Welcome to Canadian Punjabi Post
Follow us on

24

September 2019
ਕੈਨੇਡਾ

ਟਰੈਫਲਗਰ ਰੋਡ ਉੱਤੇ ਹੋਏ ਹਾਦਸੇ ਵਿੱਚ ਇੱਕ ਹਲਾਕ

August 23, 2019 06:01 PM

ਟੋਰਾਂਟੋ, 23 ਅਗਸਤ (ਪੋਸਟ ਬਿਊਰੋ) : ਵੀਰਵਾਰ ਰਾਤ ਨੂੰ ਕਈ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ ਤੋਂ ਬਾਅਦ ਕੁਈਨ ਐਲਿਜ਼ਾਬੈੱਥ ਵੇਅ ਦੀਆਂ ਟੋਰਾਂਟੋ ਜਾਣ ਵਾਲੀਆਂ ਲੇਨਜ਼ ਨੂੰ ਬੰਦ ਕਰ ਦਿੱਤਾ ਗਿਆ।
ਇਹ ਹਾਦਸਾ ਓਕਵਿੱਲੇ ਵਿੱਚ ਟਰੈਫਲਗਰ ਨੇੜੇ ਹਾਈਵੇਅ ਦੀਆਂ ਪੂਰਬ ਵੱਲ ਜਾਂਦੀਆਂ ਲੇਨਜ਼ ਉੱਤੇ ਰਾਤੀਂ 11:00 ਵਜੇ ਹੋਇਆ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਇੱਕ ਟਰੈਕਟਰ ਟਰੇਲਰ ਨੂੰ ਅੱਗ ਲੱਗ ਗਈ। ਸੁ਼ਰੂ ਵਿੱਚ ਪੁਲਿਸ ਨੇ ਇਹ ਆਖਿਆ ਸੀ ਕਿ ਹਾਦਸੇ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਨਾਇਗਰਾ ਫਾਲਜ਼ ਦੀ 34 ਸਾਲਾ ਮਹਿਲਾ, ਜੋ ਕਿ ਸੜ ਰਹੇ ਟਰੈਕਟਰ ਟਰੇਲਰ ਦੇ ਹੇਠਾਂ ਆਈ ਇੱਕ ਗੱਡੀ ਵਿੱਚ ਸਵਾਰ ਸੀ, ਦੀ ਇਸ ਹਾਦਸੇ ਵਿੱਚ ਮੌਤ ਹੋ ਗਈ।
ਇਸ ਹਾਦਸੇ ਵਿੱਚ ਕਈ ਹੋਰ ਗੱਡੀਆਂ ਵੀ ਸ਼ਾਮਲ ਸਨ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਹਾਈਵੇਅ ਨੂੰ ਦੁਬਾਰਾ ਕਦੋਂ ਖੋਲ੍ਹਿਆ ਜਾਵੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ