Welcome to Canadian Punjabi Post
Follow us on

29

May 2020
ਪੰਜਾਬ

ਐਨ ਆਰ ਆਈ ਦੇ ਰਿਸ਼ਤੇਦਾਰ ਨੂੰ ਲੁੱਟਣ ਵਾਲਾ ਕਾਬੂ

August 23, 2019 10:27 PM

ਜਲੰਧਰ, 23 ਅਗਸਤ (ਪੋਸਟ ਬਿਊਰੋ)- ਫਿਲੀਪੀਨਸ ਵਿੱਚ ਵੱਸਦੇ ਐਨ ਆਰ ਆਈ ਜਸਵੰਤ ਸਿੰਘ ਵੱਲੋਂ ਪ੍ਰਾਪਰਟੀ ਖਰੀਦਣ ਲਈ ਭੇਜੇ 48 ਲੱਖ ਰੁਪਏ ਲੁੱਟਣ ਦੇ ਕੇਸ ਵਿੱਚ ਲੋੜੀਂਦੇ ਮੁੱਖ ਦੋਸ਼ੀ ‘ਤੀਜੇ' ਨੂੰ ਪੁਲਸ ਨੇ ਫੜ ਲਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਲੁੱਟੀ ਗਈ ਰਕਮ ਦਾ ਬਾਕੀ ਹਿੱਸਾ ਵੀ ਪੁਲਸ ਨੂੰ ਮਿਲ ਗਿਆ ਹੈ। ਪੁਲਸ ਨੇ ਉਸ ਨੂੰ ਕਿਸੇ ਲੁਕਵੀਂ ਥਾਂ ਤੋਂ ਗ੍ਰਿਫਤਾਰ ਕੀਤਾ ਹੈ। ਉਸ ਵੱਲੋਂ ਦੱਸੀ ਜਗ੍ਹਾ ਤੋਂ ਪੁਲਸ ਨੇ ਰੁਪਏ ਵੀ ਬਰਾਮਦ ਕਰ ਲਏ ਹਨ, ਜਿਸ 'ਚੋਂ ਕੁਝ ਰੁਪਏ ਉਹ ਖਰਚ ਕਰ ਚੁੱਕਾ ਸੀ।
ਵਰਨਣ ਯੋਗ ਹੈ ਕਿ ਰੋਜ਼ ਪਾਰਕ, ਗੁਲਾਬ ਦੇਵੀ ਰੋਡ ਦੇ ਜਸਵੰਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਫਿਲੀਪੀਨਸ ਵਿੱਚ ਰਹਿੰਦੇ ਹਨ ਤੇ ਅੱਜ ਕੱਲ੍ਹ ਜਲੰਧਰ ਵਿੱਚ ਆਏ ਹੋਏ ਸਨ। ਉਨ੍ਹਾਂ ਦਾ ਪੁੱਤਰ ਗੁਰਦੀਪ ਸਿੰਘ ਵੀ ਫਿਲੀਪੀਨਸ ਰਹਿੰਦਾ ਹੈ ਤੇ ਉਸ ਨੇ ਉਥੋਂ ਫੋਨ ਕਰਕੇ ਜਲੰਧਰ 'ਚ ਪ੍ਰਾਪਰਟੀ ਖਰੀਦਣ ਲਈ ਕਿਹਾ ਸੀ। ਗੁਰਦੀਪ ਸਿੰਘ ਨੇ 11 ਅਗਸਤ ਨੂੰ ਜਲੰਧਰ ਆਉਣਾ ਸੀ ਤੇ ਉਸ ਦੇ ਕਹਿਣ 'ਤੇ ਉਨ੍ਹਾਂ ਰਾਜੇਸ਼ ਦੱਤਾ ਨਾਂ ਦੇ ਪ੍ਰਾਪਰਟੀ ਡੀਲਰ ਕੋਲ ਆਪਣੇ ਰਿਸ਼ਤੇਦਾਰ ਸੋਨੂੰ ਹੱਥ 48 ਲੱਖ ਰੁਪਏ ਭੇਜ ਦਿੱਤੇ ਸੀ। ਛੇ ਅਗਸਤ ਨੂੰ ਪਤਾ ਲੱਗਾ ਕਿ ਸੌਦਾ ਨਹੀਂ ਹੋ ਰਿਹਾ ਤਾਂ ਉਨ੍ਹਾਂ ਨੇ ਸੋਨੂੰ ਨੂੰ ਰੁਪਏ ਵਾਪਸ ਲੇਣ ਲਈ ਭੇਜਿਆ। ਉਹ ਰੁਪਏ ਲੈ ਕੇ ਮੋਟਰ ਸਾਈਕਲ ਉੱਤੇ ਵਾਪਸ ਆ ਰਿਹਾ ਸੀ ਤਾਂ ਗੁਲਾਬ ਦੇਵੀ ਰੋਡ 'ਤੇ ਐਕਟਿਵਾ ਉੱਤੇ ਆਏ ਤਿੰਨ ਨੌਜਵਾਨਾਂ ਨੇ ਉਸ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਸੋਨੂੰ ਉਤੇ ਦਾਤਰ ਨਾਲ ਹਮਲਾ ਕਰਕੇ ਪੈਸਿਆਂ ਦਾ ਬੈਗ ਖੋਹ ਕੇ ਲੈ ਗਏ। ਜਸਵੰਤ ਸਿੰਘ ਨੇ ਦੱਸਿਆ ਕਿ ਸੋਨੂੰ ਨੇ ਮੋਬਾਈਲ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਤਾਂ ਪੁਲਸ ਨੂੰ 17 ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ
ਪੰਜਾਬ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ
ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ
ਚੁਣੌਤੀਆਂ ਹੁੰਦਿਆਂ ਵੀ ਪੰਜਾਬ ਵਿੱਚ ਕਣਕ ਖਰੀਦ ਭਰਵੀਂ ਹੋਈ
ਪਤੀ ਨਾਲ ਝਗੜੇ ਕਾਰਨ ਤੰਗ ਆਈ ਮਹਿਲਾ ਟਰੈਫਿਕ ਕਾਂਸਟੇਬਲ ਵੱਲੋਂ ਖੁਦਕੁਸ਼ੀ
ਕਾਰ ਤੇ ਟੈਂਕਰ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ