Welcome to Canadian Punjabi Post
Follow us on

29

May 2020
ਪੰਜਾਬ

ਓਲਾ-ਉਬੇਰ ਵਾਂਗ ਪਰਾਲੀ ਪ੍ਰਬੰਧ ਮਸ਼ੀਨਾਂ ਖੇਤਾਂ ਵਿੱਚ ਆਨਲਾਈਨ ਹਾਸਲ ਹੋਣਗੀਆਂ

August 23, 2019 10:25 PM

ਚੰਡੀਗੜ੍ਹ, 23 ਅਗਸਤ (ਪੋਸਟ ਬਿਊਰੋ)- ਪੰਜਾਬ ਦੇ ਕਿਸਾਨ ਹਾਈਟੈਕ ਸਹੂਲਤਾਂ ਵੱਲ ਵਧ ਰਹੇ ਹਨ ਅਤੇ ਪੰਜਾਬ ਦੇ ਖੇਤੀ ਵਿਭਾਗ ਨੇ ਐਪ ਬੇਸਡ ਟੈਕਸੀ ਸਰਵਿਸ ਓਲਾ-ਉਬੇਰ ਵਾਂਗ ਹੀ ਰਾਜ ਵਿੱਚ ਪਰਾਲੀ ਪ੍ਰਬੰਧ ਦੀਆਂ ਮਸ਼ੀਨਾਂ ਹਾਸਲ ਕਰਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਰਾਜ ਵਿੱਚ 28 ਹਜ਼ਾਰ ਪਰਾਲੀ ਪ੍ਰਬੰਧ ਦੀਆਂ ਮਸ਼ੀਨਾਂ ਪਿਛਲੇ ਸਾਲ ਕਿਸਾਨਾਂ ਅਤੇ ਕੋਆਪਰੇਟਿਵ ਸੋਸਾਈਟੀਆਂ ਨੂੰ ਡਲਿਵਰ ਕੀਤੀਆਂ ਗਈਆਂ ਸਨ, ਇਸ ਵਾਰ 45 ਹਜ਼ਾਰ ਮਸ਼ੀਨਾਂ ਸਪਲਾਈ ਕੀਤੀਆਂ ਜਾਣੀਆਂ ਹਨ। ਖੇਤੀ ਵਿਭਾਗ ਨੂੰ ਆਸ ਹੈ ਕਿ ਮੋਬਾਈਲ ਐਪ 'ਤੇ ਘੱਟ ਤੋਂ ਘੱਟ 50 ਹਜ਼ਾਰ ਮਸ਼ੀਨਾਂ ਸੀਜ਼ਨ ਦੌਰਾਨ ਕਿਰਾਏ ਉੱਤੇ ਲੈਣ ਲਈ ਹਾਸਲ ਹੋ ਜਾਣਗੀਆਂ।
ਵਰਨਣ ਯੋਗ ਹੈ ਕਿ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਗੰਭੀਰ ਚਰਚਾ ਪਿੱਛੋਂ ਪਰਾਲੀ ਸਾੜਨ ਤੋਂ ਰੋਕਣ ਲਈ ਕਈ ਯਤਨ ਹੋ ਰਹੇ ਹਨ। ਖੇਤੀਬਾੜੀ ਵਿਭਾਗ ਨੇ ਤਕਨੀਕੀ ਮਾਹਰਾਂ ਦੀ ਮਦਦ ਨਾਲ ਪਰਾਲੀ ਦੇ ਖੇਤਾਂ ਵਿੱਚ ਨਿਪਟਾਰੇ ਲਈ ਕਈ ਤਕਨੀਕਾਂ 'ਤੇ ਕੰਮ ਕੀਤਾ ਅਤੇ ਇਸ ਲਈ ਪਿਛਲੇ ਸਾਲ ਭਾਰੀ ਸਬਸਿਡੀ ਨਾਲ 28 ਹਜ਼ਾਰ ਪਰਾਲੀ ਪ੍ਰਬੰਧ ਮਸ਼ੀਨਾਂ ਕਿਸਾਨਾਂ ਅਤੇ ਕਿਸਾਨ ਸੋਸਾਈਟੀਆਂ ਨੂੰ ਸੌਂਪੀਆਂ ਗਈਆਂ ਸਨ, ਜਿਸ ਦਾ ਕਾਫੀ ਚੰਗਾ ਨਤੀਜਾ ਨਿਕਲਿਆ ਸੀ। ਉਸ ਤੋਂ ਉਤਸ਼ਾਹਤ ਹੋ ਕੇ ਇਸ ਵਾਰ ਪੰਜਾਬ ਸਰਕਾਰ ਨੇ 45 ਹਜ਼ਾਰ ਮਸ਼ੀਨਾਂ ਦੇਣ ਦੀ ਤਿਆਰੀ ਕਰ ਲਈ ਹੈ, ਜਿਸ ਤੋਂ ਬਾਅਦ ਸੂਬੇ ਵਿੱਚ 73 ਹਜ਼ਾਰ ਮਸ਼ੀਨਾਂ ਖੇਤਾਂ ਵਿੱਚ ਪਰਾਲੀ ਦੇ ਨਿਪਟਾਰੇ ਅਤੇ ਪ੍ਰਬੰਧ ਵਿੱਚ ਜੁਟ ਜਾਣਗੀਆਂ। ਮਸ਼ੀਨਾਂ ਦੇਣ ਦੇ ਨਾਲ ਖੇਤੀਬਾੜੀ ਵਿਭਾਗ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ, ਜਿਸ ਨਾਲ ਉਹ ਕਿਸਾਨ ਵੀ ਮਸ਼ੀਨਾਂ ਦਾ ਫਾਇਦਾ ਲੈ ਸਕਣਗੇ, ਜੋ ਮਸ਼ੀਨ ਖਰੀਦਣ ਜੋਗੇ ਨਹੀਂ ਹਨ। ਇਸ ਦੇ ਲਈ ਸੂਬੇ ਦਾ ਖੇਤੀ ਵਿਭਾਗ ਪਹਿਲਾਂ ਤੋਂ ਚੱਲਦੀ ਆਪਣੀ ਮੋਬਾਈਲ ਐਪ ‘ਆਈ-ਖੇਤ' ਤੋਂ ਕੰਮ ਲਵੇਗਾ। ਵਿਭਾਗ ਨੇ ਕੰਪਿਊਟਰ ਮਾਹਰਾਂ ਨਾਲ ਚਰਚਾ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਓਲਾ ਤੇ ਉਬੇਰ ਟੈਕਸੀ ਸਰਵਿਸ ਵਾਂਗ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਾਂ ਵੀ ਆਸਾਨੀ ਨਾਲ ਅਤੇ ਪਹਿਲਾਂ ਤੋਂ ਤੈਅਸ਼ੁਦਾ ਕਿਰਾਏ 'ਤੇ ਹਾਸਲ ਹੋ ਸਕਣ।

Have something to say? Post your comment
ਹੋਰ ਪੰਜਾਬ ਖ਼ਬਰਾਂ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ
ਪੰਜਾਬ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ
ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ
ਚੁਣੌਤੀਆਂ ਹੁੰਦਿਆਂ ਵੀ ਪੰਜਾਬ ਵਿੱਚ ਕਣਕ ਖਰੀਦ ਭਰਵੀਂ ਹੋਈ
ਪਤੀ ਨਾਲ ਝਗੜੇ ਕਾਰਨ ਤੰਗ ਆਈ ਮਹਿਲਾ ਟਰੈਫਿਕ ਕਾਂਸਟੇਬਲ ਵੱਲੋਂ ਖੁਦਕੁਸ਼ੀ
ਕਾਰ ਤੇ ਟੈਂਕਰ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ