Welcome to Canadian Punjabi Post
Follow us on

23

November 2020
ਪੰਜਾਬ

ਪਾਕਿਸਤਾਨ ਨੇ ਆਪਣੇ ਪਾਸੇ ਬਣਿਆ ਸਤਲੁਜ ਦਾ ਬੰਨ੍ਹ ਤੋੜਿਆ

August 23, 2019 10:43 AM

ਫਿਰੋਜ਼ਪੁਰ, 22 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਨੇ ਕੱਲ੍ਹ ਆਪਣੇ ਭਿਖੀਵਿੰਡ ਇਲਾਕੇ ਵਿੱਚ ਸਤਲੁਜ ਦਰਿਆ ਕਿਨਾਰੇ ਬੰਨ੍ਹਿਆ ਬੰਨ੍ਹ ਤੋੜ ਦਿੱਤਾ, ਜਿਸ ਨਾਲ ਭਾਰਤ ਵਾਲੇ ਪਾਸੇ ਹੜ੍ਹ ਨਾਲ ਸੈਂਕੜੇ ਏਕੜ ਝੋਨੇ ਦੀ ਫਸਲ ਡੁੱਬ ਗਈ ਤੇ ਸਰਹੱਦ ਨਾਲ ਦੇ ਪਿੰਡ ਗੱਟੀ ਰਾਜੋਕੀ ਅਤੇ ਨਵੀਂ ਗੱਟੀ ਰਾਜੋਕੀ ਵਧੇਰੇ ਪ੍ਰਭਾਵਿਤ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਆਇਆ ਪਾਣੀ ਬੀ ਐਸ ਐਫ ਦੀ ਸਤਪਾਲ ਚੌਕੀ ਵਿੱਚ ਵੀ ਵੜ ਗਿਆ, ਜਿਸ ਕਰਕੇ ਜਵਾਨਾਂ ਨੂੰ ਦਿੱਕਤ ਪੇਸ਼ ਆਈ ਹੈ। ਸਤਪਾਲ ਚੌਕੀ ਤੋਂ ਆਏ ਬੀ ਐਸ ਐਫ ਦੇ ਕੁਝ ਜਵਾਨਾਂ ਨੇ ਪਿੰਡ ਵਾਸੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਦੂਜੇ ਪਾਸੇ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਇਸ ਦਰਿਆ ਦਾ ਪਾਣੀ ਫਿਰੋਜ਼ਪੁਰ-ਜਲੰਧਰ ਮਾਰਗ 'ਤੇ ਗਿੱਦੜਪਿੰਡੀ ਦੇ ਰੇਲਵੇ ਸਟੇਸ਼ਨ ਤੱਕ ਪਹੁੰਚ ਗਿਆ ਅਤੇ ਰੇਲਵੇ ਟਰੈਕ ਉਪਰੋਂ ਲੰਘਣ ਲੱਗ ਪਿਆ, ਜਿਸ ਕਰਕੇ ਇਸ ਸਟੇਸ਼ਨ ਤੋਂ ਲੰਘਦੀਆਂ ਸਾਰੀਆਂ ਰੇਲ ਗੱਡੀਆਂ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲਵੇ ਪ੍ਰਸ਼ਾਸਨ ਵੱਲੋਂ ਟਰੈਕ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਅੱਜ ਤੱਕ ਫਿਰੋਜ਼ਪੁਰ ਦੇ ਕਰੀਬ ਸੱਠ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ। ਪ੍ਰਸ਼ਾਸਨ ਦੇ ਹੜ੍ਹ ਪੀੜਤਾਂ ਲਈ ਕੀਤੇ ਗਏ ਪ੍ਰਬੰਧਾਂ ਤੋਂ ਲੋਕ ਖੁਸ਼ ਨਜ਼ਰ ਨਹੀਂ ਆ ਰਹੇ। ਉਨ੍ਹਾ ਦੱਸਿਆ ਕਿ ਨਿਹਾਲਾ ਲਵੇਰਾ ਪਿੰਡ ਨੂੰ ਛੱਡ ਕੇ ਕਿਧਰੇ ਵੀ ਰਾਹਤ ਕੈਂਪ ਨਜ਼ਰ ਨਹੀਂ ਆ ਰਿਹਾ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਮੁਕੰਮਲ ਤੌਰ 'ਤੇ ਬੰਦ ਹੋਣ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕੱਲ੍ਹ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਧਿਕਾਰੀਆਂ ਦੇ ਨਾਲ ਇਸ ਇਲਾਕੇ ਦਾ ਦੌਰਾ ਕੀਤਾ ਸੀ, ਪਰ ਪਿੰਡ ਕਾਮਲ ਵਾਲਾ, ਬੱਗੇ ਵਾਲਾ, ਬੰਡਾਲਾ, ਧੀਰਾ ਘਾਰਾ ਕਾਲੇਕੇ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਪਣੀ ਵਾਹਵਾਹੀ ਖੱਟਣ ਲਈ ਮਦਦ ਦੇਣ ਦਾ ਦਿਖਾਵਾ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਪ੍ਰਭਾਵਿਤ ਪਿੰਡਾਂ ਵਿੱਚ ਨਾ ਲੋਕਾਂ ਦੇ ਖਾਣੇ ਦਾ ਕੋਈ ਇੰਤਜ਼ਾਮ ਕੀਤਾ ਗਿਆ ਹੈ ਅਤੇ ਨਾ ਹੀ ਪਸ਼ੂਆਂ ਦੇ ਚਾਰੇ ਦੀ ਹੀ ਕੋਈ ਵਿਵਸਥਾ ਕੀਤੀ ਗਈ ਹੈ। ਇਹ ਲੋਕ ਆਪਣੇ ਘਰ ਛੱਡਣ ਨੂੰ ਤਿਆਰ ਨਹੀਂ ਹਨ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਪੱਟੀ ਸ਼ਰਾਬ ਕੇਸ ਕਾਂਗਰਸੀ ਆਗੂਆਂ ਦੀ ਸੂਬੇ ਵਿਚ ਨਸ਼ੇ ਤਸਕਰੀ ਦੇ ਧੰਦੇ ਵਿੱਚ ਸ਼ਮੂਲੀਅਤ ਦਾ ਪ੍ਰਮਾਣ : ਸੰਧਵਾਂ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਗੁਰਦੁਆਰਾ ਕਮੇਟੀ ਕਿਸਾਨ ਜਥੇਬੰਦੀਆਂ ਦੀ ਹਰ ਸੰਭਵ ਸਹਾਇਤਾ ਕਰਨ : ਸੁਖਬੀਰ
ਸਰਬੱਤ ਸਿਹਤ ਯੋਜਨਾ ਤਹਿਤ 45 ਲੱਖ ਈ-ਕਾਰਡ ਬਣਾਏ
ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ : ਸੋਨੂੰ ਸੂਦ
26 ਨਵੰਬਰ ਨੂੰ ਹਰ ਪੰਜਾਬੀ ਸ਼ਾਂਤਮਈ ਰਹਿ ਕੇ ਸੜਕਾਂ ਤੇ ਨਿਕਲੇ : ਰਾਜੇਵਾਲ
ਪੰਜਾਬ ਦੇ ਕਿਸਾਨਾਂ ਨੇ ਮੁਲਕ ਦੇ ਕਿਸਾਨਾਂ ਨੂੰ ਰਾਹ ਦਿਖਾਈ: ਪਰਮਿੰਦਰ ਢੀਂਡਸਾ
ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦਾ ਜ਼ਿੰਮਾ ਲੈਣ ਵਾਲਾ ਫੇਸਬੁੱਕ ਅਕਾਊਂਟ ਵਿਦੇਸ਼ ਤੋਂ ਚੱਲਦੈ
ਕਿਸਾਨ ਸੰਘਰਸ਼ ਦਾ ਅਸਰ : ਪੰਜਾਬ ਭਾਜਪਾ ਦੇ ਇੰਚਾਰਜ ਵਜੋਂ ਪ੍ਰਭਾਤ ਝਾਅ ਦੀ ਛੁੱਟੀ
ਫਿਰੋਜ਼ਪੁਰ ਪੁਲਸ ਦੀ ਤੁਰੰਤ ਕਾਰਵਾਈ ਨਾਲ ਸਾਢੇ 3 ਸਾਲਾ ਜਬਰ ਜਨਾਹ ਪੀੜਿਤਾ ਬੱਚੀ ਨੂੰ ਮਿਲੇਗਾ ਇਨਸਾਫ਼
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਰਟ ਫਿਲਮ ਮੁਕਾਬਲੇ ਦੇ ਜੇਤੂਆਂ ਦਾ ਐਲਾਨ