Welcome to Canadian Punjabi Post
Follow us on

24

September 2019
ਅੰਤਰਰਾਸ਼ਟਰੀ

ਭਾਰਤੀ ਜੇਲ੍ਹ ਵਿੱਚ ਬੰਦ ਸੁਭਾਸ਼ ਉੱਤੇ ਅਮਰੀਕਾ ਵਿੱਚ ਕਲਾਕ੍ਰਿਤਾਂ ਚੋਰੀ ਕਰਨ ਦਾ ਦੋਸ਼

August 23, 2019 10:46 AM

ਨਿਊਯਾਰਕ, 22 ਅਗਸਤ (ਪੋਸਟ ਬਿਊਰੋ)- ਅਮਰੀਕੀ ਵਕੀਲਾਂ ਨੇ ਭਾਰਤ ਦੀ ਜੇਲ੍ਹ ਵਿੱਚ ਬੰਦ ਆਰਟ ਡੀਲਰ ਸੁਭਾਸ਼ ਕਪੂਰ ਉੱਤੇ ਲੱਖਾਂ ਡਾਲਰ ਦੀਆਂ ਕਲਾਕ੍ਰਿਤੀਆਂ ਚੋਰੀ ਕਰਨ ਅਤੇ ਵੇਚਣ ਦਾ ਦੋਸ਼ ਲਾਇਆ ਹੈ।
ਨਿਊਯਾਰਕ ਸ਼ਹਿਰ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਦੇ ਅਫਸਰ ਇਸ ਗੱਲ ਦਾ ਪਤਾ ਲਾ ਰਹੇ ਹਨ ਕਿ ਕੀ ਕਪੂਰ ਨੇ ਚੋਰੀ ਕੀਤੀਆਂ ਗਈਆਂ ਕਲਾਕ੍ਰਿਤੀਆਂ ਉਨ੍ਹਾਂ ਦੇ ਮਿਊਜ਼ੀਅਮ ਨੂੰ ਵੇਚੀਆਂ ਸਨ? ਇੰਟਰਪੋਲ ਨੇ 2011 ਵਿੱਚ ਕਪੂਰ ਨੂੰ ਜਰਮਨੀ ਤੋਂ ਗ੍ਰਿਫਤਾਰ ਕਰ ਕੇ ਭਾਰਤ ਦੇ ਹਵਾਲੇ ਕਰ ਦਿੱਤਾ ਸੀ। ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਸਾਈਰਸ ਵਾਂਸ ਦੇ ਦਫ਼ਤਰ ਨੇ ਪਿਛਲੇ ਮਹੀਨੇ ਕਪੂਰ ਅਤੇ ਹੋਰਨਾਂ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਕਪੂਰ ਉੱਤੇ ਕੀਮਤੀ ਕਲਾਕ੍ਰਿਤੀਆਂ ਦੀ ਚੋਰੀ ਤੇ ਧੋਖਾਦੇਹੀ ਦੇ ਦੋਸ਼ ਲਾਏ ਗਏ ਹਨ। ਅਮਰੀਕੀ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਭਾਰਤ ਸਰਕਾਰ ਤੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਦੇ ਅਧਿਕਾਰੀ ਇਸ ਗੱਲ ਦਾ ਪਤਾ ਲਾ ਰਹੇ ਹਨ ਕਿ ਮਿਊਜ਼ੀਅਮ ਨੇ ਪਿਛਲੇ ਤਿੰਨ ਦਹਾਕੇ ਵਿੱਚ ਜੋ ਪ੍ਰਾਚੀਨ ਕੀਮਤੀ ਕਲਾਕ੍ਰਿਤਾਂ ਹਾਸਲ ਕੀਤੀਆਂ ਹਨ, ਕੀ ਉਹ ਕਪੂਰ ਦੀ ਲੁੱਟ ਦਾ ਨਤੀਜਾ ਸਨ। ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਨੇ ਕਪੂਰ ਰਾਹੀਂ ਸਾਲ 1990 ਤੋਂ ਕਰੀਬ 15 ਪ੍ਰਾਚੀਨ ਮੂਰਤੀਆਂ ਹਾਸਲ ਕੀਤੀਆਂ ਹਨ। ਇਸ ਦੌਰ ਵਿੱਚ ਕਪੂਰ ਦਾ ਸਮੱਗਲਰ ਗਿਰੋਹ ਸਰਗਰਮ ਸੀ ਅਤੇ ਅਮਰੀਕਾ ਦੇ ਕਰੀਬ ਇਕ ਦਰਜਨ ਮਿਊਜ਼ੀਅਮਾਂ ਨੂੰ ਅਕਸਰ ਦੁਰਲੱਭ ਕਲਾਕ੍ਰਿਤੀਆਂ ਵੇਚਿਆ ਕਰਦਾ ਸੀ। ਕਪੂਰ ਨੇ ਪਹਿਲੀ ਸਦੀ ਵਿੱਚ ਬਣੇ ਟੈਰਾਕੋਟਾ ਦੇ ਛੁਣਛੁਣੇ ਵੀ ਇਸ ਮਿਊਜ਼ੀਅਮ ਨੂੰ ਵੇਚੇ ਸਨ। ਉਸ ਵੱਲੋਂ ਇਸ ਮਿਊਜ਼ੀਅਮ ਵਿੱਚ 2015 ਵਿੱਚ ਆਖ਼ਰੀ ਕਲਾਕ੍ਰਿਤੀ ਦੇ ਤੌਰ ਉੱਤੇ ਇਕ ਨ੍ਰਿਤਕੀ ਦੀ ਮੂਰਤੀ ਪੁੱਜੀ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹਾਊਡੀ ਮੋਦੀ ਪ੍ਰੋਗਰਾਮ: ਮੋਦੀ ਨੇ ਅਮਰੀਕਾ ਵਿੱਚ ਕਿਹਾ: ਅੱਤਵਾਦ ਵਿਰੁੱਧ ਫੈਸਲਾਕੁਨ ਲੜਾਈ ਦਾ ਵਕਤ ਆ ਗਿਐ
ਸਿੱਖ ਆਗੂਆਂ ਵੱਲੋਂ ਪ੍ਰੋਗਰਾਮ ਤੋਂ ਪਹਿਲਾਂ ਮੋਦੀ ਦਾ ਸਵਾਗਤ
ਅਮਰੀਕਾ ਦੇ ਐਲਾਨ ਤੋਂ ਬਾਅਦ ਈਰਾਨ ਵੀ ਭੜਕਿਆ
ਫਰਾਂਸ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀ ਫਿਰ ਬਾਜ਼ਾਰਾਂ ਵਿੱਚ ਆਣ ਨਿਕਲੇ
ਨਰਿੰਦਰ ਮੋਦੀ ਨੂੰ ਐਵਾਰਡ ਦੇਣ ਦਾ 3 ਨੋਬੇਲ ਐਵਾਰਡ ਜੇਤੂਆਂ ਵੱਲੋਂ ਵਿਰੋਧ
ਬ੍ਰਿਟਿਸ਼ ਪਾਰਲੀਮੈਂਟ ਨੂੰ ਸਸਪੈਂਡ ਕਰਨ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਹਫਤੇ
ਹਥਿਆਰਾਂ ਦੀ ਸਮੱਗਲਿੰਗ ਦੇ ਸ਼ੱਕ 'ਚ ਅਮਰੀਕੀ ਪਾਇਲਟ ਕਾਬੂ
ਬ੍ਰਗਜ਼ਿਟ ਬਾਰੇ ਯੂ ਕੇ ਸਰਕਾਰ ਨਾਗਰਿਕਾਂ ਨੂੰ ਸਲਾਹਾਂ ਦੇਣ ਲੱਗੀ
ਅਮਰੀਕੀ ਪਾਰਲੀਮੈਂਟ ਦੀ ਕਮੇਟੀ ਨੇ ਬੋਇੰਗ ਦਾ ਸੀ ਈ ਓ ਤਲਬ ਕਰ ਲਿਆ
ਪਾਕਿ ਦੇ ਐੱਮ ਪੀ ਨੇ ਕਿਹਾ, ਤੀਹ ਹਿੰਦੂ ਕੁੜੀਆਂ ਅਗਵਾ ਹੋਈਆਂ