Welcome to Canadian Punjabi Post
Follow us on

01

March 2021
ਖੇਡਾਂ

ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਮਨੂ ਤੇ ਸੌਰਭ ਨੂੰ ਸੋਨ ਤਮਗਾ

September 05, 2019 10:07 AM

ਰੀਓ ਡਿ ਜਨੇਰੀਓ, 4 ਸਤੰਬਰ (ਪੋਸਟ ਬਿਊਰੋ)- ਯੁਵਾ ਨਿਸ਼ਾਨੇਬਾਜ਼ਾਂ ਮਨੂ ਭਾਕਰ ਅਤੇ ਸੌਰਭ ਚੌਧਰੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ ਹੈ, ਜਿਸ ਦੇ ਨਾਲ ਭਾਰਤ ਨੇ ਆਈ ਐੱਸ ਐੱਸ ਐਫ ਵਿਸ਼ਵ ਕੱਪ (ਰਾਈਫਲ, ਪਿਸਟਲ) 'ਚ ਚੰਗਾ ਪ੍ਰਦਰਸ਼ਨ ਕੀਤਾ।
ਭਾਰਤ ਦੇ ਅਭਿਸ਼ੇਕ ਵਰਮਾ ਅਤੇ ਯਸ਼ਸਵਿਨੀ ਦੇਸਵਾਲ ਨੇ ਚਾਂਦੀ ਦਾ ਤਮਗਾ ਜਿੱਤਿਆ। ਆਖਰੀ ਦਿਨ ਭਾਰਤ ਨੇ ਸਭ ਤੋਂ ਵੱਧ ਤਮਗੇ ਜਿੱਤੇ। ਇਸ ਨਤੀਜੇ ਪਿੱਛੋਂ ਭਾਰਤ ਇਸ ਸਾਲ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਦੇ ਚਾਰ ਪੜਾਅ ਵਿੱਚ ਚੋਟੀ ਉਤੇ ਰਿਹਾ ਜਿਸ ਵਿੱਚ ਜੂਨੀਅਰ ਵਰਲਡ ਕੱਪ ਸ਼ਾਮਲ ਹੈ। ਭਾਰਤ ਨੇ ਕੁੱਲ ਨੌਂ 'ਚੋਂ ਪੰਜ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਆਪਣੇ ਨਾਂਅ ਕੀਤੇ। ਕਿਸੇ ਹੋਰ ਦੇਸ਼ ਨੇ ਇਥੇ ਇੱਕ ਤੋਂ ਵੱਧ ਸੋਨ ਤਮਗਾ ਨਹੀਂ ਜਿੱਤਿਆ ਹੈ।
ਔਰਤਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਦੁਨੀਆ ਦੀ ਨੰਬਰ ਇੱਕ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਅਤੇ ਦੀਪਕ ਕੁਮਾਰ ਨੇ ਮਿਕਸਡ ਏਅਰ ਰਾਈਫਲ ਵਿੱਚ ਚੌਥਾ ਸੋਨ ਤਮਗਾ ਜਿੱਤਿਆ। ਅੰਜੁਮ ਮੁਦਿ੍ਰਲ ਅਤੇ ਦਿਵਿਆਂਸ਼ ਸਿੰਘ ਪੰਵਾਰ ਨੇ ਕਾਂਸੀ ਤਮਗਾ ਜਿੱਤਿਆ ਹੈ। ਏਅਰ ਪਿਸਟਲ ਵਿੱਚ ਮਨੂ ਭਾਕਰ ਤੇ ਸੌਰਭ ਚੌਧਰੀ ਨੇ ਯਸ਼ਸਵਿਨੀ ਅਤੇ ਵਰਮਾ ਨੂੰ 17.15 ਹਰਾ ਕੇ ਸੋਨ ਤਮਗਾ ਜਿੱਤਿਆ। 17 ਸਾਲ ਦੇ ਮਨੂ ਅਤੇ ਸੌਰਭ ਚਾਰੇ ਵਿਸ਼ਵ ਕੱਪ ਪੜਾਅ ਵਿੱਚ ਆਈ ਐੱਸ ਐੱਸ ਐੱਸ ਮਿਕਸਡ ਟੀਮ ਏਅਰ ਪਿਸਟਲ ਦਾ ਸੋਨ ਤਮਗਾ ਜਿੱਤ ਚੁੱਕੇ ਹਨ। ਉਨ੍ਹਾਂ ਨੇ ਕੁਆਲੀਫਿਕੇਸ਼ਨ ਦੇ ਦੂਜੇ ਦੌਰ ਵਿੱਚ 400 ਤੋਂ 394 ਅੰਕ ਬਣਾਏ ਜਿਸ ਵਿੱਚ ਆਖਰੀ 10 ਸ਼ਾਟ ਵਿੱਚ 100 ਹਨ। ਯਸ਼ਸਵਿਨੀ ਅਤੇ ਵਰਮਾ ਦਾ ਸਕੋਰ 386 ਰਿਹਾ। ਚੀਨ ਨੂੰ ਕਾਂਸੀ ਤਮਗਾ ਮਿਲਿਆ। ਇਸ ਤੋਂ ਪਹਿਲਾਂ ਅਪੂਰਵੀ ਅਤੇ ਦੀਪਕ ਨੇ ਇਕਪਾਸੜ ਫਾਈਨਲ ਵਿੱਚ ਚੀਨ ਦੇ ਯਾਂਗ ਕਿਆਨ ਅਤੇ ਯੂ ਹਾਓਨਾਨ ਨੂੰ 16-6 ਨਾਲ ਹਰਾਇਆ। ਦੋਵਾਂ ਨੇ ਦੂਜੇ ਕੁਆਲੀਫਿਕੇਸ਼ਨ ਦੌਰ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਦਾ ਯੋਗ 419.1 ਰਿਹਾ। ਕਾਂਸੀ ਤਮਗੇ ਮੁਕਾਬਲੇ ਵਿੱਚ ਉਨ੍ਹਾਂ ਨੇ ਹੰਗਰੀ ਦੇ ਐਸਟਰ ਮੇਸਜਾਰੋਸ ਅਤੇ ਪੀਟਰ ਸਿਡੀ ਨੂੰ 16-1- ਨਾਲ ਹਰਾਇਆ।
ਭਾਰਤ ਇਸ ਸਾਲ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਦੇ ਚਾਰ ਪੜਾਅ ਵਿੱਚ 22 ਤਮਗੇ ਜਿੱਤ ਚੁੱਕਾ ਹੈ ਜਿਸ 'ਚ 16 ਸੋਨ ਤਮਗੇ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਨੇ ਕੁੱਲ 19 ਸੋਨ ਤਮਗੇ ਜਿੱਤੇ ਸਨ।

Have something to say? Post your comment
ਹੋਰ ਖੇਡਾਂ ਖ਼ਬਰਾਂ
ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਨੌਵੀਂ ਵਾਰ ਜਿੱਤਿਆ
ਸਿਡਨੀ ਟੈਸਟ : ਭਾਰਤੀ ਕ੍ਰਿਕਟ ਖਿਡਾਰੀਆਂ ਵਿਰੁੱਧ ਨਸਲੀ ਟਿੱਪਣੀਆਂ
ਲਿਓਨ ਮੈਸੀ ਨੇ ਪੇਲੇ ਨੂੰ ਪਿੱਛੇ ਛੱਡਿਆ, ਅਗਲਾ ਰਿਕਾਰਡ ਤੋੜਨ ਉੱਤੇ ਨਜ਼ਰ ਟਿਕੀ
ਮੈਸੀ ਨੇ ਪੇਲੇ ਦੀ ਬਰਾਬਰੀ ਕੀਤੀ
ਨਾਕਾਮੁਰਾ ਤੀਜੀ ਵਾਰ ਸਪੀਡ ਸ਼ਤਰੰਜ ਦਾ ਬਾਦਸ਼ਾਹ ਬਣਿਆ
ਭਾਰਤ ਦੀ ਚੋਟੀ ਦੀ ਟੈਨਿਸ ਖਿਡਾਰਨ ਅੰਕਿਤ ਰੈਣਾ ਨੇ ਆਈਟੀ ਐੱਫ ਡਬਲਜ਼ ਜਿੱਤਿਆ
ਵਿਸ਼ਵ ਚੈਪੀਅਨ ਕਾਰਲਸਨ ਨੂੰ ਹਰਾ ਕੇ ਵੇਸਲੀ ਸੋ ਓਪਨ ਸ਼ਤਰੰਜ ਦੇ ਸਕਿਲਿੰਗ ਚੈਂਪੀਅਨ ਬਣੇ
ਸੰਸਾਰ ਪ੍ਰਸਿੱਧ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਹਾਰਟ ਅਟੈਕ ਦੇ ਕਾਰਨ ਦੇਹਾਂਤ
ਏਸ਼ੀਅਨ ਟੈਨਿਸ ਦਾ ਚੈਂਪੀਅਨ ਮੈਦਵੇਦੇਵ ਬਣਿਆ
ਆਈ ਪੀ ਐੱਲ ਕ੍ਰਿਕਟ ਮੁੰਬਈ 5ਵੀਂ ਵਾਰ ਚੈਂਪੀਅਨ ਬਣਿਆ, ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ