Welcome to Canadian Punjabi Post
Follow us on

29

May 2020
ਮਨੋਰੰਜਨ

ਸਹੀ ਗੱਲ ਤਾਂ ਉਹੀ ਦੱਸਣਗੇ : ਪਰਿਣੀਤੀ ਚੋਪੜਾ

August 21, 2019 10:24 AM

ਅਰਜੁਨ ਕਪੂਰ ਨਾਲ ‘ਇਸ਼ਕਜ਼ਾਦੇ’ ਰਾਹੀਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਪਰਿਣੀਤੀ ਚੋਪੜਾ ਨੇ ਛੇ ਸਾਲਾਂ 'ਚ ਕਈ ਫਿਲਮਾਂ ਕੀਤੀਆਂ, ਜਿਸ 'ਚ ਕੁਝ ਹਿੱਟ ਰਹੀਆਂ ਤਾਂ ਕੁਝ ਫਲਾਪ। ਉਸ ਦੀ ਪਿਛਲੀ ਫਿਲਮ ‘ਗੋਲਮਾਲ ਅਗੇਨ’ ਹਿੱਟ ਰਹੀ ਤਾਂ ‘ਨਮਸਤੇ ਇੰਗਲੈਂਡ’ ਫਲਾਪ। ਭਲਾ ਹੋਵੇ ‘ਕੇਸਰੀ' ਦਾ, ਜਿਸ ਨੇ ਇੱਕ ਵਾਰ ਫਿਰ ਪਰਿਣੀਤੀ ਨੂੰ ਹੌਸਲਾ ਦਿੱਤਾ, ਜਿਸ ਤੋਂ ਬਾਅਦ ਉਸ ਦੇ ਹੱਥ 'ਚ ਕੁਝ ਚੰਗੀਆਂ ਫਿਲਮਾਂ ਹਨ। ਪੇਸ਼ ਹਨ ਪਰਿਣੀਤੀ ਚੋਪੜਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਫਿਲਮ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ਬਾਰੇ ਕੁਝ ਦੱਸੋ?
- ਡਾਇਰੈਕਟਰ ਅਭਿਸ਼ੇਕ ਦੁੂਧਈਆ ਦੀ ਭੂਸ਼ਣ ਕੁਮਾਰ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਫਿਲਮ 1971 ਦੇ ਭਾਰਤ-ਪਾਕਿਸਤਾਨ ਜੰਗ ਦੀ ਸੱਚੀ ਘਟਨਾ ਉਤੇ ਆਧਾਰਤ ਹੈ। ਜੰਗ ਦੌਰਾਨ ਪਾਕਿਸਤਾਨੀ ਫੌਜ ਨੇ ਭੁਜ (ਗੁਜਰਾਤ) ਦੇ ਮਾਧੋਪੁਰ ਇਲਾਕੇ ਵਿੱਚ ਭਾਰਤੀ ਹਵਾਈ ਫੌਜ ਦੀ ਏਅਰ ਸਟਿ੍ਰਪ ਨੂੰ ਤਬਾਹ ਕਰ ਦਿੱਤਾ ਸੀ। ਸਕਵਾਰਡਨ ਲੀਡਰ ਵਿਜੇ ਕਾਰਣਿਕ ਨੇ ਆਪਣੀ ਬਹਾਦਰੀ ਪੇਸ਼ ਕਰਦੇ ਹੋਏ ਕਿਹਾ ਕਿ ਉਥੇ ਰਹਿਣ ਵਾਲੀਆਂ 300 ਔਰਤਾਂ ਨਾਲ ਮੁਸ਼ਕਲਾਂ ਨਾਲ ਜੂਝਦੇ ਹੋਏ ਏਅਰ ਸਟਿ੍ਰਪ ਨੂੰ ਵਾਪਸ ਤਿਆਰ ਕੀਤਾ, ਜਿਸ ਵਿੱਚ ਪਲੇਨ ਵਿੱਚ ਸਵਾਰ ਫੌਜ ਦੇ ਜਵਾਨ ਸੁਰੱਖਿਅਤ ਲੈਂਡ ਹੋ ਸਕਣ। ਵਿਜੇ ਕਾਰਣਿਕ ਨੇ ਪਾਕਿਸਤਾਨ ਖਿਲਾਫ ਭਾਰਤ ਵੱਲੋਂ ਇਸ ਜੰਗ 'ਚ ਅਹਿਮ ਭੂਮਿਕਾ ਨਿਭਾਈ ਸੀ। ਹੌਸਲੇ ਤੇ ਜਜ਼ਬੇ ਦੀ ਇਸ ਸੱਚੀ ਸਟੋਰੀ ਨੂੰ ਡਾਇਰੈਕਟਰ ਅਭਿਸ਼ੇਕ ਦੂਧਈਆ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ਵਿੱਚ ਇੱਕ ਵਾਰ ਜ਼ਿੰਦਾ ਕਰਨ ਜਾ ਰਹੇ ਹਨ। ਰਿਅਲਿਸਟਿਕ ਫਿਲਮ ਤੇ ਲਾਜਵਾਬ ਸਟਾਰ ਕਾਸਟ ਕਾਰਨ ਹੀ ਇਸ ਦੀ ਇੰਨੀ ਚਰਚਾ ਹੋ ਰਹੀ ਹੈ।
* ਤੁਹਾਡੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਲਗਾਤਾਰ ਲਟਕਦੀ ਜਾ ਰਹੀ ਹੈ?
-ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ, ਪਰ ਸ਼ਾਇਦ ਇਸੇ ਸਾਲ ਰਿਲੀਜ਼ ਹੋਵੇਗੀ। ਰਿਲੀਜ਼ ਡੇਟ ਅੱਗੇ ਵਧਾਉਣ ਦੀ ਸਹੀ ਜਾਣਕਾਰੀ ਫਿਲਮ ਦੇ ਨਿਰਦੇਸ਼ਕ ਦਿਬਾਕਰ ਬੈਨਰਜੀ ਦੇ ਸਕਦੇ ਹਨ। ਇਹ ਅਜਿਹੇ ਲੜਕੇ-ਲੜਕੀ ਦੀ ਕਹਾਣੀ ਹੈ, ਜੋ ਪੂਰੀ ਤਰ੍ਹਾਂ ਇੱਕ-ਦੂਜੇ ਤੋਂ ਵੱਖਰੇ ਹਨ।
* ਤੁਹਾਡੇ ਹਿਸਾਬ ਨਾਲ ਫਿਟਨੈੱਸ ਲਈ ਸ਼ਾਕਾਹਾਰੀ ਹੋਣਾ ਕਿੰਨਾ ਜ਼ਰੂਰੀ ਹੈ?
- ਤੁਹਾਨੂੰ ਦੱਸ ਦਿਆਂ ਕਿ ਸ਼ਾਕਾਹਾਰ ਅਪਣਾ ਕੇ ਮੈਂ ਕੋਈ ਰੋਲ ਮਾਡਲ ਨਹੀਂ ਬਣਨਾ ਚਾਹੰਦੀ। ਸੱਚ ਇਹ ਹੈ ਕਿ ਇਹ ਮੇਰੇ ਫਿਟਨੈੱਸ ਗੋਲ ਨੂੰ ਪਾਉਣ ਲਈ ਜ਼ਰੂਰੀ ਹੋ ਗਿਆ ਸੀ। ਮੇਰੇ ਹਿਸਾਬ ਨਾਲ ਜੋ ਫਿਟਨੈਸ ਮੈਨੂੰ ਇਸ ਸਮੇਂ ਚਾਹੀਦੀ ਹੈ ਉਸ 'ਚ ਸ਼ਾਕਾਹਾਰੀ ਭੋਜਨ ਕਾਫੀ ਮਦਦ ਕਰਨ ਵਾਲਾ ਹੈ। ਮੇਰੇ ਹਿਸਾਬ ਨਾਲ ਸ਼ਾਕਾਹਾਰੀ ਭੋਜਨ ਤੁਹਾਨੂੰ ਬਿਹਤਰ ਜੀਵਨ ਜਿਊਣ ਵਿੱਚ ਵੀ ਮਦਦ ਕਰਦਾ ਹੈ। ਇਹੀ ਵਜ੍ਹਾ ਹੈ ਕਿ ਇਹ ਕੋਈ ਉਪਦੇਸ਼ ਨਹੀਂ, ਸਗੋਂ ਮੇਰੇ ਲਈ ਬਿਹਤਰ ਜ਼ਿੰਦਗੀ ਜਿਊਣ ਲਈ ਇੱਕ ਚੰਗਾ ਰਾਹ ਲੱਗ ਰਿਹਾ ਹੈ।
* ਦੱਸਿਆ ਜਾਂਦਾ ਹੈ ਕਿ ਫਿਟਨੈੱਸ ਲਈ ਤੁਸੀਂ ਆਪਣੀ ਰੁਟੀਨ 'ਚ ਕੁਝ ਬਦਲਾਅ ਕੀਤੇ ਹਨ, ਕਿਹੜੀ ਐਕਸਰਸਾਈਜ਼ ਕਰਦੇ ਹੋ ਤੁਸੀਂ?
- ਮੈਂ ਆਪਣੇ ਦਿਨ ਦੀ ਸ਼ੁਰੂਆਤ ਜਾਗਿੰਗ ਨਾਲ ਕਰਦੀ ਹਾਂ। ਇਸ ਪਿੱਛੋਂ ਮੈਡੀਟੇਸ਼ਨ, ਇੱਕ ਘੰਟੇ ਲਈ ਯੋਗਾ, ਆਪਣੀ ਪਸੰਦ ਦੀ ਐਕਟੀਵਿਟੀ ਕਰਨਾ, ਜਿਵੇਂ ਸਵਿਮਿੰਗ ਅਤੇ ਹਾਰਸ ਰਾਈਡਿੰਗ, ਟ੍ਰੈਡਮਿਲ ਉਤੇ ਦੌੜਨਾ ਆਦਿ ਮੇਰੀ ਰੁਟੀਨ ਵਿੱਚ ਸ਼ਾਮਲ ਹੈ। ਇਸ ਦੇ ਨਾਲ ਮੈਂ ਰੋਜ਼ ਡਾਂਸਿੰਗ ਕਰਦੀ ਹਾਂ ਤਾਂ ਕਿ ਮੇਰੀ ਐਕਸਟਰਾ ਕੈਲੋਰੀ ਬਰਨ ਹੋ ਜਾਵੇ। ਰੋਜ਼ਾਨਾ ਕਾਰਡੀਓ ਐਕਸਰਸਾਈਜ਼ ਵੀ ਕਰਦੀ ਹਾਂ।
* ਕੀ ਅੱਜ ਵੀ ਫਾਸਟਫੂਡ ਦੇ ਦੀਵਾਨੇ ਹੋ?
- ਨਹੀਂ, ਕਮਜ਼ੋਰ ਮੈਟਾਬੋਲਿਜ਼ਮ ਕਾਰਨ ਮੇਰਾ ਭਾਰ ਜਲਦੀ ਵਧਦਾ ਹੈ। ਮੈਨੂੰ ਪੀਜ਼ਾ ਅਤੇ ਪਾਸਤਾ ਬਹੁਤ ਪਸੰਦ ਹੈ, ਪਰ ਇਹ ਸਭ ਖਾਣਾ ਮੇਰੇ ਵੇਟ ਲਾਸ ਪ੍ਰੋਗਰਾਮ 'ਚ ਇੱਕ ਵੱਡੀ ਰੁਕਾਵਟ ਸੀ, ਇਸ ਲਈ ਪੀਜ਼ਾ, ਜੋ ਕਿ ਮੇਰੀ ਜਾਨ ਸੀ, ਖਾਣਾ ਛੱਡ ਦਿੱਤਾ। ਸੱਚ ਕਹਾਂ ਤਾਂ ਪੀਜਾ, ਬਰਗਰ ਅਤੇ ਬਾਕੀ ਫਾਸਟਫੂਡ ਨੂੰ ਵੀ ਬਿਲਕੁਲ ਛੱਡ ਦਿੱਤਾ।

Have something to say? Post your comment