Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਅਪਰਾਧ

ਡਾਕਟਰਾਂ ਉੱਤੇ ਹਮਲਾ ਕਰਨ ਵਾਲਿਆਂ ਨੂੰ 10 ਸਾਲ ਜੇਲ੍ਹ ਹੋਇਆ ਕਰੇਗੀ

September 05, 2019 02:52 AM

ਨਵੀਂ ਦਿੱਲੀ, 4 ਸਤੰਬਰ (ਪੋਸਟ ਬਿਊਰੋ)- ਕਿਸੇ ਵੀ ਹਸਪਤਾਲ ਵਿੱਚ ਡਿਊਟੀ ਕਰਦ ਡਾਕਟਰਾਂ ਅਤੇ ਮੈਡੀਕਲ ਕਿੱਤੇ ਨਾਲ ਜੁੜੇ ਹੋਰ ਲੋਕਾਂ 'ਤੇ ਵੱਧ ਰਹੇ ਹਮਲਿਆਂ ਦੇ ਕੇਸਾਂ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਨਵਾਂ ਕਾਨੂੰਨ ਬਣਾਉਣ ਲੱਗੀ ਹੈ। ਇਸ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਗੈਰ ਜ਼ਮਾਨਤੀ ਅਪਰਾਧ ਮੰਨਿਆ ਜਾਏਗਾ ਅਤੇ ਹਿੰਸਾ ਵਿੱਚ ਸ਼ਾਮਲ ਲੋਕਾਂ ਨੂੰ 10 ਸਾਲ ਤੱਕ ਜੇਲ੍ਹ ਹੋ ਸਕਦੀ ਅਤੇ 10 ਲੱਖ ਰੁਪਏ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ।
ਸਿਹਤ ਮੰਤਰਾਲਾ ਨੇ ਹੈਲਥਕੇਅਰ ਸਰਵਿਸ ਪਰਸਨਲ ਐਂਡ ਕਲੀਨੀਕਲ ਐਸਟੈਬਲਿਸ਼ਮੈਂਟ (ਪ੍ਰੋਹੀਬਿਸ਼ਨ ਆਫ ਵਾਇਲੈਂਸ ਐਂਡ ਡੈਮੇਜ ਆਫ ਪ੍ਰਾਪਰਟੀਜ਼) ਬਿੱਲ 2019 ਦੇ ਖਰੜੇ ਨੂੰ ਜਾਰੀ ਕਰਦੇ ਹੋਏ ਇਸ 'ਤੇ ਲੋਕਾਂ ਤੋਂ ਤੀਹ ਦਿਨਾਂ ਵਿੱਚ ਰਾਏ ਮੰਗੀ ਹੈ। ਇੰਡੀਅਨ ਪੀਨਲ ਕੋਡ (ਆਈ ਪੀ ਸੀ) ਨਾਲ ਜੁੜੇ ਇਸ ਡਰਾਫਟ ਬਿੱਲ ਮੁਤਾਬਕ ‘‘ਜੇ ਕੋਈ ਵੀ ਸਬ ਸੈਕਸ਼ਨ (1) ਵਿੱਚ ਦਰਜ ਹਿੰਸਾ ਦੀ ਵਾਰਦਾਤ ਕਰੇਗਾ ਅਤੇ ਉਸ ਨਾਲ ਕਿਸੇ ਹੈਲਥਕੇਅਰ ਜਾਂ ਪ੍ਰੋਫੈਸ਼ਨਲ ਨੂੰ ਕੋਈ ਗੰਭੀਰ ਸੱਟ ਲੱਗੇਗੀ, ਤਾਂ ਦੋਸ਼ ਸਾਬਿਤ ਹੋਣ 'ਤੇ ਘੱਟੋ ਘੱਟ ਤਿੰਨ ਸਾਲ ਜੇਲ੍ਹ ਹੋਵੇਗੀ, ਜੋ 10 ਸਾਲ ਤੱਕ ਵਧ ਸਕੇਗੀ। ਘੱਟੋ ਘੱਟ 2 ਲੱਖ ਰੁਪਏ ਜੁਰਮਾਨਾ ਵੀ ਹੋਵੇਗਾ, ਜਿਸ ਨੂੰ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਕੀਤਾ ਜਾ ਸਕਦਾ ਹੈ।”

 
Have something to say? Post your comment