Welcome to Canadian Punjabi Post
Follow us on

24

September 2019
ਮਨੋਰੰਜਨ

ਆਲੋਚਨਾ ਤੋਂ ਘਬਰਾਉਣਾ ਕਿਉਂ : ਵਿਦਿਆ ਬਾਲਨ

September 10, 2019 09:57 AM

ਇਨ੍ਹੀਂ ਦਿਨੀਂ ਵਿਦਿਆ ਬਾਲਨ ਬਹੁਤ ਖੁਸ਼ ਹੈ। ਉਸ ਦਾ ਖੁਸ਼ ਹੋਣਾ ਜਾਇਜ਼ ਹੈ ਕਿਉਂਕਿ ਉਸ ਦੀ ਫਿਲਮ ‘ਮਿਸ਼ਨ ਮੰਗਲ’ ਨੇ ਸਿਰਫ ਪੰਜ ਦਿਨਾਂ ਵਿੱਚ 100 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ। ਨਾਲ ਫਿਲਮ ਵਿੱਚ ਵਿਦਿਆ ਦੇ ਕੰਮ ਦੀ ਖੂਬ ਤਾਰੀਫ ਹੋਈ ਹੈ। ਫਿਲਮ ਵਿੱਚ ਵਿਦਿਆ ਨੇ ਸਾਇੰਟਿਸਟ ਤਾਰਾ ਸ਼ਿੰਦੇ ਦੀ ਭੂਮਿਕਾ ਨਿਭਾਈ ਹੈ, ਜੋ ਮੰਗਲਯਾਨ ਮਿਸ਼ਨ ਟੀਮ ਦੀ ਇੱਕ ਮਹੱਤਵ ਪੂਰਨ ਮੈਂਬਰ ਸੀ।
ਵਿਦਿਆ ਅਕਸਰ ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ, ਪਰ ਜਦੋਂ ਉਸ ਤੋਂ ਆਲੋਚਨਾ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਵੱਖਰਾ ਜਵਾਬ ਦਿੱਤਾ। ਉਸ ਨੇ ਕਿਹਾ, ‘ਮੈਂ ਆਪਣੀ ਹੀ ਵਿਰੋਧੀ ਹਾਂ। ਮੈਂ ਸ਼ੀਸ਼ੇ 'ਚ ਖੁਦ ਨੂੰ ਵੇਖਦੀ ਤੇ ਖੁਦ ਦੀਆਂ ਗਲਤੀਆਂ ਦੱਸਦੀ ਹਾਂ। ਮੈਂ ਕਿਸੇ ਨੂੰ ਆਪਣਾ ਵਿਰੋਧੀ ਨਹੀਂ ਮੰਨਦੀ। ਕਿਸੇ ਦੀ ਗੱਲ ਗੰਭੀਰਤਾ ਨਾਲ ਨਹੀਂ ਲੈਂਦੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਚੰਗੀ ਨਹੀਂ ਲੱਗੀ ਤਾਂ ਠੀਕ ਹੈ ਅਤੇ ਬਹੁਤ ਲੋਕਾਂ ਨੂੰ ਚੰਗੀ ਲੱਗੇਗੀ।”

Have something to say? Post your comment