Welcome to Canadian Punjabi Post
Follow us on

24

September 2019
ਭਾਰਤ

ਭਾਰਤ ਦੀ ਸਿਹਤ ਸੇਵਾ ਵੈੱਬਸਾਈਟ ਤੋਂ 68 ਲੱਖ ਰਿਕਾਰਡ ਚੋਰੀ

August 23, 2019 10:36 AM

ਨਵੀਂ ਦਿੱਲੀ, 22 ਅਗਸਤ (ਪੋਸਟ ਬਿਊਰੋ)- ਅਮਰੀਕਾ ਦੀ ਸਾਈਬਰ ਸੁਰੱਖਿਆ ਫਰਮ ‘ਫਾਇਰ ਆਈ’ ਨੇ ਦੱਸਿਆ ਹੈ ਕਿ ਚੀਨੀ ਹੈਕਰਾਂ ਨੇ ਭਾਰਤ ਦੀ ਇਕ ਮੁੱਖ ਸਿਹਤ ਸੇਵਾ ਦੀ ਵੈੱਬਸਾਈਟ ਨੂੰ ਹੈਕ ਕਰ ਕੇ ਮਰੀਜ਼ਾਂ ਅਤੇ ਡਾਕਟਰਾਂ ਦੀ ਜਾਣਕਾਰੀ ਵਾਲੇ 68 ਲੱਖ ਰਿਕਾਰਡ ਚੋਰੀ ਕਰ ਲਏ ਹਨ।
ਵੈੱਬਸਾਈਟ ਦਾ ਨਾਂ ਦੱਸੇ ਬਗੈਰ ਫਾਇਰ ਆਈ ਨੇ ਦੱਸਿਆ ਕਿ ਬਹੁਤੇ ਚੀਨੀ ਹੈਕਰ ਭਾਰਤ ਸਮੇਤ ਦੁਨੀਆ ਭਰ ਵਿੱਚ ਸਿਹਤ ਸੰਗਠਨਾਂ ਅਤੇ ਵੈੱਬ ਪੋਰਟਲਾਂ ਤੋਂ ਚੋਰੀ ਕੀਤੇ ਡਾਟਾ ਵੇਚ ਰਹੇ ਹਨ। ਇਹ ਸੂਚਨਾਵਾਂ ਕਈ ਵਾਰ ਦੋ ਹਜ਼ਾਰ ਡਾਲਰ ਤੋਂ ਵੀ ਘੱਟ ਕੀਮਤ ਉੱਤੇ ਵੇਚੀਆਂ ਜਾਂਦੀਆਂ ਹਨ। ਸਾਈਬਰ ਸੁਰੱਖਿਆ ਕੰਪਨੀ ਨੇ ਅੱਜ ਵੀਰਵਾਰ ਦੱਸਿਆ ਕਿ ਫਰਵਰੀ ਵਿਚ ਭਾਰਤ ਦੀ ਸਿਹਤ ਸੇਵਾ ਵੈੱਬਸਾਈਟ ਨਾਲ ਜੁੜੇ 6,800,000 ਰਿਕਾਰਡ ਚੋਰੀ ਹੋਏ ਹਨ। ਇਨ੍ਹਾਂ ਵਿਚ ਮਰੀਜ਼ਾਂ ਦੀ ਜਾਣਕਾਰੀ ਤੇ ਨਿੱਜੀ ਪਛਾਣ ਸਬੰਧੀ ਜਾਣਕਾਰੀ (ਪੀ ਆਈ ਆਈ), ਡਾਕਟਰ ਦੀ ਜਾਣਕਾਰੀ ਅਤੇ ਪੀ ਆਈ ਆਈ ਅਤੇ ਪਛਾਣ ਪੱਤਰ ਸ਼ਾਮਲ ਹਨ।
ਫਾਇਰ ਆਈ ਨੇ ਰਿਪੋਰਟ ਸਾਂਝੀ ਕਰਦੇ ਹੋਏ ਕਿਹਾ ਕਿ ਪਹਿਲੀ ਅਕਤੂਬਰ 2018 ਅਤੇ 31 ਮਾਰਚ 2019 ਦੌਰਾਨ ਸਿਹਤ ਸੇਵਾ ਨਾਲ ਜੁੜੇ ਡਾਟਾਬੇਸ ਨੂੰ ਦੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਦਹਾਕਿਆਂ ਵਿਚ ਕੈਂਸਰ ਦੀ ਮੌਤ ਦਰ ਵਿਚ ਵਾਧਾ ਹੋਇਆ ਹੈ ਜਿਸ ਵਿਚ ਕੈਂਸਰ ਚੀਨ ਵਿੱਚ ਮੌਤ ਦਾ ਮੁੱਖ ਕਾਰਨ ਬਣ ਰਿਹਾ ਹੈ। ਜਿਵੇਂ ਪੀਪਲਜ਼ ਰਿਪਬਲਿਕ ਆਫ ਚਾਈਨਾ 2020 ਤਕ ਯੂਨੀਵਰਸਲ ਸਿਹਤ ਸੇਵਾ ਨੂੰ ਅੱਗੇ ਵਧਾਉਂਦਾ ਹੈ, ਲਾਗਤ ਕੰਟਰੋਲ ਕਰਦਾ ਹੈ। ਇਹ ਫਾਇਰ ਆਈ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ। ਚਾਈਨਾ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਫਾਰਮਾਸਿਊਟੀਕਲ ਬਾਜ਼ਾਰਾਂ ਵਿਚੋਂ ਹੈ ਜਿਹੜਾ ਘਰੇਲੂ ਫਰਮਾਂ, ਵਿਸ਼ੇਸ਼ ਰੂਪ ਨਾਲ ਆਨਕੋਲੋਜੀ ਇਲਾਜ ਜਾਂ ਸੇਵਾਵਾਂ ਪ੍ਰਦਾਨ ਕਰਨ ਦੇ ਮੌਕੇ ਪੈਦਾ ਕਰਦਾ ਹੈ। ਇਸ ਸਾਲ ਅਪ੍ਰੈਲ ਦੇ ਸ਼ੁਰੂ ਵਿਚ ਸ਼ੱਕੀ ਚੀਨੀ ਸਾਈਬਰ ਜਾਸੂਸਾਂ ਨੇ ਅਮਰੀਕਾ ਦੇ ਇਕ ਸਿਹਤ ਕੇਂਦਰ ਉੱਤੇ ਨਿਸ਼ਾਨਾ ਸਾਧਿਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ