Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਅਪਰਾਧ

ਕਿਰਨਜੀਤ ਕਤਲ ਕਾਂਡ: ਸੰਘਰਸ਼ ਕਮੇਟੀ ਦੇ ਆਗੂ ਧਨੇਰ ਦੀ ਉਮਰ ਕੈਦ ਬਰਕਰਾਰ

September 05, 2019 02:49 AM

ਮਹਿਲ ਕਲਾਂ, 4 ਸਤੰਬਰ (ਪੋਸਟ ਬਿਊਰੋ)- ਮਹਿਲ ਕਲਾਂ ਦੇ ਬਹੁ-ਚਰਚਿਤ ਕਿਰਨਜੀਤ ਕੌਰ ਸਮੂਹਿਕ ਬਲਾਤਕਾਰ ਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਗੂ ਮਨਜੀਤ ਧਨੇਰ ਨੂੰ ਹਾਈ ਕੋਰਟ ਤੋਂ ਹੋਈ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਨੇ ਕਾਇਮ ਰੱਖੀ ਹੈ।

ਵਰਨਣ ਯੋਗ ਹੈ ਕਿ ਵਿਦਿਆਰਥਣ ਕਿਰਨਜੀਤ ਕੌਰ ਨੂੰ 29 ਜੁਲਾਈ 1997 ਨੂੰ ਕਾਲਜ ਤੋਂ ਵਾਪਸ ਪਰਤਦਿਆਂ ਰਸਤੇ ਵਿੱਚੋਂ ਅਗਵਾ ਕਰਕੇ ਮੁਲਜ਼ਮਾਂ ਨੇ ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ ਕਰਕੇ ਲਾਸ਼ ਨੂੰ ਆਪਣੇ ਖੇਤਾਂ ਵਿੱਚ ਹੀ ਦੱਬ ਦਿੱਤਾ ਸੀ। ਐਕਸ਼ਨ ਕਮੇਟੀ ਦੀ ਅਗਵਾਈ ਹੇਠ ਚੱਲੇ ਸੰਘਰਸ਼ ਪਿੱਛੋਂ ਪੁਲਸ ਨੇ ਉਸ ਦੇ ਕਾਤਲ ਗ੍ਰਿਫਤਾਰ ਕੀਤੇ ਅਤੇ ਸਜ਼ਾਵਾਂ ਸੁਣਾਈਆਂ ਸਨ, ਪਰ ਤਿੰਨ ਮਾਰਚ 2001 ਨੂੰ ਬਰਨਾਲਾ ਅਦਾਲਤ ਵਿੱਚ ਕਿਰਨਜੀਤ ਕੌਰ ਦਾ ਕਤਲ ਕਰਨ ਵਾਲੇ ਪਰਵਾਰ ਦੇ ਬਜ਼ੁਰਗ ਦਲੀਪ ਸਿੰਘ ਦਾ ਮਹਿਲ ਕਲਾਂ ਨਾਲ ਸਬੰਧਤ ਕੁਝ ਲੋਕਾਂ ਨੇ ਕਤਲ ਕਰ ਦਿੱਤਾ ਸੀ। ਉਸ ਕੇਸ ਵਿੱਚ ਕਤਲ ਕਰਨ ਵਾਲਿਆਂ ਦੇ ਨਾਲ ਐਕਸ਼ਨ ਕਮੇਟੀ ਦੇ ਤਿੰਨ ਮੋਹਰੀ ਮੈਂਬਰਾਂ ਨਰਾਇਣ ਦੱਤ, ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਸੈਸ਼ਨ ਕੋਰਟ ਬਰਨਾਲਾ ਵੱਲੋਂ 30 ਮਾਰਚ 2005 ਨੂੰ ਇਸ ਕੇਸ 'ਚ ਕਤਲ ਕਰਨ ਵਾਲਿਆਂ ਸਮੇਤ ਤਿੰਨਾਂ ਐਕਸ਼ਨ ਕਮੇਟੀ ਆਗੂਆਂ ਨੂੰ ਵੀ ਉਮਰ ਕੈਦ ਸਜ਼ਾ ਸੁਣਾਈ ਗਈ ਸੀ। 

  

ikrnjIq kql kFz:

sMGrsL kmytI dy afgU Dnyr dI Aumr kYd brkrfr

mihl klF, 4 sqµbr (post ibAUro)- mihl klF dy bhu-cricq ikrnjIq kOr smUihk blfqkfr qy kql kFz ivroDI aYkÈn kmytI ivwc mohrI BUimkf inBfAux vfly afgU mnjIq Dnyr ƒ hfeI kort qoN hoeI Aumr kYd dI sËf suprIm kort ny kfiem rwKI hY.

vrnx Xog hY ik ividafrQx ikrnjIq kOr ƒ 29 julfeI 1997 ƒ kflj qoN vfps prqidaF rsqy ivwcoN agvf krky mulËmF ny smUihk blfqkfr qoN bfad kql krky lfÈ ƒ afpxy KyqF ivwc hI dwb idwqf sI. aYkÈn kmytI dI agvfeI hyT cwly sµGrÈ ipwCoN puls ny Aus dy kfql igRPqfr kIqy aqy sËfvF suxfeIaF sn, pr iqµn mfrc 2001 ƒ brnflf adflq ivwc ikrnjIq kOr df kql krn vfly prvfr dy bËurg dlIp isµG df mihl klF nfl sbµDq kuJ lokF ny kql kr idwqf sI. Aus kys ivwc kql krn vfilaF dy nfl aYkÈn kmytI dy iqµn mohrI mYNbrF nrfiex dwq, mnjIq Dnyr aqy pRym kumfr ƒ vI Èfml kIqf igaf sI. sYÈn kort brnflf vwloN 30 mfrc 2005 ƒ ies kys 'c kql krn vfilaF smyq iqµnF aYkÈn kmytI afgUaF ƒ vI Aumr kYd sËf suxfeI geI sI.

 

 
Have something to say? Post your comment