Welcome to Canadian Punjabi Post
Follow us on

19

February 2020
ਕੈਨੇਡਾ

ਫਰੈਂਚ ਭਾਸ਼ਾ ਦੀ ਯੂਨੀਵਰਸਿਟੀ ਦੇ ਨਿਰਮਾਣ ਲਈ ਓਨਟਾਰੀਓ ਤੇ ਫੈਡਰਲ ਸਰਕਾਰਾਂ ਨੇ ਸਮਝੌਤੇ ਉੱਤੇ ਪਾਈ ਸਹੀ

September 09, 2019 08:22 PM

ਟੋਰਾਂਟੋ, 9 ਸਤੰਬਰ (ਪੋਸਟ ਬਿਊਰੋ) : ਓਨਟਾਰੀਓ ਤੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਅਜਿਹੇ ਸਾਂਝੇ ਸਮਝੌਤੇ ਉੱਤੇ ਪਹੁੰਚ ਗਏ ਹਨ ਜਿਸ ਤਹਿਤ ਉਹ ਫਰੈਂਚ ਭਾਸ਼ਾ ਸਬੰਧੀ ਪ੍ਰਸਤਾਵਿਤ ਯੂਨੀਵਰਸਿਟੀ ਲਈ ਫੰਡ ਮੁਹੱਈਆ ਕਰਵਾਉਣਗੇ। ਇਸ ਤੋਂ ਪਹਿਲਾਂ ਪ੍ਰੀਮੀਅਰ ਡੱਗ ਫੋਰਡ ਸਰਕਾਰ ਵੱਲੋਂ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ।
ਸ਼ਨਿੱਚਰਵਾਰ ਨੂੰ ਦੋਵਾਂ ਸਰਕਾਰਾਂ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਵੱਲੋਂ ਇਸ ਬਾਬਤ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐਮਓਯੂ) ਵੀ ਸਾਈਨ ਕੀਤਾ ਗਿਆ ਹੈ। ਇਸ ਸਮਝੌਤੇ ਤੋਂ ਬਾਅਦ ਹੁਣ ਦੋਵੇਂ ਧਿਰਾਂ ਰਲ ਕੇ ਇਸ ਯੂਨੀਵਰਸਿਟੀ ਦੇ ਨਿਰਮਾਣ ਵਿੱਚ ਯੋਗਦਾਨ ਪਾਉਣਗੀਆਂ। ਐਮਓਯੂ ਵਿੱਚ ਆਖਿਆ ਗਿਆ ਹੈ ਕਿ ਇਸ ਪ੍ਰੋਜੈਕਟ ਲਈ ਫੈਡਰਲ ਸਰਕਾਰ ਦੀ ਹਿੱਸੇਦਾਰੀ ਓਨਟਾਰੀਓ ਸਰਕਾਰ ਵੱਲੋਂ ਖਰਚੀ ਜਾਣ ਵਾਲੀ ਰਕਮ ਦਾ 50 ਫੀ ਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਵੀ ਆਖਿਆ ਗਿਆ ਹੈ ਕਿ ਫੰਡਾਂ ਦੇ ਵੇਰਵੇ ਤੇ ਸਮਾਂ ਸੀਮਾਂ ਤੈਅ ਕਰਨ ਲਈ ਇੱਕ ਸਾਂਝਾ ਵਰਕਿੰਗ ਗਰੁੱਪ ਕਾਇਮ ਕੀਤਾ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਵਿੰਸ਼ੀਅਲ ਟੋਰੀਜ਼ ਵੱਲੋਂ ਬਜਟ ਸੰਤੁਲਿਤ ਕਰਨ ਦੇ ਚੱਕਰ ਵਿੱਚ ਨਵੰਬਰ ਵਿੱਚ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਗਿਆ ਸੀ। ਪਰ ਇਸ ਨਾਲ ਓਨਟਾਰੀਓ ਵਿੱਚ ਰਹਿਣ ਵਾਲੇ ਫਰੈਂਚ ਭਾਸ਼ੀ ਕੈਨੇਡੀਅਨਾਂ ਵਿੱਚ ਕਾਫੀ ਰੋਹ ਜਾਗ ਗਿਆ ਸੀ ਤੇ ਉਨ੍ਹਾਂ ਉਸ ਸਮੇਂ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਵੀ ਕੀਤਾ ਸੀ। ਇਸ ਫੈਸਲੇ ਕਾਰਨ ਤੈਸ਼ ਵਿੱਚ ਆਈ ਤਤਕਾਲੀਨ ਟੋਰੀ ਵਿਧਾਇਕ ਅਮਾਂਡਾ ਸਿਮਾਰਡ ਨੇ ਤਾਂ ਪਾਰਟੀ ਕਾਕਸ ਛੱਡ ਦਿੱਤਾ ਸੀ ਤੇ ਆਜ਼ਾਦ ਉਮੀਦਵਾਰ ਵਜੋਂ ਬੈਠਣ ਦਾ ਫੈਸਲਾ ਕੀਤਾ ਸੀ।
ਪਰ ਪਿਛਲੇ ਹਫਤੇ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ 126 ਮਿਲੀਅਨ ਦੇ ਇਸ ਪ੍ਰੋਜੈਕਟ ਲਈ ਉਨ੍ਹਾਂ ਅੱਧਾ ਪੈਸਾ ਜੁਟਾ ਲਿਆ ਹੈ ਤੇ ਫਿਰ ਉਨ੍ਹਾਂ ਅੱਧੀ ਰਕਮ ਪਾਉਣ ਲਈ ਓਟਵਾ ਨੂੰ ਸੱਦਾ ਦਿੱਤਾ। ਇਹ ਯੂਨੀਵਰਸਿਟੀ ਦੱਖਣਪੱਛਮੀ ਓਨਟਾਰੀਓ ਵਿੱਚ ਸਥਿਤ ਹੋਣ ਦੀ ਸੰਭਾਵਨਾ ਹੈ। ਪ੍ਰੋਵਿੰਸ ਨੇ ਇਹ ਵੀ ਆਖਿਆ ਹੈ ਕਿ ਇਸ ਨੂੰ ਮੁਕੰਮਲ ਹੋਣ ਵਿੱਚ ਅੱਠ ਸਾਲ ਦਾ ਸਮਾਂ ਲੱਗ ਜਾਵੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਨਟਾਰੀਓ ਵਿਧਾਨਸਭਾ ਦੀ ਕਾਰਵਾਈ ਮੁੜ ਸੁ਼ਰੂ, ਅਧਿਆਪਕ ਪ੍ਰੋਵਿੰਸ ਪੱਧਰੀ ਹੜਤਾਲ ਲਈ ਤਿਆਰ
ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ
ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ
ਕੋਰੋਨਾਵਾਇਰਸ ਦੇ ਕੇਸਾਂ ਵਿੱਚ ਰਾਤੋ ਰਾਤ ਹੋਇਆ ਵਾਧਾ
ਇਕ ਹੋਰ ਚਾਰਟਰਡ ਜਹਾਜ਼ ਚੀਨ ਤੋਂ ਕੈਨੇਡੀਅਨਾਂ ਨੂੰ ਲੈ ਕੇ ਵਤਨ ਪਰਤਿਆ
ਅਜੇ ਵੀ ਸੰਸਾਰ ਵਿੱਚ ਹਿੰਸਾ ਦਾ ਹੈ ਜ਼ੋਰ : ਟਰੂਡੋ
ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰਿਆ, 70 ਵਿੱਚੋਂ 62 ਸੀਟਾਂ ਉੱਤੇ ਕਾਬਜ਼
ਇੱਕ ਵਾਰੀ ਫਿਰ ਫੈਡਰਲ ਐਥਿਕਸ ਨਿਯਮਾਂ ਦੀ ਪਾਲਣਾ ਨਹੀਂ ਕਰ ਪਾਏ ਟਰੂਡੋ
ਕੈਨੇਡਾ ਲਈ ਅਮਰੀਕਾ ਦੀ ਨਵੀਂ ਅੰਬੈਸਡਰ ਹੋਵੇਗੀ ਐਲਡੋਨਾ ਜ਼ੀ.ਵੌਸ