Welcome to Canadian Punjabi Post
Follow us on

24

September 2019
ਪੰਜਾਬ

ਐਨ ਆਈ ਏ ਨੇ ਦਸਤਾਵੇਜ਼ ਲੈ ਲਏ, ਪਰ ਹੈਰੋਇਨ ਲੈਣ ਤੋਂ ਨਾਂਹ

August 23, 2019 10:44 AM

ਅੰਮ੍ਰਿਤਸਰ, 22 ਅਗਸਤ (ਪੋਸਟ ਬਿਊਰੋ)- ਆਈ ਸੀ ਪੀ (ਇੰਟਰਨੈਸ਼ਨਲ ਚੈੱਕ ਪੋਸਟ) ਅਟਾਰੀ ਬਾਰਡਰ ਵਿਖੇ ਬੀਤੇ ਦਿਨੀਂ ਪਾਕਿਸਤਾਨ ਤੋਂ ਆਏ ਨਮਕ ਦੀ ਖੇਪ ਤੋਂ 532 ਕਿਲੋ ਹੈਰੋਇਨ ਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਦੇ ਕੇਸ ਵਿੱਚ ਅਦਾਲਤ ਦਾ ਹੁਕਮ ਮਿਲਣ ਪਿੱਛੋਂ ਐਨ ਆਈ ਏ ਦੀ ਟੀਮ ਕੱਲ੍ਹ ਨੂੰ ਕਸਟਮ ਕਮਿਸ਼ਨਰੇਟ ਦਫਤਰ ਵਿੱਚ ਪਹੁੰਚ ਗਈ। ਆਈ ਸੀ ਪੀ ਅਟਾਰੀ ਬਾਰਡਰ ਨਾਲ ਜੁੜੇ ਹੈਰੋਇਨ ਤਸਕਰੀ ਦੇ ਇਸ ਸਭ ਤੋਂ ਵੱਡੇ ਹਾਈਪ੍ਰੋਫਾਈਲ ਕੇਸ ਨਾਲ ਸੰਬੰਧਤ ਦਸਤਾਵੇਜ਼ ਕਸਟਮ ਵਿਭਾਗ ਨੇ ਐਨ ਆਈ ਏ ਨੂੰ ਦੇ ਦਿੱਤੇ, ਪਰ ਹੈਰਾਨੀ ਦੀ ਗੱਲ ਹੈ ਕਿ ਐਨ ਆਈ ਏ ਦੀ ਟੀਮ ਨੇ ਦਸਤਾਵੇਜ਼ ਹੀ ਲਏ, ਪਰ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਪਦਾਰਥ, ਜਿਸ ਵਿੱਚ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਸ਼ਾਮਲ ਹਨ, ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਇਸ ਕੇਸ ਵਿੱਚ ਐਨ ਆਈ ਏ ਦੀ ਟੀਮ ਨੂੰ ਸਾਰੀ ਖੇਪ ਰਿਸੀਵ ਕਰਨ ਲਈ ਕਿਹਾ ਹੈ ਅਤੇ ਐਨ ਆਈ ਏ ਇਸ ਨੂੰ ਲੈਣ ਤੋਂ ਇਨਕਾਰ ਕੀਤਾ ਹੈ ਤਾਂ ਇਸ ਲਈ ਐਨ ਆਈ ਏ ਦੇ ਅਧਿਕਾਰੀਆਂ ਤੋਂ ਲਿਖਤੀ ਜਵਾਬ ਮੰਗਿਆ ਹੈ, ਕਿਉਂਕਿ ਅਦਾਲਤੀ ਹੁਕਮ ਅਨੁਸਾਰ ਕਸਟਮ ਨੇ ਨਾ ਸਿਰਫ ਇਸ ਕੇਸ ਦੇ ਸਾਰੇ ਦਸਤਾਵੇਜ਼ ਐਨ ਆਈ ਏ ਟੀਮ ਨੂੰ ਦੇਣੇ ਹਨ, ਬਲਕਿ ਜ਼ਬਤ ਕੀਤੀ ਹੈਰੋਇਨ ਦੀ ਖੇਪ ਨੂੰ ਵੀ ਇਸ ਕੌਮੀ ਜਾਂਚ ਏਜੰਸੀ ਨੂੰ ਦੇਣੀ ਹੈ। ਇਸ ਮਾਮਲੇ ਵਿੱਚ ਜਲਦੀ ਐਨ ਆਈ ਏ ਅਤੇ ਕਸਟਮ ਵਿਭਾਗ ਦੇ ਉਚ ਅਧਿਕਾਰੀਆਂ ਦੇ ਵਿਚਾਲੇ ਇਕ ਬੈਠਕ ਹੋਣ ਜਾ ਰਹੀ ਹੈ, ਜਿਸ ਵਿੱਚ ਇਸ ਕੇਸ ਦੇ ਕਈ ਪਹਿਲੂਆਂ 'ਤੇ ਚਰਚਾ ਕੀਤੀ ਜਾਵੇਗੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗਾਇਕ ਮੂਸੇਵਾਲਾ ਦੇ ਖ਼ਿਲਾਫ਼ ਹੋਰਸਖ਼ਤ ਹੋਈ ਸ਼੍ਰੋਮਣੀ ਕਮੇਟੀ ਨੇ ਸਿ਼ਕਾਇਤ ਦਰਜ ਕਰਵਾਈ
ਕੈਪਟਨ ਅਮਰਿੰਦਰ ਨੇ ਹਰਸਿਮਰਤ ਕੌਰ ਬਾਦਲ ਨੂੰ‘ਦਿਮਾਗ਼ੀ ਤੌਰ ਉੱਤੇ ਹਿੱਲ ਚੁੱਕੀ’ ਕਿਹਾ
ਪਟਾਕਾ ਫੈਕਟਰੀ ਧਮਾਕਾ ਕੇਸ: ਅੱਧ ਵਿਚਾਲੇ ਜਾਂਚ ਛੱਡ ਕੇ ਜਾਂਚ ਅਧਿਕਾਰੀ ਵਿਦੇਸ਼ ਤੁਰ ਗਿਆ
ਪੁਲਸ ਮੁਕਾਬਲਾ ਕੇਸ : ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ
ਕੁਵੈਤ ਜੇਲ੍ਹ ਵਿੱਚ ਬੰਦ ਪੰਜਾਬੀ ਨੌਜਵਾਨ ਨੂੰ ਫਾਂਸੀ ਦਾ ਹੁਕਮ
ਜਸਟਿਸ ਨਿਰਮਲ ਯਾਦਵ ਦੇ ਪੈਸਾ ਵਸੂਲੀ ਕੇਸ ਦੇ ਦੋ ਹੋਰ ਗਵਾਹ ਮੁੱਕਰ ਗਏ
ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਕਿਤਾਬਾਂ ਤੇ ਲਿਖਤਾਂ ਦਾ ਮਸਲਾ ਹਾਈ ਕੋਰਟ ਵੀ ਜਾ ਪੁੱਜਾ
ਨਾਸਾ ਟੂਰ ਲਿਜਾਣ ਦੇ ਬਹਾਨੇ 67 ਵਿਦਿਆਰਥੀਆਂ ਨਾਲ 84 ਲੱਖ ਦੀ ਠੱਗੀ
10 ਲੱਖ ਰੁਪਏ ਦੇ ਲਾਲਚ ਨੇ ਦੇਸ਼ ਦਾ ਗੱਦਾਰ ਬਣਾਇਆ
ਸਮਾਰਟ ਫੋਨ ਖਰੀਦਣ ਲਈ ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ