Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਮਨੋਰੰਜਨ

ਭਰੀ ਹੈ ਮੇਰੀ ਝੋਲੀ : ਸਯਾਨੀ ਗੁਪਤਾ

August 21, 2019 10:25 AM

ਪਿਛਲੇ ਮਹੀਨੇ ਰਿਲੀਜ਼ ਹੋਈ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਫਿਲਮ ‘ਆਰਟੀਕਲ 15’ ਵਿੱਚ ਸਯਾਨੀ ਗੁਪਤਾ ਨੇ ਗੌਰਾ ਨਾਂਅ ਦੀ ਇੱਕ ਦਲਿਤ ਮੁਟਿਆਰ ਦਾ ਕਿਰਦਾਰ ਨਿਭਾਇਆ ਸੀ, ਜੋ ਆਪਣੀ ਛੋਟੀ ਭੈਣ ਲਈ ਇਨਸਾਫ ਪ੍ਰਾਪਤ ਕਰਨ ਲਈ ਲੜਦੀ ਹੈ। ਪਿੱਛੇ ਜਿਹੇ ਸਯਾਨੀ ਆਪਣੇ ਵੈਬ ਸ਼ੋਅ ‘ਫੋਰ ਮੋਰ ਸ਼ਾਟਸ’ ਦੀ ਸ਼ੂਟਿੰਗ ਸਵੇਰੇ ਅਤੇ ‘ਇਨਸਾਈਡ ਏਜ’ ਦੀ ਸ਼ੂਟਿੰਗ ਸ਼ਾਮ ਦੇ ਸਮੇਂ ਕਰ ਰਹੀ ਸੀ। ਇਸ ਦੌਰਾਨ ਉਸ ਨਾਲ ਗੱਲਬਾਤ ਹੋਈ। ਪੇਸ਼ ਉਸੇ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਇਸ ਫਿਲਮ ਲਈ ਵਧਾਈ। ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ?
- ਮੈਨੂੰ ਇਸ ਫਿਲਮ ਲਈ ਆਲੋਚਕਾਂ, ਬੁੱਧੀਜੀਵੀਆਂ, ਸ਼ਹਿਰੀ ਲੋਕਾਂ ਤੇ ਇਥੋਂ ਤੱਕ ਕਿ ਛੋਟੇ-ਛੋਟੇ ਪਿੰਡਾਂ ਦੇ ਲੋਕਾਂ ਤੋਂ ਵੀ ਬਹੁਤ ਚੰਗੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਇਨ੍ਹਾਂ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਹਿੰਦੀ ਬੋਲਣੀ ਨਹੀਂ ਆਉਂਦੀ।
* ਕੀ ਤੁਹਾਨੂੰ ਕਦੇ ਜਾਤੀ ਭਿੰਨ-ਭੇਦ ਦਾ ਸ਼ਿਕਾਰ ਹੋਣਾ ਪਿਆ ਸੀ?
- ਮੈਨੂੰ ਅਜਿਹਾ ਕੋਈ ਅਨੁਭਵ ਨਹੀਂ ਹੈ, ਕਿਉਂਕਿ ਮੈਂ ਖੁੱਲ੍ਹੇ ਵਿਚਾਰਾਂ ਵਾਲੇ ਬੰਗਾਲੀ ਪਰਵਾਰ 'ਚ ਪਲੀ ਅਤੇ ਵੱਡੀ ਹੋਈ ਹਾਂ। ਮੈਨੂੰ ਜਾਤੀ ਵਖਰੇਵੇਂ ਬਾਰੇ ਪਤਾ ਸੀ ਅਤੇ ਇਹ ਮੇਰੇ ਦਿ੍ਰਸ਼ਟੀਕੋਣ ਦਾ ਹਿੱਸਾ ਸੀ।
* ਇੱਕ ਕੋ ਸਟਾਰ ਦੇ ਤੌਰ 'ਤੇ ਆਯੁਸ਼ਮਾਨ ਖੁਰਾਣਾ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
- ਜਿਸ ਤਰ੍ਹਾਂ ਦਾ ਸੈਟਅਪ ਸਾਡੇ ਕੋਲ ਇਸ ਫਿਲਮ ਸੀ, ਆਯੁਸ਼ਮਾਨ ਉਸ ਵਿੱਚ ਬਿਲਕੁਲ ਫਿੱਟ ਬੈਠਦੇ ਸਨ, ਕਿਉਂਕਿ ਉਹ ਕਦੇ ਵੀ ਸਟਾਰ ਦੀ ਤਰ੍ਹਾਂ ਵਿਹਾਰ ਨਹੀਂ ਕਰਦੇ। ਅਸੀਂ ਲੋਕ ਹਮੇਸ਼ਾ ਇੱਕ-ਦੂਜੇ ਨੂੰ ਚੁਟਕਲੇ ਸੁਣਾਉਂਦੇ ਰਹਿੰਦੇ ਸਾਂ। ਉਹ ਹੁਣ ਵੀ ਉਹੀ ਲੜਕਾ ਹੈ, ਜੋ ਚੰਡੀਗੜ੍ਹ ਤੋਂ ਆਉਣ ਵੇਲੇ ਸੀ।
* ਲੋਕਾਂ ਨੇ ਤੁਹਾਨੂੰ ‘ਜੌਲੀ ਐੱਲ ਐੱਲ ਬੀ 2’ ਤੋਂ ਬਾਅਦ ਬਹੁਤ ਘੱਟ ਦੇਖਿਆ ਹੈ, ਪਰ ਤੁਹਾਡੇ ਹੱਥ 'ਚ ਕਈ ਸਾਰੇ ਵੈਬ ਸ਼ੋਅਜ਼ ਹਨ...
- ਸਿਰਫ ਵੈੱਬ ਸ਼ੋਅਜ਼ ਨਹੀਂ, ਮੇਰੇ ਕੋਲ ਸ਼ਾਰਟ ਫਿਲਮਾਂ ਵੀ ਹਨ, ਮੇਰੀ ਝੋਲੀ ਭਰੀ ਹੋਈ ਹੈ। 2017 'ਚ ਮੈਂ ਕੁੱਲ 17 ਸ਼ਾਰਟ ਫਿਲਮਾਂ ਕੀਤੀਆਂ ਸਨ। 2018 ਵਿੱਚ ਮੈਂ ਇੱਕ ਐਕਟਰ ਵਾਲੀ ਫਿਲਮ ਦੀ ਨੇਪਾਲ 'ਚ ਸ਼ੂਟਿੰਗ ਕੀਤੀ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!