Welcome to Canadian Punjabi Post
Follow us on

26

May 2020
ਕੈਨੇਡਾ

ਐਸਐਨਸੀ-ਲਾਵਾਲਿਨ ਮਾਮਲਾ: ਡਿਓਨ ਨੂੰ ਐਥਿਕਸ ਕਮੇਟੀ ਸਾਹਮਣੇ ਗਵਾਹੀ ਦੇਣ ਦੀ

August 22, 2019 02:20 PM

*ਵਿਰੋਧੀ ਧਿਰ ਦੀ ਮੰਗ ਲਿਬਰਲਾਂ ਨੇ ਠੁਕਰਾਈ

ਓਟਵਾ, 21 ਅਗਸਤ (ਪੋਸਟ ਬਿਊਰੋ) : ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਵਾਲੇ ਐਥਿਕਸ ਕਮਿਸ਼ਨਰ ਮਾਰੀਓ ਡਿਓਨ ਨੂੰ ਹਾਊਸ ਆਫ ਕਾਮਨਜ਼ ਦੀ ਐਥਿਕਸ ਕਮੇਟੀ ਸਾਹਮਣੇ ਪੇਸ਼ ਹੋ ਕੇ ਗਵਾਹੀ ਦੇਣ ਦੀ ਵਿਰੋਧੀ ਧਿਰਾਂ ਦੀ ਮੰਗ ਨੂੰ ਕਮੇਟੀ ਵਿੱਚ ਮੌਜੂਦ ਲਿਬਰਲ ਮੈਂਬਰਾਂ ਨੇ ਸਿਰੇ ਨਹੀਂ ਚੜ੍ਹਨ ਦਿੱਤਾ।
ਬੁੱਧਵਾਰ ਨੂੰ ਕਮੇਟੀ ਇਹ ਵਿਚਾਰ ਵਟਾਂਦਰਾ ਕਰਨ ਲਈ ਇੱਕਠੀ ਹੋਈ ਕਿ ਡਿਓਨ ਨੂੰ ਪਿੱਛੇ ਜਿਹੇ ਜਾਰੀ ਕੀਤੀ ਗਈ ਆਪਣੀ ਰਿਪੋਰਟ ਦੇ ਸਬੰਧ ਵਿੱਚ ਗਵਾਹੀ ਦੇਣ ਲਈ ਸੱਦਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਪਰ ਕਮੇਟੀ ਵਿੱਚ ਲਿਬਰਲਾਂ ਦਾ ਦਬਦਬਾ ਹੋਣ ਕਾਰਨ ਡਿਓਨ ਨੂੰ ਕਮੇਟੀ ਸਾਹਮਣੇ ਪੇਸ਼ ਨਾ ਕਰਨ ਦਾ ਫੈਸਲਾ ਕੀਤਾ ਗਿਆ। ਜਿ਼ਕਰਯੋਗ ਹੈ ਕਿ ਆਪਣੀ ਰਿਪੋਰਟ ਵਿੱਚ ਡਿਓਨ ਨੇ ਪਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਡਰਲ ਕੌਨਫਲਿਕਟ ਆਫ ਇੰਟਰਸਟ ਐਕਟ ਵਿੱਚ ਦਖਲਅੰਦਾਜ਼ੀ ਕਰਕੇ ਕਈ ਢੰਗ ਤਰੀਕਿਆਂ ਨਾਲ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਨੂੰ ਪ੍ਰਭਾਵਿਤ ਕਰਨ ਤੇ ਉਨ੍ਹਾਂ ਉੱਤੇ ਦਬਾਅ ਬਣਾਉਣ ਦੀ ਕੋਸਿ਼ਸ਼ ਕੀਤੀ।
ਕਮਿਸ਼ਨਰ ਨੇ ਪਾਇਆ ਕਿ ਜਦੋਂ ਟਰੂਡੋ ਨੇ ਕਿਊਬਿਕ ਸਥਿਤ ਇੰਜੀਨੀਅਰਿੰਗ ਕੰਪਨੀ ਐਸਐਨਸੀ-ਲਾਵਾਲਿਨ ਨਾਲ ਸਬੰਧਤ ਮੁਜਰਮਾਨਾ ਮਾਮਲੇ ਨੂੰ ਰਫਾ ਦਫਾ ਕਰਨ ਲਈ ਵਿਲਸਨ ਰੇਅਬੋਲਡ ਉੱਤੇ ਦਬਾਅ ਬਣਾਇਆ ਤਾਂ ਉਨ੍ਹਾਂ ਆਪਣੇ ਅਹੁਦੇ ਤੇ ਰਸੂਖ ਦੀ ਦੁਰਵਰਤੋਂ ਕੀਤੀ। ਜਿ਼ਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਤੇ ਐਨਡੀਪੀ ਦੇ ਐਮਪੀਜ਼ ਵੱਲੋਂ ਐਥਿਕਸ ਕਮੇਟੀ ਨੂੰ ਇਸ ਬਾਬਤ ਚਿੱਠੀਆਂ ਲਿਖੀਆਂ ਗਈਆਂ। ਕੰਜ਼ਰਵੇਟਿਵ ਐਮਪੀ ਬੌਬ ਜਿ਼ੰਮਰ ਵੱਲੋਂ ਲਿਖੀ ਚਿੱਠੀ ਵਿੱਚ ਮੰਗ ਕੀਤੀ ਗਈ ਕਿ ਆਪਣੀ ਰਿਪੋਰਟ ਬਾਰੇ ਤਫਸੀਲ ਨਾਲ ਜਾਣਕਾਰੀ ਦੇਣ ਲਈ ਐਥਿਕਸ ਕਮਿਸ਼ਨਰ ਨੂੰ ਸੱਦਿਆ ਜਾਵੇ ਤੇ ਫਿਰ ਕਮਿਸ਼ਨਰ ਦੀ ਗਵਾਹੀ ਉੱਤੇ ਲੋੜ ਪੈਣ ਉੱਤੇ ਸਬੰਧਤ ਵਿਅਕਤੀਆਂ ਨੂੰ ਵੀ ਗਵਾਹੀ ਲਈ ਸੱਦਿਆ ਜਾਵੇ।
ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਵੀ ਕਮੇਟੀ ਦੀ ਇਸ ਮੀਟਿੰਗ ਵਿੱਚ ਬੈਠੀ। ਡਿਓਨ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਜੇ ਕਮੇਟੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਸੱਦਾ ਦਿੰਦੀ ਹੈ ਤਾਂ ਉਹ ਗਵਾਹੀ ਦੇਣ ਲਈ ਜ਼ਰੂਰ ਆਉਣਗੇ। ਪਰ ਕਮੇਟੀ ਵਿੱਚ ਮੌਜੂਦ ਬਹੁਗਿਣਤੀ ਲਿਬਰਲਾਂ ਨੇ ਇਸ ਮਤੇ ਦੇ ਵਿਰੋਧ ਵਿੱਚ ਹੀ ਵੋਟ ਪਾਈ ਤੇ ਡਿਓਨ ਦੀ ਕਿਸੇ ਤਰ੍ਹਾਂ ਦੀ ਗਵਾਹੀ ਤੋਂ ਇਨਕਾਰ ਕਰ ਦਿੱਤਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪਾਰਲੀਆਮੈਂਟ ਦੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਅੱਜ ਮੀਟਿੰਗ ਕਰਨਗੇ ਐਮਪੀਜ਼
ਓਨਟਾਰੀਓ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਇਆ ਵਾਧਾ
ਚਾਰੇ ਮੁੱਖ ਪਾਰਟੀਆਂ ਨੇ ਫੈਡਰਲ ਵੇਜ ਸਬਸਿਡੀ ਲਈ ਕੀਤਾ ਅਪਲਾਈ
ਫੋਰਡ ਵੱਲੋਂ ਸਾਰੇ ਓਨਟਾਰੀਓ ਵਾਸੀਆਂ ਨੂੰ ਆਪਣਾ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ
ਸਰਹੱਦਾਂ ਬੰਦ ਕਰਨ ਵਿੱਚ ਕੈਨੇਡਾ ਨੇ ਵਿਖਾਈ ਸੁਸਤੀ : ਟੈਮ
ਕੇਅਰ ਹੋਮਜ਼ ਵਿੱਚ ਕੰਮ ਕਰਨ ਵਾਲੇ 28 ਸੈਨਿਕ ਪਾਏ ਗਏ ਕੋਵਿਡ-19 ਪਾਜ਼ੀਟਿਵ
ਮੂਲਵਾਸੀ ਲੋਕਾਂ ਲਈ ਅੱਜ ਹੋਰ ਵਿੱਤੀ ਸਹਾਇਤਾ ਦਾ ਐਲਾਨ ਕਰ ਸਕਦੇ ਹਨ ਟਰੂਡੋ
ਬਿਜ਼ਨਸਿਜ਼ ਨੂੰ ਆਪਣੇ ਕੋਵਿਡ-19 ਟੈਸਟ ਆਪ ਕਰਨ ਦੀ ਖੁੱਲ੍ਹ ਦੇ ਸਕਦੀ ਹੈ ਓਨਟਾਰੀਓ ਸਰਕਾਰ?
ਕਰਮਚਾਰੀ ਦੇ ਕਰੋਨਾਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਗ੍ਰੌਸਰੀ ਸਟੋਰ ਫਿਏਸਟਾ ਫਾਰਮਜ਼ ਬੰਦ
ਕੰਪਨੀਆਂ ਨੂੰ ਕਿਰਾਏ ਤੋਂ ਥੋੜ੍ਹੀ ਰਾਹਤ ਦੇਣ ਲਈ ਟਰੂਡੋ ਨੇ ਕਮਰਸ਼ੀਅਲ ਲੈਂਡਲੌਰਡਜ਼ ਨੂੰ ਕੀਤੀ ਅਪੀਲ