Welcome to Canadian Punjabi Post
Follow us on

24

September 2019
ਮਨੋਰੰਜਨ

ਅਜੈ ਦੀ ਫੁੱਟਬਾਲ ਆਧਾਰਤ ਫਿਲਮ ਦਾ ਨਾਂਅ ਹੋਵੇਗਾ ‘ਮੈਦਾਨ’

August 23, 2019 10:53 AM

ਅਜੈ ਦੇਵਗਨ ਲਗਾਤਾਰ ਵੈਰਾਇਟੀ ਫਿਲਮਾਂ ਨੂੰ ਪਹਿਲ ਦੇਂਦੇ ਹਨ। ਇਸ ਸਾਲ ਰਿਲੀਜ਼ ਉਨ੍ਹਾਂ ਦੀ ਫਿਲਮ ‘ਟੋਟਲ ਧਮਾਲ’ ਨੇ ਬਾਕਸ ਆਫਿਸ 'ਤੇ ਧਮਾਲ ਮਚਾਇਆ ਸੀ। ਉਸ ਦੇ ਬਾਅਦ ਉਹ ਫਿਲਮ ‘ਦੇ ਦੇ ਪਿਆਰ ਦੇ’ ਵਿੱਚ ਆਪਣੇ ਤੋਂ ਅੱਧੀ ਉਮਰ ਦੀ ਲੜਕੀ ਨਾਲ ਰੋਮਾਂਸ ਕਰਦੇ ਦਿਸੇ। ਅੱਜ ਕੱਲ੍ਹ ਉਨ੍ਹਾਂ ਨੇ ਫੁੱਟਬਾਲ ਕੋਚ ਸੈਯਦ ਅਬਦੁਲ ਰਹੀਮ ਦੀ ਜ਼ਿੰਦਗੀ 'ਤੇ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਦਾ ਸਿਰਲੇਖ ‘ਮੈਦਾਨ’ ਹੋਵੇਗਾ। ਉਸ ਵਿੱਚ ਅਜੈ ਸੈਯਦ ਅਬਦੁਲ ਰਹੀਮ ਦੀ ਭੂਮਿਕਾ ਨਿਭਾਉਣਗੇ। ਅਬਦੁਲ ਰਹੀਮ ਸਾਲ 1950 ਤੋਂ 1963 ਤੱਕ ਭਾਰਤੀ ਫੁੱਟਬਾਲ ਟੀਮ ਦੇ ਕੋਚ ਅਤੇ ਪ੍ਰਬੰਧਕ ਰਹੇ। ਇਸ ਸਮੇਂ ਨੂੰ ਭਾਰਤੀ ਫੁੱਟਬਾਲ ਦੇ ਲਈ ਸੁਨਹਿਰੀ ਦੌਰ ਮੰਨਿਆ ਜਾਂਦਾ ਹੈ।
ਅਜੈ ਦੇਵਗਨ ਨੇ ਟਵੀਟ ਕਰ ਕੇ ਕਿਹਾ, ‘ਮੈਦਾਨ’ ਦਾ ਪਹਿਲਾ ਲੁਕ ਜਾਰੀ ਕੀਤਾ। ਇਸ ਫਿਲਮ ਵਿੱਚ ਅਜੈ ਦੇ ਨਾਲ ਸਾਊਥ ਦੀ ਅਭਿਨੇਤਰੀ ਕੀਰਤੀ ਸੁਰੇਸ਼ ਵੀ ਹੋਵੇਗੀ। ਕੀਰਤੀ ਨੂੰ ਇਸ ਸਾਲ ਤੇਲਗੂ ਫਿਲਮ ‘ਮਹਾਨਤਿ’ ਦੇ ਲਈ ਸਰਵਸ੍ਰੇਸ਼ਠ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਹੈ। ‘ਮੈਦਾਨ’ ਉਸ ਦੀ ਪਹਿਲੀ ਹਿੰਦੀ ਫਿਲਮ ਹੋਵੇਗੀ। ਫਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ‘ਬਧਾਈ ਹੋ ਬਧਾਈ' ਦੇ ਨਿਰਦੇਸ਼ਕ ਅਮਿਤ ਰਵੀਚੰਦਰਨ ਸ਼ਰਮਾ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

Have something to say? Post your comment