Welcome to Canadian Punjabi Post
Follow us on

23

September 2019
ਟੋਰਾਂਟੋ/ਜੀਟੀਏ

ਐਸਐਨਸੀ-ਲਾਵਾਲਿਨ ਮਾਮਲੇ ਦੀ ਹੋਰ ਪੁਣ-ਛਾਣ ਕੀਤੀ ਜਾਵੇ ਜਾਂ ਨਾ, ਬਾਰੇ ਫੈਸਲਾ ਕਰੇਗੀ ਐਥਿਕਸ ਕਮੇਟੀ

August 21, 2019 10:37 AM

ਓਟਵਾ, 20 ਅਗਸਤ (ਪੋਸਟ ਬਿਊਰੋ) : ਐਸਐਨਸੀ-ਲਾਵਾਲਿਨ ਮਾਮਲੇ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸ ਤਰ੍ਹਾਂ ਹੈਂਡਲ ਕੀਤਾ ਗਿਆ ਇਸ ਬਾਰੇ ਫੈਡਰਲ ਐਥਿਕਸ ਵਾਚਡੌਗ ਵੱਲੋਂ ਜਨਤਕ ਤੌਰ ਉੱਤੇ ਆਪਣੀ ਰਿਪੋਰਟ ਦੀ ਚਰਚਾ ਕੀਤੀ ਜਾਵੇਗੀ ਜਾਂ ਨਹੀਂ ਇਸ ਦਾ ਫੈਸਲਾ ਛੇ ਲਿਬਰਲ ਐਮਪੀਜ਼ ਕਰਨਗੇ।
ਕੰਜ਼ਰਵੇਟਿਵਜ਼ ਤੇ ਨਿਊ ਡੈਮੋਕ੍ਰੈਟਸ ਵੱਲੋਂ ਹਾਊਸ ਆਫ ਕਾਮਨਜ਼ ਦੀ ਐਥਿਕਸ ਕਮੇਟੀ ਦੀ ਹੰਗਾਮੀ ਮੀਟਿੰਗ ਲਈ ਜਿਹੜਾ ਦਬਾਅ ਪਾਇਆ ਗਿਆ ਸੀ ਉਸ ਤਹਿਤ ਇਹ ਮੀਟਿੰਗ ਬੁੱਧਵਾਰ ਨੂੰ ਓਟਵਾ ਵਿੱਚ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਐਮਪੀਜ਼ ਇਸ ਗੱਲ ਉੱਤੇ ਬਹਿਸ ਕਰਨਗੇ ਕਿ ਕੀ ਉਹ ਐਥਿਕਸ ਕਮਿਸ਼ਨਰ ਮਾਰੀਓ ਡਿਓਨ ਨੂੰ ਇਸ ਮਾਮਲੇ ਦੀ ਗਵਾਹੀ ਲਈ ਸੱਦਾ ਦੇ ਕੇ ਇਸ ਦੀ ਹੋਰ ਤਹਿ ਤੱਕ ਜਾਣਾ ਚਾਹੁਣਗੇ।
ਐਨਡੀਪੀ ਐਮਪੀ ਚਾਰਲੀ ਐਂਗਸ ਨੇ ਆਖਿਆ ਕਿ ਹੁਣ ਸਾਡੇ ਕੋਲ ਸਾਰੇ ਤੱਥ ਮੌਜੂਦ ਹਨ। ਇਨ੍ਹਾਂ ਤੱਥਾਂ ਨੂੰ ਖੋਜਣ ਵਾਲੇ ਵਿਅਕਤੀ ਕੋਲੋਂ ਹੁਣ ਸਾਨੂੰ ਸਾਰੀ ਗੱਲ ਪਤਾ ਕਰ ਲੈਣੀ ਚਾਹੀਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ 10 ਮੈਂਬਰੀ ਕਮੇਟੀ ਵਿੱਚ ਲਿਬਰਲਾਂ ਦਾ ਦਬਦਬਾ ਹੈ। ਡਿਓਨ ਨੂੰ ਗਵਾਹੀ ਦੇਣ ਲਈ ਸੱਦਣ ਦਾ ਭਾਵ ਹੋਵੇਗਾ ਕਿ 21 ਅਕਤੂਬਰ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਫਿਰ ਐਸਐਨਸੀ-ਲਾਵਾਲਿਨ ਵਿਵਾਦ ਨੂੰ ਹਵਾ ਦੇਣਾ।
ਮੰਗਲਵਾਰ ਦੁਪਹਿਰ ਤੱਕ ਕਮੇਟੀ ਦੇ ਛੇ ਲਿਬਰਲ ਮੈਂਬਰਾਂ ਵਿੱਚੋਂ ਕੋਈ ਵੀ ਇਸ ਮਾਮਲੇ ਉੱਤੇ ਟਿੱਪਣੀ ਕਰਨ ਲਈ ਤਿਆਰ ਨਹੀਂ ਸੀ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਟਰੂਡੋ ਨੇ ਮਾਂਟਰੀਅਲ ਦੀ ਇਸ ਇੰਜੀਨੀਅਰਿੰਗ ਕੰਪਨੀ ਖਿਲਾਫ ਜਾਰੀ ਮੁਜਰਮਾਨਾ ਕਾਰਵਾਈ ਨੂੰ ਖਤਮ ਕਰਨ ਲਈ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਉੱਤੇ ਦਬਾਅ ਪਾ ਕੇ ਕਾਨਫਲਿਕਟ ਆਫ ਇੰਟਰਸਟ ਐਕਟ ਦੀ ਉਲੰਘਣਾ ਕੀਤੀ।
ਇਸ ਦੇ ਬਾਵਜੂਦ ਟਰੂਡੋ ਇਹੋ ਆਖਦੇ ਆ ਰਹੇ ਹਨ ਕਿ ਉਨ੍ਹਾਂ ਜੋ ਕੁੱਝ ਵੀ ਕੀਤਾ ਉਹ ਕੈਨੇਡੀਅਨਾਂ ਦੇ ਹਿਤਾਂ ਲਈ ਹੀ ਕੀਤਾ ਤੇ ਹੁਣ ਉਹ ਵੋਟਰਾਂ ਨੂੰ ਇਹ ਸਲਾਹ ਦੇ ਰਹੇ ਹਨ ਕਿ ਇਸ ਮੁੱਦੇ ਨੂੰ ਭੁਲਾ ਕੇ ਅੱਗੇ ਵਧਣ। ਇਸ ਦੌਰਾਨ ਕੰਜ਼ਰਵੇਟਿਵ ਐਮਪੀ ਪੀਟਰ ਕੈਂਟ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੇ ਲਿਬਰਲ ਕੁਲੀਗਜ਼ ਡਿਓਨ ਨੂੰ ਆਪਣੀ ਰਿਪੋਰਟ ਬਾਰੇ ਕਮੇਟੀ ਸਾਹਮਣੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦੇਣ ਲਈ ਆਖਣਗੇ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ
ਬਰੈਂਪਟਨ `ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਕ ਹੱਲ
ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ
ਪੀ.ਏ.ਯੂ. ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੋਰਾਂਟੋ ਤੋਂ ਦਿੱਲੀ ਏਅਰ ਇੰਡੀਆ ਦੀ ਸਿੱਧੀ ਫਲਾਈਟ
ਲਿਬਰਲਾਂ ਦੀ ਅਗਵਾਈ ਵਿੱਚ ਬਰੈਂਪਟਨ ਵਾਸੀਆਂ ਦਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਸਾਕਾਰ : ਰੂਬੀ ਸਹੋਤਾ
ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ
ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ
ਪੁਸਤਕ ਮੇਲੇ ਵਿੱਚ ਪਾਠਕਾਂ ਨੇ ਵਹੀਰਾਂ ਘੱਤੀਆਂ