Welcome to Canadian Punjabi Post
Follow us on

03

April 2020
ਕੈਨੇਡਾ

ਸ਼ੈਰੀਡਨ ਕਾਲਜ ਤੇ ਬਰੈਂਪਟਨ ਲਾਇਬ੍ਰੇਰੀ ਸ਼ੁਰੂ ਕਰਨ ਜਾ ਰਹੀ ਹੈ ਨਵੇਂ ਕੋਰਸ

September 10, 2019 07:50 AM

ਬਰੈਂਪਟਨ, 9 ਸਤੰਬਰ (ਪੋਸਟ ਬਿਊਰੋ) : ਸ਼ੈਰੀਡਨ ਕਾਲਜ ਤੇ ਬਰੈਂਪਟਨ ਲਾਇਬ੍ਰੇਰੀ ਦੀ ਭਾਈਵਾਲੀ ਦੇ ਅਗਲੇ ਪੜਾਅ ਨੂੰ ਰਸਮੀ ਤੌਰ ਉੱਤੇ ਲਾਂਚ ਕਰਨ ਅਤੇ 21ਵੀਂ ਸਦੀ ਵਿੱਚ ਕੁੱਝ ਨਵਾਂ ਸਿੱਖਣ ਦੇ ਬਦਲਾਂ ਦੇ ਪਸਾਰ ਲਈ ਬੀਤੇ ਦਿਨੀਂ ਐਜੂਕੇਟਰਜ਼, ਲਾਇਬ੍ਰੇਰੀਅਨਜ਼, ਵਿਦਿਆਰਥੀ ਤੇ ਸਥਾਨਕ ਵਾਸੀ ਡਾਊਨਟਾਊਨ ਬਰੈਂਪਟਨ ਵਿੱਚ ਇੱਕਠੇ ਹੋਏ। ਅਗਲੇ ਹਫਤੇ ਤੋਂ ਸ਼ੈਰੀਡਨ ਇਸ ਲਾਇਬ੍ਰੇਰੀ ਵਿਖੇ ਨਵੇਂ ਐਜੂਕੇਸ਼ਨ ਕੋਰਸਿਜ਼ ਸ਼ੁਰੂ ਕਰਨ ਜਾ ਰਿਹਾ ਹੈ। 

ਸ਼ੈਰੀਡਨ ਕਾਲਜ ਦੀ ਪ੍ਰੈਜ਼ੀਡੈਂਟ ਤੇ ਵਾਈਸ ਚਾਂਸਲਰ ਡਾ. ਜੈਨੇਟ ਮੌਰੀਸਨ, ਸਿਟੀ ਆਫ ਬਰੈਂਪਟਨ ਦੇ ਕਾਉਂਸਲਰਜ਼ ਹਰਕੀਰਤ ਸਿੰਘ ਤੇ ਰੋਵੇਨਾ ਸੈਂਟੋਜ਼ ਦੇ ਨਾਲ ਨਾਲ ਬਰੈਂਪਟਨ ਦੇ ਲਾਇਬ੍ਰੇਰੀ ਬੋਰਡ ਦੇ ਚੇਅਰ ਜੈਪਾਲ ਮੈਸੀ-ਸਿੰਘ ਤੇ ਸੀਈਓ ਰੈਬੇਕਾ ਰੇਵਨ ਵੱਲੋਂ ਸਾਂਝੇ ਤੌਰ ਉੱਤੇ ਇਸ ਸਬੰਧੀ ਐਲਾਨ ਕੀਤਾ ਗਿਆ। ਡਾ. ਮੌਰੀਸਨ ਨੇ ਇਸ ਮੌਕੇ ਆਖਿਆ ਕਿ ਬਰੈਂਪਟਨ ਵਿੱਚ ਸੈ਼ਰੀਡਨ ਦਾ ਪਹਿਲਾ ਕੈਂਪਸ 1967 ਵਿੱਚ ਖੁੱਲ੍ਹਿਆ ਸੀ। ਉਨ੍ਹਾਂ ਅੱਗੇ ਆਖਿਆ ਕਿ ਪਿਛਲੇ ਪੰਜਾਹ ਸਾਲਾਂ ਤੋਂ ਕਮਿਊਨਿਟੀ ਵਿੱਚ ਸ਼ੈਰੀਡਨ ਦੀ ਵੱਖਰੀ ਪਛਾਣ ਬਣੀ ਹੋਈ ਹੈ।
ਉਨ੍ਹਾਂ ਆਖਿਆ ਕਿ ਇਸ ਕਾਲਜ ਵਿੱਚ ਸਾਡੀਆਂ ਕਮਿਊਨਿਟੀਜ਼ ਨਾਲ ਜੁੜੇ ਲੋਕ ਹੁਨਰ ਸਿੱਖਣ, ਹੁਨਰ ਨਿਖਾਰਨ ਲਈ ਆਉਂਦੇ ਹਨ। ਸਾਨੂੰ ਖੁਸ਼ੀ ਹੋ ਰਹੀ ਹੈ ਕਿ ਬਰੈਂਪਟਨ ਲਾਇਬ੍ਰੇਰੀ ਨਾਲ ਭਾਈਵਾਲੀ ਰਾਹੀਂ ਅਸੀਂ ਡਾਊਨਟਾਊਨ ਬਰੈਂਪਟਨ ਵਿੱਚ ਹੀ ਕਈ ਅਜਿਹੇ ਪ੍ਰੋਫੈਸ਼ਨਲ ਕੋਰਸ ਸੁ਼ਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਕਾਫੀ ਮੰਗ ਹੈ। ਇਸ ਮੌਕੇ ਮੈਸੀ ਸਿੰਘ ਨੇ ਆਖਿਆ ਕਿ ਬਰੈਂਪਟਨ ਲਾਇਬ੍ਰੇਰੀ ਬੋਰਡ ਦੇ ਪੱਖ ਉੱਤੇ ਉਹ ਨਾ ਸਿਰਫ ਇੱਥੇ ਦਾਖਲਾ ਲੈਣ ਵਾਲਿਆਂ ਦੇ ਅੰਕੜੇ ਜਾਨਣ ਵਿੱਚ ਦਿਲਚਸਪੀ ਰੱਖਣਗੇ ਸਗੋਂ ਇਨ੍ਹਾਂ ਪ੍ਰੋਗਰਾਮਾਂ ਵਿੱਚ ਗ੍ਰੈਜੂਏਸ਼ਨ ਮੁਕੰਮਲ ਕਰਨ ਵਾਲਿਆਂ ਦੀਆਂ ਕਹਾਣੀਆਂ ਵੀ ਸੁਣਨੀਆਂ ਚਾਹੁਣਗੇ। ਉਨ੍ਹਾਂ ਆਖਿਆ ਕਿ ਉਹ ਇਹ ਵੀ ਜਾਨਣਾ ਚਾਹੁਣਗੇ ਕਿ ਅਜਿਹੇ ਕੋਰਸ ਕਰਨ ਵਾਲਿਆਂ ਨੇ ਕਿਸ ਤਰ੍ਹਾਂ ਸਫਲਤਾ ਹਾਸਲ ਕੀਤੀ ਤੇ ਉਹ ਬਰੈਂਪਟਨ ਲਈ ਕਿਵੇਂ ਯੋਗਦਾਨ ਪਾ ਰਹੇ ਹਨ।
ਕਾਉਂਸਲਰ ਸੈਂਟੋਜ਼ ਨੇ ਆਖਿਆ ਕਿ ਸਿਟੀ ਆਫ ਬਰੈਂਪਟਨ ਸ਼ਹਿਰ ਵਿੱਚ ਪੋਸਟ ਸੈਕੰਡਰੀ ਸਿਖਲਾਈ ਸਬੰਧੀ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਸੈ਼ਰੀਡਨ ਨਾਲ ਚਿਰਾਂ ਤੋਂ ਚੱਲੀ ਆ ਰਹੀ ਭਾਈਵਾਲੀ ਉੱਤੇ ਸਾਨੂੰ ਮਾਣ ਹੈ ਤੇ ਡਾਊਨਟਾਊਨ ਵਿੱਚ ਬਰੈਂਪਟਨ ਲਾਇਬ੍ਰੇਰੀ ਨਾਲ ਉਨ੍ਹਾਂ ਦੀ ਸਾਂਝੀਵਾਲਤਾ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਵਿਦਿਆਰਥੀਆਂ ਨੂੰ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ਤੇ ਉਹ ਜੌਬ ਮਾਰਕਿਟ ਨਾਲ ਜੁੜੇ ਰਹਿ ਸਕਦੇ ਹਨ ਤੇ ਭਵਿੱਖ ਦੇ ਕਾਰੋਬਾਰੀ ਬਣ ਕੇ ਉੱਭਰਦੇ ਹਨ।
ਕਾਉਂਸਲਰ ਹਰਕੀਰਤ ਸਿੰਘ ਨੇ ਆਖਿਆ ਕਿ ਇਸ ਨਵੇਂ ਉੱਦਮ ਨੂੰ ਲੈ ਕੇ ਅਸੀਂ ਕਾਫੀ ਖੁਸ਼ ਹਾਂ। ਉਨ੍ਹਾਂ ਆਖਿਆ ਕਿ ਬਰੈਂਪਟਨ ਵਰਗੇ ਸ਼ਹਿਰਾਂ ਵਿੱਚ ਜਿੱਥੇ ਅਸੀਂ ਲਗਾਤਾਰ ਵਿਕਾਸ ਕਰ ਰਹੇ ਹਾਂ ਤੇ ਭਵਿੱਖ ਨੂੰ ਅਪਨਾਉਣ ਲਈ ਤਿਆਰ ਹਾਂ ਉੱਥੇ ਇਸ ਤਰ੍ਹਾਂ ਦੀਆਂ ਭਾਈਵਾਲੀਆਂ ਸਾਨੂੰ ਹੋਰ ਪੱਲਰਣ ਦਾ ਮੌਕਾ ਦਿੰਦੀਆਂ ਹਨ। ਇਸ ਮੌਕੇ ਤਿੰਨ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ-
· ਇੰਟਰੋਡਕਸ਼ਨ ਟੂ ਐਨਾਲਿਟੀਕਲ ਐਂਡ ਬਿੱਗ ਡਾਟਾ
· ਬਿਜ਼ਨਸ ਅਨੈਲੇਸਿਜ਼ ਇੰਟਰੋਡਕਸ਼ਨ
· ਫੰਡਾਮੈਂਟਲਜ਼ ਆਫ ਪ੍ਰੋਜੈਕਟ ਮੈਨੇਜਮੈਂਟ

 

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓ
ਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰ
ਟੋਰਾਂਟੋ ਦੇ ਪਾਰਕਾਂ ਵਿੱਚ ਦੋ ਮੀਟਰ ਦਾ ਫਾਸਲਾ ਰੱਖ ਕੇ ਤੁਰਨ ਦਾ ਨਿਯਮ ਹੋਇਆ ਲਾਗੂ
ਸ਼ੀਅਰ ਨੇ ਪਾਰਟੀ ਫੰਡ ਵਿੱਚੋਂ ਹੀ ਸਕੂਲ ਦੀ ਫੀਸ, ਕੱਪੜਿਆਂ ਤੇ ਮਿਨੀਵੈਨ ਉੱਤੇ ਕੀਤਾ ਖਰਚਾ : ਆਡਿਟ ਰਿਪੋਰਟ
ਟਰੱਕਿੰਗ ਸੈਕਟਰ ਦੇ ਸਮਰਥਨ ਵਿੱਚ ਨਿੱਤਰੀ ਓਨਟਾਰੀਓ ਸਰਕਾਰ
ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ 10,000 ਦਾ ਅੰਕੜਾ ਟੱਪੇ
ਵਿਦੇਸ਼ਾਂ ਤੋਂ ਪਰਤਣ ਵਾਲੇ ਕੈਨੇਡੀਅਨਾਂ ਰਾਹੀਂ ਵਾਇਰਸ ਫੈਲਣ ਦਾ ਡਰ ਜਿ਼ਆਦਾ ਹੈ : ਟਰੂਡੋ
ਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
ਓਨਟਾਰੀਓ ਦੇ ਐਮਰਜੰਸੀ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਦੇਣੇ ਹੋਣਗੇ ਵੱਡੇ ਜੁਰਮਾਨੇ
ਹੁਣ ਕੈਨੇਡੀਅਨ ਸਰਹੱਦ ਨੇੜੇ ਫੌਜ ਤਾਇਨਾਤ ਨਹੀਂ ਕਰਨਾ ਚਾਹੁੰਦਾ ਅਮਰੀਕਾ : ਟਰੂਡੋ