Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਟਰੂਡੋ ਅੱਜ ਲਾਂਚ ਕਰਨਗੇ ਫੈਡਰਲ ਚੋਣਾਂ

September 11, 2019 06:11 AM

ਓਟਵਾ, 10 ਸਤੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੁੱਧਵਾਰ ਨੂੰ 2019 ਦੀ ਫੈਡਰਲ ਚੋਣ ਕੈਂਪੇਨ ਲਾਂਚ ਕਰਨ ਜਾ ਰਹੇ ਹਨ।
ਟਰੂਡੋ ਸਵੇਰੇ 10:00 ਵਜੇ ਗਵਰਨਰ ਜਨਰਲ ਜੂਲੀ ਪੇਯੇਟੇ ਨਾਲ ਰਿਡਿਊ ਹਾਲ ਵਿੱਚ ਮੁਲਾਕਾਤ ਕਰਨਗੇ ਤੇ ਉਨ੍ਹਾਂ ਨੂੰ 42ਵੀਂ ਪਾਰਲੀਆਮੈਂਟ ਭੰਗ ਕਰਨ ਲਈ ਆਖਣਗੇ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਬਾਅਦ ਕੈਨੇਡਾ ਭਰ ਦੇ 338 ਹਲਕਿਆਂ ਲਈ ਚੋਣਾਂ ਹੋਣਗੀਆਂ। ਚੋਣਾਂ ਦਾ ਬਿਗਲ ਵਜਾਏ ਜਾਣ ਤੋਂ ਬਾਅਦ ਸਾਰੀਆਂ ਪਾਰਟੀਆਂ ਵੱਲੋਂ ਸਾਢੇ ਪੰਜ ਹਫਤਿਆਂ ਲਈ ਕੈਂਪੇਨ ਚਲਾਈ ਜਾਵੇਗੀ। ਇਸ ਦੌਰਾਨ ਫੈਡਰਲ ਪਾਰਟੀਆਂ ਦੇ ਆਗੂ ਦੇਸ਼ ਭਰ ਵਿੱਚ ਇੱਧਰੋਂ ਉੱਧਰ ਭੱਜ ਨੱਸ ਕਰਕੇ, ਖੁਦ ਨੂੰ ਤੇ ਆਪਣੇ ਉਮੀਦਵਾਰਾਂ ਨੂੰ ਵੋਟਰਾਂ ਦੇ ਰੂ-ਬ-ਰੂ ਕਰਨਗੇ। ਇਸ ਦੌਰਾਨ ਹੀ ਪਾਰਟੀਆਂ ਵੋਟਰਾਂ ਨਾਲ ਆਪਣੇ ਪਲੇਟਫਾਰਮ ਸਾਂਝੇ ਕਰਨਗੀਆਂ। ਫਿਰ 21 ਅਕਤੂਬਰ ਨੂੰ ਵੋਟਾਂ ਪੈਣਗੀਆਂ।
ਇਸ ਵਾਰੀ 40 ਦਿਨਾਂ ਦੀ ਇਹ ਚੋਣ ਕੈਂਪੇਨ 2015 ਵਿੱਚ 78 ਦਿਨਾਂ ਲਈ ਚੱਲੀ ਚੋਣ ਕੈਂਪੇਨ ਨਾਲੋਂ ਅੱਧੀ ਤੋਂ ਵੀ ਮਾਮੂਲੀ ਵੱਧ ਹੈ। ਟਰੂਡੋ 15 ਸਤੰਬਰ ਤੱਕ ਚੋਣਾਂ ਦਾ ਐਲਾਨ ਕਰ ਸਕਦੇ ਸਨ ਪਰ ਉਨ੍ਹਾਂ ਵੱਲੋਂ ਪਹਿਲੀ ਸਤੰਬਰ ਨੂੰ ਵੀ ਚੋਣਾਂ ਲਾਂਚ ਕੀਤੀਆਂ ਜਾ ਸਕਦੀਆਂ ਸਨ। ਭਾਵੇਂ ਗਰਮੀਆਂ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਇੱਕ ਦੂਜੇ ਉੱਤੇ ਜਵਾਬੀ ਹਮਲੇ ਕੀਤੇ ਜਾਂਦੇ ਰਹੇ ਤੇ ਕੈਂਪੇਨ ਸਬੰਧੀ ਇਸ਼ਤਿਹਾਰਬਾਜ਼ੀ ਵੀ ਹੁੰਦੀ ਰਹੀ ਪਰ ਚੋਣਾਂ ਦੀ ਅਸਲੀ ਸ਼ੁਰੂਆਤ ਇਸ ਬੁੱਧਵਾਰ ਤੋਂ ਹੀ ਮੰਨੀ ਜਾਵੇਗੀ। ਹੁਣ ਲੀਡਰ ਵੀ ਰੈਲੀਆਂ ਕਰ ਸਕਣਗੇ ਜਿੱਥੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਮਿਲ ਸਕਣਗੇ।
ਜੇ ਗਵਰਨਰ ਜਨਰਲ ਪਾਰਲੀਆਮੈਂਟ ਭੰਗ ਕਰਨ ਲਈ ਸਹਿਮਤੀ ਦਿੰਦੇ ਹਨ, ਜੋ ਕਿ ਉਹ ਦੇਣਗੇ, ਤਾਂ ਹਾਊਸ ਆਫ ਕਾਮਨਜ਼ ਤੇ ਸੈਨੇਟ ਵਿੱਚ ਹੁਣ ਤੱਕ ਪਾਸ ਨਾ ਹੋ ਸਕੇ ਬਿੱਲ ਖ਼ਤਮ ਹੋ ਜਾਣਗੇ। ਜਿ਼ਕਰਯੋਗ ਹੈ ਕਿ ਦੋਵਾਂ ਸਦਨਾਂ ਦੀ ਕਾਰਵਾਈ ਜੂਨ ਵਿੱਚ ਹੀ ਉਠਾ ਦਿੱਤੀ ਗਈ ਸੀ। ਪਿਛਲੇ ਚਾਰ ਸਾਲਾਂ ਵਿੱਚ ਲਿਬਰਲਾਂ ਨੇ 88 ਬਿੱਲ ਪਾਸ ਕੀਤੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ