ ਸੀ ਕਿ 13 ਅਗਸਤ 1994 ਨੂੰ ਸੁਖਪਾਲ ਸਿੰਘ ਨੂੰ ਉਨ੍ਹਾਂ ਦੇ ਪਿੰਡ ਕਾਲਾ ਅਫਗਾਨਾ ਤੋਂ ਪੁਲਸ ਵਾਲੇ ਚੁੱਕ ਕੇ ਲੈ ਗਏ ਅਤੇ ਕਿਹਾ ਗਿਆ ਕਿ ਪੁੱਛਗਿੱਛ ਦੇ ਬਾਅਦ ਉਸ ਨੂੰ ਛੱਡ ਦੇਣਗੇ, ਪਰ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ। ਸੁਖਪਾਲ ਸਿੰਘ ਨੂੰ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਦਾ ਨਾਮ ਲੈ ਕੇ ਮਾਰ ਦਿੱਤਾ ਗਿਆ ਸੀ। ਪਿੱਛੋਂ ਅਸਲੀ ਖਾੜਕੂ ਬੰਡਾਲਾ ਨੂੰ ਜਿੰਦਾ ਪਾਇਆ ਗਿਆ ਸੀ। ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਇਸ ਕੇਸ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ। ਇਹ ਕੇਸ 2013 ਵਿੱਚ ਹਾਈ ਕੋਰਟ ਪੁੱਜਾ ਸੀ। ਮੁਕਾਬਲੇ ਦੇ 22 ਸਾਲ ਬਾਅਦ 2016 ਵਿੱਚ ਸਿ਼ਕਾਇਤ ਦਰਜ ਹੋਈ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ ਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਕੀਤੀ ਸ਼ੁਰੂਆਤ ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀ ਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ ਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ