Welcome to Canadian Punjabi Post
Follow us on

24

September 2019
ਭਾਰਤ

ਦਿੱਲੀ ਪੁਲਸ ਨੇ ਮੰਨਿਆ: ਕ੍ਰਿਪਾਨ ਸਣੇ ਸਿੱਖ ਕਿਤੇ ਵੀ ਜਾ ਸਕਦੈ

August 23, 2019 10:38 AM

ਨਵੀਂ ਦਿੱਲੀ, 22 ਅਗਸਤ (ਪੋਸਟ ਬਿਊਰੋ)- ਸਰਕਾਰੀ ਪ੍ਰੋਗਰਾਮਾਂ ਤੇ ਪ੍ਰੀਖਿਆ ਵਿੱਚ ਦਾਖਲੇ ਲੈਣ ਦੇ ਵਕਤ ਕ੍ਰਿਪਾਨ ਦੇ ਨਾਲ ਅੰਮ੍ਰਿਤਧਾਰੀ ਸਿੱਖਾਂ ਨੂੰ ਜਾਣ ਤੋਂ ਬੇਵਜ੍ਹਾ ਸੁਰੱਖਿਆ ਅਧਿਕਾਰੀ ਪ੍ਰੇਸ਼ਾਨ ਨਹੀਂ ਕਰ ਸਕਣਗੇ।
ਹਾਈ ਕੋਰਟ ਦੇ ਚੀਫ ਜਸਟਿਸ ਦੀ ਬੈਂਚ ਸਾਹਮਣੇ ਦਿੱਲੀ ਪੁਲਸ ਦੇ ਡੀ ਸੀ ਪੀ (ਲੀਗਲ ਸੈਲ) ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਅੰਮ੍ਰਿਤਧਾਰੀ ਸਿੱਖ ਨੂੰ ਛੇ ਇੰਚ ਬਲੇਡ ਵਾਲੀ ਕ੍ਰਿਪਾਨ ਨਾਲ ਸਾਰੀਆਂ ਜਗ੍ਹਾ ਜਾਣ ਲਈ ਕਾਨੂੰਨਨ ਮਨਜ਼ੂਰੀ ਹੈ ਅਤੇ ਅੰਤਰਰਾਸ਼ਟਰੀ ਹਵਾਈ ਜਹਾਜ਼ ਉਡਾਣਾਂ ਵਿੱਚ ਯਾਤਰਾ ਕਰਨ ਦੇ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਵੀ ਸਿੱਖਾਂ ਨੂੰ ਆਗਿਆ ਹੈ।
ਅਸਲ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਪ੍ਰਧਾਨਗੀ ਦੇ ਵਕਤ ਦਿੱਲੀ ਹਾਈ ਕੋਰਟ ਵਿੱਚ ਇਕ ਪਟੀਸ਼ਨ ਦਾਖਲ ਹੋਈ ਸੀ, ਜੋ ਬਿਜਨੌਰ ਦੇ 18 ਸਾਲਾ ਵਿਦਿਆਰਥੀ ਜਸਪ੍ਰੀਤ ਸਿੰਘ ਨੂੰ 15 ਅਗਸਤ 2018 ਨੂੰ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਨ ਲਈ ਲਾਲ ਕਿਲੇ ਵਿੱਚ ਕ੍ਰਿਪਾਨ ਸਮੇਤ ਪ੍ਰਵੇਸ਼ ਕਰਨ ਤੋਂ ਰੋਕਣ ਦੇ ਖਿਲਾਫ ਕਮੇਟੀ ਨੂੰ ਪ੍ਰਾਪਤ ਹੋਈ ਸ਼ਿਕਾਇਤ ਦੇ ਆਧਾਰ 'ਤੇ ਹਾਈ ਕੋਰਟ ਵਿੱਚ ਪਾਈ ਗਈ ਸੀ, ਜਿਸ 'ਤੇ ਪਿਛਲੀ ਸੁਣਵਾਈ ਦੌਰਾਨ ਕੋਰਟ ਨੇ ਸੰਬੰਧਤ ਪੱਖਾਂ ਨੂੰ ਨੋਟਿਸ ਜਾਰੀ ਕੀਤੇ ਸਨ। ਪਟੀਸ਼ਨਰ ਮਨਜੀਤ ਸਿੰਘ ਜੀ ਕੇ ਨੇ ਜਸਪ੍ਰੀਤ ਨੂੰ ਆਜ਼ਾਦੀ ਦਿਵਾਸ ਪ੍ਰੋਗਰਾਮ ਵਿੱਚ ਜਾਣ ਤੋਂ ਰੋਕਣ ਨੂੰ ਸੰਵਿਧਾਨ ਤੋਂ ਮਿਲੇ ਮੁੱਢਲੇ ਅਧਿਕਾਰਾਂ ਦਾ ਘਾਣ ਅਤੇ ਸੰਵਿਧਾਨ ਦੀ ਧਾਰਾ 25 ਤੋਂ ਮਿਲੀ ਧਾਰਮਿਕ ਆਜ਼ਾਦੀ ਮੰਨਣ ਤੋਂ ਇਨਕਾਰ ਕਰਨਾ ਆਖਿਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ