Welcome to Canadian Punjabi Post
Follow us on

03

April 2020
ਭਾਰਤ

ਚੰਦਰਮਾ ਉੱਤੇ ਪਹੁੰਚਿਆ ਲੈਂਡਰ ਵਿਕਰਮ ਲੱਭ ਪਿਆ, ਸੰਪਰਕ ਦੇ ਯਤਨ ਜਾਰੀ

September 09, 2019 08:41 AM

* ਬਾਹਲੀ ਤੇਜ਼ ਬ੍ਰੇਕ ਲੱਗਣ ਨਾਲ ਬੇਕਾਬੂ ਹੋਇਆ ਸੀ ਵਿਕਰਮ


ਬੈਂਗਲੁਰੂ, 8 ਸਤੰਬਰ, (ਪੋਸਟ ਬਿਊਰੋ)- ਚੰਦਰਮਾ ਉੱਤੇ ਉਤਾਰੇ ਜਾਣ ਦੇ ਆਖ਼ਰੀ ਪਲ਼ਾਂ ਵਿੱਚ ਧਰਤੀ ਹੇਠਲੇ ਕੰਟਰੋਲ ਰੂਮ ਨਾਲ ਸੰਪਰਕ ਗੁਆ ਬੇਠੇ ਲੈਂਡਰ ਵਿਕਰਮ ਦਾ ਪਤਾ ਲੱਗ ਗਿਆ ਅਤੇ ਚੰਦਰਯਾਨ-2 ਦੇ ਆਰਬਿਟਰ ਨੇ ਚੰਦ ਉੱਤੇ ਵਿਕਰਮ ਦੀ ਥਰਮਲ ਤਸਵੀਰ ਖਿੱਚ ਕੇ ਭੇਜ ਦਿੱਤੀ ਹੈ। ਇਸ ਨਾਲ ਸੰਪਰਕ ਦੇ ਯਤਨ ਜਾਰੀ ਹਨ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਮੁਖੀ ਕੇ ਸਿਵਨ ਨੇ ਅੱਜ ਐਤਵਾਰ ਇਹ ਜਾਣਕਾਰੀ ਦਿੱਤੀ ਹੈ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਦੇ ਮੁਖੀ ਕੇ. ਸਿਵਨ ਨੇ ਦੱਸਿਆ ਕਿ ‘ਅਸੀਂ ਚੰਦਰਮਾ ਦੀ ਸੱਤ੍ਹਾ ਉੱਤੇ ਲੈਂਡਰ ਲੱਭ ਲਿਆ ਹੈ। ਯਕੀਨੀ ਤੌਰ ਉੱਤੇ ਇਸ ਦੀ ਹਾਰਡ ਲੈਂਡਿੰਗ ਹੋਈ ਹੋਵੇਗੀ।’ ਆਰਬਿਟਰ ਨੇ ਜਿਹੜੇ ਕੈਮਰੇ ਨਾਲ ਇਹ ਫੋਟੋ ਲਈ ਹੈ, ਉਹ ਅੱਜ ਤਕ ਕਿਸੇ ਵੀ ਚੰਦਰਮਾ ਮੁਹਿੰਮ ਉੱਤੇ ਵਰਤੇ ਗਏ ਕੈਮਰੇ ਤੋਂ ਵੱਧ ਰੈਜ਼ੋਲੂਸ਼ਨ ਵਾਲਾ ਹੈ। ਕੇ ਸਿਵਨ ਨੇ ਦੱਸਿਆ ਕਿ ਇਸ ਕੈਮਰੇ ਨਾਲ ਆਰਬਿਟਰਹਾਈ ਰੈਜ਼ੋਲੂਸ਼ਨ ਫੋਟੋ ਖਿੱਚ ਕੇ ਭੇਜ ਸਕੇਗਾ, ਜੋ ਦੁਨੀਆ ਭਰ ਦੇ ਵਿਗਿਆਨਕਾਂ ਲਈ ਖਾਸ ਅਹਿਮ ਹੋਣਗੀਆਂ। ਲੈਂਡਿੰਗ ਵੇਲੇ ਵਿਕਰਮ ਦੇ ਨੁਕਸਾਨਬਾਰੇ ਸਿਵਨ ਨੇ ਕਿਹਾ, ‘ਅਜੇ ਅਸੀਂ ਇਹ ਨਹੀਂ ਜਾਣਦੇ।’ ਕੁਝ ਮਾਹਿਰਾਂ ਦੇ ਮੁਤਾਬਕ ‘ਹਾਰਡ ਲੈਂਡਿੰਗ’, ਜਿਸ ਨੂੰ ਇੱਕਦਮ ਵੱਧ ਬਰੇਕ ਲੱਗਣਾ ਕਿਹਾ ਜਾ ਸਕਦਾ ਹੈ, ਦੇ ਕਾਰਨ ਇਸ ਗੱਲ ਨੂੰ ਨਹੀਂ ਨਕਾਰਿਆ ਜਾ ਸਕਦਾ ਕਿ ਵਿਕਰਮ ਨੂੰ ਨੁਕਸਾਨਪੁੱਜਾ ਹੋਵੇਗਾ।
ਕੇ ਸਿਵਨ ਨੇ ਦੱਸਿਆ ਕਿ ਲੈਂਡਰ ਨੂੰ ਚੰਦ ਦੀ ਸੱਤ੍ਹਾ ਉੱਤੇ ਉਤਾਰਨ ਦੀ ਪ੍ਰਕਿਰਿਆ ਸਹੀ ਚੱਲ ਰਹੀ ਸੀ ਤਾਂ ਸਤ੍ਹਾ ਤੋਂ 2.1 ਕਿਲੋਮੀਟਰ ਉਚਾਈ ਉੱਤੇ ਅਚਾਨਕ ਇਸ ਦਾ ਸੰਪਰਕ ਟੁੱਟ ਗਿਆ। ਇਸ ਲੈਂਡਰ ਵਿੱਚੋਂ ਨਿਕਲਣ ਵਾਲਾ ਰੋਵਰ ਪ੍ਰਗਿਆਨ ਵੀ ਲੈਂਡਰ ਦੇ ਅੰਦਰ ਹੈ। ‘ਸਾਫਟ ਲੈਂਡਿੰਗ’ ਹੁੰਦੀ ਤਾਂ ਕੁਝ ਘੰਟੇ ਬਾਅਦ ਰੋਵਰ ਇਸ ਤੋਂ ਨਿਕਲ ਕੇ ਤਜਰਬੇ ਕਰਨ ਲੱਗ ਜਾਣਾ ਸੀ। ਹਾਲ ਦੀ ਘੜੀ ਲੈਂਡਰ ਵਿਕਰਮ ਦਾ ਪਤਾ ਲੱਗਣ ਪਿੱਛੋਂ ਇਸ ਨਾਲ ਸੰਪਰਕ ਦੀਆਂ ਉਮੀਦਾਂ ਵਧ ਗਈਆਂ ਹਨ ਅਤੇ ਇਸ ਬਾਰੇ ਸੰਪਰਕ ਸਥਾਪਤ ਕਰਨ ਦਾ ਹਰ ਯਤਨ ਕੀਤਾ ਜਾਂਦਾ ਰਹੇਗਾ।
ਉਂਜ ਲੈਂਡਰ ਦਾ ਪਤਾ ਲੱਗਣ ਦੇ ਬਾਵਜੂਦ ਇਸ ਨਾਲ ਸੰਪਰਕ ਦੀ ਆਸ ਹਰ ਬੀਤਦੇ ਪਲ਼ ਘਟ ਰਹੀਹੈ। ਇਸਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਮਾਂ ਤੇਜ਼ੀ ਨਾਲ ਹੱਥੋਂ ਲੰਘ ਰਿਹਾ ਹੈ। ਇਕ ਆਸ ਹੈ ਕਿ ਸ਼ਾਇਦ ਲੈਂਡਰ ਦੀ ਦਿਸ਼ਾ ਸਹੀ ਹੋਵੇ ਤੇ ਇਸ ਉੱਤੇ ਲੱਗੇ ਸੋਲਰ ਪੈਨਲ ਅੱਗੋਂ ਸੂਰਜ ਦੇ ਚਾਨਣਨਾਲ ਉਸ ਦੀਆਂ ਬੈਟਰੀਆਂ ਨੂੰ ਰੀਚਾਰਜ ਕਰ ਦੇਣ, ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ।
ਇਸ ਦੌਰਾਨ ਭਾਰਤ ਦੇ ਵਿਗਿਆਨਕ ਇਸ ਲੈਂਡਰ ਦਾ ਸੰਪਰਕ ਟੁੱਟਣ ਦੇ ਕਾਰਨ ਲੱਭਣ ਰੁੱਝੇ ਹੋਏ ਹਨ। ਪਹਿਲਾਂ ਮੰਨਿਆ ਗਿਆ ਸੀ ਕਿ ਲੈਂਡਿੰਗ ਵੇਲੇ ਵਿਕਰਮ ਦੀ ਸਪੀਡ ਬਹੁਤ ਜ਼ਿਆਦਾ ਸੀ ਤੇ ਉਸ ਨੂੰ ਰੋਕਣ ਲਈ ਸਹੀ ਬ੍ਰੇਕ ਨਹੀਂ ਲੱਗ ਸਕੀ। ਵਿਗਿਆਨੀਆਂ ਦਾ ਤਾਜ਼ਾ ਅਨੁਮਾਨ ਹੈ ਕਿ ਸ਼ਾਇਦ ਵੱਧ ਤੇਜ਼ ਬ੍ਰੇਕ ਲੱਗਣ ਨਾਲ ਵਿਕਰਮ ਬੇਕਾਬੂ ਹੋ ਗਿਆ ਤੇਸੰਪਰਕ ਟੁੱਟ ਗਿਆ ਸੀ। ਕੁਝ ਵਿਗਿਆਨਕਾਂ ਦਾ ਕਹਿਣਾ ਹੈ ਕਿ ਬਹੁਤ ਤੇਜ਼ ਰਫ਼ਤਾਰ ਨਾਲ ਜਾਂਦੀ ਗੱਡੀ ਜਿਵੇਂ ਤੇਜ਼ ਬ੍ਰੇਕ ਲੱਗਣ ਨਾਲ ਪਲਟ ਜਾਂਦੀ ਹੈ, ਸ਼ਾਇਦ ਉਸੇ ਤਰ੍ਹਾਂ ਵਿਕਰਮ ਨਾਲ ਹੋਇਆ ਹੋਵੇ। ਵਿਗਿਆਨੀਆਂ ਨੇ ਕਿਹਾ ਕਿ ਰਫ ਬ੍ਰੇਕਿੰਗ ਫੇਜ਼ ਵੇਲੇ ਵਿਕਰਮ ਦੇ ਪੈਰ ਹੌਰੀਜੈਂਟਲ ਹਾਲਤ ਵਿਚ ਸਨ ਤੇ ਫਾਈਨ ਬ੍ਰੇਕਿੰਗ ਤੋਂ ਪਹਿਲਾਂ ਪੈਰਾਂ ਨੂੰ 90 ਡਿਗਰੀ ਮੋੜ ਕੇ ਵਰਟੀਕਲ ਕਰਨਾ ਸੀ। ਸ਼ਾਇਦ ਤੇਜ਼ ਬ੍ਰੇਕ ਨਾਲ ਅਵਸਥਾ ਬਦਲ ਗਈ ਤੇ ਸਹੀ ਤਰ੍ਹਾਂ ਲੈਂਡ ਨਹੀਂ ਹੋਇਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਤਬਲੀਗੀ ਜਮਾਤ ਵਿੱਚ ਆਏ 960 ਵਿਦੇਸ਼ੀ ਲੋਕ ਬਲੈਕ ਲਿਸਟ ਕੀਤੇ ਗਏ
ਭਾਰਤ ਵਿੱਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ 2500 ਤੋਂ ਟੱਪੀ, 73 ਮੌਤਾਂ
ਕੋਰੋਨਾ ਵਾਇਰਸ ਦੇ ਟੀਕੇ ਦੀ ਚਰਚਾ ਪਿੱਛੋਂ ਪਲੇਗ ਦਾ ਟੀਕਾ ਯਾਦ ਆਇਆ
ਘੱਟ ਗਿਣਤੀ ਕਮਿਸ਼ਨ ਵੱਲੋਂ ਹਦਾਇਤ: ਮਦਰੱਸਿਆਂ ਅਤੇ ਧਾਰਮਿਕ ਸਥਾਨਾਂ ਵਿੱਚ ਲਾਕਡਾਊਨ ਦੀ ਸਖਤੀ ਨਾਲ ਪਾਲਣਾ ਕਰਾਉਣ
ਕਾਬੁਲ ਦੇ ਗੁਰਦੁਆਰੇ ਉੱਤੇ ਹਮਲੇ ਦੀ ਜਾਂਚ ਵੀ ਭਾਰਤ ਦੀ ਐੱਨ ਆਈ ਏ ਕਰੇਗੀ
ਹੈਰਾਨ ਕਰਨ ਵਾਲੀ ਖਬਰ...!! ਭਾਰਤ ਨੇ 90 ਟਨ ਮੈਡੀਕਲ ਸਾਮਾਨ ਸਰਬੀਆ ਭੇਜਿਆ, ਜਦਕਿ ਭਾਰਤ `ਚ ਸਾਮਾਨ ਦੀ ਘਾਟ `ਚ ਡਾਕਟਰ ਹੋ ਰਹੇ ਹਨ ਕੋਰੋਨਾ ਦਾ ਸਿ਼ਕਾਰ
ਕੋਰੋਨਾ ਦੇ ਕਾਰਨ ਤਬਲੀਗੀ ਮਰਕਜ਼ ਵਾਲਿਆਂ ਦੇ ਖਿਲਾਫ ਸਖ਼ਤੀ ਸ਼ੁਰੂ
ਭਾਰਤ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੇ ਛੇ ਸੌ ਕੇਸ ਹੋਰ ਵਧੇ, 58 ਲੋਕਾਂ ਦੀ ਮੌਤ
ਖ਼ਾਲੀ ਕੀਤੇ ਬਿਨਾਂ ਰਸੋਈ ਗੈਸ ਦੇ ਬੁੱਕ ਕਰਵਾਏ ਸਿਲੰਡਰ ਵਾਪਸ ਹੋਣ ਲੱਗੇ