Welcome to Canadian Punjabi Post
Follow us on

29

March 2024
 
ਭਾਰਤ

ਸੈਫਈ ਮੈਡੀਕਲ ਯੂਨੀਵਰਸਿਟੀ ਨੂੰ ਰੈਗਿੰਗ ਕੇਸ ਵਿੱਚ ਨੋਟਿਸ

August 23, 2019 10:33 PM

ਨਵੀਂ ਦਿੱਲੀ, 23 ਅਗਸਤ (ਪੋਸਟ ਬਿਊਰੋ)- ਭਾਰਤੀ ਮੈਡੀਕਲ ਕੌਂਸਲ (ਐੱਮ ਸੀ ਆਈ) ਨੇ ਇਟਾਵਾ ਵਿਚਲੀ ਇੱਕ ਯੂਨੀਵਰਸਿਟੀ ਨੂੰ ਰੈਗਿੰਗ ਲਈ ਕਾਰਨ ਦੱਸੋ ਨੋਟਿਸ ਭੇਜ ਕੇ ਪੁੱਛਿਆ ਹੈ ਕਿ ਕਿਉਂ ਨਾ ਉਸ ਉਤੇ ਜੁਰਮਾਨਾ ਲਾਇਆ ਜਾਏ ਅਤੇ ਘੱਟੋ ਘੱਟ ਇੱਕ ਸਾਲ ਲਈ ਨਵੇਂ ਦਾਖਲਿਆਂ ਦੇ ਲਈ ਅਯੋਗ ਐਲਾਨ ਕਰ ਦਿੱਤਾ ਜਾਏ।
ਪਤਾ ਲੱਗਾ ਹੈ ਕਿ ਭਾਰਤੀ ਮੈਡੀਕਲ ਕੌਂਸਲ ਦੇ ਬੋਰਡ ਆਫ ਗਵਰਨਜ਼ (ਐੱਮ ਸੀ ਆਈ ਬੀ ਓ ਜੀ) ਨੇ ਇਹ ਵੀ ਪੁੱਛਿਆ ਹੈ ਕਿ ਕਿਉਂ ਨਾ ਯੂਨੀਵਰਸਿਟੀ ਦੇ ਐੱਮ ਬੀ ਬੀ ਐੱਸ ਸਿਲੇਬਸ ਦੇ ਸੀਨੀਅਰ ਬੈਚ ਨੂੰ ਘੱਟੋ ਘੱਟ ਇੱਕ ਮਹੀਨੇ ਲਈ ਕਲਾਸਾਂ ਲੈਣ ਤੋਂ ਰੋਕ ਦਿੱਤਾ ਜਾਏ। ਵਰਨਣ ਯੋਗ ਹੈ ਕਿ ਸੈਫਈ ਮੈਡੀਕਲ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਕਈ ਵਿਦਿਆਰਥੀਆਂ ਦੇ ਸਿਰ ਮੁੰਨਵਾ ਕੇ ਕੈਂਪਸ ਵਿੱਚ ਉਨ੍ਹਾਂ ਦੀ ਪਰੇਡ ਕਰਵਾਈ ਗਈ ਸੀ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕਿਉਂ ਨਾ ਸੰਸਥਾ 'ਤੇ ਰੈਗਿੰਗ ਦੀ ਹਰ ਘਟਨਾ ਲਈ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਏ, ਜੋ 150 ਵਿਦਿਆਰਥੀਆਂ ਲਈ ਕੁੱਲ 1.5 ਕਰੋੜ ਦੇ ਬਰਾਬਰ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿੱਪ ਵਿੱਚ ਵਿਦਿਆਰਥੀ ਇੱਕ ਲਾਈਨ ਵਿੱਚ ਤੁਰਦੇ ਦਿਖਾਈ ਦੇਂਦੇ ਹਨ। ਉਨ੍ਹਾਂ ਦਾ ਮੁੰਨਿਆ ਗਿਆ ਸਿਰ ਝੁਕਿਆ ਹੈ ਤੇ ਉਹ ਸਲਾਮ ਦੀ ਸ਼ਕਲ ਵਿਚ ਹਨ। ਇੱਕ ਹੋਰ ਕਲਿੱਪ ਉਹ ਲਾਈਨ ਵਿੱਚ ਖੜ੍ਹੇ ਦਿੱਸਦੇ ਹਨ। ਯੂਨੀਵਰਸਿਟੀ ਦੇ ਚਾਂਸਲਰ ਰਾਜ ਕੁਮਾਰ ਇਸ ਤਰ੍ਹਾਂ ਦੇ ਹਲਕੇ ਮਾਮਲਿਆਂ ਵਿੱਚ ਕਾਰਵਾਈ ਕਰਨ ਤੋਂ ਬਚਦੇ ਹੋਏ ਦਿਖਾਈ ਦਿੱਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਇੱਕ ਸਮੇਂ ਵਿੱਚ ਰੈਗਿੰਗ ਵਿਦਿਆਰਥੀਆਂ ਵਿੱਚ ਮੈਡੀਕਲ ਦੀ ਦੁਨੀਆ ਦੇ ਸੰਸਕਾਰ ਨੂੰ ਵਧਾਉਣ ਦਾ ਇੱਕ ਤਰੀਕਾ ਹੋਇਆ ਕਰਦਾ ਸੀ।
ਇਸ ਦੌਰਾਨ ਪਤਾ ਲੱਗਾ ਹੈ ਕਿ ਸ਼ੇਖੁਲ ਹਿੰਦ ਮੌਲਾਨਾ ਮਹਿਮੂਦ ਹਸਨ ਸਰਕਾਰੀ ਮੈਡੀਕਲ ਕਾਲਜ ਦੇ ਸੀਨੀਅਰ ਵਿਦਿਆਰਥੀਆਂ ਨੇ ਜੂਨੀਅਰ ਦੇ ਹੋਸਟਲ ਵਿੱਚ ਜਾ ਕੇ ਰੈਗਿੰਗ ਕੀਤੀ। ਕੁਝ ਨੂੰ ਗਾਣਾ ਗਾਉਣ ਲਈ ਕਿਹਾ ਤਾਂ ਕੁਝ ਨੂੰ ਨੱਚਣ ਲਈ ਕਿਹਾ ਗਿਆ। ਇਸੇ ਦੌਰਾਨ ਐਂਟੀ ਰੈਗਿੰਗ ਕਮੇਟੀ ਦੇ ਮੈਂਬਰ ਪਹੁੰਚ ਗਏ। ਕਮੇਟੀ ਨੇ ਛੇ ਵਿਦਿਆਰਥੀਆਂ ਨੂੰ ਪੰਜ-ਪੰਜ ਮਹੀਨੇ ਦੇ ਲਈ ਕੱਢ ਦਿੱਤਾ ਹੈ। ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ