Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਕਾਊਂਸਲਰ ਢਿੱਲੋਂ ਤੇ ਹਰਕੀਰਤ ਸਿੰਘ ਵੱਲੋਂ ਸਫਲ ਟਰੱਕਰ ਟਾਊਨ ਹਾਲ ਦਾ ਆਯੋਜਨ

August 22, 2019 02:23 PM

ਬਰੈਂਪਟਨ, 21 ਅਗਸਤ (ਪੋਸਟ ਬਿਊਰੋ) : ਟਰੱਕਿੰਗ ਕਮਿਊਨਿਟੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਬੀਤੇ ਦਿਨੀਂ ਬਰੈਂਪਟਨ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕਾਉਂਸਲਰ ਹਰਕੀਰਤ ਸਿੰਘ ਵੱਲੋਂ ਟਰੱਕਰ ਟਾਊਨ ਹਾਲ ਦਾ ਆਯੋਜਨ ਕੀਤਾ ਗਿਆ।
ਇਹ ਮੀਟਿੰਗ ਗੋਰ ਮੀਡੋਅਜ਼ ਕਮਿਊਨਿਟੀ ਸੈਂਟਰ ਵਿਖੇ ਕਰਵਾਈ ਗਈ ਤੇ ਇਸ ਵਿੱਚ ਇੰਡਸਟਰੀ ਨਾਲ ਸਬੰਧਤ 60 ਮੈਂਬਰਾਂ ਨੇ ਹਿੱਸਾ ਲਿਆ। ਇਨ੍ਹਾਂ ਸਾਰਿਆਂ ਨੇ ਕਾਉਂਸਲਰਜ਼ ਤੇ ਸਿਟੀ ਸਟਾਫ ਨੂੰ ਅਹਿਮ ਜਾਣਕਾਰੀ ਮੁਹੱਈਆ ਕਰਵਾਈ। ਇਸ ਮੌਕੇ ਉਠਾਏ ਗਏ ਮੁੱਦਿਆਂ ਵਿੱਚ ਬਰੈਂਪਟਨ ਭਰ ਵਿੱਚ ਟਰੱਕ ਪਾਰਕਿੰਗ ਲਈ ਵਧੇਰੇ ਥਾਂ, ਰੀਜਨਲ ਤੇ ਸਿਟੀ ਦੀਆਂ ਰੋਡਜ਼ ਉੱਤੇ ਘੱਟ ਪਾਬੰਦੀਆਂ ਅਤੇ ਬਰੈਂਪਟਨ ਵਿੱਚ ਟਰੱਕਾਂ ਦੇ ਰੁਕਣ ਲਈ ਵਧੇਰੇ ਸਟਾਪਜ਼ ਮੁੱਖ ਸਨ।
ਪ੍ਰੋਵਿੰਸ਼ੀਅਲ ਪੱਧਰ ਦੇ ਮੁੱਦਿਆਂ ਵਿੱਚ ਨਵੇਂ ਹਾਈਵੇਅ 413 ਨੂੰ ਤੇਜ਼ੀ ਨਾਲ ਮੁਕੰਮਲ ਕਰਨ, 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਵੱਧ ਟਰੱਕ ਨਾ ਚਲਾਉਣ ਦੇਣ ਦੀ ਪਾਬੰਦੀ ਨੂੰ ਟਰੱਕਾਂ ਲਈ ਖ਼ਤਮ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਾਉਂਸਲਰ ਢਿੱਲੋਂ ਨੇ ਆਖਿਆ ਕਿ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਬਰੈਂਪਟਨ ਦੀ ਟਰੱਕਿੰਗ ਇੰਡਸਟਰੀ ਲਈ ਇਸ ਤਰ੍ਹਾਂ ਪਬਲਿਕ ਫੋਰਮ ਕਰਵਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਇਸ ਓਪਨ ਹਾਊਸ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਨ। ਹੁਣ ਅਸੀਂ ਇੰਡਸਟਰੀ ਨਾਲ ਸਬੰਧਤ ਲੋਕਾਂ ਦੇ ਮੂੰਹਾਂ ਤੋਂ ਹੀ ਸੱਭ ਕੁੱਝ ਸਿੱਧੇ ਤੌਰ ਉੱਤੇ ਸੁਣ ਲਿਆ ਹੈ। ਇਸ ਫੋਰਮ ਨੇ ਟਰੱਕਰਜ਼ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈ।
ਕਾਉਂਸਲਰ ਹਰਕੀਰਤ ਸਿੰਘ ਨੇ ਇਸ ਮੌਕੇ ਆਖਿਆ ਕਿ ਟਰੱਕਰਜ਼ ਦੀਆਂ ਜਿਹੜੀਆਂ ਚਿੰਤਾਵਾਂ ਤੇ ਮੁੱਦੇ ਹਨ ਅਸੀਂ ਉਹ ਸੁਣ ਲਏ ਹਨ। ਜਿਹੜੀ ਜਾਣਕਾਰੀ ਅਸੀਂ ਇੱਕਠੀ ਕੀਤੀ ਹੈ ਉਸ ਨੂੰ ਅਸੀਂ ਆਪਣੇ ਪ੍ਰੋਵਿੰਸ਼ੀਅਲ ਤੇ ਫੈਡਰਲ ਹਮਰੁਤਬਾ ਅਧਿਕਾਰੀਆਂ ਨਾਲ ਸਾਂਝਾ ਕਰਾਂਗੇ ਤੇ ਇਹ ਯਕੀਨੀ ਬਣਾਵਾਂਗੇ ਕਿ ਟਰੱਕਰਜ਼ ਦੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਟਾਊਨ ਹਾਲ ਦੇ ਨਤੀਜੇ ਐਮਪੀਜ਼ ਤੇ ਐਮਪੀਪੀਜ਼ ਨਾਲ ਸਾਂਝੇ ਕੀਤੇ ਜਾਣਗੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ