Welcome to Canadian Punjabi Post
Follow us on

03

April 2020
ਮਨੋਰੰਜਨ

ਖੁਦ ਨੂੰ ਚੰਗਾ ਬੇਟਾ ਨਹੀਂ ਮੰਨਦੇ ਪ੍ਰੀਕਸ਼ਿਤ ਸਾਹਨੀ

September 10, 2019 09:59 AM

ਆਪਣੇ ਪਿਤਾ ਬਲਰਾਜ ਸਾਹਨੀ ਦੇ ਨਾਲ ਬਚਪਨ ਤੋਂ ਲੈ ਕੇ ਉਨ੍ਹਾਂ ਦੇ ਫਿਲਮੀਂ ਸਫਰ ਉਨ੍ਹਾਂ ਦੀ ਵਿਚਾਰਧਾਰਾ ਸਣੇ ਅਨੇਕਾਂ ਯਾਦਾਂ ਨੂੰ ਪ੍ਰੀਕਸ਼ਿਤ ਸਾਹਨੀ ਨੇ ਆਪਣੀ ਇੱਕ ਕਿਤਾਬ ‘ਦਿ ਨਾਨ ਕਨਫਾਰਮਿਸਟ : ਮੈਮੋਰੀਜ਼ ਆਫ ਮਾਈ ਫਾਦਰ ਬਲਰਾਜ ਸਾਹਨੀ’ ਵਿੱਚ ਬਿਆਨ ਕੀਤਾ ਹੈ। ਬੀਤੇ ਦਿਨ ਮੁੰਬਈ ਵਿੱਚ ਇੱਕ ਕਿਤਾਬ ਦਾ ਰਿਵਿਊ ਅਮਿਤਾਭ ਬੱਚਨ ਨੇ ਕੀਤਾ। ਕਿਤਾਬ ਦਾ ਮੁੱਖ ਬੰਦ ਅਮਿਤਾਭ ਬੱਚਨ ਨੇ ਹੀ ਲਿਖਿਆ ਹੈ।
ਇਸ ਮੌਕੇ ਇੱਕ ਸਵਾਲ ਦੇ ਜਵਾਬ ਵਿੱਚ ਪ੍ਰੀਕਸ਼ਿਤ ਨੇ ਕਿਹਾ; ਮੈਨੂੰ ਚੰਗਾ ਬੇਟਾ ਨਾ ਹੋਣ ਦਾ ਦੁੱਖ ਹਮੇਸ਼ਾ ਰਿਹਾ। ਜਿਵੇਂ ਜਿਵੇਂ ਮੇਰੀ ਉਮਰ ਵਧਦੀ ਗਈ, ਮੈਨੂੰ ਅਹਿਸਾਸ ਹੋਇਆ ਕਿ ਉਹ ਕਿੰਨੇੇ ਮਹਾਨ ਪਿਤਾ ਸਨ। ਉਨ੍ਹਾਂ ਦੀ ਇਸ ਕਵਿਤਾ ‘ਵਸੀਅਤਨਾਮਾ’ ਦੀਆਂ ਲਾਈਨਾਂ ਦੀ ਮਿਸਾਲ ਦਿੱਤੀ, ਜਿਸ ਵਿੱਚ ਹਰਿਵੰਸ਼ ਰਾਏ ਬੱਚਨ ਨੇ ਲਿਖਿਆ ਹੈ, ਮੇਰੇ ਬੇਟੇ, ਬੇਟੇ ਹੋਣ ਦੇ ਕਾਰਨ ਮੇਰੇ ਵਾਰਸ ਨਹੀਂ ਹੋਣਗੇ। ਜੋ ਮੇਰੇ ਵਾਰਸ ਹੋਣਗੇ, ਉਹ ਮੇਰੇ ਬੇਟੇ ਹੋਣਗੇ। ਅਮਿਤਾਬ ਬੱਚਨ ਨੇ ਕਿਹਾ ਕਿ ਤੁਸੀਂ ਕਿਤਾਬ ਲਿਖ ਕੇ ਸਾਬਿਤ ਕਰ ਦਿੱਤਾ ਕਿ ਤੁਸੀਂ ਆਪਣੇ ਪਿਤਾ ਦੇ ਸੱਚੇ ਬੇਟੇ ਹੋ।
ਇਸ ਮੌਕੇ ਪ੍ਰੀਕਸ਼ਿਤ ਨੇ ਆਪਣੇ ਪਿਤਾ ਦੇ ਨਾਂਅ ਦੇ ਪ੍ਰਤੀ ਸਮਰਪਣ, ਮਾਰਕਸਵਾਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਨਾਲ ਬਿਤਾਏ ਪਲਾਂ ਦੇ ਕਈ ਕਿੱਸਿਆਂ ਨੂੰ ਸਾਂਝਾ ਕੀਤਾ। ਅਮਿਤਾਭ ਨੇ ਕਿਤਾਬ ਵਿੱਚ ਲਿਖੇ ਆਪਣੇ ਮੁੱਖ ਬੰਦ ਨੂੰ ਪੜ੍ਹਿਆ। ਜਯਾ ਬੱਚਨ, ਦੀਪਤੀ ਨਵਲ ਸਮੇਤ ਕਈ ਹਸਤੀਆਂ ਮੌਜੂਦ ਸਨ। ਅਮਿਤਾਭ ਅਤੇ ਪ੍ਰੀਕਸ਼ਿਤ ਨੇ ‘ਦੇਸ਼ਪ੍ਰੇਮੀ’, ‘ਕਭੀ ਕਭੀ’ ਸਮੇਤ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਸੀ।

Have something to say? Post your comment