Welcome to Canadian Punjabi Post
Follow us on

24

September 2019
ਭਾਰਤ

ਕਾਂਗਰਸ ਵੱਲੋਂ ਕੇਂਦਰ ਉੱਤੇ ਦੋਸ਼: ਚਿਦੰਬਰਮ ਦੇ ਸਵਾਲਾਂ ਤੋਂ ਪਰੇਸ਼ਾਨ ਹੋ ਗਈ ਭਾਜਪਾ ਨੇ ਗ੍ਰਿਫਤਾਰੀ ਕਰਵਾਈ ਹੈ: ਸੂਰਜੇਵਾਲਾ

August 23, 2019 09:49 AM

ਨਵੀਂ ਦਿੱਲੀ, 22 ਅਗਸਤ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਅੱਜ ਵੀਰਵਾਰ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਬਾਰੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਜਾਂਚ ਏਜੰਸੀਆਂ ਦੀਦੁਰ-ਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਅੱਜ ਏਥੇ ਕਾਂਗਰਸ ਦੇ ਪਾਰਟੀ ਹੈਡਕੁਆਰਟਰ ਵਿੱਚਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਬੁਲਾਰੇਸੂਰਜੇਵਾਲਾ ਨੇ ਕਿਹਾ, ‘ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਕੋਂਦਰ ਸਰਕਾਰ ਨੇ ਨਿੱਜੀ ਬਦਲਾਖੋਰੀ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਹੈ। ਪਿਛਲੇ ਕੁਝ ਦਿਨਾਂ ਤੋਂ ਦਿਨ-ਦਿਹਾੜੇ ਅਤੇ ਅੱਧੀ ਰਾਤ ਵੀ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ।` ਉਨ੍ਹਾਂ ਕਿਹਾ ਕਿ ਚਿਦੰਬਰਮ ਦੇ ਸਵਾਲਾਂ ਤੋਂ ਤੰਗ ਆਈ ਭਾਜਪਾ ਨੇ ਇਹ ਕਾਰਵਾਈ ਜਾਂਚ ਏਜੰਸੀਆਂ ਤੋਂ ਕਰਵਾਈ ਹੈ, ਤਾਂ ਕਿ ਸਵਾਲਾਂ ਦੀ ਲੜੀ ਬੰਦ ਹੋ ਸਕੇ।
ਰਣਦੀਪ ਸੂਰਜੇਵਾਲਾ ਨੇ ਆਰਥਿਕ ਮੰਦੀ ਦਾ ਮੁੱਦਾ ਚੁੱਕ ਕੇ ਕਿਹਾ, ‘ਉਨ੍ਹਾਂ (ਨਰਿੰਦਰ ਮੋਦੀ ਸਰਕਾਰ) ਦੇ ਕਾਬੂ ਤੋਂ ਬਾਹਰ ਹੋ ਰਿਹਾ ਅਰਥਚਾਰਾ, ਵਧਦੀ ਬੇਰੁਜ਼ਗਾਰੀ, ਰੁਪਏ ਦੀ ਘਟਦੀ ਕੀਮਤ ਦੇ ਸਾਰੇ ਖੇਤਰਾਂ ਵਿੱਚ ਬੇਲਗਾਮ ਸੰਕਟ ਪਿੱਛੋਂਅਸੀਂਅੱਗੋਂ ਉਹ ਸਭ ਦੇਖਾਂਗੇ, ਜੋ ਨਿਰਾਸ਼ ਹੋਈ ਮੋਦੀ ਸਰਕਾਰ ਦੇਸ਼ ਦਾ ਧਿਆਨ ਹਟਾਉਣ ਲਈ ਕਰ ਸਕਦੀ ਹੈ।`
ਵਰਨਣ ਯੋਗ ਹੈ ਕਿ ਬੁੱਧਵਾਰ ਰਾਤ ਸੀ ਬੀ ਆਈ ਨੇ ਸਾਬਕਾ ਖਜ਼ਾਨਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਏਜੰਸੀ ਦੇ ਆਪਣੇ ਹੈਡਕੁਆਰਟਰ ਲੈ ਗਈ ਸੀ। ਇਸ ਗ੍ਰਿਫ਼ਤਾਰੀ ਤੋਂ ਕਾਂਗਰਸ ਪਾਰਟੀ ਪਰੇਸ਼ਾਨ ਹੈ ਅਤੇਉਸ ਨੇ ਕੇਂਦਰ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ।
ਦੂਸਰੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਈ ਐੱਨਐਕਸ ਕੇਸ ਘੁਟਾਲੇ ਵਿਚ ਦੇਸ਼ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਮਿਦਨਾਪੁਰ ਜ਼ਿਲ੍ਹੇ ਦੇ ਤਿੰਨ ਦਿਨਾਂ ਦੌਰੇ ਦੇ ਅਖੀਰਲੇ ਦਿਨ ਅੱਜ ਵੀਰਵਾਰ ਕੋਲਕਾਤਾ ਮੁੜਨਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਦੀ ਨਿਆਂ ਵਿਵਸਥਾ ਆਪਣੀ ਸਥਿਤੀ ਉੱਤੇ ਹੰਝੂ ਵਹਾ ਰਹੀ ਹੈ। ਕੇਂਦਰ ਦੀਆਂ ਏਜੰਸੀਆਂ ਸਿਆਸੀ ਰਾਜਨੀਤੀ ਤੋਂ ਪ੍ਰਭਾਵਤ ਹੋ ਕੇ ਕੰਮ ਕਰ ਰਹੀਆਂ ਹਨ। ਚਿਦੰਬਰਮ ਦੀ ਗ੍ਰਿਫ਼ਤਾਰੀ ਉੱਤੇ ਸਵਾਲ ਉਠਾਉਂਦੇ ਹੋਏ ਮਮਤਾ ਬੈਨਰਜੀ ਨੇ ਕਿਹਾ, ਕਾਨੂੰਨ ਆਪਣੇ ਰਾਹ ਉੱਤੇ ਚੱਲੇਗਾ, ਪਰ ਜਿਸ ਢੰਗ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਠੀਕ ਨਹੀਂ। ਕਾਨੂੰਨੀ ਮੁੱਦੇ ਉੱਤੇਮੈਂ ਕੁਝ ਨਹੀਂ ਕਹਿਣਾ, ਪਰ ਚਿਦੰਬਰਮ ਵਰਗੇ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਲਈ ਜਿਹੜੇ ਤਰੀਕੇ ਅਪਣਾਏ ਗਏ, ਉਹ ਕਿਸੇ ਵੀ ਤਰ੍ਹਾਂਠੀਕਨਹੀਂ ਹਨ। ਸੀ ਬੀ ਆਈ ਅਧਿਕਾਰੀਆਂ ਦੀ ਹਰਕਤ ਦੁਖਦਾਈ ਅਤੇ ਨਿਰਾਸ਼ ਕਰਨ ਵਾਲੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ