Welcome to Canadian Punjabi Post
Follow us on

26

May 2020
ਕੈਨੇਡਾ

ਓਨਟਾਰੀਓ ਸਰਕਾਰ ਨੇ ਕੀਤਾ ਨਵਾਂ ਸੈਕਸ-ਐਜੂਕੇਸ਼ਨ ਪਾਠਕ੍ਰਮ ਜਾਰੀ

August 21, 2019 05:41 PM

ਓਨਟਾਰੀਓ, 21 ਅਗਸਤ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਸੈਕਸ-ਐਜੂਕੇਸ਼ਨ ਦੇ ਸਬੰਧ ਵਿੱਚ ਨਵਾਂ ਪਾਠਕ੍ਰਮ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਸਾਬਕਾ ਲਿਬਰਲ ਸਰਕਾਰ ਦੇ ਸੈਕਸ ਐਜੂਕੇਸ਼ਨ ਪ੍ਰੋਗਰਾਮ ਨੂੰ ਬਦਲ ਦਿੱਤਾ ਗਿਆ ਸੀ। ਪ੍ਰੋਗਰੈਸਿਵ ਕੰਜ਼ਰਵੇਟਿਵਾਂ ਦੇ ਇਸ ਫੈਸਲੇ ਦੀ ਚੁਫੇਰਿਓਂ ਨਿੰਦਾ ਹੋਈ।
ਪ੍ਰੋਵਿੰਸ ਦਾ ਕਹਿਣਾ ਹੈ ਕਿ ਜਨਤਾ ਦੀ ਫੀਡਬੈਕ ਤੇ ਮਾਹਿਰਾਂ ਦੀ ਸਲਾਹ ਲੈਣ ਤੋਂ ਬਾਅਦ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਪਾਠਕ੍ਰਮ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਸੈਕਸ-ਐਜੂਕੇਸ਼ਨ ਪਾਠਕ੍ਰਮ ਨੂੰ ਕੰਜ਼ਰਵੇਟਿਵ ਸਰਕਾਰ ਵੱਲੋਂ 1998 ਵਾਲੇ ਪਾਠਕ੍ਰਮ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਸੀ ਤੇ ਪਿਛਲੀ ਲਿਬਰਲ ਸਰਕਾਰ ਦੇ 2015 ਵਿੱਚ ਲਾਗੂ ਕੀਤੇ ਗਏ ਪਾਠਕ੍ਰਮ ਨੂੰ ਫੋਰਡ ਸਰਕਾਰ ਵੱਲੋਂ ਮਨਸੂਖ ਕੀਤੇ ਜਾਣ ਤੋਂ ਬਾਅਦ ਅਜਿਹਾ ਕੀਤਾ ਗਿਆ।
ਜਿ਼ਕਰਯੋਗ ਹੈ ਕਿ ਟੋਰੀਜ਼ ਵੱਲੋਂ ਲਿਬਰਲਾਂ ਦੇ ਉਸ ਸੈਕਸ-ਐਜੂਕੇਸ਼ਨ ਪਾਠਕ੍ਰਮ ਨੂੰ ਮਨਸੂਖ ਕੀਤਾ ਗਿਆ ਸੀ ਜਿਹੜਾ ਰਜ਼ਾਮੰਦੀ, ਆਨਲਾਈਨ ਬੁਲਿੰਗ, ਸੈਕਸਟਿੰਗ, ਸਮਲਿੰਗੀ ਸਬੰਧਾਂ ਤੇ ਲਿੰਗਕ ਪਛਾਣ ਦੀ ਗੱਲ ਕਰਦਾ ਸੀ। ਹੁਣ ਨਵੇਂ ਪਾਠਕ੍ਰਮ ਵਿੱਚ ਵੀ ਅਜਿਹੇ ਲੈਸਨ ਪੜ੍ਹਾਉਣੇ ਜਾਰੀ ਰੱਖੇ ਜਾਣਗੇ ਪਰ ਕੁੱਝ ਮਾਮਲਿਆਂ ਵਿੱਚ ਅਜਿਹਾ ਉਦੋਂ ਹੀ ਕੀਤਾ ਜਾਵੇਗਾ ਜਦੋਂ ਵਿਦਿਆਰਥੀ ਥੋੜ੍ਹੇ ਵੱਡੇ ਹੋ ਜਾਣਗੇ। ਪਾਠਕ੍ਰਮ ਵਿੱਚ ਮੈਰੀਯੁਆਨਾ ਤੇ ਇਸ ਨਾਲ ਜੁੜੇ ਹੋਰਨਾਂ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪਾਰਲੀਆਮੈਂਟ ਦੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਅੱਜ ਮੀਟਿੰਗ ਕਰਨਗੇ ਐਮਪੀਜ਼
ਓਨਟਾਰੀਓ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਇਆ ਵਾਧਾ
ਚਾਰੇ ਮੁੱਖ ਪਾਰਟੀਆਂ ਨੇ ਫੈਡਰਲ ਵੇਜ ਸਬਸਿਡੀ ਲਈ ਕੀਤਾ ਅਪਲਾਈ
ਫੋਰਡ ਵੱਲੋਂ ਸਾਰੇ ਓਨਟਾਰੀਓ ਵਾਸੀਆਂ ਨੂੰ ਆਪਣਾ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ
ਸਰਹੱਦਾਂ ਬੰਦ ਕਰਨ ਵਿੱਚ ਕੈਨੇਡਾ ਨੇ ਵਿਖਾਈ ਸੁਸਤੀ : ਟੈਮ
ਕੇਅਰ ਹੋਮਜ਼ ਵਿੱਚ ਕੰਮ ਕਰਨ ਵਾਲੇ 28 ਸੈਨਿਕ ਪਾਏ ਗਏ ਕੋਵਿਡ-19 ਪਾਜ਼ੀਟਿਵ
ਮੂਲਵਾਸੀ ਲੋਕਾਂ ਲਈ ਅੱਜ ਹੋਰ ਵਿੱਤੀ ਸਹਾਇਤਾ ਦਾ ਐਲਾਨ ਕਰ ਸਕਦੇ ਹਨ ਟਰੂਡੋ
ਬਿਜ਼ਨਸਿਜ਼ ਨੂੰ ਆਪਣੇ ਕੋਵਿਡ-19 ਟੈਸਟ ਆਪ ਕਰਨ ਦੀ ਖੁੱਲ੍ਹ ਦੇ ਸਕਦੀ ਹੈ ਓਨਟਾਰੀਓ ਸਰਕਾਰ?
ਕਰਮਚਾਰੀ ਦੇ ਕਰੋਨਾਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਗ੍ਰੌਸਰੀ ਸਟੋਰ ਫਿਏਸਟਾ ਫਾਰਮਜ਼ ਬੰਦ
ਕੰਪਨੀਆਂ ਨੂੰ ਕਿਰਾਏ ਤੋਂ ਥੋੜ੍ਹੀ ਰਾਹਤ ਦੇਣ ਲਈ ਟਰੂਡੋ ਨੇ ਕਮਰਸ਼ੀਅਲ ਲੈਂਡਲੌਰਡਜ਼ ਨੂੰ ਕੀਤੀ ਅਪੀਲ