Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਕੈਨੇਡਾ ਨੇ ਹਾਂਗ ਕਾਂਗ ਸਥਿਤ ਆਪਣੇ ਸਫਾਰਤਖਾਨੇ ਦੇ ਸਟਾਫ ਨੂੰ ਸਿਟੀ ਛੱਡਣ ਤੋਂ ਕੀਤਾ ਮਨ੍ਹਾਂ

August 23, 2019 06:00 PM

ਹਾਂਗ ਕਾਂਗ, 23 ਅਗਸਤ (ਪੋਸਟ ਬਿਊਰੋ) : ਹਾਂਗ ਕਾਂਗ ਦੇ ਐਕਾਊਂਟੈਂਟਸ ਨੇ ਸ਼ੁੱਕਰਵਾਰ ਨੂੰ ਜਮਹੂਰੀਅਤ ਪੱਖੀ ਲਹਿਰ ਦੇ ਸਮਰਥਨ ਵਿੱਚ ਮਾਰਚ ਕੀਤਾ। ਇਸ ਦੌਰਾਨ ਬ੍ਰਿਟਿਸ਼ ਕਾਉਂਸਲੇਟ ਦੇ ਕਰਮਚਾਰੀ ਨੂੰ ਮੇਨਲੈਂਡ ਚੀਨ ਵਿੱਚ ਨਜ਼ਰਬੰਦ ਕਰ ਲਏ ਜਾਣ ਤੋਂ ਬਾਅਦ ਕੈਨੇਡੀਅਨ ਸਫਾਰਤਖਾਨੇ ਨੇ ਸਰਕਾਰੀ ਕੰਮਕਾਜ ਲਈ ਆਪਣੇ ਸਟਾਫ ਨੂੰ ਸਿਟੀ ਛੱਡਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਹਾਂਗ ਕਾਂਗ ਏਅਰਲਾਈਨ ਦੀ ਕੈਬਿਨ ਕ੍ਰਿਊ ਯੂਨੀਅਨ ਦੀ ਮੁਖੀ ਕੈਥੇ ਡਰੈਗਨ ਨੇ ਦੱਸਿਆ ਕਿ ਇਸ ਲਹਿਰ ਦਾ ਸਮਰਥਨ ਕਰਨ ਕਾਰਨ ਉਸ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦੋ ਮਹੀਨੇ ਤੋਂ ਮੁਜ਼ਾਹਰਾਕਾਰੀ ਇਸ ਅਰਧ ਖੁਦਮੁਖ਼ਤਿਆਰ ਚੀਨੀ ਟੈਰੇਟਰੀ ਵਿੱਚ ਰੈਲੀ ਕਰ ਰਹੇ ਹਨ। ਸੁ਼ੱਕਰਵਾਰ ਰਾਤ ਨੂੰ ਮੁਜ਼ਾਹਰਾਕਾਰੀਆਂ ਨੇ ਮੁਕੰਮਲ ਖੁਦਮੁਖ਼ਤਿਆਰੀ ਦੇ ਹੱਕ ਵਿੱਚ 40 ਕਿਲੋਮੀਟਰ ਲੰਮੀਂ ਮਨੁੱਖੀ ਚੇਨ ਬਣਾਈ। ਇਨ੍ਹਾਂ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ “ਹਾਂਗ ਕਾਂਗ ਵੇਅ” “ਬਾਲਟਿਕ ਵੇਅ” ਤੋਂ ਕਾਫੀ ਪ੍ਰਭਾਵਿਤ ਹੈ। ਜਿ਼ਕਰਯੋਗ ਹੈ ਕਿ ਸੋਵੀਅਤ ਨਿਯੰਤਰਣ ਖਿਲਾਫ ਮੁਜ਼ਾਹਰਾ ਕਰਨ ਲਈ 30 ਸਾਲ ਪਹਿਲਾਂ ਬਾਲਟਿਕ ਸਟੇਟਸ ਨੇ ਹੱਥ ਮਿਲਾਏ ਸਨ।
ਕੈਨੇਡੀਅਨ ਸਫਾਰਤਖਾਨੇ ਨੇ ਇਹ ਨਹੀਂ ਦੱਸਿਆ ਕਿ ਟਰੈਵਲ ਸਬੰਧੀ ਇਹ ਪਾਬੰਦੀ ਬ੍ਰਿਟਿਸ਼ ਸਫਾਰਤਖਾਨੇ ਦੇ ਕਰਮਚਾਰੀ ਸਾਈਮਨ ਚੈਂਗ ਮੈਨ-ਕਿੱਟ ਨੂੰ ਨਜ਼ਰਬੰਦ ਕੀਤੇ ਜਾਣ ਨਾਲ ਸਬੰਧਤ ਸੀ। ਦੋ ਹਫਤੇ ਪਹਿਲਾਂ ਉਹ ਹਾਂਗ ਕਾਂਗ ਦੇ ਹਾਈ ਸਪੀਡ ਰੇਲਵੇ ਸਟੇਸ਼ਨ ਤੋਂ ਸ਼ੈਨਜ਼ੈਨ, ਜੋ ਕਿ ਸਰਹੱਦ ਪਾਰ ਦੀ ਮੇਨਲੈਂਡ ਸਿਟੀ ਹੈ, ਦੇ ਬਿਜ਼ਨਸ ਟਰਿੱਪ ਉੱਤੇ ਗਿਆ ਸੀ ਤੇ ਉਦੋਂ ਤੋਂ ਹੀ ਲਾਪਤਾ ਹੈ। ਕੈਨੇਡੀਅਨ ਸਫਾਰਤਖਾਨੇ ਨੇ ਬਿਆਨ ਵਿੱਚ ਆਖਿਆ ਕਿ ਇਸ ਸਮੇਂ ਲੋਕਲ ਸਟਾਫ ਹਾਂਗ ਕਾਂਗ ਤੋਂ ਬਾਹਰ ਬਿਜ਼ਨਸ ਟਰੈਵਲ ਨਹੀਂ ਕਰ ਪਾਵੇਗਾ।
ਡੇਲੀ ਬ੍ਰੀਫਿੰਗ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੈਂਗ ਸ਼ੁਆਂਗ ਨੇ ਆਖਿਆ ਕਿ ਕੈਨੇਡਾ ਦੇ ਇਸ ਫੈਸਲੇ ਦਾ ਚੀਨ ਸਵਾਗਤ ਕਰਦਾ ਹੈ। ਪਰ ਉਨ੍ਹਾਂ ਅੱਗੇ ਆਖਿਆ ਕਿ ਜਿਹੜੇ ਲੋਕ ਸਹੀ ਹਨ ਉਨ੍ਹਾਂ ਦੇ ਅਧਿਕਾਰ ਚੀਨ ਵਿੱਚ ਪੂਰੀ ਤਰ੍ਹਾਂ ਮਹਿਫੂਜ਼ ਹਨ ਜਦਕਿ ਜਿਨ੍ਹਾਂ ਦੇ ਗੁਪਤ ਮੰਤਵ ਹਨ ਤੇ ਜਿਹੜੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਰੁੱਝੇ ਹੋਏ ਹਨ ਉਨ੍ਹਾਂ ਨੂੰ ਜ਼ਰੂਰ ਸਾਵਧਾਨ ਰਹਿਣ ਦੀ ਲੋੜ ਹੈ। ਜਿ਼ਕਰਯੋਗ ਹੈ ਕਿ ਚੈਂਗ ਨੇ ਦਸੰਬਰ 2017 ਤੋਂ ਬ੍ਰਿਟਿਸ਼ ਕਾਉਂਸਲੇਟ ਲਈ ਸਕੌਟਿਸ਼ ਸਰਕਾਰ ਦੇ ਇੰਟਰਨੈਸ਼ਨਲ ਟਰੇਡ ਤੇ ਇਨਵੈਸਟਮੈਂਟ ਆਫੀਸਰ ਵਜੋਂ ਕੰਮ ਕੀਤਾ। ਚੈਂਗ ਤੇ ਕਾਉਂਸਲੇਟ ਅਤੇ ਸਫਾਰਤਖਾਨਿਆਂ ਦਾ ਹੋਰ ਲੋਕਲ ਸਟਾਫ ਡਿਪਲੋਮੈਟਸ ਦਾ ਸਮਰਥਨ ਕਰਦਾ ਹੈ ਪਰ ਉਨ੍ਹਾਂ ਕੋਲ ਆਪਣੇ ਡਿਪਲੋਮੈਟਿਕ ਪਾਸਪੋਰਟ ਨਹੀਂ ਹੁੰਦੇ।
ਇਸ ਹਫਤੇ ਚੀਨ ਨੇ ਇਹ ਵੀ ਆਖਿਆ ਸੀ ਕਿ ਚੈਂਗ ਹਾਂਗ ਕਾਂਗ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਜਨਤਕ ਹੁਕਮਾਂ ਦੀ ਉਲੰਘਣਾਂ ਕਰਨ ਲਈ 15 ਦਿਨ ਲਈ ਪ੍ਰਸ਼ਾਸਕੀ ਤੌਰ ਉੱਤੇ ਨਜ਼ਰਬੰਦ ਕੀਤਾ ਗਿਆ ਹੈ। ਇਸ ਤੋਂ ਜਿ਼ਆਦਾ ਹੋਰ ਜਾਣਕਾਰੀ ਇਸ ਮਾਮਲੇ ਵਿੱਚ ਨਹੀਂ ਦਿੱਤੀ ਗਈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ