Welcome to Canadian Punjabi Post
Follow us on

19

February 2020
ਪੰਜਾਬ

ਗ੍ਰਿਫ਼ਤਾਰੀ ਦੇ ਡਰ ਕਾਰਨ ਵਿਧਾਇਕ ਸਿਮਰਜੀਤ ਬੈਂਸ ਨੇ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਾਈ

September 10, 2019 10:05 AM

* ਅੰਤਰਿਮ ਰਾਹਤ ਦੀ ਮੰਗ ਅਦਾਲਤ ਨੇ ਨਹੀਂ ਮੰਨੀ
* ਬੈਂਸ ਉੱਤੇ ਕੇਸ ਮੈਂ ਦਰਜ ਕਰਵਾਇਐ: ਕੈਪਟਨ

ਚੰਡੀਗੜ੍ਹ, 9 ਸਤੰਬਰ, (ਪੋਸਟ ਬਿਊਰੋ)- ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ (ਡੀ ਸੀ) ਦੇ ਨਾਲ ਬਦਸਲੂਕੀ ਦੇ ਦੋਸ਼ ਵਿੱਚ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਕੀਤੇ ਕੇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਿਹਾ ਹੈ ਕਿਬੈਂਸ ਦੇ ਖਿਲਾਫ ਇਹਕੇਸ ਉਨ੍ਹਾਂ ਨੇ ਹੀ ਦਰਜ ਕਰਵਾਇਆ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਫਸਰਾਂ ਨਾਲ ਬਦਸਲੂਕੀ ਕਦੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਕਿਹਾ ਕਿ ਵੀਡੀਓ ਦੇਖਣ ਪਿੱਛੋਂਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ।ਇਹ ਕੇਸ ਬਟਾਲਾ ਦੇ ਐੱਸ ਡੀ ਐੱਮ ਦੀ ਸ਼ਿਕਾਇਤ ਉੱਤੇਬਣਿਆ ਹੈ। ਵਰਨਣ ਯੋਗ ਹੈ ਕਿ ਬਟਾਲਾ ਦੀਪਟਾਕਾ ਫੈਕਟਰੀ ਵਿੱਚ ਧਮਾਕੇ ਪਿੱਛੋਂ ਇਕ ਪੀੜਤ ਪਰਿਵਾਰ ਦੀ ਸੁਣਵਾਈ ਨਾ ਹੋਣ ਕਾਰਨ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੂੰ ਮਿਲਣਗਏ ਸਨ।ਇਸ ਮੌਕੇ ਉਨ੍ਹਾਂ ਦੀ ਡਿਪਟੀ ਕਮਿਸ਼ਨਰ ਨਾਲ ਤਿੱਖੀ ਬਹਿਸ ਹੋਈ ਸੀ। ਇਹ ਦੋਸ਼ ਲਾਇਆ ਗਿਆ ਹੈ ਕਿ ਬੈਂਸ ਨੇ ਓਥੇ ਡਿਪਟੀ ਕਮਿਸ਼ਨਰ ਨਾਲ ਭੱਦੀ ਸ਼ਬਦਾਵਲੀ ਅਤੇ ਧਮਕੀ ਭਰੇ ਲਹਿਜ਼ੇਦੀ ਵਰਤੋਂ ਕੀਤੀ ਸੀ, ਜਿਸ ਕਾਰਨ ਉਨ੍ਹਾ ਖਿਲਾਫ ਵੱਖ-ਵੱਖ ਧਰਾਵਾਂ ਦਾ ਕੇਸ ਦਰਜ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬਦਸਲੂਕੀ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਬਟਾਲਾ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਲੁਧਿਆਣਾ ਦੇ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਗ੍ਰਿਫਤਾਰੀ ਤੋਂ ਬਚਣ ਲਈ ਅੱਜ ਸੈਸ਼ਨ ਕੋਰਟ ਗੁਰਦਾਸਪੁਰ ਨੂੰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ। ਮਿਲੀ ਜਾਣਕਾਰੀ ਅਨੁਸਾਰ ਸੈਸ਼ਨ ਜੱਜ ਸ਼੍ਰੀਮਤੀ ਰਾਮੇਸ਼ ਕੁਮਾਰੀ ਨੇ ਜ਼ਮਾਨਤ ਅਰਜ਼ੀ ਅਗਲੀ ਸੁਣਵਾਈ ਲਈ ਰੱਖ ਲਈ ਹੈ। ਸਿਮਰਜੀਤ ਸਿੰਘ ਬੈਂਸ ਨੇ ਵਕੀਲਾਂ ਨੇ ਅਗਲੀ ਸੁਣਵਾਈ ਤੱਕ ਅੰਤ੍ਰਿਮ ਜ਼ਮਾਨਤ ਦੀ ਬੇਨਤੀ ਕੀਤੀ ਸੀ, ਪਰ ਅਦਾਲਤ ਨੇ ਨਹੀਂ ਮੰਨੀ ਅਤੇ ਇਸ ਅਰਜ਼ੀ ਉੱਤੇ ਬਹਿਸ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 12 ਸਤੰਬਰ ਨੂੰ ਰਿਕਾਰਡ ਦੇ ਨਾਲ ਆਪਣਾ ਪੱਖ ਰੱਖਣ ਲਈ ਕਿਹਾ ਹੈ। ਇਸ ਲਈ ਅਗਲੀ ਅਦਾਲਤੀ ਕਾਰਵਾਈ 12 ਸਤੰਬਰ ਤੱਕ ਨਹੀਂ ਹੋ ਸਕੇਗੀ।
ਵਰਨਣ ਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਕਾਰਨ ਮੁੱਦਾ ਭਖਿਆ ਹੋਇਆ ਹੈ ਅਤੇ ਐਸਡੀਐਮ ਬਟਾਲਾ ਵਲੋਂ ਦਿੱਤੀ ਅਰਜ਼ੀ ਉੱਤੇ ਬਟਾਲਾ ਪੁਲਿਸ ਨੇ ਬੈਂਸ ਵਿਰੁੱਧ ਗੈਰ ਜ਼ਮਾਨਤੀ ਧਾਰਾਵਾਂ ਦਾ ਕੇਸ ਦਰਜ਼ ਕੀਤਾ ਹੈ। ਇਸਦੇ ਬਾਵਜੂਦ ਅਫਸਰਸ਼ਾਹੀ ਦਾ ਰੋਹ ਠੰਡਾ ਨਹੀਂ ਹੋ ਰਿਹਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਹੌਲਦਾਰ ਨੇ ਪਤਨੀ ਸਮੇਤ ਸਹੁਰੇ ਪਰਵਾਰ ਦੇ ਚਾਰ ਜੀਆਂ ਨੂੰ ਗੋਲੀ ਮਾਰ ਕੇ ਮਾਰਿਆ
ਠੱਗ ਮਹਿਲਾ ਨੇ ਕਿਹਾ : ਰੁਮਾਲ ਉੱਤੇ ਸੋਨਾ ਰੱਖੋ ਡਬਲ ਹੋ ਜਾਏਗਾ, ਅੱਠ ਤੋਲੇ ਸੋਨੇ ਦਾ ਕੰਗਣ ਲੁੱਟ ਕੇ ਤੁਰਦੀ ਬਣੀ
ਬੁੱਢਾ ਕੇਸ ਵਿੱਚ ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸੰਬੰਧਾਂ ਦਾ ਖੁਲਾਸਾ
ਕਾਂਗਰਸ ਵਿਧਾਇਕਾਂ ਵਿੱਚ ਸਰਕਾਰ ਦੀ ਬੇਹਰਕਤੀ ਵਿਰੁੱਧ ਰੋਹ ਦੇ ਪ੍ਰਗਟਾਵੇ ਵਧਣ ਲੱਗੇ
ਛੋਟੇ ਹਾਥੀ ਤੇ ਸਕੂਟਰੀ ਦੀ ਟੱਕਰ ਵਿੱਚ ਦੋ ਮੌਤਾਂ
ਪੁਲਸ ਵਾਲੇ ਦੀ ਪਤਨੀ ਨੇ ਸਟਿੰਗ ਆਪਰੇਸ਼ਨ ਕਰ ਕੇ ਬਲਾਤਕਾਰ ਦੇ ਝੂਠੇ ਕੇਸ ਦੀ ਪੋਲ ਖੋਲ੍ਹੀ
ਫਰੀਦਕੋਟ ਦੇ ਜ਼ਿਲਾ ਟਰਾਂਸਪੋਰਟ ਅਫਸਰ ਦੇ ਖਿਲਾਫ ਕਰੋੜਾਂ ਦੇ ਭ੍ਰਿਸ਼ਟਾਚਾਰ ਦਾ ਕੇਸ ਦਰਜ
ਮੁੱਖ ਮੰਤਰੀ ਵੱਲੋਂ ਸਕੂਲ ਵੈਨ ਨੂੰ ਅੱਗ ਲੱਗਣ ਦੀ ਘਟਨਾ ਦੇ ਮੈਜਿਸਟ੍ਰੇਟ ਜਾਂਚ ਦੇ ਹੁਕਮ
ਲੌਂਗੋਵਾਲ ਵਿਚ ਸਕੂਲ ਵੈਨ ਨੂੰ ਲੱਗੀ ਅੱਗ, 4 ਬੱਚੇ ਜਿਊਂਦੇ ਸੜੇ
ਸਰਕਾਰ ਵੱਲੋਂ ਹੁਕਮ: ਬੈਂਕ ਪਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਮੁਆਵਜ਼ੇ ਦੇ ਰੂਪ ਵਿੱਚ ਦਿੱਤੇ ਇੱਕ ਕਰੋੜ ਵਸੂਲਣ