Welcome to Canadian Punjabi Post
Follow us on

29

May 2020
ਪੰਜਾਬ

ਭੱਜੀ ਨੇ ਕਿਹਾ: ਮੇਰੇ ਨਾਲ ਜੋ ਸਲੂਕ ਹੋਇਆ, ਕਿਸੇ ਹੋਰ ਖਿਡਾਰੀ ਨਾਲ ਨਾ ਹੋਵੇ

August 23, 2019 10:42 AM

ਅੰਮ੍ਰਿਤਸਰ, 22 ਅਗਸਤ (ਪੋਸਟ ਬਿਊਰੋ)- ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਭੱਜੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਨਾਂਅ ਭੇਜਣ ਵਿੱਚ ਦੇਰ ਕਰ ਦੇਣ ਕਾਰਨ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾ ਮਿਲਣ ਦਾ ਅਫਸੋਸ ਭਾਵੇਂ ਉਨ੍ਹ ਨੂੰ ਨਹੀਂ, ਪਰ ਉਹ ਚਾਹੁੰਦੇ ਹਨ ਕਿ ਏਦਾਂ ਕਿਸੇ ਹੋਰ ਖਿਡਾਰੀ ਨਾਲ ਨਾ ਹੋਵੇ।
ਭੱਜੀ ਕੱਲ੍ਹ ਅਮਨਦੀਪ ਕ੍ਰਿਕਟ ਅਕਾਦਮੀ ਵਿੱਚ ਸ਼ੁਰੂ ਹੋਈ ਹਰਭਜਨ ਇੰਸਟੀਚਿਊਟ ਆਫ ਕ੍ਰਿਕਟ ਅਕਾਦਮੀ ਦੇ ਬਾਰੇ ਦੱਸਣ ਆਏ ਸਨ। ਇਹ ਉਨ੍ਹਾਂ ਦੀ ਸੱਤਵੀਂ ਅਕਾਦਮੀ ਹੈ। ਭੱਜੀ ਨੇ ਦੱਸਿਆ ਕਿ ਉਨ੍ਹਾਂ ਦਾ ਨਾਂਅ ਖੇਡ ਰਤਨ ਦੇ ਲਈ ਭੇਜਿਆ ਗਿਆ ਸੀ, ਪਰ ਫਾਈਲ ਭੇਜਣ ਵਿੱਚ ਦੇਰ ਕਰ ਦੇਣ ਕਾਰਨ ਉਹ ਇਸ ਨੂੰ ਹਾਸਲ ਕਰਨ ਤੋਂ ਖੁੰਝ ਗਏ। ਉਨ੍ਹਾਂ ਨੂੰ ਇਸ ਐਵਾਰਡ ਦੀ ਲਾਲਸਾ ਨਹੀਂ, ਪਰ ਇਹ ਐਵਾਰਡ ਹਰ ਪਲੇਅਰ ਲਈ ਬਹੁਤ ਵੱਡਾ ਹੈ। ਇਸ ਲਈ ਖੇਡ ਵਿਭਾਗ ਨੂੰ ਚਾਹੀਦਾ ਹੈ ਕਿ ਨਾਂਅ ਭੇਜਣ ਵਿੱਚ ਅੱਗੇ ਤੋਂ ਕਦੇ ਦੇਰ ਨਾ ਕੀਤੀ ਜਾਏ।
ਇਸ ਮੌਕੇੀ ਭੱਜੀ ਨੇ ਸਪੱਸ਼ਟ ਕੀਤਾ ਕਿ ਸਪੋਰਟਸ ਵਿਭਾਗ ਹਰਿਆਣਾ ਵਿੱਚ ਕੁਝ ਬਿਹਤਰ ਹੈ, ਜਿਸ ਦੇ ਕਾਰਨ ਉਥੋਂ ਬਿਹਤਰੀਨ ਪਲੇਅਰ ਨਿਕਲ ਰਹੇ ਹਨ। ਅਫਸੋਸ ਹੈ ਕਿ ਕਦੇ ਪੰਜਾਬ ਤੋਂ ਨਿਕਲਣ ਵਾਲੇ ਰੈਸਲਰ ਅੱਜ ਹਰਿਆਣਾ ਤੋਂ ਆ ਰਹੇ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਹਰ ਪਲੇਅਰ ਨੂੰ ਆਪਣੀ ਖੇਡ ਬਿਹਤਰੀਨ ਕਰਨ ਦੇ ਲਈ ਇਨਫਰਾਸਟ੍ਰਕਚਰ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਹਾਰਨ 'ਤੇ ਵੀ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਟੀਮ ਸੈਮੀ ਫਾਈਨਲ ਤੱਕ ਪਹੁੰਚ ਗਈ, ਪਰ ਸ਼ਾਇਦ ਉਹ ਦਿਨ ਚੰਗਾ ਨਹੀਂ ਰਿਹਾ। ਭੱਜੀ ਨੇ ਕਿਹਾ ਕਿ ਉਨ੍ਹਾਂ ਨੂੰ ਬਿਹਤਰੀਨ ਖਿਡਾਰੀਆਂ ਦੀ ਲੋੜ ਹੈ। ਇਸ ਦੇ ਲਈ ਉਹ ਪਿੰਡਾਂ ਵਿੱਚ ਵੀ ਜਾਣਗੇ, ਪ੍ਰੰਤੂ ਉਨ੍ਹਾਂ ਨੂੰ ਛੇ ਫੁੱਟ ਤੋਂ ਉੱਚੇ ਖਿਡਾਰੀਆਂ ਦੀ ਤਲਾਸ਼ ਹੈ, ਜੋ ਵੀ ਖਿਡਾਰੀ ਛੇ ਫੁੱਟ ਤੋਂ ਵੱਧ ਹੈ ਅਤੇ ਕ੍ਰਿਕਟ ਖੇਡਣ ਦਾ ਚਾਹਵਾਨ ਹੈ, ਉਨ੍ਹਾਂ ਦੀ ਅਕਾਦਮੀ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਮੁਫਤ ਟਰੇਨਿੰਗ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਖਿਡਾਰੀ ਕਿਸੇ ਵੀ ਮੈਦਾਨ ਵਿੱਚ ਖੇਡੇ, ਪਰ ਜੇ ਮੈਦਾਨ ਦੇ ਕਾਰਨ ਪੀ ਸੀ ਏ ਨੇ ਉਸ ਦੀ ਸਿਲੈਕਸ਼ਨ ਵਿੱਚ ਅੜਿੱਕਾ ਪਾਇਆ ਤਾਂ ਉਹ ਖੁਦ ਅੱਗੇ ਆ ਕੇ ਉਸ ਦੇ ਲਈ ਲੜਨਗੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ
ਪੰਜਾਬ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ
ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ
ਚੁਣੌਤੀਆਂ ਹੁੰਦਿਆਂ ਵੀ ਪੰਜਾਬ ਵਿੱਚ ਕਣਕ ਖਰੀਦ ਭਰਵੀਂ ਹੋਈ
ਪਤੀ ਨਾਲ ਝਗੜੇ ਕਾਰਨ ਤੰਗ ਆਈ ਮਹਿਲਾ ਟਰੈਫਿਕ ਕਾਂਸਟੇਬਲ ਵੱਲੋਂ ਖੁਦਕੁਸ਼ੀ
ਕਾਰ ਤੇ ਟੈਂਕਰ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ