Welcome to Canadian Punjabi Post
Follow us on

24

September 2019
ਮਨੋਰੰਜਨ

ਅਜੇ ਬਹੁਤ ਅੱਗੇ ਜਾਣਾ ਹੈ : ਕੀਰਤੀ ਕੁਲਹਾਰੀ

August 21, 2019 10:26 AM

ਆਪਣੇ ਨੌਂ ਸਾਲ ਦੇ ਕਰੀਅਰ ਵਿੱਚ ਕੀਰਤੀ ਕੁਲਹਾਰੀ ਸਾਲਾਨਾ ਇੱਕ-ਦੋ ਫਿਲਮਾਂ ਦਿੰਦੀ ਆਈ ਹੈ। ਇਸ ਸਾਲ ਹਾਲੇ ਤੱਕ ਉਸ ਦੀਆਂ ਤਿੰਨ ਫਿਲਮਾਂ ਤੇ ਇੱਕ ਵੈੱਬ ਸੀਰੀਜ਼ ਰਿਲੀਜ਼ ਹੋ ਗਈਆਂ ਹਨ। ਅੱਗੇ ਵੀ ਉਸ ਦੇ ਕੁਝ ਵੈੱਬ ਸ਼ੋਅ ਆਉਣ ਵਾਲੇ ਹਨ। ਇਮਰਾਨ ਹਾਸ਼ਮੀ ਨਾਲ ਨੈੱਟਫਲਿਕਸ ਦੀ ਸੀਰੀਜ਼ ‘ਬਾਰਡ ਆਫ ਬਲੱਡ’ ਵਿੱਚ ਦਿਖਾਈ ਦੇਵੇਗੀ। ਪੇਸ਼ ਹਨ ਕੀਰਤੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਦੱਸਿਆ ਜਾਂਦਾ ਹੈ ਕਿ ਤੁਸੀਂ ਫਿਲਮਾਂ ਲਈ ਕਾਫੀ ਸਿਲੈਕਟਿਵ ਰਹਿੰਦੇ ਹੋ?
-ਹਾਂ, ਕਿਉਂਕਿ ਮੈ ਕਿਸੇ ਫਿਲਮ ਨੂੰ ਕਾਫੀ ਸੋਚਣ ਤੋਂ ਬਾਅਦ ਹਾਂ ਬੋਲਦੀ ਹਾਂ ਅਤੇ ਮੇਰੇ ਨਾਲ ਅਜਿਹਾ ਸ਼ੁਰੂ ਤੋਂ ਹੋ ਰਿਹਾ ਹੈ। ਸਫਲਤਾ ਮਿਲਣ ਤੋਂ ਬਾਅਦ ਵੀ ਮੈਂ ਹਮੇਸ਼ਾ ਕਾਫੀ ਸੋਚ ਸਮਝ ਕੇ ਫਿਲਮਾਂ ਚੁਣਦੀ ਹਾਂ। ਮੈਂ ਇੰਝ ਨਹੀਂ ਮੰਨਦੀ ਕਿ ਮੇਰਾ ਸਮਾਂ ਚੱਲ ਰਿਹਾ ਹੈ, ਤਾਂ ਹਰ ਪ੍ਰੋਜੈਕਟ ਨੂੰ ਹਾਂ ਕਰ ਦਿੱਤੀ ਜਾਵੇ।
* ਹਾਲੀਵੁੱਡ ਫਿਲਮ ‘ਦਿ ਗਰਲ ਆਨ ਦਿ ਟ੍ਰੇਨ’ ਦੀ ਹਿੰਦੀ ਰੀਮੇਕ ਬਾਰੇ ਕੀ ਕਹੋਗੇ?
- ਇਸ ਸਾਇਕੋਲਾਜੀਕਲ ਥ੍ਰਿਲਰ ਨੂੰ ਰਿਲਾਇੰਸ ਇੰਟਰਟੇਨਮੈਂਟ ਪ੍ਰੋਡਿਊਸ ਕਰੇਗਾ। ਫਿਲਮ ਦਾ ਨਾਂਅ ਅਜੇ ਤੈਅ ਨਹੀਂ ਕੀਤਾ ਗਿਆ। ‘ਦਿ ਗਰਲ ਆਨ ਦਿ ਟ੍ਰੇਨ' ਦੀ ਕਹਾਣੀ ਪਾਉਲਾ ਹਾਕਿਨਸ ਲਿਖਤ ਇਸੇ ਨਾਂਅ ਦੇ ਨਾਵਲ ਦੀ ਕਹਾਣੀ ਤੇ 'ਤੇ ਆਧਾਰਤ ਹੈ।
* ‘ਬਾਰਡ ਆਫ ਬਲੱਡ’ ਦੇ ਇਲਾਵਾ ਹੋਰ ਕੀ ਕਰ ਰਹੇ ਹੋ?
- ਵੈੱਬ ਸ਼ੋਅ ‘ਬਾਰਡ ਆਫ ਬਲੱਡ’ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਜੰਨਤ ਦੇ ਕਿਰਦਾਰ ਵਿੱਚ ਹਾਂ। ਇਸ ਵਿੱਚ ਦਰਸ਼ਕ ਮੈਨੂੰ ਇੱਕ ਨਵੇਂ ਰੂਪ ਵਿੱਚ ਦੇਖਣਗੇ।
* ਕਿਸੇ ਫਿਲਮ ਵਿੱਚ ਤੁਸੀਂ ਸਿੰਗਰ ਦੀ ਭੂਮਿਕਾ ਵੀ ਨਿਭਾ ਰਹੇ ਹੋ?
- ਹਾਂ, ਪਰ ਇਸ ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਕੀਤਾ ਗਿਆ। ਮੈਂ ਇਸ ਵਿੱਚ ਬੈਂਡ ਦੀ ਮੁੱਖ ਗਾਇਕਾ ਸਾਸਾ ਦਾ ਕਿਰਦਾਰ ਨਿਭਾਉਣ ਵਾਲੀ ਹਾਂ। ਮੈਨੂੰ ਇਸ ਕਿਰਦਾਰ ਬਾਰੇ ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਉਹ ਅਸਲ ਵਿੱਚ ਆਜ਼ਾਦ ਹੈ ਤੇ ਇਹ ਉਹ ਆਜ਼ਾਦੀ ਹੈ, ਜੋ ਅਸੀਂ ਸਾਰੇ ਚਾਹੁੰਦੇ ਹਾਂ, ਪਰ ਬਹੁਤ ਘੱਟ ਲੋਕ ਇਸ ਨੂੰ ਲੱਭ ਸਕਦੇ ਹਨ। ਇਸ ਫਿਲਮ ਦਾ ਨਿਰਦੇਸ਼ਨ ਰੂੰਗਟਾ ਅਤੇ ਸੰਜੇ ਸ਼ੈਟੀ ਦੀ ਨਿਰਮਾਣ ਕੰਪਨੀ ਦੇ ਬੈਨਰ ਹੇਠ ਕੀਤਾ ਜਾਵੇਗਾ।
* ਸਫਲਤਾ ਲਈ ਕਿਸ ਚੀਜ਼ ਦਾ ਹੋਣਾ ਜ਼ਰੂਰੀ ਮੰਨਦੇ ਹੋ?
- ਮੇਰਾ ਮੰਨਣਾ ਹੈ ਕਿ ਜੇ ਤੁਸੀਂ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਹੋ, ਤਾਂ ਤੁਸੀਂ ਹਮੇਸ਼ਾ ਸਫਲ ਹੋਵੋਗੇ। ਇਹ ਨਾ ਸਿਰਫ ਸਾਡੀ ਇੰਡਸਟਰੀ 'ਤੇ ਲਾਗੂ ਹੁੰਦਾ ਹੈ, ਸਗੋਂ ਇਹ ਹਰ ਜਗ੍ਹਾ ਹੈ। ਮੈਂ ਆਪਣੀ ਜ਼ਿੰਦਗੀ 'ਚ ਛੋਟੀਆਂ ਛੋਟੀਆਂ ਚੀਜ਼ਾਂ ਹਾਸਲ ਕਰਨ ਲਈ ਵਾਕਈ ਸਖਤ ਮਿਹਨਤ ਕੀਤੀ ਹੈ, ਪਰ ਅਜੇ ਲੰਬਾ ਸਫਰ ਤਹਿ ਕਰਨਾ ਅਤੇ ਬਹੁਤ ਅੱਗੇ ਜਾਣਾ ਹੈ। ਮੈਨੂੰ ਜਿਸ ਤਰ੍ਹਾਂ ਦੀਆਂ ਭੂਮਿਕਾਵਾਂ ਮਿਲ ਰਹੀਆਂ ਹਨ, ਉਸ ਤੋਂ ਮੈਂ ਸੰਤੁਸ਼ਟ ਹਾਂ। ਗੰਭੀਰ ਭੂਮਿਕਾਵਾਂ ਵਿੱਚ ਹੱਥ ਅਜ਼ਮਾ ਲੈਣ ਤੋਂ ਬਾਅਦ ਹਲਕੇ ਫੁਲਕੇ ਅੰਦਾਜ਼ ਵਾਲੀਆਂ ਫਿਲਮਾਂ ਕਰਨਾ ਚਾਹੁੰਦੀ ਹਾਂ।
* ਇਸ ਸਾਲ ਤੁਸੀਂ ਕਈ ਪ੍ਰੋਜੈਕਟਾਂ ਵਿੱਚ ਦਿਸ ਰਹੇ ਹੋ?
- ਮੈਂ ਜਿੱਦਾਂ ਦਾ ਕੰਮ ਕਰਨਾ ਚਾਹੁੰਦੀ ਸੀ, ਉਸ ਤਰ੍ਹਾਂ ਦਾ ਕੰਮ ਆਉਣ ਲੱਗਾ ਹੈ। ਇਹ ਸਿੱਧੀ ਗੱਲ ਹੈ ਕਿ ਜਦ ਤੁਹਾਡੀ ਕੋਈ ਚੀਜ਼ ਸਕਸੈਸਫੁਲ ਹੁੰਦੀ ਹੈ, ਤਦ ਹੋਰ ਜ਼ਿਆਦਾ ਕੰਮ ਮਿਲਣ ਲੱਗਦਾ ਹੈ। ਮੈਨੂੰ 10 ਚੀਜ਼ਾਂ ਮਿਲ ਰਹੀਆਂ ਹਨ। ਮੈਨੂੰ ਥੋੜ੍ਹਾ ਆਰਾਮ ਨਾਲ ਜ਼ਿੰਦਗੀ ਜੀਉਣ ਅਤੇ ਕੰਮ ਕਰਨ ਦੀ ਆਦਤ ਹੈ ਅਤੇ ਉੁਵੇਂ ਹੀ ਕੰਮ ਕਰ ਰਹੀ ਹਾਂ।

 

Have something to say? Post your comment