Welcome to Canadian Punjabi Post
Follow us on

03

April 2020
ਪੰਜਾਬ

ਐੱਸ ਵਾਈ ਐੱਲ ਦਾ ਹੱਲ ਗੱਲਬਾਤ ਨਾਲ ਨਿਕਲੇਗਾ: ਕੈਪਟਨ

September 11, 2019 10:09 AM

ਚੰਡੀਗੜ੍ਹ, 10 ਸਤੰਬਰ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਜਤਾਇਆ ਹੈ ਕਿ ਪੰਜਾਬ ਤੇ ਹਰਿਆਣਾ ਵਿਚਾਲੇ ਗੱਲਬਾਤ ਨਾਲ ਸਤਲੁਜ ਜਮਨਾ ਲਿੰਕ (ਐੱਸ ਵਾਈ ਐੱਲ) ਨਹਿਰ ਮਸਲੇ ਦਾ ਸੁਖਾਵਾਂ ਹੱਲ ਨਿਕਲ ਆਏਗਾ। ਦੋਵਾਂ ਰਾਜਾਂ ਦੇ ਮੁੱਖ ਸਕੱਤਰਾਂ ਦੀ ਅਗਵਾਈ ਵਿੱਚ ਟੀਮਾਂ ਪਹਿਲਾਂ ਤੋਂ ਗੱਲਬਾਤ ਕਰ ਰਹੀਆਂ ਹਨ। ਇਸ ਮਾਮਲੇ ਵਾਸਤੇ ਤਿੰਨ-ਚਾਰ ਵਾਰ ਗੱਲਬਾਤ ਹੋ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਸ ਹੈ ਸੁਪਰੀਮ ਕੋਰਟ ਵੱਲੋਂ ਦਿੱਤੇ ਚਾਰ ਮਹੀਨਿਆਂ ਦੇ ਸਮੇਂ ਦੇ ਅੰਦਰ ਦੋਵੇਂ ਰਾਜ ਗੱਲਬਾਤ ਰਾਹੀਂ ਇਸ ਮਾਮਲੇ ਦਾ ਹੱਲ ਕੱਢ ਲੈਣਗੇ। ਇਹੀ ਸਾਰਿਆਂ ਲਈ ਬਿਹਤਰ ਹੋਵੇਗਾ ਕਿ ਇਹ ਮਾਮਲਾ ਗੱਲਬਾਤ ਦੇ ਨਾਲ ਹੱਲ ਹੋ ਜਾਏ। ਇਸ ਦੌਰਾਨ ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ ਉੱਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੇ ਮੁੱਲਾਂਕਣ ਕਰਨਾ ਬਹੁਤ ਜਲਦੀ ਹੋਵੇਗਾ। ਇਸ ਦੇ ਲਈ ਅਜੇ ਸਾਨੂੰ ਉਡੀਕ ਕਰਨੀ ਪਵੇਗੀ। ਭਾਰਤ ਨੂੰ ਇਸ ਸਮੇਂ ਸਥਿਰਤਾ ਦੀ ਲੋੜ ਹੈ ਤੇ ਇੱਕ ਧਰਮ ਨਿਰਪੱਖ ਦੇਸ਼ ਹੋਣ ਕਾਰਨ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਵਿਕਾਸ ਤੇ ਧਰਮ ਨਿਰਪੱਖ ਸਮਾਜ ਦੀ ਉਸਾਰੀ ਲਈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੋ। ਮੁੱਖ ਮੰਤਰੀ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਕੂਲੀ ਲੜਕੀਆਂ ਨੂੰ ਸਾਈਕਲ ਦੇਣ ਦਾ ਵਾਅਦਾ ਨਾ ਪੂਰਾ ਕਰਨ ਦੇ ਦੋਸ਼ ਨੂੰ ਰੱਦ ਕਰ ਕੇ ਕਿਹਾ ਕਿ ਇਸ ਦਾ ਬਜਟ ਤੈਅ ਕੀਤਾ ਹੋਇਆ ਹੈ। ਪਿਛਲੇ ਸਾਲ ਵੀ ਸਾਈਕਲ ਵੰਡੇ ਗਏ ਸਨ ਤੇ ਇਸ ਵਾਰ ਫਿਰ ਵੰਡੇ ਜਾਣਗੇ, ਫਰਕ ਏਨਾ ਹੈ ਕਿ ਸਾਈਕਲ 'ਤੇ ਮੇਰੀ ਫੋਟੋ ਨਹੀਂ ਲਾਈ ਗਈ ਹੈ ਜਿਵੇਂ ਪਿਛਲੀ ਸਰਕਾਰ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾਈ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਧਾਰੀਵਾਲ ਕਤਲ ਕੇਸ ਸੁਲਝ ਗਿਆ
ਕਸਟਮ, ਇਮੀਗ੍ਰੇਸ਼ਨ ਅਤੇ ਬੀ ਐਸ ਐਫ ਦੇ ਮੁਲਾਜ਼ਮ ਆਈਸੋਲੇਟ ਕੀਤੇ ਗਏ
ਮੁਫ਼ਤ ਰਾਸ਼ਨ ਸਕੀਮ ਦੇ ਨੇਕ ਕੰਮ ਉੱਤੇ ਸਿਆਸੀ ਠੱਪਾ!
ਪੰਜਾਬ ਦੇ ਡੀ ਜੀ ਪੀ ਨੇ ਆਪਣੇ ਟਵਿੱਟਰ ਤੋਂ ਸਿੱਧੂ ਮੂਸੇਵਾਲਾ ਦਾ ਗੀਤ ਹਟਾਇਆ
ਲੇਬਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 11 ਲੱਖ ਰੁਪਏ ਦਾਨ
ਕੈਪਟਨ ਨੇ ਜੀ.ਐੱਸ.ਟੀ. ਦੇ ਬਕਾਏ ਤੁਰੰਤ ਜਾਰੀ ਕਰਨ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ : ਤ੍ਰਿਪਤ ਬਾਜਵਾ
ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦਾ ਕੋਈ ਮਸਲਾ ਨਹੀਂ : ਕੈਪਟਨ ਅਮਰਿੰਦਰ ਸਿੰਘ
ਪਦਮਸ਼੍ਰੀ ਨਾਲ ਸਨਮਾਨਿਤ ਦਰਬਾਰ ਸਾਹਿਬ ਦੇ ‘ਹਜ਼ੂਰੀ ਰਾਗੀ’ ਦੀ ਕੋਰੋਨਾ ਵਾਇਰਸ ਨਾਲ ਮੌਤ, ਫਰਵਰੀ `ਚ ਪਰਤੇ ਸਨ ਵਿਦੇਸ਼ ਤੋਂ
ਕੋਰੋਨਾ ਵਾਇਰਸ: 65 ਸਾਲ ਦੇ ਬਜ਼ੁਰਗ ਦੀ ਮੌਤ ਮਗਰੋਂ ਅੰਤਿਮ ਸਸਕਾਰ ਲਈ ਵੀ ਮੁਸ਼ਕਲ ਬਣੀ