Welcome to Canadian Punjabi Post
Follow us on

16

December 2019
ਖੇਡਾਂ

ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਟੀ-20 ਤੋਂ ਸੰਨਿਆਸ ਲਿਆ

September 05, 2019 10:22 AM

* ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਭਾਰਤੀ ਖਿਡਾਰਨ ਹੈ ਮਿਤਾਲੀ

ਨਵੀਂ ਦਿੱਲੀ, 4 ਸਤੰਬਰ (ਪੋਸਟ ਬਿਊਰੋ)- ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਕੱਲ੍ਹ ਟੀ-20 ਅੰਤਰਰਾਸ਼ਟਰੀ ਖੇਡਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਮਿਤਾਲੀ ਨੇ ਕਿਹਾ ਕਿ 2006 ਤੋਂ ਟੀ-20 ਵਿੱਚ ਭਾਰਤ ਦੀ ਪ੍ਰਤੀਨਿਦਤਾ ਕਰਨ ਦੇ ਬਾਅਦ ਮੈਂ ਇਸ ਫਾਰਮੈਂਟ ਤੋਂ ਸੰਨਿਆਸ ਲੈ ਰਹੀ ਹਾਂ। ਇਸ ਨਾਲ 2021 ਵਿੱਚ ਹੋਣ ਵਾਲੇ ਵਨ ਡੇ ਵਰਲਡ ਕੱਪ ਦੀਆਂ ਤਿਆਰੀਆਂ ਉਤੇ ਧਿਆਨ ਦੇ ਸਕਾਂਗੀ। ਉਸ ਨੇ ਮਹਿਲਾ ਟੀ-20 ਵਿੱਚ ਭਾਰਤ ਵੱਲੋਂ 89 ਮੈਚਾਂ ਵਿੱਚ ਸਭ ਤੋਂ ਵੱਧ 2364 ਦੌੜਾਂ ਬਣਾਈਆਂ ਹਨ। ਮਿਤਾਲੀ ਨੇ ਕਿਹਾ ਕਿ ਦੇਸ਼ ਦੇ ਲਈ ਵਰਲਡ ਕੱਪ ਜਿੱਤਣ ਦਾ ਮੇਰਾ ਸੁਫਨਾ ਅਜੇ ਅਧੂਰਾ ਹੈ ਅਤੇ ਮੈਂ ਇਸ ਵਿੱਚ ਆਪਣਾ ਬਿਹਤਰ ਦੇਣਾ ਚਾਹੁੰਦੀ ਹਾਂ। ਮੈਂ ਬੀ ਸੀ ਸੀ ਆਈ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਮੈਨੂੰ ਲਗਾਤਾਰ ਸਹਿਯੋਗ ਦਿੱਤਾ। ਦੱਖਣੀ ਅਫਰੀਕਾ ਦੇ ਖਿਲਾਫ ਹੋਣ ਵਾਲੀ ਅਗਲੀ ਸੀਰੀਜ਼ ਦੇ ਲਈ ਭਾਰਤੀ ਟੀ-20 ਟੀਮ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਮਿਤਾਲੀ ਰਾਜ ਟੀ-20 ਵਿੱਚ ਭਾਰਤੀ ਮਹਿਲਾ ਟੀਮ ਦੀ ਪਹਿਲੀ ਕਪਤਾਨ ਸੀ। ਇਹ ਮੈਚ 2006 ਵਿੱਚ ਡਰਬੀ ਵਿੱਚ ਹੋਇਆ ਸੀ। ਉਨ੍ਹਾਂ ਨੇ 32 ਟੀ-20 ਮੈਚਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਸੀ। ਇਸ ਵਿੱਚ 2012, 2014 ਅਤੇ 2016 ਵਿੱਚ ਆਯੋਜਤ ਟੀ-20 ਮਹਿਲਾ ਵਰਲਡ ਕੱਪ ਸ਼ਾਮਲ ਹਨ। ਮਿਤਾਲੀ ਟੀ-20 ਵਿੱਚ 2000 ਦਾ ਆਂਕੜਾ ਛੂਹਣ ਵਾਲੀ ਭਾਰਤੀ ਮਹਿਲਾ ਕ੍ਰਿਕਟਰ ਹੈ। ਉਸ ਨੇ 2016 ਵਿੱਚ ਆਖਰੀ ਵਾਰ ਟੀਮ ਦੀ ਅਗਵਾਈ ਕੀਤੀ ਸੀ।

Have something to say? Post your comment